ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 28, 2020 06:31 PM

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ ’ਤੇ ਮਨਾਉਣ ਲਈ 101 ਮੈਂਬਰੀ ਕਮੇਟੀ ਦਾ ਗਠਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਕਮੇਟੀ ਵਿਚ ਦਿੱਲੀ ਸਿੱਖ ਦੀਆਂ ਪ੍ਰਮੁੱਖ ਸਿੰਘ ਸਭਾਵਾਂ, ਵੱਖ ਵੱਖ ਸੰਪਰਦਾਵਾਂ , ਸਿੱਖ ਬੁੱਧੀਜੀਵੀਆਂਤੇ ਸਿੱਖ ਪ੍ਰਚਾਰਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਕਮੇਟੀ ਹਿੰਦ ਦੀ ਚਾਦਰ ਤੇਗ ਬਹਾਦਰ ਦੇ 400 ਸਾਲਾ ਜਨਮ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰੇਗੀ। ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਗਤ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਸ੍ਰੀ ਸਿਰਸਾ ਨੇ ਦੱਸਿਆ ਕਿ 400 ਸਾਲਾ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਸੀਸਸਗੰਜ ਸਾਹਿਬ ਤੋਂ ਹੋਵੇਗੀ ਜਿਥੇ 6 ਨਵੰਬਰ ਨੂੰ ਸ੍ਰੀ ਆਖੰਡ ਸਾਹਿਬ ਪ੍ਰਾਰੰਭ ਹੋਣਗੇ ਜਿਹਨਾਂ ਦੇ ਭੋਗ 8 ਨਵੰਬਰ ਨੂੰ ਪਾਏ ਜਾਣਗੇ। ਇਸ ਦਿਨ ਹੀ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਵਾਸਤੇ ਅਰਦਾਸ ਹੋਵੇਗੀ ਤੇ ਫਿਰ ਇਹ ਯੋਜਨਾਬੱਧ ਤਰੀਕੇ ਨਾਲ ਇਹ ਪ੍ਰੋਗਰਾਮ ਨੇਪਰੇ ਚਾੜ੍ਹੇ ਜਾਣਗੇ। ਉਹਨਾਂ ਦੱਸਿਆ ਕਿ ਸ਼ਤਾਬਦੀ ਕਮੇਟੀ ਦੇ ਚੇਅਰਮੈਨ ਜਥੇਦਾਰ ਅਤਵਾਰ ਸਿੰਘ ਹਿੱਤ ਹੋਣਗੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਿਸ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ ’ਤੇ ਮਨਾਇਆ ਸੀ , ਉਸੇ ਤਰੀਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੀ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਗੁਰਬਾਣੀ ਤੇ ਸੰਦੇਸ਼ ਘਰ ਘਰ ਪਹੁੰਚਾਉਣ ਦਾ ਹਰ ਉਪਰਾਲਾ ਕੀਤਾ ਜਾਵੇਗਾ ਤੇ ਇਸ ਵਾਸਤੇ ਸਿੰਘ ਸਭਾਵਾਂ ਤੇ ਵੱਖ ਵੱਖ ਸੰਪਰਦਾਵਾਂ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ’ਤੇ ਸਿੱਖ ਸੰਗਤ ਦਾ ਸਹਿਯੋਗ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਤੋਂ ਦਿੱਲੀ ਤੱਕ ਨਗਰ ਕੀਰਤਨ ਸਜਾਏ ਗਏ ਸਨ, ਉਸੇ ਤਰੀਕੇ ਹੁਣ ਵੀ ਨਗਰ ਕੀਰਤਨ ਸਜਾਏ ਜਾਣਗੇ ਤੇ ਪਹਿਲਾਂ ਵਾਂਗ ਹੀ ਆਈ ਜੀ ਸਟੇਡੀਅਮ ਵਿਚ ਵੱਡੇ ਸਮਾਗਮ ਆਯੋਜਿਤ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਗੁਰੂ ਤੇਗ ਸਾਹਿਬ ਜੀ ਨੇ ਅਦੁੱਤੀ ਸ਼ਹਾਦਤ ਦੇਕੇ ਭਾਰਤ ਵਿਚ ਮਨੁੱਖਤਾ ਦੀ ਰਾਖੀ ਕੀਤੀ ਸੀ। ਜੇਕਰ ਗੁਰੂ ਸਾਹਿਬ ਅਦੁੱਤੀ ਸ਼ਹਾਦਤ ਨਾ ਦਿੰਦੇ ਤਾਂ ਭਾਰਤ ਦਾ ਮੌਜੂਦਾ ਸਰੂਪ ਹੀ ਸੰਭਵ ਨਾ ਹੁੰਦਾ, ਇਹ ਗੱਲ ਖੁਦ ਭਾਰਤ ਦੀ ਕੌਮੀ ਲੀਡਰਸ਼ਿਪ ਪ੍ਰਵਾਨਕਰ ਚੁੱਕੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇਹੀ ਮੌਜੂਦਾ ਭਾਰਤ ਦੀ ਹੋਂਦ ਨੂੰ ਸੰਭਵ ਬਣਾਇਆ ਹੈ, ਇਸ ਲਈ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਮਨਾਉਣ ਦਾ ਇਕ ਮੌਕਾ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹ ਸ਼ਤਾਬਦੀ ਪ੍ਰਕਾਸ਼ ਪੁਰਬ ਮਨਾਉਂਦਿਆਂ ਉਪਰਾਲਾ ਕਰੇਗੀ ਕਿ ਹਰ ਧਰਮ ਦੇ ਵਿਅਕਤੀ ਨੂੰ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਤੇ ਇਸਦੀ ਇਤਿਹਾਸਕ ਮਹੱਤਤਾ ਤੇ ਉਹਨਾਂ ਦੀ ਗੁਰਬਾਣੀ ਤੇ ਸੰਦੇਸ਼ ਤੋਂ ਜਾਣੂ ਕਰਵਾਇਆ ਜਾਵੇ।

 

Have something to say? Post your comment

 

ਨੈਸ਼ਨਲ

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ, ਤਾਂ ਹੋਣਗੇ ਦੇਸ਼ਵਿਆਪੀ ਰੋਸ ਪ੍ਰਦਰਸ਼ਨ: ਮਮਤਾ ਬਨਰਜੀ

ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ ਦੇ ਜ਼ਿੰਮੇਦਾਰ ਬਾਦਲ ਤੋਂ 'ਫਖਰ ਏ ਕੌਮ' ਸਨਮਾਨ ਵਾਪਸ ਲਿਆ ਜਾਏ: ਮਨਜੀਤ ਸਿੰਘ ਜੀਕੇ

ਵਾਹਗਾ-ਅਟਾਰੀ ਵਪਾਰ ਪੰਜਾਬ ਦੀ ਖੁਸ਼ਹਾਲੀ ਅਤੇ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤਮਈ ਸਬੰਧਾਂ ਲਈ ਅਹਿਮ: ਮਨਪ੍ਰੀਤ ਸਿੰਘ ਬਾਦਲ

ਕੇਂਦਰ ਸਰਕਾਰ ਅਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ’ਤੇ ਬਣੀ ਪੇਚੀਦਾ ਸਥਿਤੀ ਦਾ ਛੇਤੀ ਹੱਲ ਲੱਭਣ ਦੀ ਅਪੀਲ

ਸੁਪਰੀਮ ਕੋਰਟ ਨੇ ਮੁਲਤਾਨੀ ਕਤਲ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਗਾਓ ਜ਼ਮਾਨਤ ਦਿੱਤੀ

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਮੁੱਦੇ 'ਤੇ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਲਈ ਕੇਜਰੀਵਾਲ ਨੂੰ ਆੜੇ ਹੱਥੀ ਲਿਆ

ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ

ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਕੇਂਦਰ ਸਰਕਾਰ: ਕਿਸਾਨ ਆਗੂ

ਰਾਸ਼ਟਰੀ ਪ੍ਰਦੂਸ਼ਣ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੋਕਾ

ਦਿੱਲੀ ਸਰਹੱਦ ‘ਤੇ ਅਪਣੇ ਹਕਾ ਲਈ ਅੰਦੋਲਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਨਾ ਕਰ ਰਿਹਾ ਹੈ ਲੰਗਰ ਸੇਵਾ