ਮਨੋਰੰਜਨ

ਸਿੱਖਾਂ ਖਿਲਾਫ ਬੋਲਣ ਤੇ ਸ਼ਿਅਦਦ ਨੇ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜਿਆ: ਰਮਨਦੀਪ ਸਿੰਘ ਸੋਨੂੰ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 09, 2020 06:53 PM

ਨਵੀਂ ਦਿੱਲੀ- ਆਪਣੇ ਬੜਬੋਲੇ ਪਨ ਕਰਕੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੇ ਇਕ ਵਾਰ ਫਿਰ ਸਿੱਖਾਂ 'ਤੇ ਵਿਵਾਦਪੂਰਨ ਬਿਆਨ ਦੇ ਕੇ ਇਕ ਨਵੀਂ ਬਹਸ ਛੇੜ ਦਿੱਤੀ ਹੈ। ਕੇਸ ਇਕ 80 ਸਾਲਾ ਬਜ਼ੁਰਗ ਮਹਿਲਾ ਪ੍ਰਦਰਸ਼ਨਕਾਰੀ ਨੂੰ ਬਿਕਾਉ ਕਹਿਣ ਦਾ ਹੈ।
ਇਸ ਮਾਮਲੇ ਤੋਂ ਆਹਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਨੇ ਕਾਨੂੰਨੀ ਦਰਵਾਜਾ ਖੜਕਾਇਆ ਹੈ ਅਤੇ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੋਨੂੰ ਦੀ ਤਰਫੋਂ ਭੇਜਿਆ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਲੈਣ 'ਤੇ ਯੂਥ ਵਿੰਗ ਦੇ ਮੁੱਖੀ ਨੇ ਕਿਹਾ ਕਿ "ਅੱਜ ਦੀਆਂ ਅਭਿਨੇਤਰੀਆਂ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਬਿਆਨਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇਕਰ ਉਹ ਬਿਆਨ ਦੇ ਰਹੇ ਹਨ, ਤਾਂ ਉਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੇ ਚਾਹੀਦੇ ਜਿਸ ਨਾਲ ਖਾਸ ਜਾਤੀ ਦੀ ਭਾਵਨਾਵਾਂ ਨੂੰ ਠੇਸ ਪੁੱਜੇ।"
ਸੋਨੂੰ ਨੇ ਅੱਗੇ ਕਿਹਾ ਕਿ "ਕੰਗਨਾ ਦਾ ਸਿੱਖ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ਵਿੱਚ ਵਿਕਣ ਵਾਲਾ ਬੋਲਣਾ ਇੱਕ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਤੇ ਇਸ ਤਰਾਂ ਦੀ ਮਹਿਲਾਂ ਨੂੰ ਝੱਟ ਮਾਫੀ ਮੰਗਣੀ ਚਾਹੀਦੀ ਹੈ।
ਯੂਥ ਵਿੰਗ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਅਤੇ ਸਿੱਖ ਪੂਰੀ ਦੁਨੀਆ ਨੂੰ ਭੋਜਨ ਦੇ ਸਕਦੇ ਹਨ, ਉਹ 100 ਰੁਪਏ ਵਿਚ ਨਹੀਂ ਵਿਕਣ ਵਾਲੇ ਨਹੀਂ। ਅਜਿਹੇ ਸੋਚ ਵਾਲੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਵਰਤਮਾਨ ਨੂੰ ਜਾਣਨ ਦੀ ਲੋੜ ਹੈ।

ਜਾਣਕਾਰੀ ਹੋਵੇ ਕਿ ਪਿਛਲੇ 13 ਦਿਨਾਂ ਤੋਂ ਕਿਸਾਨ ਲਹਿਰ ਚੱਲ ਰਹੀ ਹੈ, ਜਿਸ ਵਿੱਚ ਪੰਜਾਬ ਅਤੇ ਸਿੱਖਾਂ ਦੀ ਭਾਗੀਦਾਰੀ ਸਭ ਤੋਂ ਅਹਮ ਹੈ। ਸਿੱਖ ਰਾਸ਼ਟਰੀ ਰਾਜਮਾਰਗ 'ਤੇ ਡਟੇ ਹਨ ਅਤੇ ਆਪਣੇ ਖਾਣ ਪੀਣ ਆਦਿ ਦੇ ਪ੍ਰਬੰਧ ਕਰ ਕੇ ਚਲ ਰਹੇ ਹਨ।
ਕੰਗਨਾ ਦੇ ਬਿਆਨ ਨੂੰ ਕੁੱਝ ਜਾਣਕਾਰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੋਣ ਅਤੇ ਧਿਆਨ ਹਟਾਉਣ ਦੀ ਸਾਜਿਸ਼ ਦੱਸ ਰਹੇ ਹਨ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ