ਸੰਸਾਰ

ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਅਰ ਸਟਾਰਰ (ਐਮ.ਪੀ.) ਨੇ ਸਿੱਖ ਕੌਮ ਨੂੰ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | November 13, 2020 07:41 PM

ਨਵੀਂ ਦਿੱਲੀ - ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਰ ਐਮ.ਪੀ. ਸਿੱਖ ਕੌਮ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ । ਉਨ੍ਹਾਂ ਨੇ ਜਾਰੀ ਕੀਤੇ ਅਪਣੇ ਲੈਟਰ ਹੈਡ ਤੇ ਲਿਖਿਆ ਕਿ ਸਾਰੇ ਯੂਕੇ ਅਤੇ ਪੂਰੇ ਦੇਸ਼ ਵਿੱਚ ਤੁਹਾਡੇ ਵਲੋਂ ਇਕੱਠੇ ਹੋ ਕੇ ਬੰਦੀ ਛੋੜ ਅਤੇ ਦੀਵਾਲੀ ਦਿਵਸ ਮਨਾਉਣ ਲਈ, ਦਿਲੋਂ ਸ਼ੁੱਭਕਾਮਨਾਵਾਂ ਭੇਜਣਾ ਚਾਹੁੰਦਾ ਹਾਂ । ਇਸ ਦਿਨ, ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਨਾਲ 52 ਕੈਦੀ ਰਾਜਿਆਂ ਦੇ ਨਾਲ ਰਿਹਾਈ ਪ੍ਰਾਪਤ ਕਰਕੇ ਵਾਪਸ ਪਰਤੇ ਸਨ ਉਨ੍ਹਾਂ ਦੀ ਯਾਦ ਵਿਚ ਸਿੱਖ ਕੌਮ ਇਸ ਦਾ ਪੁਰਬ ਮਨਾਉਂਦੀ ਹੈ । ਝੂਠ ਉੱਤੇ ਧਾਰਮਿਕਤਾ, ਬੁਰਾਈ ਉੱਤੇ ਚੰਗਆਈ, ਹਨੇਰੇ ਉੱਤੇ ਚਾਨਣ ਅਤੇ ਗਿਆਨ ਵੱਧ ਅਗਿਆਨਤਾ, ਸਾਨੂੰ ਉਸ ਉਮੀਦ ਦੀ ਯਾਦ ਦਿਵਾਉਂਦੀ ਹੈ ਜੋ ਦੀਵਾਲੀ ਲਿਆਉਂਦੀ ਹੈ, ਇਹ ਇਸ ਲਈ ਵੀ ਵਿਸ਼ੇਸ਼ ਮਹੱਤਵਪੂਰਨ ਦਿਹਾੜਾ ਹੈ ।
ਉਨ੍ਹਾਂ ਲਿਖਿਆ ਕਿ ਦੁਨਿਆ ਅੰਦਰ ਫੈਲੀ ਮਹਾਮਾਰੀ ਦੌਰਾਨ ਸਿੱਖ ਕੌਮ ਵਲੋਂ ਪਾਏ ਗਏ ਵੱਡੇ ਯੋਗਦਾਨ ਜੋ ਕਿ ਜਰੂਰਤਮੰਦਾਂ ਲਈ ਮਦਦ ਜਾਂ ਐਨਐਚਐਸ ਲਈ ਮੁਹਰਲੀ ਕਤਾਰ ਵਿਚ ਕੰੰਮ ਕਰਨ ਵਾਲੇ ਸਨ, ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਸਿੱਖ ਕੌਮ ਦਾ ਬੇਇਨਸਾਫੀ ਦੇ ਵਿਰੁੱਧ ਖੜੇ ਹੋਣ ਦਾ ਬਹੁਤ ਵਧੀਆ ਇਤਿਹਾਸ ਹੈ ਅਤੇ ਇਨ੍ਹਾਂ ਕਦਰਾਂ ਕੀਮਤਾਂ ਦੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ ।
ਉਨ੍ਹਾਂ ਲਿਖਿਆ ਕਿ ਕੋਰੋਨਾ ਕਰਕੇ ਲਗੀਆ ਮੌਜੂਦਾ ਪਾਬੰਦੀਆਂ ਦੇ ਕਾਰਨ, ਇਸ ਸਾਲ ਦੇ ਜਸ਼ਨ ਬਹੁਤ ਵੱਖਰੇ ਹੋਣਗੇ ਜਿਸ ਕਰਕੇ ਤੁਹਾਡੇ ਵਿਚੋਂ ਬਹੁਤ ਸਾਰੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਇਸ ਦਿਹਾੜੇ ਨੂੰ ਯਾਦ ਕਰਨ ਲਈ ਗੁਰੂਦੁਆਰੇ ਨਹੀਂ ਜਾ ਸਕਣਗੇ ਇਸ ਕਰਕੇ ਉਨ੍ਹਾਂ ਲੋਕਾਂ ਲਈ ਅਵਿਸ਼ਵਾਸ਼ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਉਹ ਅਪਣੇ ਪੁਰਬ ਨੂੰ ਵਿਅਕਤੀਗਤ ਰੂਪ ਵਿੱਚ ਨਹੀਂ ਮਨਾ ਸਕਦੇ ਹਨ । ਹਾਲਾਂਕਿ, ਸਾਨੂੰ ਭਵਿੱਖ ਦੀ ਉਮੀਦ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ 1619 ਵਿਚ ਵੀ ਹਾਲਾਤ ਇਦਾਂ ਦੇ ਬਣ ਗਏ ਸਨ । ਗੁਰੂ ਨਾਲ ਮਿਲਾਪ ਹੋਣ ਲਈ ਸਬਰ ਨਾਲ ਉਡੀਕ ਕਰੋ, ਜਦੋਂ ਤੁਸੀਂ ਘਰ ਵਿਚ ਆਪਣੇ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹੋ, ਯਾਦ ਰੱਖੋ ਕਿ ਰੌਸ਼ਨੀ ਹਮੇਸ਼ਾ ਸੰਸਾਰ ਦੇ ਹਨੇਰੇ ਨੂੰ ਦੂਰ ਕਰੇਗੀ, ਅਤੇ ਅਜ ਮੁਸ਼ਕਲ ਸਮਾਂ ਹੈ ਤੇ ਉਹ ਸਮਾਂ ਵੀ ਆਵੇਗਾ ਜੋ ਬਹੁਤ ਸਾਰੀਆਂ ਖੁਸ਼ੀਆਂ ਅਤੇ ਜਸ਼ਨਾਂ ਵਿਚ ਬਦਲਿਆ ਜਾਵੇਗਾ । ਅੰਤ ਵਿਚ ਉਨ੍ਹਾਂ ਨੇ ਲੇਬਰ ਪਾਰਟੀ ਦੇ ਸਮੂਹ ਨੇਤਾ, ਮੈਂਬਰਾਂ ਦੀ ਤਰਫੋਂ ਸਮੂਹ ਸਿੱਖ ਜਗਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ "ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।

 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ