ਹਰਿਆਣਾ

ਸੂਬੇ ਵਿਚ ਦੁੱਧ ਉਤਪਾਦਨ ਤੇ ਪ੍ਰਤੀ ਵਿਅਕਤੀ ਦੁੱਧ ਉਪਲੱਬਧਤਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ

ਦਵਿੰਦਰ ਸਿੰਘ ਕੋਹਲੀ | November 17, 2020 05:19 PM


ਚੰਡੀਗੜ, ਹਰਿਤ ਕ੍ਰਾਂਤੀ ਤੋਂ ਬਾਅਦ ਕੇਂਦਰੀ ਖੁਰਾਕ ਪੁਲ ਵਿਚ ਸੱਭ ਤੋਂ ਵੱਧ ਯੋਗਦਾਨ ਦੇਣ ਵਾਲਾ ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸੂਬਾ ਬਣਾਉਣ ਤੋਂ ਬਾਅਦ ਹਰਿਆਣਾ ਨੇ ਸਫੇਦ ਕ੍ਰਾਂਤੀ ਤੇ ਨੀਲੀ ਕ੍ਰਾਂਤੀ ਵਿਚ ਆਪਣੇ ਇਸ ਪ੍ਰਦਰਸ਼ਨ ਨੂੰ ਮੁੜ ਦੁਹਰਾਉਣ ਦੀ ਪਹਿਲ ਕੀਤੀ ਹੈਇਸ ਕੜੀ ਵਿਚ ਨਵੀਂ-ਨਵੀਂ ਯੋਜਨਾਵਾਂ ਲਾਗੂ ਕੀਤੀ ਜਾ ਰਹੀ ਹੈ,  ਜਿੰਨਾਂ ਦੇ ਨਤੀਜਾ ਵੱਜੋਂ ਨਾ ਸਿਰਫ ਸੂਬੇ ਵਿਚ ਦੁੱਧ ਉਤਪਾਦਨ ਤੇ ਪ੍ਰਤੀ ਵਿਅਕਤੀ ਦੁੱਧ ਉਪਲੱਬਧਤਾ ਵਿਚ ਲਗਾਤਾਰ ਵਾਧਾ ਹੋ ਰਹੀ ਹੈ,  ਸਗੋਂ ਮੱਛੀ ਉਤਪਾਦਨ 1, 73, 316 ਮੀਟ੍ਰਿਕ ਟਨ ਤਕ ਪੁੱਜ ਗਿਆ ਹੈ|
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ ਨੇ ਕਿਹਾ ਕਿ ਇੰਨਾਂ ਦੋਵਾਂ ਕ੍ਰਾਂਤੀਆਂ ਨੂੰ ਹੋਰ ਵੱਧ ਸਫਲ ਬਣਾਉਣ ਲਈ ਦੁੱਧ ਉਤਪਾਦਕ ਕਿਸਾਨਾਂ ਤੇ ਮੱਛੀ ਪਾਲਕਾਂ ਲਈ ਸਸਤੇ ਕਰਜ਼ੇ ਮਹੁੱਇਆ ਕਰਵਾਉਸਣ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਤਰਾਂ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਲਾਗੂ ਕੀਤੀ ਹੈ| ਉਨਾਂ ਕਿਹਾ ਕਿ ਹਰਿਆਣਾ ਵਿਚ ਲਗਭਗ 16 ਲੱਖ ਪਰਿਵਾਰ ਅਜਿਹੇ ਹਨ,  ਜਿੰਨਾਂ ਕੋਲ ਦੁਧਾਰੂ ਪਸ਼ੂ ਹਨ ਅਤੇ ਇੰਨਾਂ ਦੀ ਟੈਗਿੰਗ ਕੀਤੀ ਜਾ ਰਹੀ ਹੈਹੁਣ ਤਕ ਇਸ ਯੋਜਨਾ ਦੇ ਤਹਿਤ 2.72 ਲੱਖ ਪਸ਼ੂਆਂ ਦਾ ਬੀਮਾ ਕੀਤਾ ਜਾ ਚੁੱਕਿਆ ਹੈ ਅਤੇ 5, 000 ਕਿਸਾਨਾਂ ਨੂੰ ਪਸ਼ੂ}ਕਿਸਾਨ ਕ੍ਰੈਡਿਟ ਕਾਰਡ ਵੰਡ ਕੀਤੇ ਜਾ ਚੁੱਕੇ ਹਨ ਅਤੇ 52 ਕਿਸਾਨਾਂ ਦੇ ਕਾਰਡਾਂ ਦੇ ਬਿਨੈ ਵੱਖ-ਵੱਖ ਬੈਂਕਾਂ ਵੱਲੋਂ ਪ੍ਰਵਾਨ ਕੀਤਾ ਜਾ ਚੁੱਕਿਆ ਹੈਇਸ ਯੋਜਨਾ ਦੇ ਤਹਿਤ ਪਸ਼ੂ ਪਾਲਕ ਨੂੰ ਪਸ਼ੂਆਂ ਦੇ ਰੱਖ-ਰਖਾਓ ਲਈ ਕਰਜ਼ੇ ਵੱਜੋਂ ਵੱਧ ਤੋਂ ਵੱਧ ਲੱਖ ਰੁਪਏ ਤਕ ਦੀ ਮਦਦ ਦਿੱਤੀ ਜਾਂਦੀ ਹੈ|
ਸ੍ਰੀ ਦਲਾਲ ਨੇ ਕਿਹਾ ਕਿ ਹਰਿਆਣਾ ਦੀ ਸਫੇਦ ਕ੍ਰਾਂਤੀ ਨੂੰ ਸਫਲ ਬਣਾਉਣ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2013-14 ਵਿਚ ਸੂਬੇ ਦਾ ਦੁੱਧ ਉਤਪਾਦਨ 74.42 ਲੱਖ ਟਨ ਦਾ ਸੀ,  ਜੋ ਸਾਲ 2018-19 ਤੋਂ ਵੱਧ ਕੇ 107.26 ਲੱਖ ਟਨ ਪੁੱਜ ਗਿਆ ਹੈ ਅਤੇ ਪ੍ਰਤੀ ਵਿਅਕਤੀ ਦੁੱਧ ਉਪਲੱਬਧਤਾ 800 ਗ੍ਰਾਮ ਤੋਂ ਵੱਧ ਕੇ 1087 ਗ੍ਰਾਮ ਤਕ ਪੁੱਜ ਗਈ ਹੈ,  ਜਿਸ ਨਾਲ ਹਰਿਆਣਾ ਦੇਸ਼ ਵਿਚ ਦੂਜੇ ਥਾਂ 'ਤੇ ਪੁੱਜ ਗਿਆ ਹੈਉਨਾਂ ਕਿਹਾ ਕਿ ਭੌਗੂਲਿਕ ਨਜਰ ਨਾਲ ਦਿੱਲੀ ਤੇ ਨੇੜਲੇ ਦੀ ਲਗਭਗ ਕਰੋੜ ਆਬਾਦੀ ਦੀ ਰੋਜਾਨਾ ਦੀ ਫਲ-ਫੂਲ,  ਸਬਜੀ,  ਦੁੱਧ,  ਅੰਡੇ,  ਮਾਂਸ ਆਦਿ ਦੀ ਲੋੜਾਂ ਨੂੰ ਪੂਰਾ ਕਰਨ ਵਿਚ ਹਰਿਆਣਾ ਹੋਰ ਸੂਬਿਆਂ ਦੀ ਤੁਲਨਾ ਵਿਚ ਸੱਭ ਤੋਂ ਵੱਧੀਆ ਹੈਸੂਬੇ ਦੇ ਕਿਸਾਨ ਦੀ ਪਕੜ ਇਸ ਬਾਜਾਰ 'ਤੇ ਹੋਵੇ,  ਇਸ ਦਿਸ਼ਾ ਵਿਚ ਹਰਿਆਣਾ ਨੇ ਅੱਗੇ ਵੱਧਾਉਣ ਦੀ ਪਹਿਲ ਕੀਤੀ ਹੈ ਅਤੇ ਕਿਸਾਨਾਂ ਲਈ ਨਵੀਂ-ਨਵੀਂ ਯੋਜਨਾਵਾਂ ਤਿਆਰ ਕੀਤੀ ਹੈ|
ਸ੍ਰੀ ਦਲਾਲ ਨੇ ਕਿਹਾ ਕਿ ਇਸ ਤਰਾਂ,  ਮੱਛੀ ਉਤਪਾਦਨ ਵਿਚ ਵੀ ਹਰਿਆਣਾ ਦਾ ਵਰਣਨਯੋਗ ਪ੍ਰਦਰਸ਼ਨ ਰਿਹਾ ਹੈਸਾਲ 2013-14 ਵਿਚ ਮੱਛੀ ਪਾਲਣ ਦੇ ਅਧੀਨ 16, 450 ਹੈਕਟੇਅਰ ਅਤੇ ਉਤਪਾਦਨ 1, 05, 266 ਮੀਟ੍ਰਿਕ ਟਨ ਸੀ,  ਜੋ ਸਾਲ 2019-20 ਵਿਚ ਵੱਧ ਕੇ 17, 216 ਹੈਕਟੇਅਰ ਖੇਤਰ ਅਤੇ 1, 73, 316 ਮੀਟ੍ਰਿਕ ਟਨ ਪੁੱਜ ਗਈ ਹੈਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਮੱਛੀ ਪਾਲਣ ਲਈ ਤਾਲਾਬਾਂ ਦੀ ਗਿਣਤੀ 7486 ਤੋਂ ਵੱਧ ਕੇ 10, 416 ਹੋ ਗਈ ਹੈਇਸ ਤੋਂ ਇਲਾਵਾ,  ਹਰਿਆਣਾ ਤਾਲਾਬ ਵਿਕਾਸ ਅਥਾਰਿਟੀ ਦਾ ਗਠਨ ਵੀ ਕੀਤਾ ਗਿਆ ਹੈ,  ਜਿਸ ਦੇ ਤਹਿਤ ਲਗਭਗ 15, 000 ਤੋਂ ਵੱਧ ਤਾਲਾਬਾਂ ਦਾ ਪਾਣੀ ਤਿੰਨ ਪੱਧਰੀ,  ਪੰਜ ਪੱਧਰੀ ਪ੍ਰਣਾਲੀ ਨਾਲ ਇਲਾਜ ਕਰਕੇ ਸਿੰਚਾਈ ਤੇ ਹੋਰ ਕੰਮਾਂ ਲਈ ਵਰਤੋਂ ਕਰਨ ਦੀ ਯੋਜਨਾ ਬਣਾਈ ਹੈਹਰਿਆਣਾ ਦੇ ਇਸ ਪ੍ਰਬੰਧਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਜਲ ਸਰੋਤਾਂ ਦੇ ਅਨੁਕੂਲ ਤੇ ਕੁਸ਼ਲ ਪ੍ਰਬੰਧਨ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ|

Have something to say? Post your comment

 

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਦੇ ਪ੍ਰੀਪੇਡ ਕੁਨੈਕਸ਼ਨ ਦੇਣ ਦੀ ਤਿਆਰ ਪੂਰੀ ਕੀਤੀ

ਦਿੱਲੀ ਜਾਣ ਵਾਸਤੇ ਹਰਿਆਣਾ ਪੁਲਿਸ ਦੀ ਟ੍ਰੈਫਿਕ ਐਡਵਾਈਜਰੀ

ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ

ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ - ਮੁੱਖ ਮੰਤਰੀ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਪੰਜਾਬ ਭਰ 'ਚ ਰੋਹ- ਭਰਪੂਰ ਅਰਥੀ-ਫੂਕ ਮੁਜ਼ਾਹਰੇ

ਹਰਿਆਣਾ ਕਮੇਟੀ ਨੇ ਸ਼ਰਧਾ ਸਤਿਕਾਰ ਨਾਲ ਝੀਵਰਹੇੜੀ ਵਿਖੇ ਮਨਾਇਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

 ਹਰਿਆਣਾ ਦੇ ਕਿਸਾਨਾਂ ਨੂੰ ਜੇਲ੍ਹੀਂ ਡੱਕ ਮੋਦੀ-ਖੱਟੜ ਕਿਸਾਨ-ਅੰਦੋਲਨ ਨੂੰ ਦਬਾ ਨਹੀਂ ਸਕਣਗੇ

ਕਿਸਾਨਾਂ ਵੱਲੋਂ ਦਿੱਲੀ ਚੱਲੋ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕਣ ਦਾ ਐਲਾਨ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ