ਹਰਿਆਣਾ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ

ਕੌਮੀ ਮਾਰਗ ਬਿਊਰੋ | November 23, 2020 06:13 PM


ਚੰਡੀਗੜ -ਸ਼ਿਕਾਇਤਾਂ ਦੇ ਜਲਦੀ ਹੱਲ ਅਤੇ ਜਲਦੀ ਪ੍ਰਤੀਕ੍ਰਿਆ ਦੇ ਚਲਦੇ ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ (ਐਸਜੀਐਮਟੀ) ਸੂਬਾਵਾਸੀਆਂ ਤੋਂ ਢੇਰਾਂ ਧੰਨਵਾਦ ਸੰਦੇਸ਼ ਅਤੇ ਖੂਬ ਸ਼ਲਾਘਾ ਸਮੇਟ ਰਿਹਾ ਹੈ|
ਪਿਛਲੇ ਇਕ ਹਫਤੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਦੇ ਟਵੀਟਰ ਹੈਂਡਲ ਨੂੱ ਕਈ ਅਜਿਹੇ ਸੰਦੇਸ਼ ਮਿਲੇ ਹਨ ਜਿਨਾਂ ਵਿਚ ਲੋਕਾਂ ਨੇ ਅਧਿਕਾਰਿਕ ਟਵੀਟਰ ਹੈਂਡਲ 0cmohry 'ਤੇ ਕੀਤੀ ਗਈ ਸ਼ਿਕਾਇਤਾਂ ਦੇ ਜਲਦੀ ਹੰਲ ਲਈ ਧੰਨਵਾਦ ਪ੍ਰਗਟਾਇਆ ਹੈ|
ਅਜਿਹੇ ਹੀ ਇਕ ਟਵੀਟ ਵਿਚ ਰਾਮਫਲ ਨੇ ਰਾਜ ਸਰਕਾਰ ਵੱਲੋਂ ਬੁਢਾਪਾ ਪੈਂਸ਼ਨ ਜਾਰੀ ਨਾ ਕਰਨ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ ਜਿਸ ਦਾ ਤੁਰੰਤ ਹੱਲ ਕਰ ਦਿੱਤਾ ਗਿਆ| ਰਾਮਫਲ ਨੇ ਇਸ 'ਤੇ ਧੰਨਵਾਦ ਪ੍ਰਗਟਾਉਂਦੇ ਹੋਏ,  ਟਵੀਟ ਕਰ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਉਨਾਂ ਦਾ ਮਜਬੂਤ ਭਰੋਸਾ ਹੈ ਕਿ ਰਾਜ ਸੁਰੱਖਿਅਤ ਹੱਥਾ ਵਿਚ ਹੈ|
ਇਕ ਹੋਰ ਟਵੀਟ ਵਿਚ ਜਿਲਾ ਚਰਖੀ ਦਾਦਰੀ ਦੇ ਮੂਲ ਨਿਵਾਸੀ ਸਦਾਨੰਦ ਛਿੱਲਰ ਨੇ ਐਸਜੀਐਮਟੀ ਵੱਲੋਂ ਪ੍ਰਦਾਨ ਕੀਤੀ ਗਈ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕਰ ਦਿੱਤਾ ਗਿਆ| ਉਨਾਂ ਦਾ ਕਹਿਨਾ ਸੀ ਕਿ ਉਨਾਂ ਨੇ ਹਾਲ ਹੀ ਵਿਚ ਝੋਨਾ ਖਰੀਦ ਦੌਰਾਨ ਇਕ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ ਉਨਾਂ ਨੇ ਤੁਰੰਤ ਸਬੰਧਿਤ ਦਫਤਰ ਤੋਂ ਇਕ ਫੋਨ ਆਇਆਗਲਬਾਤ ਦੌਰਾਨ ਚਰਖੀ ਦਾਦਰੀ ਮੰਡੀ ਵਿਚ ਅਧਿਕਾਰੀਆਂ ਦੇ ਨਾਲ ਉਨਾਂ ਦੀ ਗਲ ਕਰਵਾਈ ਗਈ ਅਤੇ ਉਨਾਂ ਦੀ ਸ਼ਿਕਾਇਤ ਨੂੰ ਪ੍ਰਾਥਮਿਕਤਾ ਨਾਲ ਹੱਲ ਕਰ ਦਿੱਤਾ ਗਿਆਸਦਾਨੰਦ ਛਿੱਲਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਸਮਸਿਆ ਦਾ ਹੱਲ ਦੋ ਦਿਨਾਂ ਦੇ ਅੰਦਰ ਹੋ ਗਿਆ ਅਤੇ ਉਹ ਸਬੰਧਿਤ ਵਿਭਾਗ ਦੇ ਧੰਨਵਾਦੀ ਹਨਉਨਾਂ ਨੇ ਕਿਹਾ ਕਿ ਜਲਦੀ ਪ੍ਰਤੀਕ੍ਰਿਆ ਤੋਂ ਪਤਾ ਚਲਦਾ ਹੈ ਕਿ ਰਾਜ ਸਰਕਾਰ ਲੋਕਾਂ ਦੇ ਪ੍ਰਤੀ ਨਿਰਮਤਾ ਵਾਲੇ ਹਨ|
ਗੁਰੂਗ੍ਰਾਮ ਦੇ ਰਹਿਣ ਵਾਲੇ ਵਿਪਿਨ ਸ਼ੁਕਲਾ ਆਪਣੇ ਇਲਾਕੇ ਵਿਚ ਖੁੱਲੇ ਗੱਡੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਇਸ 'ਤੇ ਸਬੰਧਿਤ ਅਧਿਕਾਰੀਆਂ ਵੱਲੋਂ ਤੁਰੰਤ ਗੱਡੇ ਦੀ ਮੁਰੰਮਤ ਕਰਵਾਈ ਗਈਬਾਅਦ ਵਿਚ,  ਵਿਪਿਨ ਸ਼ੁਕਲਾ ਨੇ ਆਪਣੇ ਟਵੀਟ ਵਿਚ ਉਨਾਂ ਨੂੰ ਸਾਰੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ,  ਜਿਨਾਂ ਨੇ ਉਨਾਂ ਦੀ ਸ਼ਿਕਾਇਤ ਦਾ ਜਲਦੀ ਹੱਲ ਕੀਤਾ ਸੀ|
ਇਸ ਤਰਾ,  ਗੁਰੂਗ੍ਰਾਮ ਨਿਵਾਸੀ ਮਨੀਸ਼ਾ ਨੇ ਸਥਾਨਕ ਡਿਪੋ ਵਿਚ ਰਾਸ਼ਨ ਦੀ ਸਪਲਾਈ ਦੇ ਬਾਰੇ ਸ਼ਿਕਾਇਤ ਕੀਤੀ ਸੀਉਨਾਂ ਨੇ ਸ਼ਿਕਾਇਤ ਵਿਚ ਦਸਿਆ ਕਿ ਡਿਪੋ ਮਾਲਿਕ ਦਾ ਕਹਿਨਾ ਹੈ ਕਿ ਸਰਕਾਰ ਹੁਣ ਮੁਫਤ ਰਾਸ਼ਨ ਨਹੀਂ ਦਿੰਦੀਸਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਤੁਰੰਤ ਚੁਕਿਆ ਗਿਆ ਅਤੇ ਦੋ ਦਿਨਾਂ ਦੇ ਅੰਦਰ ਇਸ ਮੁੱਦੇ ਨੂੰ ਸੁਲਝਾ ਲਿਆ ਗਿਆਮਨੀਸ਼ਾ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਦਾ ਮੁੱਦਾ ਹੱਲ ਹੋ ਗਿਆ ਹੈ|
ਰਾਹੁਲ ਮਿੱਤਲ ਨੇ ਹਿਸਾਰ ਵਿਚ ਇਕ ਨਵੀਂ ਨਿਰਮਾਣਿਤ ਸੜਕ  ਦੇ ਵਿਚ ਇਕ ਖੰਬੇ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ| ਉਨਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਇਸ ਨੂੰ ਹਟਾਉਣ ਦਾ ਅਪੀਲ ਕੀਤੀ ਕਿਉਂਕਿ ਇਸ ਨਾਲ ਦੁਰਘਟਨਾ ਹੋਣ ਦਾ ਅੰਦੇਸ਼ਾ ਸੀਸ਼ਿਕਾਇਤ 'ਤੇ ਸਬੰਧਿਤ ਵਿਭਾਗ ਨੇ ਤੇਜੀ ਨਾਲ ਕਾਰਵਾਈ ਕੀਤੀ ਅਤੇ ਖੰਬੇ ਨੂੰ ਸ਼ਿਫਟ ਕਰ ਦਿੱਤਾਰਾਹੁਲ ਨੇ ਜਲਦੀ ਕੀਤੀ ਗਈ ਕਾਰਵਾਈ ਦੇ ਲਈ ਟਵੀਟਰ  'ਤੇ 0cmohry ਦਾ ਧੰਨਵਾਦ ਪ੍ਰਗਟ ਕੀਤਾ|
ਸੋਸ਼ਲ ਮੀਡੀਆ ਉਪਯੋਗਕਰਤਾ ਟਵੀਟਰ 'ਤੇ 0cmohry ਨੂੰ ਟੈਗ ਕਰ ਸਕਦੇ ਹਨ ਅਤੇ ਆਪਣੀ ਸ਼ਿਕਾਇਤਾਂ ਦੱਸ ਸਕਦੇ ਹਨ|

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ