ਟ੍ਰਾਈਸਿਟੀ

ਬਰਡ ਫਲੂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਝੀਲਾਂ ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ: ਬਲਬੀਰ ਸਿੰਘ ਸਿੱਧੂ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | January 06, 2021 07:38 PM



ਮੋਹਾਲੀ/ਖਰੜ : -ਬਰਡ ਫਲੂ ਨੂੰ ਲੈ ਕੇ ਪੰਜਾਬ ਵਿਚ ਹਰੀਕੇ ਪੱਤਣ ਸਮੇਤ ਹੋਰ ਵੀ ਝੀਲਾਂ ਹਨ ਜਿਥੇ ਪ੍ਰਵਾਸੀ ਪੰਛੀਆਂ ਦੀ ਆਮਦ ਜ਼ਿਆਦਾ ਰਹਿੰਦੀ ਹੈ ਉਥੇ ਬਰਡ ਫਲੂ ਦੀ ਰੋਕਥਾਮ ਨੂੰ ਲੈ ਕੇ ਵਿਸੇਸ ਤੌਰ ਤੇ ਟੀਮਾਂ ਲਗਾਈਆਂ ਹਨ ਤਾਂ ਕਿ ਇਹ ਫਲੂ ਅੱਗੇ ਫੈਲਣ ਤੋਂ ਪਹਿਲਾਂ ਹੀ ਸਖਤ ਕਦਮ ਚੁੱਕੇ ਜਾ ਸਕਣ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬਲਬੀਰ ਸਿੰੰਘ ਸਿੱਧੂ ਨੇ ਸਿਹਤ ਵਿਭਾਗ ਵਲੋਂ ਖਰੜ ਦੇ ਵਾਰਡ ਨੰਬਰ 22 ਜਨਤਾ ਚੌਕ ਵਿਖੇ ਲਗਾਏ ਗਏ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਬਰਡ ਫਲੂ ਪਹਿਲਾਂ ਵੀ ਆ ਚੁੱਕਾ ਹੈ, ਪਰ ਬੜੀ ਕੁਦਰਤੀ ਕਰੋਪੀ ਹੈ ਕਿਉਕਿ ਕੋਰੋਨਾ ਵਾਲਾ ਕੰਮ ਖਤਮ ਨਹੀਂ ਹੋਇਆ ਸੀ ਕਿ ਦੂਸਰਾ ਨਵਾਂ ਫਲੂ ਆ ਗਿਆ ਹੈ। ਪੰਜਾਬ ਸਰਕਾਰ ਵਲੋਂ ਕੱਲ ਹੀ ਐਡਵਾਈਜ਼ਰ ਜਾਰੀ ਕਰ ਦਿੱਤੀ ਹੈ ਅਤੇ ਪੰਜਾਬ ਦੀਆਂ ਝੀਲਾਂ ਤੇ ਟੀਮਾਂ ਲਗਾਈਆਂ ਜਾ ਚੁੱਕੀਆਂ ਹਨ। ਬਰਡ ਫਲੂ ਦੀ ਦਸਤਕ ਕੱਲ ਹਰਿਆਣਾ ਸੂਬੇ ਦੇ ਕਈ ਹਿੱਸਿਆ ਵਿਚ ਹੋ ਚੁੱਕੀ ਹੈ ਜਿਸਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਦੀ ਰੋਕਥਾਮ ਲਈ ਪ੍ਰਬੰਧ ਕਰਨ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਫਲੂ ਕੋਈ ਵੀ ਹੋਵੇ ਸਿਹਤ ਦਾ ਰੱਖਣਾ ਜਰੂਰੀ ਹੈ। ਉਨ੍ਹਾਂ ਕੋਰੋਨਾ ਤੇ ਬੋਲਦਿਆ ਕਿਹਾ ਕਿ ਪੰਜਾਬ ਵਿਚ 5404 ਮੌਤ ਹੋਈਆਂ ਹਨ ਪਰ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਸਖਤ ਕਦਮਾਂ ਕਾਰਨ ਅਸੀ ਸੂਬੇ ਵਿਚ ਕੋਰੋਨਾ ਤੋ ਮੌਤ ਦਰ ਨੂੰ ਰਿਕਵਰ ਕਰਨ ਵਿਚ ਕਾਮਯਾਬ ਹੋਏ ਹਾਂ, ਪਰ ਕੋਰੋਨਾ ਸਮੇ ਦੌਰਾਨ ਪ੍ਰਾਈਵੇਟ ਡਾਕਟਰਾਂ ਨੇ ਆਮ ਲੋਕਾਂ ਤੋਂ ਦੂਰੀ ਬਣਾ ਲਈ ਸੀ ਉਸ ਦੌਰਾਨ ਸਿਹਤ ਵਿਭਾਗ ਦੇ ਡਾਕਟਰਾਂ ਵਲੋਂ ਲੋਕਾਂ ਦੀ ਕੀਤੀ ਸੇਵਾ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਡਾਕਟਰਾਂ ਦੀ ਸੇਵਾ ਸਦਕਾ ਪੰਜਾਬ ਨੇ ਕਰੋਨਾ ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਵੀ ਸਾਵਧਾਨੀ ਵਰਤਣ ਦੀ ਲੌੜ ਹੈ। ਮਾਸਿਕ ਲਗਾ ਕੇ ਰੱਖਣਾ ਚਾਹੀਦਾ ਹੈ, ਸਮੇ ਸਮੇ ਹੱਥ ਸਾਫ ਕਰਦੇ ਰਹਿਣਾ ਚਾਹੀਦਾ ਹੈ।
ਮੁਫਤ ਮੈਡੀਕਲ ਚੈਕਅੱਪ ਕੈਂਪ ਵਿਚ ਖਰੜ ਦੇ ਉਪ ਮੰਡਲ ਮੈਜਿਸਟਰੇਟ ਹਿਮਾਂਸ਼ੂ ਜੈਨ ਵਲੋਂ ਵੀ ਸ਼ਿਰਕਤ ਕੀਤੀ ।ਹਸਪਤਾਲ ਖਰੜ ਦੇ ਐਸ.ਐਮ.ਓ. ਇੰਚਾਰਜ਼ ਡਾ. ਮਨੋਹਰ ਸਿੰਘ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਡਾ. ਸੁਮੀਤ ਸ਼ਰਮਾ, ਡਾ. ਧਰਮਿੰਦਰ ਸਿੰਘ, ਡਾ.ਇਸ਼ਾਨ ਸ਼ਰਮਾ, ਡਾ. ਇਕਸ਼ਾਂਤ, ਸਤਿੰਦਰ ਕੌਰ ਵਲੋਂ ਕੈਂਪ ਵਿਚ 107 ਮਰੀਜ਼ਾਂ ਦਾ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਕੌਸਲ ਦੇ ਸਾਬਕਾ ਪ੍ਰਧਾਨ ਪੰਡਿਤ ਓਮ ਪ੍ਰਕਾਸ਼ ਸ਼ਰਮਾ, ਕਮਲ ਕਿਸੋਰ ਸ਼ਰਮਾ, ਤਰਸੇਮ ਸਿੰਘ ਸਰਾਂ, ਰਤੀਸ਼ ਕੁਮਾਰ ਬੁੱਗਾ, ਪਵਨ ਵਰਮਾ, ਮਨਜੀਤ ਸਿੰਘ, ਜਵਾਹਰ ਲਾਲ ਸ਼ਰਮਾ, ਗੁਰਿੰਦਰ ਸਿੰਘ. ਰਾਜੇਸ਼ ਸ਼ਰਮਾ, ਸੁਭਾਸ਼ ਸ਼ਰਮਾ, ਹਰਪ੍ਰੀਤ ਸਿੰਘ ਥਿੰਦ, ਹਰਿੰਦਰਪਾਲ ਸਿੰਘ ਜੌਲੀ, ਸੰਜੇ ਅਰੋੜਾ, ਕੇਹਰ ਸਿੰਘ, ਅਮਰੀਕ ਸਿੰਘ ਹੈਪ੍ਪੀ, ਰਾਮ ਰਤਨ ਸ਼ਿਵਜੋਤ, ਮੋਹਨ ਸਿੰਘ, ਅਨਿਲ ਅਗਰਵਾਲ, ਸਤਪਾਲ ਸਿੰਘ ਦੇਸੁਮਾਜਰਾ, ਹਰਨੇਕ ਸਿੰਘ ਲੌਂਗੀਆ, ਬਰਿੰਦਰ ਭਾਮਾਂ, ਤੇਜਾ ਸਿੰਘ ਜੰਡੂ, ਪ੍ਰਦੀਪ ਸ਼ਰਮਾ, ਦੀਪਕ ਕੌਸ਼ਲ, ਰਵਿੰਦਰ ਸ਼ਰਮਾ, ਕੇਹਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ