ਹਰਿਆਣਾ

ਬਾਬਾ ਰਾਮ ਸਿੰਘ ਸੀਘੜੇ ਵਾਲਿਆਂ ਸ਼ਹਾਦਤ ਦਾ ਜਾਮ ਪੀਤਾ ; ਰਵੀਇੰਦਰ ਸਿੰਘ

ਕੌਮੀ ਮਾਰਗ ਬਿਊਰੋ | December 18, 2020 04:20 PM



ਮੋਹਾਲੀ -ਬਾਬਾ ਰਾਮ ਸਿੰਘ ਸੀਘੜੇ ਵਾਲਿਆਂ ਕਿਸਾਨ ਅੰਦੋਲਨ ਚ ਘੇਸ ਮਾਰ ਬੈਠੀ, ਮੋਦੀ ਸਰਕਾਰ ਜਗਾਉਣ ਤੇ ਭਾਜਪਾ ਹਾਈ ਕਮਾਂਡ ਦੇ ਅੜੀਅਲ ਰਵਈਏ ਖਿਲਾਫ ਆਪਣੇ ਆਪ ਨੂੰ ਗੋਲੀ ਮਾਰ ਕੇ ਸ਼ਹਾਦਤ ਦਾ ਜਾਮ ਪੀਤਾ ਤਾਂ ਜੋ ਵਿਸ਼ਵ ਭਰ ਚ ਪਤਾ ਲੱਗ ਸਕੇ ਕਿ ਲੋਕਤੰਤਰ ਦੇ ਬੁਰਕੇ ਹੇਠ ਭਾਜਪਾਈ ਡਿਕਟੇਟਰ ਬਣੇ ਪਏ ਹਨ । ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਬਾਬਾ ਰਾਮ ਸਿੰਘ ਸਿੰਘ ਸੀਘੜੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਲੋਕਤੰਤਰੀ ਪ੍ਰੰਪਰਾਵਾਂ ਬਿਲਕੁਲ ਭੁੱਲ ਗਈ ਹੈ ਤੇ ਉਹ ਇਹ ਸਮਝਦੀ ਹੈ ਕਿ ਜਿਸ ਤਰਾਂ ਉਸ ਦਾ ਹੀ ਰਾਜ ਇਥੇ ਰਹਿਣਾ ਹੈ । ਇਹ ਕਿਸਾਨੀ ਅੰਦੋਲਨ ਚ ਪਹਿਲੀ ਕੁਰਬਾਨੀ ਹੈ । ਕੜਾਕੇ ਦੀ ਠੰਡ ਵਿੱਚ ਹੋਰ ਵੀ ਕਿਸਾਨਾਂ ਆਪਾ ਵਾਰਿਆ ਹੈ । ਬਾਬਾ ਰਾਮ ਸਿੰਘ ਨੇ ਆਖਰੀ ਸ਼ਬਦ ਲਿੱਖੇ ਹਨ ਕਿ ਇਸ ਸੰਘਰਸ਼ ਚ ਕਿਸਾਨ ਬਜੁਰਗ ਤੇ ਔਰਤਾਂ ਅਤੇ ਮਜ਼ਦੂਰ ਸੜਕਾਂ ਤੇ ਰੁੱਲ ਰਿਹਾ ਹੈ । ਸ ਰਵੀਇੰਦਰ ਸਿੰਘ ਨੇ ਦਾਅਵੇ ਨਾਲ ਆਖਿਆ ਕਿ ਉਨਾ ਦੀ ਕੁਰਬਾਨੀ ਚਲ ਰਹੇ ਸੰਘਰਸ਼ ਨੂੰ ਨਵਾ ਮੋੜ ਦੇਵੇਗੀ । ਇਹ ਜਿਕਰਯੋਗ ਹੈ ਕਿ ਕਰੀਬ 23 ਦਿਨਾਂ ਤੋ ਦੇਸ਼ ਦਾ ਅੰਨਦਾਤਾ ਕਾਲੇ ਕਾਨੂੰਨ ਵਾਪਸ ਲੈਣ ਲਈ ਘੋਲ ਕਰ ਰਿਹਾ ਹੈ ਪਰ ਮੋਦੀ ਹਕੂਮਤ ਪੁੰੰਜੀਪਤੀਆਂ ਦੇ ਹੱਕ ਵਿੱਚ ਚਲ ਰਹੇ ਹਨ ।

 

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ