ਮਨੋਰੰਜਨ

ਬਾਲੀਵੁੱਡ ਦੇ ਸਿਤਾਰੇ ਗੈਵੀ ਚਹਿਲ ਨੇ ਕਾਵਿ ਪੁਸਤਕ 'ਚੁੱਪ ਦੀ ਛਾਵੇਂ' ਕੀਤੀ ਲੋਕ ਅਰਪਣ

ਕੌਮੀ ਮਾਰਗ ਬਿਊਰੋ | November 12, 2020 07:57 PM


ਪਟਿਆਲਾ -ਬਾਲੀਵੁੱਡ ਦੇ ਸਿਤਾਰੇ ਗੈਵੀ ਚਹਿਲ ਨੇ ਅੱਜ ਇੱਥੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਉੱਭਰਦੀ ਲੇਖਿਕਾ ਪ੍ਰੋ. ਨਵਦੀਪ ਕੌਰ ਨਵੀ ਦੀ ਪਲੇਠੀ ਕਾਵਿ ਪੁਸਤਕ 'ਚੁੱਪ ਦੀ ਛਾਵੇਂ' ਲੋਕ ਅਰਪਣ ਕੀਤੀ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ 'ਚ ਇਸ ਸਮਾਗਮ ਦੌਰਾਨ ਕਵਿੱਤਰੀ ਤੇ ਚਿੰਤਕ ਡਾ. ਪੁਸ਼ਪਿੰਦਰ ਕੌਰ, ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ, ਇਕਬਾਲ ਸਿੰਘ, ਸੁਖਵਿੰਦਰ ਕੌਰ, ਦੀਪਕ ਚਹਿਲ, ਰਣਜੀਤ ਸਿੰਘ ਬੀਰੋਕੇ, ਜਪਇੰਦਰਪਾਲ ਸਿੰਘ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ। ਜੇ.ਪੀ. ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਛਾਪੀ ਗਈ ਇਸ ਪੁਸਤਕ ਸਬੰਧੀ ਲੇਖਿਕਾ ਨੂੰ ਸ਼ੁਭਕਾਮਨਾਵਾਂ ਦਿੰਦਿਆ ਗੈਵੀ ਚਹਿਲ ਨੇ ਕਿਹਾ ਕਿ ਅਜੋਕੇ ਦੌਰ 'ਚ ਸੋਸ਼ਲ ਮੀਡੀਆ ਦੀ ਜਿਆਦਾ ਵਰਤੋਂ ਹੋਣ ਕਾਰ ਨਵੀਂ ਪੀੜ੍ਹੀ 'ਚ ਲਿਖਣ ਦਾ ਰੁਝਾਨ ਘੱਟ ਰਿਹਾ ਹੈ। ਪਰ ਨਵਦੀਪ ਕੌਰ ਨੇ ਆਪਣੀ ਕਾਵਿ ਪੁਸਤਕ ਰਾਹੀਂ ਨਵੀਂ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਸਿਰਜਣਾ ਦਾ ਅਧਾਰ ਹਮੇਸ਼ਾ ਵਧੀਆ ਲਿਖਤ ਹੀ ਬਣਦੀ ਹੈ। ਇਸ ਲਈ ਲੇਖਿਕਾ ਵੱਲੋਂ ਛੋਟੀ ਉਮਰ 'ਚ ਹੀ ਆਪਣੀ ਪਲੇਠੀ ਪੁਸਤਕ ਰਾਹੀਂ ਨਵੀਂਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਪ੍ਰੋ. ਨਵਦੀਪ ਕੌਰ ਨੇ ਸਰੀਰਿਕ ਸਿੱਖਿਆ ਵਿਸ਼ੇ ਦਾ ਅਧਿਆਪਪਨ ਕਰਨ ਦੇ ਨਾਲ-ਨਾਲ ਸਾਹਿਤ ਰਚਨਾ ਕਰਨ ਨੂੰ ਨਿਵੇਕਲਾ ਉਪਰਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਚਨਾ ਰਾਹੀਂ ਲੇਖਿਕਾ ਨੇ ਖੇਡਾਂ ਵਾਲਿਆਂ ਲਈ ਵੀ ਮਾਰਗਦਰਸ਼ਕ ਦਾ ਕੰਮ ਕੀਤਾ ਹੈ। ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ 112 ਸਫੇ ਦੀ ਇਸ ਪੁਸਤਕ 'ਚ ਬਹੁਪਰਤੀ ਵਿਸ਼ਿਆਂ ਵਾਲੀਆਂ ਕਵਿਤਾਵਾਂ ਸ਼ਾਮਲ ਹਨ। ਕਵਿੱਤਰੀ ਨੇ ਖਾਸ ਤੌਰ 'ਤੇ ਔਰਤ ਦੇ ਵੱਖ-ਵੱਖ ਰੂਪਾਂ ਦੀ ਅਹਿਮੀਅਤ ਤੇ ਦਰਦ ਨੂੰ ਬਹੁਤ ਹੀ ਸੁਹਿਰਦਤਾ ਨਾਲ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨਵਦੀਪ ਕੌਰ ਤੋਂ ਪੰਜਾਬੀ ਸਾਹਿਤ ਨੂੰ ਹੋਰ ਵਧੇਰੇ ਉਮੀਦਾਂ ਹਨ। ਅੰਤ ਵਿੱਚ ਨਵਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਾਵਿ ਰਚਨਾ ਨਿਰੰਤਰ ਕਰਨ ਦਾ ਵਾਅਦਾ ਕੀਤਾ।

 

Have something to say? Post your comment