ਪੰਜਾਬ

30-ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਨੂੰ 10 ਦਸੰਬਰ ਤੱਕ ਕਾਨੂੰਨ ਵਾਪਿਸ ਲੈਣ ਦਾ ਅਲਟੀਮੇਟਮ

ਕੌਮੀ ਮਾਰਗ ਬਿਊਰੋ | November 21, 2020 07:02 PM

ਚੰਡੀਗੜ੍ਹ - ਪੰਜਾਬ ਦੀਆਂ 30-ਕਿਸਾਨ ਜਥੇਬੰਦੀਆਂ ਨੇ ਕੇਂਦਰ-ਸਰਕਾਰ ਨੂੰ 10 ਦਸੰਬਰ ਤੱਕ ਕਾਨੂੰਨ ਵਾਪਿਸ ਲੈਣ ਦਾ ਅਲਟੀਮੇਟਮ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਲੋਕ-ਹਿੱਤਾਂ ਨਾਲ ਸਰੋਕਾਰ ਰੱਖਦਿਆਂ ਰੇਲਵੇ ਨੂੰ 23 ਨਵੰਬਰ ਸ਼ਾਮ ਤੋਂ ਬਾਅਦ 15 ਦਿਨਾਂ ਲਈ ਮਾਲ-ਗੱਡੀਆਂ ਦੇ ਨਾਲ-ਨਾਲ ਸਵਾਰੀ ਗੱਡੀਆਂ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ, 24 ਨਵੰਬਰ ਤੋਂ ਗੱਡੀਆਂ ਚੱਲ ਸਕਣਗੀਆਂ। ਪਰ ਜਥੇਬੰਦੀਆਂ ਨੇ ਰੇਲਵੇ-ਪਾਰਕਾਂ 'ਚ ਚਲਦੇ ਧਰਨਿਆਂ ਨੂੰ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜੇਕਰ ਕੇਂਦਰ-ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ 10 ਦਸੰਬਰ ਤੋਂ ਮੁੜ ਰੇਲਾਂ ਰੋਕ ਦਿੱਤੀਆਂ ਜਾਣਗੀਆਂ। ਇਸਤੋਂ ਇਲਾਵਾ 52 ਦਿਨਾਂ ਤੋਂ ਚੱਲ ਰਹੇ ਪੰਜਾਬ ਭਰ 'ਚ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ, ਮਲਟੀਨੈਸ਼ਨਲ ਕੰਪਨੀਆਂ ਦੇ ਮਾਲਜ਼, ਅੰਬਾਨੀ ਦੇ ਰਿਲਾਇੰਸ ਪੰਪਾਂ 'ਤੇ ਵੀ ਪੱਕੇ-ਧਰਨੇ ਜਾਰੀ ਰਹਿਣਗੇ। 26-27 ਨਵੰਬਰ ਦਿੱਲੀ ਕੂਚ ਕਰਨ ਲਈ ਵੀ ਸਾਰੀਆਂ 30 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨਾਂ ਨੇ ਮਹੀਨਿਆਂ ਭਰ ਦਾ ਰਾਸ਼ਣ, ਬਾਲਣ ਅਤੇ ਹੋਰ ਜਰੂਰਤ ਦੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਹਨ। ਕਿਸਾਨ-ਭਵਨ, ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਪ੍ਰਧਾਨਗੀ 'ਚ 30 ਕਿਸਾਨ-ਜਥੇਬੰਦੀਆਂ ਨੇ ਇਹ ਫੈਸਲੇ ਲਏ।  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਦੌਰਾਨ ਕਿਸਾਨ-ਆਗੂਆਂ ਨੇ ਰੇਲਵੇ ਸਬੰਧੀ ਗੱਲਬਾਤ ਕਰਨ ਉਪਰੰਤ ਮੁੱਖ-ਮੰਤਰੀ ਨਾਲ ਪੰਜਾਬ-ਪੱਧਰੀ ਅਹਿਮ-ਕਿਸਾਨੀ ਮਸਲਿਆਂ 'ਤੇ ਚਰਚਾ ਕੀਤੀ, ਆਗੂਆਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ  ਕੇਂਦਰ ਦੇ ਖ਼ੇਤੀ-ਖੇਤਰ ਦੇ ਕਾਲੇ ਕਾਨੂੰਨਾਂ ਵਾਗੂੰ ਹੀ ਅਬੋਹਰ ਦੀ ਮੰਡੀ ਵਿੱਚੋਂ ਪੰਜਾਬ ਸਰਕਾਰ ਨੇ ਕਿਨੂੰ ਖਰੀਦਣ ਦੀ ਇਜਾਜ਼ਤ ਦਿੱਤੀ, ਜੋ ਅਤਿ-ਮੰਦਭਾਗੀ ਹੈ, ਇਸ ਨਾਲ ਮੰਡੀ ਬੋਰਡ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ ਹੈ, ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।  ਮਸਲਿਆਂ ਵਿੱਚ ਯੂਰੀਆ‌ ਖਾਦ, ਗੰਨੇ ਦੀ ਅਦਾਇਗੀ, ਲੰਬੇ ਸਮੇਂ ਤੋਂ ਖੜ੍ਹੇ ਸਹਿਕਾਰੀ ਕਰਜ਼ਿਆਂ ਦੀ ਮਾਫ਼ੀ, ਨੁਕਸਾਨੇ ਨਰਮੇ ਦਾ ਮੁਆਵਜ਼ਾ, ਝੋਨੇ ਦੇ ਮਸਲੇ ਆਦਿ ਸ਼ਾਮਲ ਹਨ। ਕੈਪਸ਼ਨ : ਕਮਾਲਪੁਰਾ(ਲੁਧਿਆਣਾ) ਵਿਖੇ ਦਿੱਲੀ ਜਾਣ ਲਈ ਰਾਸ਼ਣ, ਬਾਲਣ ਅਤੇ ਫੰਡ ਇਕੱਠਾ ਕਰਦੇ ਕਿਸਾਨ।

Have something to say? Post your comment

 

ਪੰਜਾਬ

ਅਕਾਦਮੀ ਪੁਰਸਕਾਰ ਵਾਪਸੀ ਦਾ ਸੁਆਗਤ ਤੇ ਸਮਰਥਨ

ਮੁੱਖ ਚੋਣ ਅਧਿਕਾਰੀ ਨੇ ਕੌਮਾਂਤਰੀ ਅਪੰਗਤਾ ਦਿਵਸ ਮਨਾਇਆ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਕਰਵਾਏ 118 ਮੁਕਾਬਲੇ

ਅਪਾਹਜ ਵਿਅਕਤੀਆਂ ਦੇ ਹੌਂਸਲੇ ਅਤੇ ਉਨਾਂ ਦੀ ਦਿ੍ਰੜਤਾ ਨੂੰ ਕਰਦੇ ਹਾਂ ਸਲਾਮ : ਸ. ਸਿੱਧੂ

ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕੀਤਾ ਜਾਣਾ ਮਜਬੂਰੀ ਚ ਲਿਆ ਫੈਸਲਾ - ਸੁਨੀਲ ਜਾਖੜ

ਮਾਰਕਫੈਡ ਦੇ ਸੋਹਣਾ ਬਰਾਂਡ ਸ਼ਹਿਦ ਨੇ ਸਫਲਤਾਪੂਰਵਕ ਸੀ.ਐਸ.ਈ. ਦੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ: ਸੁਖਜਿੰਦਰ ਸਿੰਘ ਰੰਧਾਵਾ

ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ 13 ਦਸੰਬਰ ਨੂੰ ਅੰਮ੍ਰਿਤਸਰ ਵਿਖੇ- ਬਰਾੜ

ਮਿਸ਼ਨ ਫਰਨੀਚਰ ਨੇ ਸਰਕਾਰੀ ਸਕੂਲਾਂ ਦੇ ਕਲਾਸਰੂਮਜ਼ ਨੂੰ ਬਣਾਇਆ ਆਕਰਸ਼ਕ

ਪੰਜਾਬ ਵਿੱਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ

ਪੰਜਾਬ ਵਿੱਚ ਸਰਕਾਰੀ ਤੇ ਵਿਦਿਅਕ ਅਦਾਰਿਆਂ ਦੀਆਂ ਬੱਸਾਂ ਨੂੰ 31 ਦਸੰਬਰ ਤੱਕ ਮੋਟਰ ਵਹੀਕਲ ਟੈਕਸ 'ਚ 100 ਫੀਸਦੀ ਛੋਟ