ਹਰਿਆਣਾ

ਹਰਿਆਣਾ ਸਰਕਾਰ ਨੇ ਸਰਕਾਰੀ ਇਸ਼ਤਿਹਾਰਾਂ ਦੀ ਸਮੂਚੀ ਪ੍ਰਕ੍ਰਿਆ ਵਿਚ ਪਾਰਦਰਸ਼ਿਤਾ ਲਿਆਉਣ ਲਈ ਇੰਟਰਪ੍ਰਸਾਇਜ ਰਿਸੋਰਸ ਪਲਾਨਿੰਗ ਸਾਫਟਵੇਅਰ ਕੀਤਾ ਲਾਂਚ

ਦਵਿੰਦਰ ਸਿੰਘ ਕੋਹਲੀ | December 14, 2020 06:59 PM


ਚੰਡੀਗੜ੍ਹ,  ਹਰਿਆਣਾ ਸਰਕਾਰ ਨੇ ਵੱਡੀ ਪਹਿਲ ਕਰਦੇ ਹੋਏ ਮੀਡੀਆ ਹਾਊਸੇਜ ਨੂੰ ਜਾਰੀ ਕੀਤੇ ਜਾਣ ਵਾਲੇ ਸਰਕਾਰੀ ਇਸ਼ਤਿਹਾਰਾਂ ਅਤੇ ਉਨ੍ਹਾਂ ਦੇ ਭੁਗਤਾਨ ਦੀ ਸਮੂਚੀ ਪ੍ਰਕ੍ਰਿਆ ਵਿਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਉਣ ਲਈ ਇੰਟਰਪ੍ਰਸਾਇਜ ਰਿਸੋਰਸ ਪਲਾਨਿੰਗ (ਈਆਰਪੀ) ਸਾਫਟਵੇਅਰ ਲਾਂਚ ਕੀਤਾ ਹੈ|
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਸਿਸਟਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਸਾਫਟਵੇਅਰ ਦੇ ਸ਼ੁਰੂ ਹੋਣ ਨਾਲ ਰਿਲੀਜ ਆਡਰ ਅਤੇ ਇਸ਼ਤਿਹਾਰ ਸਬੰਧੀ ਭੁਗਤਾਨ ਵੀ ਇਸੀ ਪ੍ਰਣਾਲੀ ਰਾਹੀਂ ਕੀਤੇ ਜਾਣਗੇ| ਉਨ੍ਹਾਂ ਨੇ ਕਿਹਾ ਕਿ ਬਿੱਲ ਸਬਮਿਟ ਹੋਣ ਦੇ 30 ਦਿਨ ਦੇ ਅੰਦਰ ਮੀਡੀਆ ਸੰਸਥਾਨ ਨੁੰ ਭੁਗਤਾਨ ਕੀਤਾ ਜਾਣਾ ਚਾਹੀਦਾ ਹਨਹਾਲਾਂਕਿ ਇਹ ਪ੍ਰਣਾਲੀ ਪੁਰਾਣੀ ਭੁਗਤਾਨ ਦੇ ਪੁਰਾਣੀ ਮਾਮਲਿਆਂ 'ਤੇ ਲਾਗੂ ਨਹੀਂ ਹੋਵੇਗੀ ਪਰ ਉਨ੍ਹਾਂ ਦਾ ਵੀ ਜਲਦੀ ਨਿਪਟਾਨ ਕੀਤਾ ਜਾਵੇਗਾਉਨ੍ਹਾਂ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰੋਗ੍ਰਾਮ ਦੀ ਲਾਂਚਿੰਗ ਨਾਲ ਜੁੜੇ ਵੱਖ-ਵੱਖ ਮੀਡੀਆ ਹਾਊਸੇਜ ਦੇ ਪ੍ਰਤੀਨਿਧੀਆਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਉਹ ਆਪਣੇ ਲੰਬਿਤ ਬਿੱਲਾਂ ਦੀ ਸੂਚੀ ਵਿਭਾਗ ਨੂੰ ਭੇਜਣ ਤਾਂ ਜੋ 31 ਮਾਰਚ, 2021 ਤਕ ਕੋਈ ਪੈਂਡੇਂਸੀ ਨਹੀਂ ਰਹੇ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਾਫਟਵੇਅਰ ਦੇ ਸ਼ੁਰੂ ਹੋਣ ਨਾਲ ਰਿਲੀਜ ਆਡਰ ਜਾਰੀ ਕਰਨ ਅਤੇ ਬਿੱਲ ਸਬੰਧੀ ਸਮੂਚੀ ਪ੍ਰਕ੍ਰਿਆ ਪੂਰੀ ਤਰ੍ਹਾ ਨਾਲ ਕੰਪਿਊਟਰਾਇਜਡ ਹੋ ਜਾਵੇਗੀ| ਇਸ ਨਾਂਲ ਸਰਕਾਰੀ ਵਿਭਾਗ ਜਾਂ ਸੰਸਥਾਨ ਸੂਚਨਾ,  ਜਨ ਸੰਪਰਕ ਅਤੇ ਭਾਸ਼ਾ ਵਿਭਾਗ ਨੂੰ ਇਸ਼ਤਿਹਾਰ ਸਬੰਧੀ ਬੇਨਤੀ ਆਨਲਾਇਨ ਭੇਜ ਸਕਣਗੇਉਨ੍ਹਾਂ ਨੇ ਕਿਹਾ ਕਿ ਪ੍ਰਾਪਤ ਬੇਨਤੀਆਂ ਦੇ ਆਧਾਰ 'ਤੇ ਮੀਡੀਆ ਪਲਾਨ ਆਨਲਾਇਨ ਜਨਰੇਟ ਹੋਵੇਗਾਪ੍ਰਿੰਟ ਮੀਡੀਆ ਦੇ ਲਈ ਮੀਡੀਆ ਪਲਾਨ ਦੀ ਮੰਜੂਰੀ ਅਤੇ ਰਿਲੀਜ ਆਡਰ ਦਾ ਸ੍ਰਿਜਨ ਆਨਲਾਇਨ ਵਰਕਫਲੋ 'ਤੇ ਅਧਾਰਿਤ ਹੋਵੇਗਾਇਸ ਪ੍ਰੋਗ੍ਰਾਮ ਦੇ ਸ਼ੁਰੂ ਹੋਣ ਨਾਲ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਅਤੇ ਨਿਯੂਜ ਏਜੰਸੀਆਂ ਦੇ ਨਾਲ-ਨਾਲ ਵਿਭਾਗ ਨੂੰ ਵੀ ਲਾਭ ਹੋਵੇਗਾ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਚਨੌਤੀ ਆਪਣੇ ਨਾਲ ਕਈ ਤਰ੍ਹਾ ਦੇ ਮੌਕੇ ਵੀ ਲੈ ਕੇ ਆਉਂਦੀ ਹੈ| ਰਾਜ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਵੀ ਕਈ ਤਰ੍ਹਾ ਦੇ ਇੰਨ੍ਹਾਂ ਹਾਊਸ ਪ੍ਰੋਗ੍ਰਾਮ ਵਿਕਸਿਤ ਕੀਤੇ ਗਏ ਹਨ ਅਤੇ ਈਆਰਪੀ ਵੀ ਉਨ੍ਹਾਂ ਵਿੱਚੋਂ ਇਕ ਹੈਉਨ੍ਹਾਂ ਨੇ ਕਿਹਾ ਕਿ ਇਸ ਸਾਫਟਵੇਅਰ ਦੀ ਖਾਸ ਗਲ ਇਹ ਹੈ ਕਿ ਇਸ ਨੂੰ ਐਨਆਈਸੀ ਦੇ ਸਹਿਯੋਗ ਨਾਲ ਪੁਰੀ ਤਰ੍ਹਾ ਨਾਲ ਇੰਨ੍ਹਾਂ ਹਾਊਸ ਵਿਕਸਿਤ ਕੀਤਾ ਗਿਆ ਹੈ ਅਤੇ ਜੇਕਰ ਕੋਈ ਵੀ ਸਮਸਿਆ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾ ਸਕੇਗਾਉਨ੍ਹਾਂ ਨੇ ਮੀਡੀਆ ਹਾਊਸੇਜ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀ ਲੋਕ ਪੂਰੇ ਦੇਸ਼ ਵਿਚ ਇਸ ਗਲ ਦੀ ਜਾਣਕਾਰੀ ਦੇਣ ਕਿ ਜੇਕਰ ਹਰਿਆਣਾ ਅਜਿਹਾ ਪ੍ਰੋਗ੍ਰਾਮ ਵਿਕਸਿਤ ਕਰ ਸਕਦਾ ਹੈ ਤਾਂ ਦੁਜੇ ਸੂਬੇ ਵੀ ਅਜਿਹਾ ਕਰ ਸਕਦੇ ਹਨ|
ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਨੂੰ ਵਿਕਸਿਤ ਕੀਤਾ ਜਾਣਾ ਇਸ ਗਲ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਸੂਚਨਾ ਤਕਨਾਲੋਜੀ ਦਾ ਇਸਤੇਮਾਲ ਕਿਸ ਤਰ੍ਹਾ ਨਾਲ ਜਨਹਿਤ ਵਿਚ ਕੀਤਾ ਜਾ ਸਕਦਾ ਹੈ| ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਪਰਿਵਾਰ ਪਹਿਚਾਣ ਪੱਤਰ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਦਾ ਮਕਸਦ ਹੇਠਲੇ ਪਾਇਦਾਨ 'ਤੇ ਖੜੇ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ|
ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਮੀਡੀਆ ਹਾਊਸੇਜ ਦੇ ਪ੍ਰਤੀਨਿਧੀਆਂ ਨਾਲ ਰੁਰਰੂ ਹੁੰਦੇ ਹੋਏ ਕਿਹਾ ਕਿ ਜੇਕਰ ਇਸ ਸਾਫਟਵੇਅਰ ਦੇ ਲਾਗੂ ਕਰਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਆਊਂਦੀ ਹੈ ਤਾਂ ਤੁਹਾਡੀ ਅਤੇ ਵਿਭਾਗ ਦੀ ਆਈਟੀ ਨਾਲ ਸਬੰਧਿਤ ਟੀਮਾਂ ਆਪਸ ਵਿਚ ਤਾਲਮੇਲ ਕਰ ਕੇ ਇੰਨ੍ਹਾਂ ਨੂੰ ਦੂਰ ਕਰ ਸਕਦੀ ਹੈ|
ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਪੀ.ਸੀ. ਮੀਣਾ ਨੇ ਕਿਹਾ ਕਿ ਇਹ ਸਾਲਯੂਸ਼ਨ ਵਿਭਾਗ ਅਤੇ ਮੀਡੀਆ ਦੋਨੋਂ ਦੇ ਲਈ ਫਾਇਦੇਮੰਦ ਹਨ| ਉਨ੍ਹਾਂ ਨੇ ਕਿਹਾ ਕਿ ਪਹਿਲਾਂ ਰਿਲੀਜ ਆਡਰ ਵਿਚ ਸ਼ਾਮਿਲ ਮੀਡੀਆ ਹਾਊਸੇਜ ਵਿੱਚੋਂ 50 ਫੀਸਦੀ ਬਿੱਲ ਆਉਣ 'ਤੇ ਹੀ ਬਿਲਿੰਗ ਪ੍ਰਕ੍ਰਿਆ ਸ਼ੁਰੂ ਕੀਤੀ ਜਾਂਦੀ ਸੀ ਪਰ ਇਸ ਦੇ ਲਾਗੂ ਹੋਣ ਨਾਲ ਰਿਲੀਜ ਆਡਰ ਵੱਖ ਤੋਂ ਜਾਰੀ ਕੀਤੇ ਜਾ ਸਕਣਗੇ ਅਤੇ ਉਨ੍ਹਾਂ ਦੀ ਬਿਲਿੰਗ ਵੀ ਕੀਤੀ ਜਾ ਸਕੇਗੀਨਾਲ ਹੀ,  ਇਸ ਤੋਂ ਰਿਕੰਸੀਲਿਏਸ਼ਨ ਸਬੰਧੀ ਮੁੱਦਾ ਵੀ ਖਤਮ ਹੋ ਜਾਵੇਗਾਵਿਭਾਗ ਅਤੇ ਮੀਡੀਆ ਹਾਊਸੇਜ ਦੇ ਲਈ ਡੈਸ਼ਬੋਰਡ ਹੋਣਗੇ ਜਿਸ 'ਤੇ ਰਿਲੀਜ ਆਡਰ ਤੇ ਭੁਗਤਾਨ ਸਬੰਧਿਤ ਸਾਰੇ ਜਾਣਕਾਰੀਆਂ ਹੋਣਗੀਆਂ|
ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰੋਗ੍ਰਾਮ ਨਾਲ ਜੁੜੇ ਵੱਖ-ਵੱਖ ਮੀਡੀਆ ਹਾਊਸੇਜ ਦੇ ਪ੍ਰਤੀਨਿਧੀਆਂ ਨੇ ਇਸ ਅਨੋਖੀ ਪਹਿਲ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਰਾਜ ਸਰਕਾਰ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਨਾਲ ਪੂਰੇ ਸਿਸਟਮ ਦਾ ਸਰਲੀਕਰਣ ਹੋਵੇਗਾ ਅਤੇ ਸਾਲਾਂ ਤੋਂ ਚੱਲੀ ਆ ਰਹੀ ਸਮਸਿਆ ਦਾ ਹੱਲ ਹੋਵੇਗਾ|
ਇਸ ਮੌਕੇ 'ਤੇ ਮੁੱਖ ਮੰਤਰੀ ਪ੍ਰਧਾਨ ਓਐਸਡੀ ਨੀਰਜ ਦਫਤਿਆਰ,  ਵਿਭਾਗ ਦੀ ਵਧੀਕ ਨਿਦੇਸ਼ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ ਵੀ ਮੌਜੂਦ ਰਹੀ ਜਦੋਂ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰੋਗ੍ਰਾਮ ਨਾਂਲ ਜੁੜੇ|

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ