ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਕੌਮੀ ਮਾਰਗ ਬਿਊਰੋ | December 03, 2020 08:28 PM


ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀਨਾਲ ਹੀ ਸਬੰਧਿਤ ਵਿਭਾਗਾਂ ਅਤੇ ਖਰੀਦ ਏਜੰਸੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਆਪਣੀ ਫਸਲ ਵੇਚਣ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ|
ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਵੀ ਮੌਜੂਦ ਸਨ|
ਮੀਟਿੰਗ ਵਿਚ ਦਸਿਆ ਗਿਆ ਕਿ ਇਸ ਵਾਰ,  ਮੇਰੀ ਫਸਲ-ਮੇਰਾ ਬਿਊਰਾ ਪੋਰਟਲ 'ਤੇ ਕਿਸਾਨਾਂ ਦਾ ਰਜਿਸਟ੍ਰੇਸ਼ਣ ਜਲਦੀ ਸ਼ੁਰੂ ਹੋਵੇਗਾ|
ਇਹ ਵੀ ਦਸਿਆ ਗਿਆ ਕਿ ਰਬੀ ਖਰੀਦ ਸੀਜਨ ਦੌਰਾਨ,  ਸੂਬਾ ਸਰਕਾਰ 1975 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) 'ਤੇ 80 ਲੱਖ ਮੀਟ੍ਰਿਕ ਟਨ ਕਣਕ, 4650 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ ਤੋਂ ਲੱਖ ਮੀਟ੍ਰਿਕ ਟਨ ਸਰੋਂ, 5100 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ ਨਾਲ 11, 000 ਮੀਟ੍ਰਿਕ ਟਨ ਛੋਲੇ (ਛੋਲੇ ਦਾਲ) ਅਤੇ 5885 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ 'ਤੇ  17, 000 ਮੀਟ੍ਰਿਕ ਟਨ ਸੂਰਜਮੁਖੀ ਦੀ ਖਰੀਦ ਕਰੇਗੀਜਦੋਂ ਕਿ ਸੂਬੇ ਵਿਚ ਕਣਕ ਦੀ ਖਰੀਦ ਲਈ 289 ਮੰਡੀਆਂ ਸਥਾਪਿਤ ਕੀਤੀਆਂ ਜਾਂਣਗੀਆਂ,  ਸਰੋਂ ਲਈ 71 ਮੰਡੀਆਂ,  ਛੋਲੇ ਲਈ 11 ਮੰਡੀਆਂ ਅਤੇ ਸੂਰਜਮੁਖੀ ਲਈ ਮੰਡੀਆਂ ਬਣਾਈਆਂ ਜਾਣਗੀਆਂਏੰਜਸੀ ਤੋਂ ਕਿਸਾਨਾਂ ਨੂੰ ਸਿੱਧੇ ਜਾਂ ਆੜਤੀਆਂ ਰਾਹੀਂ ਅਸਿੱਧੇ ਰੂਪ ਨਾਲ ਭੁਗਤਾਨ ਦਾ ਵਿਕਲਪ ਰਜਿਸਟ੍ਰੇਸ਼ਣ ਦੇ ਸਮੇਂ ਲਿਆ ਜਾਵੇਗਾਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਇਕ ਪੁਰੀ ਤਰ੍ਹਾ ਨਾਲ ਕਾਰਜਸ਼ੀਲ ਕਾਲ ਸੈਂਟਰ ਬਣਾਇਆ ਜਾਵੇਗਾ|
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਦਸੰਬਰ, 2020 ਦੇ ਮਹੀਨੇ ਵਿਚ ਆੜਤੀਆਂ ਦੇ ਨਾਲ ਮੀਟਿੰਗ ਕਰ ਕੇ ਨਵੇਂ ਈ-ਖਰੀਦ ਸਾਫਟਵੇਅਰ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਜਾਵੇਗੀਉਸ ਤੋਂ ਇਲਾਵਾ,  ਫਰਵਰੀ ਵਿਚ ਏੰਜਸੀਆਂ ਅਤੇ ਐਚਐਸਐਮਬੀ ਕਰਮਚਾਰੀਆਂ ਨੁੰ ਕਾਫੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਖਰੀਦ ਸ਼ੁਰੂ ਕਰਨ ਦੀ ਪ੍ਰਕ੍ਰਿਆ ਸੁਚਾਰੂ ਬਣੀ ਹੈ|
ਮੀਟਿੰਗ ਵਿਚ ਦਸਿਆ ਗਿਆ ਕਿ ਭੁਗਤਾਨ ਮਾਡੀਯੂਲ ਵੀ ਈ-ਖਰੀਦ ਦਾ ਇਕ ਹਿੱਸਾ ਹੋਵੇਗਾ ਅਤੇ ਇਸ ਉਦੇਸ਼ ਲਈ ਕਈ ਬੈਂਕਾਂ ਨੂੰ ਸੂਚੀਬੱਧ ਕੀਤਾ ਜਾਵੇਗਾ| ਜਦੋਂ ਵੀ ਭੁਗਤਾਨ ਕੀਤਾ ਜਾਵੇਗਾ ਤਾਂ ਪ੍ਰਾਪਤਕਰਤਾ ਆੜਤੀਆਂ ਜਾਂ ਕਿਸਾਨਾਂ ਨੂੰ ਇਕ ਐਸਐਮਐਸ ਵੀ ਭੇਜਿਆ ਜਾਵੇਗਾਇਸ ਤੋਂ ਇਲਾਵਾ,  ਖੁਰਾਕ,  ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਰਬੀ-2021 ਦੌਰਾਨ ਭੁਗਤਾਨ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰਨ ਵਿਚ ਹਿੱਤਧਾਰਕਾਂ ਦੀ ਸਹਾਇਤਾ ਲਈ ਇਕ ਕਾਲ ਸੈਂਟਰ ਸੰਚਾਲਿਤ ਕੀਤਾ ਜਾਵੇਗਾ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ,  ਖੁਰਾਕ,  ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ,  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ,  ਮੁੱਖ ਮੰਤਰੀ ਦੀ ਉਪ-ਪ੍ਰਧਾਨ ਸਕੱਤਰ ਆਸ਼ਿਮਾ ਬਰਾੜ,  ਹਰਿਆਣਾ ਰਾਜ ਮਾਰਕਟਿੰਗ ਰੋਰਡ ਦੀ ਮੁੱਖ ਪ੍ਰਸਾਸ਼ਕ ਸੁਮੇਧਾ ਕਟਾਰਿਆ,  ਹੈਫੇਡ ਦੇ ਪ੍ਰਬੰਧ ਨਿਦੇਸ਼ਕ ਦੁਸਮੰਤ ਕੁਮਾਰ ਬੇਹਰਾ,  ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਚੰਦਰ ਸ਼ੇਖਰ ਖਰੇ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਵਲੋਂ ਦਸਮੇਸ਼ ਪਿਤਾ ਦਾ ਆਗਮਨ ਪੁਰਬ ਚੀਕਾ ਵਿਖੇ ਚੜਦੀਕਲਾ ਨਾਲ ਮਨਾਇਆ ਗਿਆ

ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ - ਡਿਪਟੀ ਮੁੱਖ ਮੰਤਰੀ

ਕੇਂਦਰੀ ਰਾਜ ਮੰਤਰੀ ਕ੍ਰਿਸ਼ਣਪਾਲ ਗਰਜਰ ਵੱਲੋਂ ਆਈਐਮਟੀ ਪਾਰਕ ਦਾ ਉਦਘਾਟਨ

ਹਰਿਆਣਾ ਸਰਕਾਰ ਵੱਲੋਂ ਮਜਦੂਰਾਂ ਦੀ ਬੇਟੀ ਦੇ ਵਿਆਹ ਦੇ ਲਈ 51,000 ਰੁਪਏ ਦੀ ਰਕਮ ਕੰਨਿਆਦਾਨ ਵਜੋ ਦਿੱਤੀ ਜਾ ਰਹੀ ਹੈ

ਸੂਬੇ ਵਿਚ 77 ਥਾਂਵਾਂ 'ਤੇ ਕੋਵਿਡ 19 ਟੀਕਾਕਰਣ ਪ੍ਰੋਗ੍ਰਾਮ ਦੇ ਸਫਲ ਲਾਗੂਕਰਨ ਲਈ ਸਾਰੇ ਲੋਂੜੀਦੇ ਪ੍ਰਬੰਧ ਕੀਤੇ ਹਨ - ਮੁੱਖ ਮੰਤਰੀ

ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ ੍ਰ ਮੁੱਖ ਮੰਤਰੀ

ਮੁੱਖ ਮੰਤਰੀ ਹਰਿਆਣਾ ਨੇ ਚੰਡੀਗੜ੍ਹ ਇੰਟਨੈਸ਼ਨਲ ਏਅਰਪੋਰਟ ਤੋਂ ਹਿਸਾਰ ਦੇ ਵਿਚ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ

ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਤਿਆਰ

 ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਦੇ ਪਿਪਲੀ ਨੂੰ ਇਕ ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋ ਵਿਕਸਿਤ ਕਰਨ ਦਾ ਫੈਸਲਾ ਕੀਤਾ

ਹਰਿਆਣਾ ਪੁਲਸ ਵਲੋਂ ਕਿਸਾਨਾਂ ਖਿਲਾਫ ਦਮਨਕਾਰੀ ਤਾਕਤ ਦੀ ਵਰਤੋਂ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿਖੇਧੀ