ਮਨੋਰੰਜਨ

ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨ ਅੰਦੋਲਨ ਤੇ ਬਜ਼ੁਰਗ ਮਾਵਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਲਈ ਕੰਗਣਾ ਰਣੌਤ ਨੂੰ ਭੇਜਿਆ ਲੀਗਲ ਨੋਟਿਸ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 04, 2020 06:19 PM

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁਡ ਦੀ ਅਦਾਕਾਰਾ ਕੰਗਣਾ ਰਣੌਤ ਵੱਲੋਂ ਕਿਸਾਨ ਅੰਦੋਲਨ ਅਤੇ ਬਜ਼ੁਰਗ ਪੰਜਾਬੀ ਮਾਵਾਂ ਵਿਰੁੱਧ ਮਾੜੀ ਸ਼ਬਦਾਵਲੀ ਵਾਲੇ ਟਵੀਟ ਕਰਨ 'ਤੇ ਉਸਨੂੰ ਲੀਗਲ ਨੋਟਿਸ ਭੇਜਿਆ ਹੈ ਤੇ ਆਖਿਆ ਹੈ ਕਿ ਉਹ ਤੁਰੰਤ ਜਨਤਕ ਮੁਆਫੀ ਮੰਗੇ।
ਆਪਣੇ ਵਕੀਲ ਰਾਜ ਕਮਲ ਰਾਹੀਂ ਭੇਜੇ ਨੋਟਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਉਸਨੇ ਕਿਸਾਨਾਂ, ਵਿਖਾਵਾਕਾਰੀਆਂ ਅਤੇ ਕਾਰਕੁੰਨਾਂ ਨੂੰ ਬਦਨਾਮ ਕਰਨ ਲਈ ਟਵੀਟ/ਰੀਟਵੀਟ ਕੀਤੇ ਜਦਕਿ ਕਿਸਾਨ ਅੰਦੋਲਨ ਤਹਿਤ ਕਿਸਾਨ ਤਾਂ ਦਿੱਲੀ/ਕੌਮੀ ਰਾਜਧਾਨੀ ਖੇਤਰ ਵਿਚ ਸ਼ਾਂਤੀਪੂਰਨ ਰੋਸ ਵਿਖਾਵਾ ਕਰ ਰਹੇ ਹਨ। ਇਸ ਟਵੀਟ ਵਿਚ ਕੰਗਣਾ ਨੇ ਇਕ ਫੋਟੋ/ਕੋਲਾਜ ਵੀ ਟੈਗ ਕੀਤਾ ਸੀ ਜਿਸ ਵਿਚ ਦੋ ਬਜ਼ੁਰਗ ਮਹਿਲਾਵਾਂ ਦੀਆਂ ਤਸਵੀਰਾਂ ਸੀ। ਉਹਨਾਂ ਕਿਹਾ ਕਿ ਕੰਗਣਾ ਦੇ ਟਵੀਟ ਦੀ ਭਾਸ਼ਾ ਬੇਹੱਦ ਇਤਰਾਜ਼ਯੋਗ ਤੇ ਮੰਦੀ ਸੀ। ਇਸ ਟਵੀਟ ਵਿਚ ਉਸਨੇ ਲਿਖਿਆ ਸੀ ਕਿ ਦਾਦੀ/ਬਜ਼ੁਰਗ ਮਹਿਲਾ 100 ਰੁਪਏ ਰੋਜ਼ਾਨਾ ਵਿਚ ਮਿਲਦੀ ਹੈ ਤੇ ਉਸਨੇ ਕਿਸਾਨ ਅੰਦੋਲਨ 'ਤੇ ਆਈਆਂ ਬਜ਼ਰਗ ਮਹਿਲਾਵਾਂ ਦਾ ਮਖੌਲ ਉਡਾਇਆ ਸੀ ਤੇ ਇਹ ਵੀ ਆਖਿਆ ਕਿ ਇਹ ਸਭ ਭੜਕਾਊ ਤੇ ਸਪਾਂਸਰ ਮੁਹਿੰਮ ਹੈ।
ਦਿੱਲੀ ਗੁਰਦੁਆਰਾ ਕਮਟੀ ਦੇ ਪ੍ਰਧਾਨ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਕੰਗਣਾ ਇਕ ਹਫਤੇ ਦੇ ਅੰਦਰ ਅੰਦਰ ਕਿਸਾਨਾਂ ਅਤੇ ਬਿਰਧ ਮਹਿਲਾਵਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ ਅਤੇ ਸਪਸ਼ਟੀਕਰਨ ਦੇਵੇ ਕੇ ਆਪਣਾ ਟਵੀਟ/ਰੀਟਵੀਟ ਵਾਪਸ ਲਵੇ।
ਉਹਨਾਂ ਹੋਰ ਕਿਹਾ ਕਿ ਜੇਕਰ ਕੰਗਣਾ ਇਕ ਹਫਤੇ ਵਿਚ ਮੁਆਫੀ ਮੰਗਣ ਵਿਚ ਨਾਕਾਮ ਰਹੀ ਤਾਂ ਫਿਰ ਦਿੱਲੀ ਗੁਰਦੁਆਰਾ ਕਮੇਟੀ ਬਿਨਾਂ ਕੋਈ ਹੋਰ ਨੋਟਿਸ ਦਿੱਤਿਆਂ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰੇਗੀ।
ਇਥੇ ਜ਼ਿਕਰਯੋਗ ਹੈ ਕਿ ਕੰਗਣਾ ਨੇ ਨਾ ਸਿਰਫ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਇਸਨੂੰ ਦੇਸ਼ ਵਿਰੋਧੀ ਸਰਗਰਮੀ ਦੱਸਿਆ ਬਲਕਿ ਇਹ ਦਾਅਵਾ ਵੀ ਕੀਤਾ ਕਿ ਰੋਸ ਪ੍ਰਦਰਸ਼ਨ ਵਿਚ ਮੌਜੂਦ ਬਿਰਧ ਮਹਿਲਾ ਬਿਲਕਿਸ ਬਾਨੋ ਹੈ ਜੋ ਸ਼ਾਹੀਨ ਬਾਗ ਵਿਖੇ ਸੀ ਏ ਏ ਖਿਲਾਫ ਹੋਏ ਪ੍ਰਦਰਸ਼ਨ ਵਿਚ ਹਾਜ਼ਰ ਸੀ ਜਦਕਿ ਅਸਲੀਅਤ ਇਹ ਹੈ ਕਿ ਇਹ ਬਜ਼ੁਰਗ ਮਹਿਲਾ ਮਾਤਾ ਮਹਿੰਦਰ ਕੌਰ ਬਠਿੰਡਾ ਜ਼ਿਲੇ ਦੇ ਪਿੰਡ ਦੀ ਰਹਿਣ ਵਾਲੀ ਹੈ ਜੋ ਕਿਸਾਨਾਂ ਦੀ ਹਮਾਇਤ ਵਿਚ ਆਪ ਦਿੱਲੀ ਪੁੱਜੀ ਸੀ ਤੇ ਆਪ ਵੀ ਕਿੱਤੇ ਪੱਖੋਂ ਕਿਸਾਨ ਹੈ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ