ਟ੍ਰਾਈਸਿਟੀ

ਸਰਕਾਰੀ ਹਾਈ ਸਕੂਲ ਫੇਜ਼-6, ਐੱਸ.ਏ.ਐੱਸ.ਨਗਰ ਵਿਖੇ ਬਣੀ ਸਮਾਰਟ ਕੰਪਿਊਟਰ ਲੈਬ ਆਧੁਨਿਕ ਤਕਨਾਲੋਜੀ ਅਤੇ ਸੁੰਦਰਤਾ ਦੀ ਮਿਸਾਲ

ਕੌਮੀ ਮਾਰਗ ਬਿਊਰੋ | December 16, 2020 08:23 PM


ਐੱਸ.ਏ.ਐੱਸ. ਨਗਰ-ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ‘ਸਮਾਰਟ ਸਕੂਲ ਮੁਹਿੰਮ' ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ। ਇਸ ਮੁਹਿੰਮ ਤਹਿਤ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਜਿਸ ਤਹਿਤ ਨਵੀਨਤਮ ਤਕਨੀਕਾਂ ਨਾਲ ਲੈਸ ਕਲਾਸਰੂਮ, ਗਿਆਨ ਵਧਾਊ ਬਾਲਾ ਵਰਕ, ਵਿੱਦਿਅਕ ਪਾਰਕ, ਸੁਸੱਜਿਤ ਪ੍ਰਯੋਗਸ਼ਾਲਾਵਾਂ, ਖੇਡ ਦੇ ਮੈਦਾਨ, ਭਾਸ਼ਾ ਸੁਣਨ ਲੈਬੋਰਟਰੀਆਂ, ਐਜੂਸੈੱਟ ਲੈਬਾਂ, ਕੰਪਿਊਟਰ ਲੈਬਾਂ, ਈ-ਕੰਟੈਂਟ ਦੀ ਵਰਤੋਂ ਅਤੇ ਆਧੁਨਿਕ ਤਕਨੀਕਾਂ ਨਾਲ ਯੁਕਤ ਸਿੱਖਣ ਵਿਧੀਆਂ ਦੀ ਵਰਤੋਂ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ।
ਇਸ ਦੀ ਉਦਾਹਰਨ ਸਰਕਾਰੀ ਹਾਈ ਸਕੂਲ, ਫੇਜ਼-6 ਮੋਹਾਲੀ (ਐੱਸ.ਏ.ਐੱਸ.ਨਗਰ) ਵਿਖੇ ਦੇਖਣ ਨੂੰ ਮਿਲੀ ਜਿੱਥੇ ਮੁੱਖ ਅਧਿਆਪਕ ਹਰਮਿੰਦਰ ਸਿੰਘ ਦੀ ਅਗਵਾਈ ਅਧੀਨ ਕੰਪਿਊਟਰ ਫੈਕਲਟੀ ਸ਼੍ਰੀਮਤੀ ਗੁਰਜੀਤ ਕੌਰ ਵਲੋਂ ਤਿਆਰ ਕੀਤੀ ਗਈ ਸਮਾਰਟ ਕੰਪਿਊਟਰ ਲੈਬ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੇ ਨਾਲ ਜੋੜਣ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਬਿਲਕੁਲ ਨਵੇਂ ਕੰਟੈਂਟ ਨਾਲ, ਅਤੇ ਨਵੇਂ ਅੰਦਾਜ਼ ਵਿੱਚ ਪੇਸ਼ ਕੀਤੀ ਗਈ ਹੈ। ਸਕੂਲ ਦੀ ਲੈਬ ਕਾਨਵੈਂਟ ਸਕੂਲਾਂ ਵਿੱਚ ਬਣੀਆਂ ਲੈਬਾਂ ਦਾ ਬਾਖੂਬੀ ਮੁਕਾਬਲਾ ਕਰਦੀ ਹੈ ਅਤੇ ਸਿੱਖਿਆ ਵਿਭਾਗ ਦੀ ‘ਸਮਾਰਟ ਸਕੂਲ ਮੁਹਿੰਮ' ਦੇ ਟੀਚੇ ਦੀ ਪ੍ਰਾਪਤੀ ਵੱਲ ਇਸ਼ਾਰਾ ਕਰਦੀ ਹੈ। ਸਕੂਲ ਵਿੱਚ ਕੰਪਿਊਟਰਾਂ ਦੇ ਨਾਲ ਪਿਆ ਹਾਰਡਵੇਅਰ ਕਿਰਿਆ ਵਿਧੀ ਰਾਹੀਂ ਕਰਵਾਈ ਜਾਂਦੀ ਪੜ੍ਹਾਈ ਦੀ ਹਾਮੀ ਭਰਦਾ ਹੈ। ਬੱਚੇ ਕੰਪਿਊਟਰ ਸਿੱਖਣ ਦੇ ਨਾਲ-ਨਾਲ ਇਸਦੇ ਹਰ ਭਾਗ ਨੂੰ ਦੇਖ, ਸਮਝ ਅਤੇ ਛੂਹ ਸਕਦੇ ਹਨ। ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਇਨ ਕੀਤੀ ਲੈਬ ਵਿੱਚ ਬੇਸਿਕ ਪੱਧਰ ਤੋਂ ਲੈਕੇ ਅਡਵਾਂਸ ਪੱਧਰ ਤੱਕ ਦੀ ਜਾਣਕਾਰੀ ਹਰ ਪ੍ਰਕਾਰ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਉੱਦਮੀ ਕੋਸ਼ਿਸ਼ ਅਧਿਆਪਕਾਂ ਵੱਲੋਂ ਕੀਤੀ ਗਈ ਹੈ। ਰੰਗ ਬਿਰੰਗੇ ਕੰਟੈਂਟ ਨਾਲ ਸਜੀ ਇਹ ਲੈਬ ਆਪਣੇ ਆਪ ਵਿੱਚ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਉਚੇਚੇ ਉਪਰਾਲਿਆਂ ਦੀ ਗਵਾਹੀ ਭਰਦੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ