ਪੰਜਾਬ

ਮਿਸ਼ਨ ਫਰਨੀਚਰ ਨੇ ਸਰਕਾਰੀ ਸਕੂਲਾਂ ਦੇ ਕਲਾਸਰੂਮਜ਼ ਨੂੰ ਬਣਾਇਆ ਆਕਰਸ਼ਕ

ਕੌਮੀ ਮਾਰਗ ਬਿਊਰੋ | December 02, 2020 06:13 PM


ਐੱਸ.ਏ.ਐੱਸ. ਨਗਰ 
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਤਹਿਤ ਹੁਣ ਕਲਾਸਰੂਮਜ਼ ਦੇ ਫਰਨੀਚਰ ਨੂੰ ਆਕਰਸ਼ਕ ਬਣਾਉਣ ਲਈ ਮਿਸ਼ਨ ਫਰਨੀਚਰ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਝਲਕ ਸੋਸ਼ਲ਼ ਮੀਡੀਆ ਰਾਹੀਂ ਲਗਾਤਾਰ ਦਿਖਾਈ ਜਾ ਰਹੀ ਹੈ। ਸਮਾਰਟ ਸਕੂਲਾਂ ਦਾ ਫਰਨੀਚਰ ਵੀ ਰੰਗਦਾਰ ਅਤੇ ਸੋਹਣਾ ਬਣਾਉਣ ਲਈ ਅਧਿਆਪਕਾਂ ਦੁਆਰਾ 'ਮਿਸ਼ਨ ਫ਼ਰਨੀਚਰ' ਨੂੰ ਵੱਡਾ ਹੁਲਾਰਾ ਦੇਣ ਦੇ ਯਤਨਾਂ ਨੂੰ ਵੀ ਬੂਰ ਪੈ ਰਿਹਾ ਹੈ। ਰੋਜ਼ਾਨਾ ਸਕੱਤਰ ਸਕੂਲ ਸਿੱਖਿਆ ਵੱਲੋਂ ਰੰਗਦਾਰ ਫ਼ਰਨੀਚਰ ਦੀਆਂ ਤਸਵੀਰਾਂ ਵਾਲੇ ਪੋਸਟਰ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਜਾ ਰਹੇ ਹਨ ਜਿਸ ਵਿੱਚ ਫ਼ਰਨੀਚਰ ਦੀ ਪਹਿਲਾਂ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੁੰਦੀ ਹੈ ਜੋ ਕਿ ਮਿਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੁੰਦੀ ਹੈ। ਮਿਸ਼ਨ ਫਰਨੀਚਰ ਸਰਕਾਰੀ ਸਕੂਲਾਂ ਦੀ ਸੰਪਤੀ ਦੀ ਸੰਭਾਲ ਹੈ ਜਿਸ ਵਿੱਚ ਜਮਾਤ ਦੇ ਕਮਰਿਆਂ ਵਿੱਚ ਬੱਚਿਆਂ ਦੇ ਬੈਠਣ ਵਾਲੇ ਬੈਂਚ-ਡੈਸਕ ਹੋਣ ਜਾਂ ਅਧਿਆਪਕਾਂ ਦੁਆਰਾ ਵਰਤਿਆ ਜਾਣ ਵਾਲਾ ਕੁਰਸੀ-ਮੇਜ਼, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਹਨਾਂ ਨੂੰ ਬਹੁਤ ਹੀ ਘੱਟ ਖਰਚ ਨਾਲ ਸੋਹਣਾ ਬਣਾਉਣ ਲਈ ਕੀਤੇ ਜਾ ਰਹੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਵਿਦਿਆਰਥੀ ਸਕੂਲ ਦੇ ਫ਼ਰਨੀਚਰ 'ਤੇ ਬੈਠ ਕੇ ਪੜ੍ਹਦੇ ਹਨ ਅਤੇ ਸਫ਼ਲ ਹੁੰਦੇ ਹਨ ਤਾਂ ਸਾਲਾਂ ਬਾਅਦ ਉਹਨਾਂ ਨੂੰ ਆਪਣੇ ਬੈਂਚ, ਡੈਸਕ ਅਤੇ ਕਮਰੇ ਅੰਦਰ ਦੀਆਂ ਚੀਜਾਂ ਯਾਦ ਆਉਂਦੀਆਂ ਹਨ। ਇਹ ਫ਼ਰਨੀਚਰ ਸਮਾਂ ਪੈਣ 'ਤੇ ਕੁਝ ਮੁਰੰਤ ਮੰਗਦਾ ਹੈ। ਫਰਨੀਚਰ ਨੂੰ ਰਿਪੇਅਰ ਅਤੇ ਰੰਗ ਕਰਵਾਉਣ 'ਤੇ ਇਸਦੀ ਉਮਰ ਅਤੇ ਉਪਯੋਗਤਾ ਹੋਰ ਵੀ ਵਧ ਜਾਂਦੀ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਫ਼ਰਨੀਚਰ ਸਰਕਾਰੀ ਸੰਪਤੀ ਨੂੰ ਸੰਭਾਲਣ ਅਤੇ ਸੰਵਾਰਨ ਦਾ ਇੱਕ ਅਹਿਮ ਉਪਰਾਲਾ ਹੈ। ਸਮੂਹ ਸਿੱਖਿਆ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਤਨ-ਮਨ-ਧਨ ਨਾਲ ਆਪਣਾ ਯੋਗਦਾਨ ਪਾ ਰਹੇ ਹਨ।
ਜਿਕਰਯੋਗ ਹੈ ਕਿ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲ ਦੀ ਸੰਪਤੀ ਦੀ ਸੰਭਾਲ ਲਈ ਰਿਪੇਅਰ ਗ੍ਰਾਂਟ ਵੀ ਭੇਜੀ ਗਈ ਹੈ ਜਿਸ ਨੂੰ ਬਾਖੂਬੀ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਕੂਲ ਮੁਖੀ ਵਰਤੋਂ ਵਿੱਚ ਲਿਆ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਵਿੱਚ ਪੜ੍ਹ ਕੇ ਗਏ ਸਫ਼ਲ ਹੋਏ ਵਿਦਿਆਰਥੀ ਅਤੇ ਅਧਿਆਪਕ ਆਪਣੇ ਫਰਨੀਚਰ ਦੀ ਸੰਭਾਲ ਲਈ ਪੱਬਾਂ ਭਾਰ ਹਨ। ਜਿੱਥੇ ਮਨਮੋਹਕ ਰੰਗਾਂ ਨਾਲ ਸ਼ਿੰਗਾਰੇ ਬੈਂਚ ਅਤੇ ਰੰਗਦਾਰ ਫ਼ਰਨੀਚਰ ਜਮਾਤ ਵਿੱਚ ਪੜ੍ਹਾਈ ਲਈ ਸਾਕਾਰਾਤਮਕ ਅਤੇ ਖੁਸ਼ਗਵਾਰ ਮਾਹੌਲ ਬਣਾ ਦਿੰਦੇ ਹਨ ਉੱਥੇ ਬੱੱਚਿਆਂ ਨੂੰ ਸਿਖਾਉਣ ਲਈ ਇਸਨੂੰ ਸਿੱਖਣ ਸਿਖਾਉਣ ਸਮੱਗਰੀ ਵੱਜੋਂ ਅਧਿਆਪਕਾਂ ਵੱਲੋਂ ਰੰਗ ਅਤੇ ਆਕਾਰ ਬਾਰੇ ਸਿਖਾਉਣ ਲਈ ਇਸ ਫਰਨੀਚਰ ਨੂੰ ਬਾਖ਼ੂਬੀ ਵਰਤਿਆ ਜਾ ਰਿਹਾ ਹੈ।

 

Have something to say? Post your comment

 

ਪੰਜਾਬ

ਕੇਂਦਰ ਦੀ ਜ਼ਿੱਦ ਅਣਮਨੁੱਖੀ,'ਕੇਂਦਰ ਸਰਕਾਰ ਖੇਤੀ ਕਾਨੂੰਨ ਮਨਸੂਖ਼ ਕਿਉਂ ਨਹੀਂ ਕਰਦੀ?' ਕੈਪਟਨ ਅਮਰਿੰਦਰ ਸਿੰਘ

ਮੰਤਰੀਆਂ ਦੇ ਸਮੂਹ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਤੇ ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ ਨਾਲ ਕੀਤੀ ਮੀਟਿੰਗ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਕਿਸਾਨਾਂ ਦੇ ਹਰ ਤੌਖ਼ਲੇ ਨੂੰ ਦੂਰ ਕੀਤਾ ਜਾਵੇਗਾ: ਵਿਜੈ ਇੰਦਰ ਸਿੰਗਲਾ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 74ਵਾਂ ਜਨਮ ਦਿਹਾੜਾ ਮਨਾਉਣ ਦੇ ਨਾਲ-ਨਾਲ ਐਸ.ਜੀ.ਪੀ.ਸੀ, ਵਿਧਾਨ ਸਭਾ ਦੀਆਂ ਚੋਣਾਂ ਨੂੰ ਪੂਰੀ ਮਜ਼ਬੂਤੀ ਨਾਲ ਲੜਿਆ ਜਾਵੇਗਾ : ਮਾਨ

ਬਲਬੀਰ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ ਕਰੋਨਾ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ

ਆਸਟਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਮੁਲਾਕਾਤ

ਬਲਬੀਰ ਸਿੱਧੂ ਵਲੋਂ ਸਿਵਲ ਸਰਜਨ ਗੁਰਦਾਸਪੁਰ ਨੂੰ ਜਬਰ-ਜਿਨਾਹ ਪੀੜਤ ਦੇ ਇਲਾਜ ਵਿੱਚ ਹੋਈ ਦੇਰੀ ਸਬੰਧੀ ਰਿਪੋਰਟ ਪੇਸ਼ ਕਰਨ ਦੇ ਆਦੇਸ਼

ਕਿਸਾਨ ਅੰਦੋਲਨ ਦੌਰਾਨ ਖੈਰਪੁਰ ਦੇ ਕਿਸਾਨ ਦੀ ਹੋਈ ਮੌਤ

ਮਹਿੰਦਰਾ ਐਂਡ ਮਹਿੰਦਰਾ ਵੱਲੋਂ ਤਿਊੜ੍ਹ ਵਿਖੇ ਲਗਾਏ ਸਿਹਤ ਸੰਭਾਲ ਕੈਂਪ ਦੀ ਸਮਾਪਤੀ

"ਹਲਕਾ ਖੰਨਾ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪੰਥਕ ਅਕਾਲੀ ਲਹਿਰ ਵਿੱਚ ਹੋਈ ਸ਼ਾਮਿਲ, ਕਈਆਂ ਨੂੰ ਸੌਂਪੇ ਅਹਿਮ ਅਹੁੱਦੇ"