ਟ੍ਰਾਈਸਿਟੀ

ਥਾਣਾ ਫੇਜ਼-8 ਮੋਹਾਲੀ ਦੇ ਇਲਾਕੇ ਵਿੱਚ ਹੋਈ ਲੁੱਟ-ਖੋਹ ਦੀ ਵਰਦਾਤ ਨੂੰ 24 ਘੰਟੇ ਦੇ ਅੰਦਰ-ਅੰਦਰ ਕੀਤਾ ਟਰੇਸ

ਰਾਜੇਸ਼ ਕੌਸ਼ਿਕ/ਕੌਮੀ ਮਾਰਗ ਬਿਊਰੋ | January 03, 2021 02:47 PM




ਐਸ.ਏ.ਐਸ ਨਗਰ, :
ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਥਾਣਾ ਫੇਜ਼-8 ਮੋਹਾਲੀ ਦੇ ਇਲਾਕੇ ਵਿੱਚ ਹੋਈ ਲੁੱਟ-ਖੋਹ ਦੀ ਵਰਦਾਤ ਨੂੰ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ ਤਿੰਨਾਂ ਵਿਆਕਤੀਆਂ ਨੂੰ ਲੁੱਟ ਦੀ ਰਕਮ ਅਤੇ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 127 ਮਿਤੀ 31.12.2020 ਅ/ਧ 379ਬੀ, 323, 34, 120ਬੀ ਹਿੰ:ਦੰ: ਥਾਣਾ ਫੇਜ਼-8 ਮੋਹਾਲੀ ਵਿਖੇ ਬਰਬਿਆਨ ਪੁਨੀਤ ਗੋਇਲ ਪੁੱਤਰ ਸ੍ਰੀ ਵੈਦ ਭੂਸ਼ਨ ਗੋਇਲ ਵਾਸੀ ਐਚ.ਆਈ.ਜੀ. ਮਕਾਨ ਨੰਬਰ 747 ਬੀ, ਫੇਸ-9 ਮੋਹਾਲੀ ਦੇ ਦਰਜ ਰਜਿਸਟਰ ਹੋਇਆ ਸੀ। ਮੁਦੱਈ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਸੈਕਟਰ 71 ਮੋਹਾਲੀ ਵਿਖੇ ਕੈਮਿਸਟ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਮਿਤੀ 30.12.2020 ਨੂੰ ਸ਼ਾਮ ਨੂੰ ਵਕਤ ਕਰੀਬ 10.30 ਵਜੇ ਦੁਕਾਨ ਬੰਦ ਕਰਕੇ ਸੇਲ ਵਾਲੇ ਪੈਸੇ ਇੱਕ ਬੈਗ ਵਿੱਚ ਲੈ ਕੇ ਗੱਡੀ ਵਿੱਚ ਆਪਣੇ ਘਰ ਫੇਜ਼-9 ਮੋਹਾਲੀ ਵਿਖੇ ਕਰੀਬ 11.00 ਵਜੇ ਪੁੱਜ ਕਰ ਗੱਡੀ ਖੜੀ ਕੀਤੀ ਤਾਂ 03 ਨੌਜਵਾਨ ਲੜਕੇ ਇੱਕ ਮੋਟਰਸਾਈਕਲ ਪਰ ਆਏ, ਜਦੋਂ ਉਹ ਗੱਡੀ ਦੀ ਬਾਰੀ ਖੋਲ ਕੇ ਉਤਰਨ ਲੱਗਾ ਤਾਂ 02 ਲੜਕੇ ਜਿਨ੍ਹਾਂ ਵਿਚੋਂ ਇੱਕ ਦੇ ਹੱਥ ਵਿੱਚ ਹਥੌੜਾ ਫੜਿਆ ਸੀ ਅਤੇ ਦੂਜੇ ਦੇ ਹੱਥ ਵਿੱਚ ਰਾਡ ਸੀ, ਨੇ ਉਸ ਪਰ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਗੱਡੀ ਦੀ ਸੀਟ ਤੋਂ ਪੈਸਿਆ ਵਾਲਾ ਬੈਗ ਚੁੱਕੇ ਕੇ ਤਿੰਨੇ ਲੜਕੇ ਮੋਟਰਸਾਈਕਲ ਪਰ ਫਰਾਰ ਹੋ ਗਏ ਸਨ।
ਐਸ.ਐਸ.ਪੀ ਨੇ ਦੱਸਿਆ ਕਿ ਉਕੱਤ ਲੁੱਟ-ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਇਸ ਮੁਕੱਦਮਾ ਦੀ ਤਫਤੀਸ਼ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ ਅਤੇ ਸ੍ਰੀ ਗੁਰਚਰਨ ਸਿੰਘ, ਪੀਪੀਐਸ, ਉਪ ਕਪਤਾਨ ਪੁਲਿਸ (ਜਾਂਚ) ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਨੂੰ ਸੌਪੀ ਗਈ ਸੀ। ਤਫਤੀਸ਼ ਦੌਰਾਨ ਥਾਣੇਦਾਰ ਪਵਨ ਕੁਮਾਰ ਵੱਲੋਂ ਉੱਚ ਅਫਸਰਾਂ ਦੀਆਂ ਹਦਾਇਤਾਂ ਮੁਤਾਬਿਕ ਕੜੀ ਨਾਲ ਕੜੀ ਜੋੜਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਆਕਤੀਆਂ ਨੂੰ 24 ਘੰਟੇ ਦੇ ਅੰਦਰ -ਅੰਦਰ ਟਰੇਸ ਕਰਕੇ ਇਸ ਮੁਕੱਦਮਾ ਦੇ 03 ਮੁਲਜ਼ਮਾਂ (1) ਚੇਤਨ ਸ਼ਰਮਾ ਪੁੱਤਰ ਰਾਜੇਸ਼ ਕੁਮਾਰ ਸ਼ਰਮਾ ਵਾਸੀ ਮਕਾਨ ਨੰਬਰ 3601 ਧੋਬੀਆਂ ਵਾਲਾ ਮੁਹੱਲਾ ਖਰੜ, ਥਾਣਾ ਸਿਟੀ ਖਰੜ, (2) ਸੁਮੇਸ਼ ਬਾਂਸਲ ਪੁੱਤਰ ਲੱਕੀ ਬਾਂਸਲ ਵਾਸੀ ਮਕਾਨ ਨੰਬਰ 2899 ਨੇੜੇ ਇਮਲੀ ਵਾਲਾ ਮੰਦਰ ਖਰੜ ਹਾਲ ਵਾਸੀ ਰੰਧਾਵਾ ਰੋਡ ਬਾਂਸਲ ਕਰਿਆਣਾ ਸਟੋਰ, ਖਰੜ ਅਤੇ (3) ਵਿਕਰਮਜੀਤ ਸਿੰਘ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਕਾਨ ਨੰਬਰ 4263 ਨੇੜੇ ਵਿੰਗੀ ਮਸਜਿਦ ਖਰੜ, ਥਾਣਾ ਸਿਟੀ ਖਰੜ ਨੂੰ ਸਮੇਤ ਵਾਰਦਾਤ ਦੌਰਾਨ ਵਰਤੇ ਗਏ ਮੋਟਰ ਸਾਈਕਲ ਨੰਬਰ ਪੀਬੀ 65 ਏ.ਈ-2956 ਮਾਰਕਾ ਸਪਲੈਂਡ ਰੰਗ ਕਾਲਾ ਦੇ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਵੱਲੋਂ ਇਸ ਲੁੱਟ-ਖੋਹ ਦੀ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ (ਇੱਕ ਲੋਹੇ ਦੀ ਰਾਡ ਅਤੇ ਇੱਕ ਹਥੌੜਾ) ਵੀ ਇਨ੍ਹਾਂ ਪਾਸੋਂ ਬ੍ਰਾਮਦ ਹੋ ਚੁੱਕੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨਾਂ ਵਿਆਕਤੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੇਤਨ ਸ਼ਰਮਾ ਉਮਰ ਕਰੀਬ 21 ਸਾਲ ਅਤੇ ਵਿਕਰਮਜੀਤ ਸਿੰਘ ਉਮਰ ਕਰੀਬ 26 ਸਾਲ ਪਹਿਲਾਂ ਮੁਦੱਈ ਮੁਕੱਦਮਾ ਪੁਨੀਤ ਗੋਇਲ ਦੀ ਦੁਕਾਨ ਪਰ ਨੌਕਰੀ ਕਰਦੇ ਸਨ, ਪ੍ਰੰਤੂ ਇਨਾਂ ਦਾ ਕੰਮ-ਕਾਰ ਠੀਕ ਨਾ ਹੋਣ ਕਰਕੇ ਇਨਾਂ ਦੋਵਾਂ ਨੂੰ ਕੁਝ ਦਿਨ ਪਹਿਲਾਂ ਨੌਕਰੀ ਤੋਂ ਹਟਾ ਦਿੱਤਾ ਸੀ। ਇਨਾਂ ਨੂੰ ਪੁਨੀਤ ਗੋਇਲ ਦੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹੋ ਗਈ ਸੀ ਅਤੇ ਇਹ ਵੀ ਪਤਾ ਲੱਗ ਗਿਆ ਸੀ ਕਿ ਪੁਨੀਤ ਗੋਇਲ ਰੋਜਾਨਾ ਸ਼ਾਮ ਨੂੰ ਦੁਕਾਨ ਤੋਂ ਕੈਸ਼ ਲੈ ਕੇ ਘਰ ਨੂੰ ਜਾਂਦਾ ਹੈ। ਇਨ੍ਹਾਂ ਦੋਵਾਂ ਨੇ ਦੋਸ਼ੀ ਸੁਮੇਸ਼ ਬਾਂਸਲ ਉਮਰ ਕਰੀਬ 21 ਜੋ ਕਿ ਖਰੜ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਇਨਾਂ ਦਾ ਦੋਸਤ ਹੈ, ਨਾਲ ਮਿਲ ਕੇ ਯੋਜਨਾ ਬਣਾਈ ਕਿ ਪੁਨੀਤ ਗੋਇਲ ਕੋਲ ਸ਼ਾਮ ਨੂੰ ਕਾਫੀ ਕੈਸ਼ ਹੁੰਦਾ ਹੈ, ਉਸ ਪਾਸੋ ਕੈਸ਼ ਲੁੱਟਿਆ ਜਾਵੇ। ਯੋਜਨਾ ਦੇ ਤਹਿਤ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ