ਸੰਸਾਰ

ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 28, 2020 06:29 PM

ਨਵੀਂ ਦਿੱਲੀ- ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਆਲ ਪਾਰਟੀ ਪਾਰਲੀਮੈਂਟ ਗਰੁੱਪ ਦੀ ਚੇਅਰ ਪਰਸਨ ਐਮ ਪੀ ਪ੍ਰੀਤ ਕੌਰ ਗਿੱਲ ਨੇ ਲਿਖਤੀ ਰੂਪ ਚ ਦੇਸ਼ ਦੀ ਗ੍ਰਹਿਮੰਤਰੀ ਪ੍ਰੀਤੀ ਪਟੇਲ ਅਤੇ ਭਾਈਚਾਰਕ ਮਾਮਲਿਆਂ ਦੇ ਮੰਤਰੀ ਰੌਬ੍ਰਟ ਜੈਨਰਿਕ ਕੋਲੋਂ ਇਸ ਅਤਿ ਸੰਵੇਦਨਸ਼ੀਲ ਮਾਮਲੇ ਲਈ ਜ਼ਰੂਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਮਹੀਨੇ ਦੇ ਸ਼ੁਰੂ ਚ ਸਿੱਖ ਵਿਰੋਧੀ ਨਫ਼ਰਤ ਦੇ ਵੱਧ ਰਹੇ ਜੁਰਮਾਂ ਦੇ ਮਸਲੇ ਤੇ ਸਿੱਖ ਫੈਡਰੇਸ਼ਨ ਯੂਕੇ ਅਤੇ ਐਮਪੀ ਪ੍ਰੀਤ ਕੌਰ ਗਿਲ ਦੇ ਉਪਰਾਲੇ ਨਾਲ ਇਕ ਮੀਟਿੰਗ ਹੋਈ ਸੀ ਜਿਸ ਵਿੱਚ 40 ਵੱਖ ਵੱਖ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੇ ਹਿੱਸਾ ਲਿਆ ਸੀ ਤੇ ਨਾਲ ਹੀ ਸੈਂਕੜੇ ਸਿੱਖ ਹਲਕਾ ਨਿਵਾਸੀ ਵੀ ਆਪਣੇ ਫ਼ੋਨਾਂ ਅਤੇ ਵੱਖ ਵੱਖ ਵਸੀਲਿਆਂ ਰਾਹੀਂ ਇਸ ਮੀਟਿੰਗ ਨੂੰ ਦੇਖ ਰਹੇ ਸਨ। ਇਸ ਮੀਟਿੰਗ ਅੰਦਰ ਸਿੱਖ ਬੁਲਾਰੇਆਂ ਨੇ ਸੰਸਦੀ ਮੈਂਬਰਾਂ ਨੂੰ ਉਨ੍ਹਾਂ ਨਾਲ ਵਰਤੇ ਨਸਲੀ ਅਪਰਾਧਾਂ ਬਾਰੇ ਦਸਿਆ ਸੀ । ਇਸ ਮੀਟਿੰਗ ਉਪਰੰਤ ਬਰਤਾਨਿਆ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾ ਤੇ ਇਕ ਰਿਪੋਰਟ ਵੀ ਜਾਰੀ ਕੀਤੀ ਗਈ ਸੀ । ਜਾਰੀ ਰਿਪੋਰਟ ਵਿਚ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਆਉਣ ਵਾਲੇ 60 ਦਿਨਾਂ ਚ ਸਰਕਾਰ ਵਲੋਂ ਅਫਸਰਾਂ ਨਾਲ ਅਤੇ ਵੱਡੇ ਪੱਧਰ ਤੇ ਵਿਚਾਰ ਵਟਾਂਦਰਾ ਕਰਕੇ ਸਿੱਖ ਵਿਰੋਧੀ ਨਫ਼ਰਤ ਦੇ ਜੁਰਮਾਂ ਬਾਰੇ ਦਫ਼ਤਰੀ ਭਾਸ਼ਾ ਚ ਕੋਈ ਪ੍ਰੀਭਾਸ਼ਾ ਤਿਆਰ ਕਰਕੇ ਲਾਗੂ ਕੀਤੀ ਜਾਵੇ ।
ਦੂਸਰਾ ਮੁੱਦਾ ਜੋ ਇਸ ਰੀਪੋਰਟ ਚ ਛੋਹਿਆ ਗਿਆ ਹੈ ਕਿ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਿੱਖ ਵਿਰੋਧੀ ਜੁਰਮਾਂ ਪ੍ਰਤੀ ਸਰਕਾਰ ਦੇ ਘੱਟ ਧਿਆਨ ਤੇ ਪੈਸੇ ਦੀ ਘਾਟ ਹੋਣ ਕਰਕੇ ਸਿੱਖ ਵਿਰੋਧੀ ਨਫ਼ਰਤ ਦੇ ਜੁਰਮਾਂ ਦੀਆ ਸ਼ਿਕਾਇਤਾਂ ਬਹੁਤ ਘੱਟ ਦਰਜ ਹੋਈਆਂ ਹਨ । ਸਰਕਾਰ ਵੱਲੋਂ ਹਰੇਕ ਸਾਲ ਦੇ 14 ਮਿਲੀਅਨ ਪੌਂਡ ਕਮਿਊਨਿਟੀ ਸਕਿਉਰਿਟੀ ਟਰਸਟ ਨੂੰ ਦਿੱਤੇ ਜਾਂਦੇ ਹਨ ਜੋ ਕਿ ਯਹੂਦੀ ਭਾਈਚਾਰੇ ਦੀ ਰੱਖਿਆ ਵਾਸਤੇ ਨਫ਼ਰਤ ਵਿਰੋਧੀ ਜੁਰਮਾਂ ਦੀ ਰੀਪੋਰਟ ਕਰਨ ਲਈ ਵਰਤੇ ਜਾਂਦੇ ਹਨ। ਇਸਲਾਮਫੌਬੀਆ ਨਾਲ ਜੁੜੇ ਅਪਰਾਧਾਂ ਬਾਰੇ ਟਿਲ ਮਾਮਾ (ਮੁਸਲਮਾਨਾਂ ਲਈ ਕੰੰਮ ਕਰਦੀ ਜੱਥੇਬੰਦੀ) ਨੂੰ 2012 ਤੋਂ ਅੱਜ ਤੱਕ 1 ਮਿਲੀਅਨ ਪੌਂਡ ਤੋਂ ਵੱਧ ਮਿਲੇ ਹਨ । ਸਰਕਾਰ ਦੇ ਕੰਮ ਕਰਨ ਦੀ ਯੋਜਨਾ ਜੋ ਕਿ 2016 ਚ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿਚ ਸਿੱਖਾਂ ਨੂੰ ਅਣਗੌਲਿਆ ਕੀਤਾ ਗਿਆ ਉਸਦੀ ਅਲੋਚਨਾ ਕਰਦਿਆਂ ਤੇ 2016 ਦੇ ਯੂਕੇ ਸਿੱਖ ਸਰਵੇਖਣ ਨੂੰ ਜਿਸ ਸਿੱਖ ਨਫ਼ਰਤ ਵਿਰੋਧੀ ਸ਼ਿਕਾਇਤਾਂ ਚ ਵਾਧਾ ਹੋਇਆ ਸੀ ਨੂੰ ਦੇਖਦਿਆਂ ਹੋਇਆ ਭਾਈਚਾਰਕ ਮਾਮਲਿਆਂ ਦੇ ਮੰਤਰੀ ਨੇ ਸਿੱਖ ਭਾਈਚਾਰੇ ਵਾਸਤੇ ਵਿਸ਼ੇਸ਼ ਤੌਰ ਫੰਡ ਦੇਣ ਦੀ ਘੋਸ਼ਣਾ ਕੀਤੀ ਸੀ। ਇਹ ਨਿਰਧਾਰਿਤ ਕੀਤੇ ਫੰਡ ਪੋਲੀਸ ਨੂੰ ਟਰੂ ਵਿਜਿਨ ਦੁਆਰਾ ਦਿੱਤੇ ਗਏ ਸੀ ਜੋ ਕਿ ਕਰੀਬ ਚਾਰ ਸਾਲ ਦੇ ਬਾਅਦ ਵੀ ਇਹ ਫੰਡ ਬਿਨਾ ਵਰਤੋ ਪਏ ਰਹੇ ਸਨ । ਆਲ ਪਾਰਟੀ ਪਾਰਲੀਮੈਂਟ ਗਰੁਪ ਦੀ ਰੀਪੋਰਟ ਸਰਕਾਰ ਨੂੰ ਸਿਫ਼ਾਰਸ਼ ਕਰਦੀ ਹੈ ਕਿ ਸਿੱਖ ਭਾਈਚਾਰੇ ਤੇ ਅਧਾਰਤ ਸਿੱਖ ਨੈਟਵਰਕ ਤੇ ਸਿੱਖ ਕੌਂਸਲ ਯੂਕੇ ਨੂੰ ਸਲਾਨਾ ਗ੍ਰਾਂਟ ਦਿੱਤੀ ਜਾਵੇ ਜੋ ਕਿ ਪਹਿਲ ਕਰਕੇ ਅਗਲੇ 3 ਤੋਂ 5 ਸਾਲਾਂ ਚ ਯੂਕੇ ਭਰ ਦੇ ਗੁਰੂਦਵਾਰਿਆ ਵਿੱਚ 15 ਸੈਂਟਰ ਸਿੱਖਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਖੋਲ੍ਹੇ ਜਾਣ। ਜਿਕਰਯੋਗ ਹੈ ਕਿ ਹੋਮ ਆਫ਼ਿਸ ਦੇ ਅੰਕੜਿਆਂ ਅਨੁਸਾਰ ਪਿਛਲੇ 2 ਸਾਲਾਂ ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਜੁਰਮਾਂ ਵਿੱਚ 70% ਵਾਧਾ ਹੋਇਆ ਹੈ ।

 

Have something to say? Post your comment

 

ਸੰਸਾਰ

ਬਰਤਾਨੀਆ ਦੀ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਹੋਏ ਸਾਲ ਦੇ ਸਰਵੋਤਮ ਐਮਪੀ ਦੇ ਐਵਾਰਡ ਨਾਲ ਸਨਮਾਨਿਤ

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਨਰੈਣੂ ਮਹੰਤ ਦੇ ਵਾਰਸ ਅੱਜ ਵੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹਨ: ਬੱਬਰ ਖਾਲਸਾ ਜਰਮਨੀ

ਸਿੱਖ ਪ੍ਰਚਾਰਕ ਭਾਈ ਚੰਗਿਆੜਾ ਦਾ ਬੁੱਢਾ ਦਲ ਵੱਲੋਂ ਸਨਮਾਨ

ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਅਰ ਸਟਾਰਰ (ਐਮ.ਪੀ.) ਨੇ ਸਿੱਖ ਕੌਮ ਨੂੰ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ

ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦੀ ਅੰਕੜਾ 5 ਕਰੋੜ ਤੋਂ ਹੋਇਆ ਪਾਰ

ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਪ੍ਰਬੰਧ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸਪੱਸ਼ਟ ਕੀਤਾ ਜਾਵੇ : ਮਾਨ

ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਅਤੇ ਮੌਤਾਂ ਦਾ ਰਿਕਾਰਡ ਤੋੜ ਵਾਧਾ ਲਗਾਤਾਰ ਜਾਰੀ

ਪੰਜਾਬ ਦੀਆਂ ਸਰਹੱਦਾਂ ਨੂੰ ਖੋਲਣ ਦੀ ਬਜਾਇ ਇਰਾਨ-ਅਫ਼ਗਾਨੀਸਤਾਨ ਦੀ ਛਾਬਾਰ ਬੰਦਰਗਾਹ ਖੋਲ੍ਹਣਾਂ ਪੰਜਾਬ ਵਿਰੋਧੀ ਸਾਜਿ਼ਸ : ਮਾਨ

ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦੀ ਗਿਣਤੀ 4,68,23,758 ਹੋਈ