ਮਨੋਰੰਜਨ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੰਨੀ ਦਿਓਲ ਨੂੰ ਰੀਲ ਤੋਂ ਰੀਅਲ ਜ਼ਿੰਦਗੀ ਵਿੱਚ ਆਉਣ ਦੀ ਨਸੀਹਤ

ਕੌਮੀ ਮਾਰਗ ਬਿਊਰੋ | November 12, 2020 07:30 PM


ਚੰਡੀਗੜ੍ਹ,  
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਨੀ ਦਿਓਲ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੂੰ 'ਰੀਲ' (ਫਿਲਮੀ) ਜ਼ਿੰਦਗੀ ਤੋਂ ਨਿਕਲ ਕੇ 'ਰੀਅਲ' (ਅਸਲੀ) ਜ਼ਿੰਦਗੀ ਵਿੱਚ ਆਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਆਪਣਾ 'ਢਾਈ ਕਿਲੋ ਦਾ ਹੱਥ' ਕਿਸਾਨਾਂ ਦੇ ਹੱਕ ਵਿੱਚ ਚੁੱਕੇ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਆਪਣੇ ਆਪ ਨੂੰ ਖੇਤਾਂ ਦਾ ਪੁੱਤ ਕਹਾਉਣ ਵਾਲੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਖੇਤੀ ਵਿਰੋਧੀ ਕਾਨੂੰਨਾਂ ਦੇ ਅਮਲ ਵਿੱਚ ਆਉਣ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਜਾਗੇ ਹਨ ਪਰ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਸਿੱਧੇ ਰੂਪ ਵਿੱਚ ਕਿਸਾਨਾਂ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹਨ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਲੋਕ ਸਭਾ ਮੈਂਬਰ ਨੇ ਗੁਰਦਾਸਪੁਰ ਹਲਕੇ ਦੇ ਲੋਕਾਂ ਖਾਸ ਕਰਕੇ ਕਿਸਾਨਾਂ/ਮਜ਼ਦੂਰਾਂ/ਆੜ੍ਹਤੀਆ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਨ੍ਹਾਂ ਨੇ ਉਸ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਹੈ ਪਰ ਸੰਨੀ ਦਿਓਲ ਨੇ ਆਪਣੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਸੰਘਰਸ਼ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਲਿਖੇ-ਲਿਖਾਏ ਡਾਇਲਾਗ ਬੋਲਣ ਵਿੱਚ ਹੀ ਮਾਹਿਰ ਹੈ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਚੋਣਾਂ ਵੇਲੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਹੋਣ ਦੇ ਦਾਅਵਾ ਕਰਨ ਵਾਲਾ ਸੰਨੀ ਦਿਓਲ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣਦਾ ਅਤੇ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਅਪਾਨਤ ਕੀਤੇ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਦਾ। ਉਨ੍ਹਾਂ ਕਿਹਾ ਕਿ ਪੰਜ ਮਹੀਨਿਆਂ ਬਾਅਦ ਅੱਜ ਉਹ ਕਿਹੜੇ ਮੂੰਹ ਨਾਲ ਕਿਸਾਨਾਂ ਨੂੰ ਸਲਾਹਾਂ ਦੇ ਰਿਹਾ ਹੈ ਜਦੋਂ ਕਿ ਲੋੜ ਵੇਲੇ ਉਹ ਗੁਰਦਾਸਪੁਰ ਛੱਡ ਕੇ ਮੁੰਬਈ ਬੈਠਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸੰਨੀ ਦਿਓਲ ਨੂੰ ਪੰਜਾਬ ਦੇ ਕਿਸਾਨਾਂ ਪ੍ਰਤੀ ਰਤੀ ਭਰ ਵੀ ਹੇਜ ਹੈ ਤਾਂ ਉਹ ਦਿੱਲੀ ਬੈਠੇ ਹਾਕਮਾਂ ਕੋਲ ਖੇਤੀ ਕਾਨੂੰਨ ਰੱਦ ਕਰਨ ਅਤੇ ਪੰਜਾਬ ਵਿੱਚ ਲਾਈ ਅਣਐਲਾਨੀ ਆਰਥਿਕ ਨਾਕਾਬੰਦੀ ਹਟਾਉਣ ਲਈ ਚਾਰਾਜੋਈ ਕਰੇ।

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ