ਮਨੋਰੰਜਨ

ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪ੍ਤੀਕ ਮਾਣ ਨੇ ਲਿਆਂਦਾ ਗੀਤ, "ਤੇਰੀ ਹਿੱਕ ਤੇ"

ਕੌਮੀ ਮਾਰਗ ਬਿਊਰੋ | December 10, 2020 09:52 PM


ਚੰਡੀਗੜ੍ਹ -ਕਿਸਾਨ ਅੰਦੋਲਨ ਭਾਵੇ ਦੇਸ਼ ਵਿਦੇਸ਼ ਵਿੱਚ ਹਮਾਇਤ ਹਾਸਲ ਕਰ ਰਿਹਾ ਹੈ ਪਰ ਭਾਰਤ ਸਰਕਾਰ ਹਾਲੇ ਵੀ ਕੰਧ ਉੱਤੇ ਲਿਖਿਆ ਪੜਣ ਨੂੰ ਰਾਜੀ ਨਾ ਹੋ ਕੇ ਲਮਕਾ ਰਹੀ ਹੈ। ਨੌਜਵਾਨ ਕਿਸਾਨ ਮਜਦੂਰ ਏਕਤਾ ਵਲੋਂ ਸੈਕਟਰ 34 ਤੋ ਭਾਜਪਾ ਦਫਤਰ ਤੱਕ ਰੋਸ ਮਾਰਚ 8 ਦਸੰਬਰ ਨੂੰ ਕੱਢਿਆ। ਪ੍ਸਾਸਨ ਤੇ ਚੰਡੀਗੜ੍ਹ ਪੁਲਿਸ ਨੇ ਸ਼ਾਤਮਈ ਪ੍ਦਰਸ਼ਨ ਕਰਨ ਵਾਲਿਆਂ ਉੱਤੇ ਪਹਿਲਾਂ ਬੈਰੀਗੇਟ ਲਗਾ ਕੇ ਰਾਹ ਰੋਕਿਆ, ਫਿਰ ਪਾਣੀ ਦੀਆਂ ਬੁਛਾੜ ਕੀਤੀ ਅਤੇ ਲਾਠੀਚਾਰਜ ਕੀਤਾ ਜਿਸ ਨੂੰ ਮੀਡੀਆ ਨੇ ਖੂਬ ਨਸ਼ਰ ਕੀਤਾ।
ਇਸ ਪ੍ਦਰਸ਼ਨ ਵਿੱਚ ਕਲਾਕਾਰ ਵੀ ਸਾਮਲ ਹੋਏ ਉਹ ਵੀ ਫੱਟੜ ਹੋਏ।
ਹੁਣ ਗਾਇਕ ਪ੍ਤੀਕ ਮਾਣ ਨੇ ਪ੍ਦਰਸ਼ਨ ਦੀਆਂ ਫੋਟੋਆਂ ਸੰਗ ਗੀਤ, "ਤੇਰੀ ਹਿੱਕ ਤੇ" ਲਿਖਿਆ ਅਤੇ ਗਾਇਆ ਹੈ ਇਸ ਨੂੰ ਸੰਗੀਤਬੱਧ ਜੱਸ ਖਰੌੜ ਨੇ ਕੀਤਾ। ਇਸ ਗੀਤ ਦੇ ਨਿਰਮਾਤਾ ਸਰੋਵਰ ਢਿੱਲੋ ਹਨ ਜਦੋ ਕਿ ਅਰਬਨ ਭਾਉ ਰਿਕਾਰਡਜ਼ ਨੇ ਲਿਆਂਦਾ ਹੈ ਪ੍ਤੀਕ ਮਾਣ ਪਹਿਲਾਂ ਵੀ ਅਰਥ ਭਰਪੂਰ ਗੀਤ, "ਫੋਟੋ ਕਾਪੀਆਂ", " ਪੁੱਤ ਸਾਡਾ ", " ਸੂਰਮਾ ", " ਧੀਆਂ ਦੀ ਲੋਹੜੀ ", " ਮੁੱਛ-ਗੁੱਤ" ਦੇ ਚੁੱਕਾ ਹੈ। ਪ੍ਤੀਕ ਮਾਣ ਜਿਥੇ ਗੀਤਕਾਰ ਅਤੇ ਗਾਇਕ ਹੈ ਉਥੇ ਹੀ ਪਾਏਦਾਰ ਨਾਟਕ ਕਲਾਕਾਰ ਹੈ ਉਹ ਪੰਜਾਬੀ ਲੋਕ ਨਾਚਾਂ ਵਿੱਚ ਪਹਿਲੇ ਨੰਬਰ ਉੱਤੇ ਆਉਦਾ ਰਿਹਾ ਉਥੇ ਹੀ ਵਰਕਸ਼ਾਪਾਂ ਲਗਾ ਕੇ ਭੰਗੜਾ ਸਿਖਾਉਣ ਲਈ ਵੀ ਕੋਸਿਸ਼ ਕਰ ਰਿਹਾ ਹੈ। ਉਹ ਸਟੇਜੀ ਭੰਗੜੇ ਦੀ ਬਜਾਇ ਪਿੜ ਵਿੱਚ ਭੰਗੜਾ ਲਈ ਕਿਤਾਬੀ ਰੂਪ ਵੀ ਦੇ ਰਿਹਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਛਾਵਰ ਹੋਏ ਪ੍ਤੀਕ ਮਾਣ ਨੂੰ ਪਰਿਵਾਰ ਵਲੋਂ ਵੀ ਫੁੱਲ ਸਪੋਰਟ ਹੈ

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ