ਪੰਜਾਬ

ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕੀਤਾ ਜਾਣਾ ਮਜਬੂਰੀ ਚ ਲਿਆ ਫੈਸਲਾ - ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | December 03, 2020 07:57 PM


ਚੰਡੀਗੜ,  
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕਰਨ ਦੇ ਫੈਸਲੇ ਤੇ ਪ੍ਰਤਿਿਆ ਦਿੰਦਿਆਂ ਕਿਹਾ ਹੈ ਕਿ ਬੇਸ਼ੱਕ ਉਨਾਂ ਇਹ ਫੈਸਲਾ ਰਾਜਨੀਤਿਕ ਮਜਬੂਰੀ ਅਤੇ ਅਤੀਤ ਵਿਚ ਆਪਣੀ ਪਾਰਟੀ ਵੱਲੋਂ ਇੰਨਾਂ ਕਾਲੇ ਖੇਤੀ ਕਾਨੂੰਨਾਂ ਦਾ ਸਾਥ ਦੇਣ ਦੀਆਂ ਕੀਤੀਆਂ ਵੱਡੀਆਂ ਗਲਤੀਆਂ ਦੇ ਪਰਦਾ ਪਾਉਣ ਦੀ ਕੋਸ਼ਿਸ ਵਜੋਂ ਲਿਆ ਹੈ ਪਰ ਫਿਰ ਵੀ ਉਨਾਂ ਦਾ ਇਹ ਫੈਸਲਾ ਸਵਾਗਤਯੋਗ ਹੈ। ਉਨਾਂ ਨੇ ਕਿਹਾ ਕਿ ਸ: ਬਾਦਲ ਦੇ ਇਸ ਫੈਸਲੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲੇਗਾ। ਪਰ ਨਾਲ ਹੀ ਉਨਾਂ ਨੇ ਕਿਹਾ ਕਿ ਇਸ ਦਾ ਫਾਇਦਾ ਤਾਂ ਹੀ ਹੈ ਜੇਕਰ ਭਾਜਪਾ ਦੀ ਸਰਕਾਰ ਵੀ ਕਿਸਾਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਸੱਤਾ ਦੀ ਮਦਹੋਸ਼ੀ ਦਾ ਤਿਆਗ ਕਰਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਇੰਨਾਂ ਕਾਲੇ ਕਾਨੂੰਨਾਂ ਸਬੰਧੀ ਆਰਡੀਨੈਂਸ ਆਏ ਸਨ ਤਾਂ ਇਹੀ ਅਕਾਲੀ ਦਲ ਅਤੇ ਇਸਦੇ ਆਗੂ ਇੰਨਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਦੱਸ ਰਹੇ ਸਨ। ਉਨਾਂ ਨੇ ਕਿਹਾ ਕਿ ਸ: ਬਾਦਲ ਨੇ ਆਪਣੇ ਪੁੱਤਰ ਦੇ ਸੱਤਾ ਮੋਹ ਵਿਚ ਆਕੇ ਤਦ ਉਕਤ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸ ਕੇ ਜੋ ਗਲਤੀ ਕੀਤੀ ਸੀ ਹੁਣ ਉਨਾਂ ਨੇ ਆਪਣੀ ਉਸੇ ਗਲਤੀ ਨੂੰ ਕਝੱਣ ਦੀ ਕੋਸ਼ਿਸ ਕੀਤੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦਾ ਅੜੀਅਲ ਰਵਈਆਂ ਪੂਰੇ ਦੇਸ਼ ਦੇ ਵਿਕਾਸ ਅਤੇ ਸੰਵਿਧਾਨ ਦੇ ਸੰਘੀ ਢਾਂਚੇ ਲਈ ਖਤਰਾ ਹੈ। ਉਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਭਰ ਦੇ ਕਿਸਾਨਾਂ, ਬੁੱਧੀਜੀਵੀਆਂ ਦੇ ਕਾਲੇ ਖੇਤੀ ਬਿੱਲਾਂ ਪ੍ਰਤੀ ਰੋਸ਼ ਨੂੰ ਸਮਝੇ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਦਿਆਂ ਇੰਨਾਂ ਕਾਨੂੰਨਾਂ ਨੂੰ ਵਾਪਿਸ ਲਵੇ।

 

Have something to say? Post your comment

 

ਪੰਜਾਬ

ਕੇਂਦਰ ਦੀ ਜ਼ਿੱਦ ਅਣਮਨੁੱਖੀ,'ਕੇਂਦਰ ਸਰਕਾਰ ਖੇਤੀ ਕਾਨੂੰਨ ਮਨਸੂਖ਼ ਕਿਉਂ ਨਹੀਂ ਕਰਦੀ?' ਕੈਪਟਨ ਅਮਰਿੰਦਰ ਸਿੰਘ

ਮੰਤਰੀਆਂ ਦੇ ਸਮੂਹ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਤੇ ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ ਨਾਲ ਕੀਤੀ ਮੀਟਿੰਗ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਕਿਸਾਨਾਂ ਦੇ ਹਰ ਤੌਖ਼ਲੇ ਨੂੰ ਦੂਰ ਕੀਤਾ ਜਾਵੇਗਾ: ਵਿਜੈ ਇੰਦਰ ਸਿੰਗਲਾ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 74ਵਾਂ ਜਨਮ ਦਿਹਾੜਾ ਮਨਾਉਣ ਦੇ ਨਾਲ-ਨਾਲ ਐਸ.ਜੀ.ਪੀ.ਸੀ, ਵਿਧਾਨ ਸਭਾ ਦੀਆਂ ਚੋਣਾਂ ਨੂੰ ਪੂਰੀ ਮਜ਼ਬੂਤੀ ਨਾਲ ਲੜਿਆ ਜਾਵੇਗਾ : ਮਾਨ

ਬਲਬੀਰ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ ਕਰੋਨਾ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ

ਆਸਟਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਮੁਲਾਕਾਤ

ਬਲਬੀਰ ਸਿੱਧੂ ਵਲੋਂ ਸਿਵਲ ਸਰਜਨ ਗੁਰਦਾਸਪੁਰ ਨੂੰ ਜਬਰ-ਜਿਨਾਹ ਪੀੜਤ ਦੇ ਇਲਾਜ ਵਿੱਚ ਹੋਈ ਦੇਰੀ ਸਬੰਧੀ ਰਿਪੋਰਟ ਪੇਸ਼ ਕਰਨ ਦੇ ਆਦੇਸ਼

ਕਿਸਾਨ ਅੰਦੋਲਨ ਦੌਰਾਨ ਖੈਰਪੁਰ ਦੇ ਕਿਸਾਨ ਦੀ ਹੋਈ ਮੌਤ

ਮਹਿੰਦਰਾ ਐਂਡ ਮਹਿੰਦਰਾ ਵੱਲੋਂ ਤਿਊੜ੍ਹ ਵਿਖੇ ਲਗਾਏ ਸਿਹਤ ਸੰਭਾਲ ਕੈਂਪ ਦੀ ਸਮਾਪਤੀ

"ਹਲਕਾ ਖੰਨਾ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪੰਥਕ ਅਕਾਲੀ ਲਹਿਰ ਵਿੱਚ ਹੋਈ ਸ਼ਾਮਿਲ, ਕਈਆਂ ਨੂੰ ਸੌਂਪੇ ਅਹਿਮ ਅਹੁੱਦੇ"