ਧਰਮ

ਇਤਿਹਾਸਕਾਰਾਂ ਨੂੰ ਜਵਾਬ ਦੇਣਾ ਪਵੇਗਾ ਗਦਾਰ ਕੌਣ ? ਫੈਸਲਾ ਕਰੋ ??

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | December 26, 2020 11:08 AM

ਮੁਗਲਾਂ ਦਾ ਸਾਥ ਦੇਣ ਵਾਲੇ ਜਾਂ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਕਢਣ ਲਈ ਸਿਰਧੜ ਦੀ ਬਾਜ਼ੀ ਲਗਾਣ ਵਾਲੇ ਸਿੰਘ ਸੂਰਮੇ ?

ਮੁਗਲਾਂ ਦਾ ਸਾਥ ਦੇਣ ਵਾਲੇ ਬਾਈ ਧਾਰ ਦੇ ਹਿੰਦੂ ਰਾਜੇ ਜਾਂ ਸਿੰਘ ਸੂਰਮੇ ?

ਇਹ ਹਨ ਕਾਬਿਲ-ਇ-ਗੌਰ ਹੈਰਾਨੀਜਨਕ ਤੱਥ :...............

ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਕੌਣ ਸਨ ?

ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਫੌਜ :
ਰਾਜਾ ਕਹਿਲੂਰ ਦੀ ਫੌਜ
ਰਾਜਾ ਬੜੌਲੀ ਦੀ ਫੌਜ,
ਰਾਜਾ ਕਸੌਲੀ ਦੀ ਫੌਜ,
ਰਾਜਾ ਕਾਂਗੜਾ ਦੀ ਫੌਜ,
ਰਾਜਾ ਨਦੌਨ ਦੀ ਫੌਜ,
ਰਾਜਾ ਨਾਹਨ ਦੀ ਫੌਜ,
ਰਾਜਾ ਬੂੜੈਲ ਦੀ ਫੌਜ,
ਰਾਜਾ ਚੰਬਾ ਦੀ ਫੌਜ,
ਰਾਜਾ ਭੰਬੋਰ ਦੀ ਫੌਜ,
ਰਾਜਾ ਚੰਬੇਲੀ ਦੀ ਫੌਜ,
ਰਾਜਾ ਜੰਮੂ ਦੀ ਫੌਜ,
ਰਾਜਾ ਨੂਰਪੁਰ ਦੀ ਫੌਜ,
ਰਾਜਾ ਜਸਵਾਲ ਦੀ ਫੌਜ,
ਰਾਜਾ ਸ੍ਰੀਨਗਰ ਦੀ ਫੌਜ,
ਰਾਜਾ ਗੜ੍ਹਵਾਲ ਦੀ ਫੌਜ,
ਰਾਜਾ ਹਿੰਡੌਰ ਦੀ ਫੌਜ,
ਰਾਜਾ ਮੰਡੀ ਦੀ ਫੌਜ,
ਰਾਜਾ ਭੀਮ ਚੰਦ ਦੀ ਫੌਜ,

ਇਹਨਾਂ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਦੀ ਅਗਵਾਈ ਰਾਜਾ ਭੀਮ ਚੰਦ ਕਰ ਰਿਹਾ ਸੀ ਇਹ ਰਾਜਾ ਭੀਮ ਚੰਦ ਉਹੀ ਸੀ ਜਿਸਦੇ ਦਾਦਾ ਰਾਜਾ ਤਾਰਾ ਚੰਦ ਨੂੰ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਵਾ ਕੇ ਲਿਆਏ ਸੀ | ਦਾਦੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਮੁਗਲਾਂ ਦੀ ਕੈਦ ਵਿੱਚੋਂ ਛੁਡਵਾ ਕੇ ਲਿਆਏ ਅਤੇ ਪੋਤਾ ਮੁਗਲਾਂ ਨਾਲ ਰਲਕੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਸਤੇ ਭਾਰਤ ਮਾਂ ਨਾਲ ਗ਼ਦਾਰੀ ਕ, ਦਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਸੀ ।

ਮੁਗਲਾਂ ਅਤੇ ਮੁਸਲਮਾਨ ਜਰਨੈਲਾਂ, ਨਵਾਬਾਂ ਦੀ ਫੌਜ :
ਸੂਬਾ ਸਰਹਿੰਦ ਦੀ ਫੌਜ,
ਸੂਬਾ ਮੁਲਤਾਨ ਦੀ ਫੌਜ,
ਸੂਬਾ ਪਿਸ਼ਾਵਰ ਦੀ ਫੌਜ,
ਨਵਾਬ ਮਾਲੇਰਕੋਟਲਾ ਦੀ ਫੌਜ,
ਸੂਬਾ ਲਹੌਰ ਦੀ ਫੌਜ,
ਸੂਬਾ ਕਸ਼ਮੀਰ ਦੀ ਫੌਜ,
ਜਰਨੈਲ ਨਾਹਰ ਖਾਨ ਦੀ ਫੌਜ,
ਜਰਨੈਲ ਗਨੀ ਖਾਨ ਦੀ ਫੌਜ,
ਜਰਨੈਲ ਮੀਆਂ ਖਾਨ ਦੀ ਫੌਜ,
ਜਰਨੈਲ ਮਜੀਦ ਖਾਨ ਦੀ ਫੌਜ,
ਜਰਨੈਲ ਭੂਰੇ ਖਾਨ ਦੀ ਫੌਜ,
ਜਰਨੈਲ ਜ਼ਲੀਲ ਖਾਨ ਦੀ ਫੌਜ,
ਪ੍ਰਧਾਨ ਸੈਨਾਪਤੀ ਜਰਨੈਲ ਖ਼ੁਆਜਾ-ਅਲੀ-ਮਰਦੂਦ ਖਾਨ ਦੀ ਫੌਜ,
ਅਤੇ ਲੱਖਾਂ ਦੀ ਤਾਦਾਦ ਵਿਚ ਸਿਪਾਹੀ ਤਾਂ ਇੱਕ ਪਾਸੇ ।

ਚਮਕੌਰ ਦਾ ਮੈਦਾਨ ਜਰਨੈਲਾਂ ਨਾਲ ਭਰਿਆ ਪਿਆ ਸੀ

ਦੂਜੇ ਪਾਸੇ ਮਹਿਜ਼ 40 ਸਿੰਘ ਸੂਰਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਦੋ ਦਿਨ ਮੈਦਾਨ ਵਿੱਚ ਲੜਦੇ ਰਹੇ । ਇਸੇ ਜੰਗ ਵਿਚ ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਵੀ ਇਨ੍ਹਾਂ ਸਿਰ ਲੱਥ ਯੋਧਿਆਂ ਨਾਲ ਸੁਰਮਗਤੀ ਪ੍ਰਪਾਤ ਕਰ ਗਏ ਸਨ ।

ਅੱਜ ਇਨ੍ਹਾਂ ਬਾਈ ਧਾਰ ਦੇ ਹਿੰਦੂ ਰਾਜਿਆਂ ਦੇ ਕਈ ਵੰਸ਼ਜ ਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਆਪੂੰ ਬਣੇ ਨੂੰ ਅਖੌਤੀ ਦੇਸ਼ ਭਗਤ ਹਨ ਜਦਕਿ ਭਾਰਤ ਦੇਸ਼ ਨੂੰ ਜ਼ਾਲਮ ਮੁਗਲ ਸਾਮਰਾਜ ਵਿਰੁੱਧ ਲੜਨ ਵਾਲਿਆਂ ਦੇ ਵੰਸ਼ਜ ਸੜਕਾਂ ਤੇ ਸੰਘਰਸ਼ ਕਰ ਰਹੇ ਹਨ ?

ਇਤਿਹਾਸਕਾਰਾਂ ਨੂੰ ਫੈਸਲਾ ਕਰਦੇ ਹੋਏ ਸਪਸ਼ਟ ਲਿਖਣਾ ਚਾਹੀਦਾ ਹੈ ਕਿ ਭਾਰਤ ਮਾਂ ਦੇ ਅਸਲ ਦੇਸ਼ ਸਭ ਭਗਤ ਪੁੱਤਰ ਕੌਣ ਹਨ ਤੇ ਅਖੌਤੀ ਦੇਸ਼ ਭਗਤ ਜਾਂ ਗ਼ਦਾਰ ਕੌਣ ਹਨ ?

 

Have something to say? Post your comment

 

ਧਰਮ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ