ਨੈਸ਼ਨਲ

 'ਜਾਗੋ ਵੋਟਰ ਜਾਗੋ' ਮੁਹਿੰਮ ਨਾਲ ਸਿੱਖਾਂ ਨੂੰ ਜਗਾਏਗੀ ਜਾਗੋ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | November 21, 2020 07:20 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਵੋਟਰਾਂ ਦੇ ਅਵੇਸਲੇ ਭਰੇ ਰੱਵੀਏ ਨੂੰ ਹਾਂ-ਪੱਖੀ ਬਣਾਉਣ ਲਈ ਜਾਗੋ ਪਾਰਟੀ ਵੱਡੇ ਪੱਧਰ ਉੱਤੇ ਪ੍ਰਚਾਰ ਮੁਹਿੰਮ ਛੇੜਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਬੈਠਕ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਜੀਕੇ ਨੇ ਦੱਸਿਆ ਕਿ ਸਾਰਿਆਂ ਦੇ ਸੁਝਾਵਾਂ ਅਤੇ ਪਰੇਸ਼ਾਨੀਆਂ ਨੂੰ ਸਮਝਣ ਦੇ ਬਾਅਦ ਅਸੀਂ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਨੂੰ 'ਜਾਗੋ ਵੋਟਰ ਜਾਗੋ' ਦੇ ਨਾਂ ਨਾਲ ਚਲਾਇਆ ਜਾਵੇਗਾ। ਇਸ ਦੇ ਲਈ ਆਵਾਜਾਈ ਦੇ ਸਾਧਨਾਂ, ਵਿਗਿਆਪਨ ਸਾਈਟਾਂ, ਪ੍ਰਚਾਰ ਸਮੱਗਰੀ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਵੇਗਾ। ਕਿਉਂਕਿ ਸਿੱਖ ਵੋਟਰਾਂ ਵਿੱਚ ਨਵੇਂ ਵੋਟ ਬਣਵਾਉਣ ਅਤੇ ਪੁਰਾਣੀ ਵੋਟ ਵਿੱਚ ਆਪਣੀ ਫ਼ੋਟੋ ਦਰਜ ਕਰਵਾਉਣ ਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ।
ਦਿੱਲੀ ਗੁਰਦੁਆਰਾ ਚੋਣ ਨਿਦੇਸ਼ਾਲਾ ਅਨੁਸਾਰ 25 ਦਿਨਾਂ ਵਿੱਚ ਲਗਭਗ 216 ਆਨ ਲਾਈਨ ਅਤੇ 8000 ਆਨ ਲਾਈਨ ਤਰੀਕੇ ਨਾਲ ਵੋਟਾਂ ਬਣਨ ਲਈ ਆਈਆਂ ਹਨ, ਜਦਕਿ ਪੁਰਾਣੇ ਬਿਨਾਂ ਫ਼ੋਟੋ ਵਾਲੇ ਲਗਭਗ 1.25 ਲੱਖ ਵੋਟਾਂ ਵਿੱਚ ਸਿਰਫ਼ 6000 ਫਾਰਮ ਫ਼ੋਟੋ ਲਾਉਣ ਦੇ ਭਰੇ ਗਏ ਹਨ। ਸਾਡੀ ਪਾਰਟੀ ਦੇ ਕਾਰਕੁੰਨ ਅਤੇ ਸਰਕਾਰੀ ਕਰਮਚਾਰੀ ਬੜੀ ਮਿਹਨਤ ਕਰ ਰਹੇ ਹਨ ਪਰ ਸੰਗਤ ਵਿੱਚ ਕਿਤੇ ਨਾ ਕਿਤੇ ਇਸ ਸਿਸਟਮ ਨੂੰ ਕਾਰਗਰ ਨਾ ਮੰਨਣ ਦੀ ਭਾਵਨਾ ਸਮਾ ਗਈ ਹੈ। ਕਈ-ਕਈ ਚੱਕਰ ਕੱਟਣ ਦੇ ਬਾਅਦ ਵੀ ਸੰਗਤ ਆਪਣੀ ਫ਼ੋਟੋ ਦੇਣ ਅਤੇ ਫਾਰਮ ਭਰਨ ਨੂੰ ਤਿਆਰ ਨਹੀਂ ਹੈ।

ਜੀਕੇ ਨੇ ਕਿਹਾ ਕਿ ਸਾਡੀ ਪ੍ਰਚਾਰ ਮੁਹਿੰਮ ਰੋਚਕ ਅਤੇ ਵੋਟਰਾਂ ਨੂੰ ਅਕਰਸਿਤ ਕਰਨ ਵਾਲੀ ਹੋਵੇਗੀ। ਇੱਕ ਦੋ ਦਿਨਾਂ ਵਿੱਚ ਅਸੀਂ ਆਪਣੀ ਮੁਹਿੰਮ ਦਾ ਖ਼ਾਕਾ ਜਾਰੀ ਕਰ ਦੇਵਾਂਗੇ ਅਤੇ ਇਹ ਮੁਹਿੰਮ 11 ਦਸੰਬਰ 2020 ਤਕ ਚੱਲੇਗੀ। ਸਾਡੀ ਕੋਸ਼ਿਸ਼ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੀ ਹੋਵੇਗੀ। ਕਿਉਂਕਿ ਸਾਡਾ ਮੰਨਣਾ ਹੈ ਕਿ ਜ਼ਿਆਦਾ ਤੋ ਜ਼ਿਆਦਾ ਸਿੱਖ ਵੋਟ ਬਣਨੇ ਚਾਹੀਦੇ ਹਨ ਤਾਕਿ ਮਤਦਾਨ ਜ਼ਿਆਦਾ ਜਾਗਰੁਕਤਾ ਨੇ ਨਾਲ ਪ੍ਰਭਾਵੀ ਹੋ ਸਕੇ। ਜੀਕੇ ਨੇ ਮੰਨਿਆ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰਚਾਰ ਸਾਮਗ੍ਰੀ ਵੋਟ ਬਣਾਉਣ ਲਈ ਆਕਰਸ਼ਿਤ ਨਹੀਂ ਕਰ ਪਾ ਰਹੀ ਹੈ। ਜਿਸ ਕਰਕੇ ਹੁਣ ਅਸੀਂ ਜਾਗਰੂਕਤਾ ਲਈ ਮੁਹਿੰਮ ਚਲਾਉਣ ਲਈ ਮਜਬੂਰ ਹੋਏ ਹਾਂ।

 

Have something to say? Post your comment

 

ਨੈਸ਼ਨਲ

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ, ਤਾਂ ਹੋਣਗੇ ਦੇਸ਼ਵਿਆਪੀ ਰੋਸ ਪ੍ਰਦਰਸ਼ਨ: ਮਮਤਾ ਬਨਰਜੀ

ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ ਦੇ ਜ਼ਿੰਮੇਦਾਰ ਬਾਦਲ ਤੋਂ 'ਫਖਰ ਏ ਕੌਮ' ਸਨਮਾਨ ਵਾਪਸ ਲਿਆ ਜਾਏ: ਮਨਜੀਤ ਸਿੰਘ ਜੀਕੇ

ਵਾਹਗਾ-ਅਟਾਰੀ ਵਪਾਰ ਪੰਜਾਬ ਦੀ ਖੁਸ਼ਹਾਲੀ ਅਤੇ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤਮਈ ਸਬੰਧਾਂ ਲਈ ਅਹਿਮ: ਮਨਪ੍ਰੀਤ ਸਿੰਘ ਬਾਦਲ

ਕੇਂਦਰ ਸਰਕਾਰ ਅਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ’ਤੇ ਬਣੀ ਪੇਚੀਦਾ ਸਥਿਤੀ ਦਾ ਛੇਤੀ ਹੱਲ ਲੱਭਣ ਦੀ ਅਪੀਲ

ਸੁਪਰੀਮ ਕੋਰਟ ਨੇ ਮੁਲਤਾਨੀ ਕਤਲ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਗਾਓ ਜ਼ਮਾਨਤ ਦਿੱਤੀ

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਮੁੱਦੇ 'ਤੇ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਲਈ ਕੇਜਰੀਵਾਲ ਨੂੰ ਆੜੇ ਹੱਥੀ ਲਿਆ

ਮੰਤਰੀਆਂ ਨਾਲ ਹੋਣ ਵਾਲੀ ਕਲ ਦੀ ਮੀਟਿੰਗ ਬੇਸਿਟਾ ਰਹਿਣ ਤੇ 5 ਦਸੰਬਰ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਦੇ ਪੁਤਲੇ ਸਾੜੇ ਜਾਣਗੇ: ਕਿਸਾਨ ਆਗੂ

ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਕੇਂਦਰ ਸਰਕਾਰ: ਕਿਸਾਨ ਆਗੂ

ਰਾਸ਼ਟਰੀ ਪ੍ਰਦੂਸ਼ਣ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੋਕਾ

ਦਿੱਲੀ ਸਰਹੱਦ ‘ਤੇ ਅਪਣੇ ਹਕਾ ਲਈ ਅੰਦੋਲਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਨਾ ਕਰ ਰਿਹਾ ਹੈ ਲੰਗਰ ਸੇਵਾ