ਨੈਸ਼ਨਲ

ਮਾਈ ਭਾਗੋ ਬ੍ਰਿਗੇਡ ਵੱਲੋ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ 'ਆਨਲਾਈਨ ਧਾਰਮਿਕ ਮੁਕਾਬਲਿਆਂ' ਦਾ ਆਯੋਜਨ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | October 28, 2020 06:32 PM


ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋਂ ਅੱਜ ਦੀ ਪਨੀਰੀ ਨੂੰ ਆਪਣੇ ਵਿਰਸੇ ਤੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂ ਕਰਾਉਣ ਦੀ ਮੁਹਿੰਮ ਆਰੰਭ ਕੀਤੀ ਹੋਈ ਹੈ। ਇਸ ਲੜੀ ਦੇ ਤਹਿਤ ਬੀਬੀ ਰਣਜੀਤ ਕੌਰ ਵੱਲੋਂ ਸਥਾਪਤ 'ਮਾਈ ਭਾਗੋ ਬ੍ਰਿਗੇਡ' ਦੀ ਅਗਵਾਈ ਵਿੱਚ ਦਿੱਲੀ ਦੇ ਸਕੂਲੀ ਵਿਦਿਆਰਥੀਆਂ ਦੇ ਆਨਲਾਈਨ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ ਭਾਈ ਤਾਰੂ ਸਿੰਘ ਜੀ ਦੇ 300ਸਾਲਾ ਜਨਮ ਸ਼ਤਾਬਦੀ ਨੂੰ ਸਮਰਪੱਤ ਹਨ। ਇਹਨਾਂ ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀਆਂ ਦੇ 'ਕੁਇਜ਼ ਮੁਕਾਬਲੇ' ਤੇ 'ਪੇਟਿੰਗ ਕੰਪੀਟੀਸ਼ਨ' ਕਰਾਏ ਗਏ। ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਵੱਧ-ਚੜਕੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿਖੇ ਪ੍ਰਾਇਮਰੀ ਵਿੰਗ ਤੋਂ 81 ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦੂਜੀ ਜਮਾਤ ਦੇ ਵਿਦਿਆਰਥੀ ਤੇਜਸ ਸਿੰਘ ਨੇ 'ਕੁਇਜ਼ ਮੁਕਾਬਲੇ' ਵਿੱਚ ਦਿੱਲੀ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ। ਪੰਜਵੀਂ ਜਮਾਤ ਦੇ ਵਿਦਿਆਰਥੀ ਗੋਰਾਂਸ ਨੇ ਦੂਜੀ ਪੁਜੀਸ਼ਨ ਕੁਇਜ਼ ਕੰਪੀਟੀਸ਼ਨ ਤੇ ਪੇਟਿੰਗ ਮੁਕਾਬਲੇ ਵਿੱਚ ਸਰਟੀਫਿਕੇਟ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਸਰਟੀਫਿਕੇਟ ਭੇਟ ਕੀਤੇ ਗਏ। ਸੰਸਥਾ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਇਹ ਮੁਕਾਬਲੇ 'ਆਨਲਾਈਨ' ਕਰਾਏ ਗਏ ਸਨ। ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਬਾਠ ਅਨੁਸਾਰ ਅਸੀਂ ਆਪਣੇ ਸਕੂਲ ਵਿਖੇ ਪੜਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਮੌਜੂਦਾ ਸਿੱਖਿਆ ਪ੍ਰਣਾਲੀਦੇ ਤਹਿਤ ਸਿੱਖਿਆ ਦੇ ਰਹੇ ਹਾਂ। ਉਥੇ ਹੀ ਇਹਨਾਂ ਵਿਦਿਆਰਥੀਆਂ ਨੂੰ ਸਿੱਖ ਧਰਮ ਦੀ ਰਹੁ-ਰੀਤਾਂ ਤੇ ਮਾਣਮੱਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦੇਣ ਦਾ ਉਪਰਾਲਾ ਕਰ ਰਹੇ ਹਾਂ। ਉਹਨਾਂ ਅਨੁਸਾਰ ਇਹ ਬੜੇ ਮਾਣ ਦੀ ਗੱਲ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਸਿੱਖ ਪਰਵਾਰਾਂ ਦੇ ਨਾਲ-ਨਾਲ ਗੈਰ-ਸਿੱਖ ਪਰਵਾਰਾਂ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ ਤੇ ਸਫਲਤਾ ਹਾਸਲ ਕੀਤੀ। ਸਕੂਲ ਪ੍ਰਿੰਸੀਪਲ ਸ. ਸਤਬੀਰ ਸਿੰਘ ਅਨੁਸਾਰ ਸਕੂਲ ਪੱਧਰ ਤੇ ਕਰਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਕਾਰਜਕਾਰੀ ਹੈੱਡ-ਮਿਸਟਰੇਸ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਸਕੂਲੀ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਤਿਆਰੀ ਕਰਾਈ ਸੀ। ਜਿਸ ਸਦਕਾ ਇਹਨਾਂ ਬੱਚਿਆਂ ਨੇ ਮੁਕਾਬਲੇ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਆਨਲਾਈਨ ਸਰਟਫੀਕੇਟ ਦੇ ਕੇ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਗੱਲ ਹੈ ਕਿ ਸਕੂਲ ਪੱਧਰ ਤੇ ਪਹਿਲਾਂ ਵੀ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਦੇ ਤਹਿਤ ਅੰਤਰ ਹਾਊਸ ਮੁਕਾਬਲੇ ਕਰਾਏ ਜਾ ਰਹੇ ਹਨ।

 

Have something to say? Post your comment

 

ਨੈਸ਼ਨਲ

ਸਿਰਸਾ ਨੇ ਲੰਗਰ ਦਾ ਸਿਆਸੀਕਰਨ ਕੀਤਾ : ਜੀਕੇ

ਕਿਸਾਨ ਅੰਦੋਲਨ-ਕੇਂਦਰ ਸਰਕਾਰ ਗਲਬਾਤ ਲਈ ਤਿਆਰ ਪਰ ਨੀਯਤ ਸ਼ੱਕੀ

30 ਕਿਸਾਨ-ਜਥੇਬੰਦੀਆਂ ਵੱਲੋਂ 59ਵੇਂ ਦਿਨ ਪੰਜਾਬ 'ਚ ਵੀ ਪੱਕੇ-ਮੋਰਚੇ ਜਾਰੀ,ਔਰਤ-ਆਗੂਆਂ ਨੇ ਸੰਭਾਲੀ ਕਮਾਂਡ 

ਕਿਸਾਨਾਂ ਦੀ ਹਮਾਇਤ ਤੇ ਇਸਤਰੀ ਅਕਾਲੀ ਦਲ ਦਿੱਲੀ ਯੂਨਿਟ -ਬੀਬੀ ਬਲਜੀਤ ਕੌਰ ਦਿੱਲੀ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਸਰਹੱਦਾਂ ਤੇ ਧਰਨਾ ਲਗਾ ਰਹੇ ਕਿਸਾਨਾਂ ਵਾਸਤੇ ਐਂਬੂਲੈਂਸਾਂ ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦਾ ਫੈਸਲਾ

ਕਿਸਾਨ ਵੀਰੋ ਅਪਣੇ ਹਕਾ ਲਈ ਦਿੱਲੀ ਦੀ ਘੇਰਾਬੰਦੀ ਕਰਦੇ ਅਪਣਾ ਘੇਰਾਓ ਨਾ ਕਰਵਾ ਦੇਣਾ: ਭਾਈ ਭਿਓਰਾ ਅਤੇ ਭਾਈ ਤਾਰਾ

ਦਿੱਲੀ ਪੁਲਿਸ ਵੱਲੋਂ ਰੋਕਾ ਲਾਉਣ ਦੇ ਬਾਵਜੂਦ ਦਿੱਲੀ ਗੁਰਦੁਆਰਾ ਕਮੇਟੀ ਨੇ ਰਾਜਧਾਨੀ ਪੁੱਜੇ ਕਿਸਾਨਾਂ ਲਈ ਲਾਇਆ ਲੰਗਰ

ਇਸਰਾਈਲ ਵਿਖੇ ਮੁੰਬਈ ਹਮਲਿਆਂ ਵਿਚ ਮਾਰੇ ਗਏ 166 ਵਿਅਕਤੀਆਂ ਦੀ ਯਾਦ ਵਿਚ ਹੋਈ ਸਰਬ ਧਰਮ ਸਭਾ

ਗੁਰਦਵਾਰਾ ਬੰਗਲਾ ਸਾਹਿਬ ਜੀ ਦੇ ਥੜਾ ਸਾਹਿਬ ਤੇ ਸਿਰਫਿਰੇ ਸ਼ਖਸ਼ ਨੇ ਚੜ ਕੇ ਕੀਤੀ ਬੇਅਦਬੀ, ਸਰਨਾ ਨੇ ਕੀਤੀ ਕਾਰਵਾਈ ਦੀ ਮੰਗ

ਕਿਸਾਨ ਅੰਦੋਲਨ ਵਿੱਚ ਬਹਾਦਰੀ ਦਿਖਾਉਣ ਵਾਲੇ ਨੌਜਵਾਨ ਮਨਦੀਪ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰੇਗੀ -ਪੀਰਮੁਹੰਮਦ