ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਤਹਿਤ 20 ਲੱਖ ਕਰੋੜ ਰੁਪਏ ਪੈਕੇਜ ਦਾ ਲਾਭ ਚੁੱਕਣ ਲਈ ਆਪਣੇ ਸਾਰੇ ਸਰੋਤਾਂ ਦੀ ਸਹੀ ਵਰਤੋ ਕਰਨੀ ਹੋਵੇਗੀ

ਦਵਿੰਦਰ ਪਾਲ ਸਿੰਘ ਕੋਹਲੀ | November 18, 2020 06:40 PM


ਚੰਡੀਗੜ੍ਹ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ 20 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨ ਕੀਤਾ ਹੈਸਾਨੂੰ ਇਸ ਪੈਕੇਜ ਦਾ ਲਾਭ ਚੁੱਕਣ ਲਈ ਆਪਣੇ ਸਾਰੇ ਸਰੋਤਾਂ ਦੀ ਸਹੀ ਵਰਤੋ ਕਰਨੀ ਹੋਵੇਗੀ|
ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਅਤੇ ਸਵਦੇਸ਼ੀ ਸਵਾਵਲੰਬਨ ਟਰਸਟ ਵੱਲੋਂ ਚਲਾਏ ਜਾ ਰਹੇ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਨਾਲ ਜੁੜੀ ਇਕ ਮੀਟਿੰਗ ਵਿਚ ਕਹੀ| ਇਸ ਦੌਰਾਨ ਆਤਮਨਿਰਭਰ ਭਾਰਤ ਮੁਹਿੰਮ ਦੀ ਤਰਜ 'ਤੇ ਹਰਿਆਣਾ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਵਿਸਥਾਰ ਕੰਮ ਯੋਜਨਾ ਪੇਸ਼ ਕੀਤੀ ਗਈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਤਮਨਿਰਭਰ ਭਾਰਤ ਦਾ ਵਿਜਨ ਦੇਸ਼ ਦੇ ਸਾਹਮਣੇ ਰੱਖਿਆ ਹੈ| ਇਹ ਵਿਜਨ ਸਲੋਗਨ ਨਾ ਹੋ ਕੇ ਇਕ ਵੱਡਾ ਟੀਚਾ ਹੈ ਜਿਸ ਦਾ ਖੇਤਰ ਵੀ ਵਿਆਪਕ ਹੈਉਨ੍ਹਾਂ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਵਿਭਾਗ ਵੱਲੋਂ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਉਨ੍ਹਾਂ ਦੀ ਵਿਸ਼ੇਸ਼ਤਾ ਅਨੁਰੂਪ 12 ਕਲਸਟਰ ਬਨਾਉਣ ਦਾ ਐਲਾਨ ਕੀਤਾ ਗਿਆ ਹੈਇਸ ਲਈ ਇਸ ਪ੍ਰੋਗ੍ਰਾਮ ਨਾਲ ਜੁੜੇ ਪੱਖਾਂ ਨੂੰ ਖੇਤੀਬਾੜੀ ਅਤੇ ਉਦਯੋਗ ਨਾਲ ਸਬੰਧਿਤ ਯੋਜਨਾ ਬਨਾਉਦੇ ਸਮੇਂ ਇੰਨ੍ਹਾਂ ਵਿਭਾਗਾਂ ਦੇ ਨਾਲ ਵੀ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ|
ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਹਰਿਆਣਾ ਦੇ ਤਹਿਤ ਯੋਜਨਾਵਾਂ ਬਨਾਉਂਦੇ ਸਮੇਂ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੇ ਨੌਜੁਆਨਾਂ ਦੇ ਨਾਲ-ਨਾਲ,  ਪੜਾਈ ਪੂਰੀ ਕਰ ਚੁੱਕੇ ਅਜਿਹੇ ਨੌਜੁਆਨਾਂ 'ਤੇ ਵੀ ਫੋਕਸ ਕਰਨਾ ਜਰੂਰੀ ਹੈ ਜੋ ਹੁਣ ਤਕ ਆਪਣੇ ਪੈਰਾਂ 'ਤੇ ਖੜੇ ਨਹੀਂ ਹੋਏ ਹਨਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕਸ਼ਮ ਯੁਵਾ ਯੋਜਨਾ ਕੰਮ ਦੀ ਤਲਾਸ਼ ਕਰਨ ਵਾਲੇ ਨੌਜੁਆਨਾਂ ਦੇ ਲਈ ਇਕ ਬਹੁਤ ਬੇਹਤਰੀਨ ਯੋਜਨਾ ਹੈਇਸ ਦੇ ਤਹਿਤ,  ਨੌਜੁਆਨਾਂ ਨੂੰ ਹਰ ਮਹੀਨੇ 100 ਘੰਟੇ ਕੰਮ ਦੇ ਬਦਲੇ ਹਜਾਰ ਰੁਪਏ ਮਾਨਦੇਯ ਦਿੱਤਾ ਜਾਂਦਾ ਹੈਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਲਗਭਗ  ਲੱਖ ਨੌਜੁਆਨਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੈਉਨ੍ਹਾਂ ਨੇ ਕਿਹਾ ਕਿ ਪ੍ਰੋਗ੍ਰਾਮ ਨਾਲ ਜੁੜੇ ਅਧਿਕਾਰੀ ਯੌਜਨਾਵਾਂ ਨੂੰ ਅਮਲੀਜਾਮਾ ਪਹਿਨਾਉਂਦੇ ਸਮੇਂ ਸਮਰੱਥ ਨੌਜੁਆਨਾਂ ਦਾ ਡੇਟਾ ਵੀ ਇਸਤੇਮਾਲ ਕਰ ਸਕਦੇ ਹਨ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਪਣੇ ਇੱਥੇ ਇਕ ਏਲੂਮਨੀ ਸੈਲ ਵੀ ਬਨਾਉੰਣਾ ਚਾਹੀਦਾ ਹੈ| ਇਸ ਵਿਚ ਦੋ ਵਰਗ ਬਣਾਏ ਜਾਣਇਕ ਵਰਗ ਵਿਚ ਅਜਿਹੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਜੋ ਆਤਮਨਿਰਭਰ ਬਣ ਚੁੱਕੇ ਹਨ ਜਦੋਂ ਕਿ ਦੂਜੇ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਜੋ ਹੁਣ ਤਕ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਪਾਏ ਹਨ|
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਦੇ ਨਾਂਅ ਨਾਲ ਇਕ ਵੱਡਾ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ| ਇਸ ਪ੍ਰੋਗ੍ਰਾਮ ਦੇ ਤਹਿਤ ਹਰ ਨਾਗਰਿਕ ਅਤੇ ਹਰ ਪਰਿਵਾਰ ਦਾ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਦਾ ਇਸਤੇਮਾਲ ਲੋਕਾਂ ਦੀ ਜਰੂਰਤ ਦੇ ਹਿਸਾਬ ਨਾਲ ਯੋਜਨਾ ਬਨਾਉਣ ਦੇ ਲਈ ਕੀਤਾ ਜਾਵੇਗਾਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ  ਦੇ ਤਹਿਤ ਵੀ ਇਸ ਡੇਟਾ ਦੀ ਵਰਤੋ ਕੀਤੀ ਜਾ ਸਕਦੀ ਹੈ|
ਮੀਟਿੰਗ ਦੌਰਾਨ ਹਰਿਆਣਾ ਰਾਜ ਉੱਚੇਰੀ ਪਰਿਸ਼ਦ ਦੇ ਚੇਅਰਮੈਨ ਪ੍ਰੋਫੈਸਰ ਬ੍ਰਜ ਕਿਸ਼ੋਰ,  ਗੁਰੂ ਜੰਭੇਸ਼ਗਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਟੰਕੇਸ਼ਵਰ,  ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ,  ਜੇ.ਸੀ. ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ (ਵਾਈਐਮਸੀਏ),  ਫਰੀਦਾਬਾਦ ਦੇ ਵਾਇਸ ਚਾਂਸਲਰ ਪ੍ਰੋਫੈਸਰ ਦਿਨੇਸ਼ ਕੁਮਾਰ,  ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਕੁਮਾਰ,  ਸ੍ਰੀ ਬਲਰਾਮ ਅਤੇ ਡਾਕਟਰ ਰਾਜੇਸ਼ ਨੇ ਪੀਪੀਟੀ ਰਾਹੀਂ ਆਤਮਨਿਰਭਰ ਹਰਿਆਣਾ ਦੇ ਟੀਚੇ ਨੂੰ ਹਾਸਲ ਕਰਨ ਦੀ ਵਿਸਥਾਰ ਕਾਰਜਯੋਜਨਾ ਪੇਸ਼ ਕੀਤੀ|
ਇਸ ਦੌਰਾਨ ਦਸਿਆ ਗਿਆ ਕਿ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਦੇ ਤਹਿਤ ਬਹੁ ਉਦੇਸ਼ੀ ਯੋਜਨਾਵਾਂ ਰਾਹੀਂ ਨੌਜੁਆਨਾਂ ਵਿਚ ਉਦਮਸ਼ੀਲਤਾ ਦੀ ਭਾਵਨਾ ਪੈਦਾ ਕਰਨ 'ਤੇ ਜੋਰ ਦਿੱਤਾ ਜਾਵੇਗਾ ਤਾਂ ਜੋ ਬੱਚੀ ਨੌਕਰੀ ਹਾਸਲ ਕਰਨ ਦੀ ਥਾਂ ਉਦਮੀ ਬਨਣ ਦੀ ਸੋਚ ਦੇ ਨਾਲ ਵਿਦਿਅਕ ਸੰਸਥਾਨਾਂ ਵਿਚ ਦਾਖਲੇ ਲੈਣਇਸ ਦੇ ਲਈ ਜਿੱਥੇ ਕੋਰਸਾਂ ਵਿਚ ਬਦਲਦੇ ਦ੍ਰਿਸ਼ ਦੇ ਹਿਸਾਬ ਨਾਲ ਉਦਯੋਗਾਂ ਦੀ ਜਰੂਰਤਾਂ ਦੇ ਅਨੂਸਾਰ ਬਦਲਾਅ ਕੀਤਾ ਜਾਵੇਗਾ ਉੱਥੇ ਕਾਰੀਗਰਾਂ ਨੂੰ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦਿਵਾਉਣ ਲਈ ਸੈਂਟਰ ਆਫ ਐਕਸੀਲੈਂਸ ਵੀ ਸਥਾਪਿਤ ਕਰਨ ਦੀ ਯੋਜਨਾ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਅਤੇ ਵਿੱਤੀ ਵਿਭਾਗ ਦੇ ਵਧੀਕ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਵੀ ਮੌਜੂਦ ਸਨ|

 

Have something to say? Post your comment

 

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਦੇ ਪ੍ਰੀਪੇਡ ਕੁਨੈਕਸ਼ਨ ਦੇਣ ਦੀ ਤਿਆਰ ਪੂਰੀ ਕੀਤੀ

ਦਿੱਲੀ ਜਾਣ ਵਾਸਤੇ ਹਰਿਆਣਾ ਪੁਲਿਸ ਦੀ ਟ੍ਰੈਫਿਕ ਐਡਵਾਈਜਰੀ

ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ

ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ - ਮੁੱਖ ਮੰਤਰੀ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਪੰਜਾਬ ਭਰ 'ਚ ਰੋਹ- ਭਰਪੂਰ ਅਰਥੀ-ਫੂਕ ਮੁਜ਼ਾਹਰੇ

ਹਰਿਆਣਾ ਕਮੇਟੀ ਨੇ ਸ਼ਰਧਾ ਸਤਿਕਾਰ ਨਾਲ ਝੀਵਰਹੇੜੀ ਵਿਖੇ ਮਨਾਇਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

 ਹਰਿਆਣਾ ਦੇ ਕਿਸਾਨਾਂ ਨੂੰ ਜੇਲ੍ਹੀਂ ਡੱਕ ਮੋਦੀ-ਖੱਟੜ ਕਿਸਾਨ-ਅੰਦੋਲਨ ਨੂੰ ਦਬਾ ਨਹੀਂ ਸਕਣਗੇ

ਕਿਸਾਨਾਂ ਵੱਲੋਂ ਦਿੱਲੀ ਚੱਲੋ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕਣ ਦਾ ਐਲਾਨ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ