ਟ੍ਰਾਈਸਿਟੀ

ਵੋਟਰ ਸੂਚੀ ’ਚ ਫੇਰਬਦਲ ਨੂੰ ਲੈ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚ ਰੋਸ਼ - ਐਸ.ਡੀ.ਐਮ. ਖਰੜ ਨੂੰ ਮਿਲੇ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | January 07, 2021 06:49 PM



ਖਰੜ :- ਕੋਸਲ ਚੋਣਾਂ ਨੂੰ ਲੈ ਕੇ ਖਰੜ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ਦੀਆਂ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਵਿਚ ਸਹੀ ਨਾ ਹੋਣ ਤੇ ਰੋਸ ਵਜੋਂ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦਾ ਇਕ ਵਫ਼ਦ ਸਾਬਕਾ ਕੌਂਸਲਰ ਕਮਲ ਕਿਸੋਰ ਸ਼ਰਮਾ ਤੇ ਸਮਾਜ ਸੇਵੀ ਹਰਜੀਤ ਸਿੰਘ ਪੰਨੂੰ ਦੀ ਅਗਵਾਈ ਵਿਚ ਐਸ.ਡੀ.ਐਮ.ਖਰੜ ਹਿਮਾਂਸ਼ੂ ਜੈਨ ਨੂੰ ਮਿਲਿਆ। ਐਸ.ਡੀ.ਐਮ.ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆ ਕਿ ਹਰਜੀਤ ਸਿੰਘ ਪੰਨੂੰ ਨੇ ਕਿਹਾ ਕਿ ਪਹਿਲਾਂ ਜੋ ਵੋਟਰ ਸੂਚੀ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਉਨ੍ਹਾਂ ਤੇ ਅਸੀ ਇਤਰਾਜ਼ ਵੀ ਦਰਜ਼ ਕਰਵਾਏ ਗਏ ਸਨ ਪਰ ਵੋਟਰ ਸੂਚੀ ਤੇ ਇਤਰਾਜ਼ ਦੂਰ ਨਹੀਂ ਕੀਤੇ ਗਏ ਬਲਕਿ ਹੁਣ ਫਾਈਨਲ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ। ਉਨ੍ਹਾਂ ਕਥਿਤ ਤੌਰ ਤੇ ਦੋਸ਼ ਲਾਇਆ ਕਿ ਵੋਟਰ ਸੂਚੀ ਵਿਚ ਵੱਡੇ ਪੱਧਰ ਤੇ ਖਾਮੀਆਂ ਤੇ ਘਪਲਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਵੋਟ ਕਿਸ ਵਾਰਡ ਵਿਚ ਪੈ ਗਈ, ਮਕਾਨ ਨੰਬਰ ਨਹੀ ਹੈ। ਕਈ ਵਾਰਡਾਂ ਵਿਚ ਅਜਿਹੀਆਂ ਵੋਟਾਂ ਸ਼ਾਮਲ ਕਰ ਦਿੱਤੀਆਂ ਗਈਆਂ ਜਦੋ ਕਿ ਉਹ ਵੋਟਰ ਵਾਰਡ ਦੇ ਵਸਨੀਕ ਹੀ ਨਹੀ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਵੋਟਰ ਸੂਚੀ ਕਿਸੀ ਦਬਾਓ ਹੇਠ ਬਣਾਈ ਗਈ ਹੈ। ਕਈ ਉਮੀਦਵਾਰ ਜੋ ਪਹਿਲਾਂ ਚੋਣ ਲੜ ਚੁਕੇ ਹਨ ਕਿ ਉਨ੍ਹਾਂ ਦੀਆਂ ਵੀ ਵੋਟਾਂ ਗਾਇਬ ਹਨ। ਸਾਬਕਾ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਜੋ ਉਨ੍ਹਾਂ ਵਲੋ ਵਾਰਡ ਨੰਬਰ: 22 ਦੀ ਵੋਟਰ ਸੂਚੀ ਸਬੰਧੀ ਇਤਰਾਜ਼ ਐਸ ਡੀ ਐਮ ਦਫਤਰ ਵਿਚ ਦਿੱਤੇ ਗਏ ਸਨ ਜੋ ਕਿ ਦੂਰ ਨਹੀ ਕੀਤੇ ਗਏ ਬਲਕਿ ਇਸ ਵਾਰਡ ਵਿਚ ਬਹੁਤ ਸਾਰੀਆਂ ਵੋਟਾਂ ਫਲੈਟਸ ਨੰਬਰਾਂ ਦੀਆਂ ਪਾ ਦਿੱਤੀਆਂ ਗਈਆਂ ਜਦ ਕਿ ਇਸ ਵਾਰਡ ਵਿਚ ਫਲੈਟਸ ਹੈ ਹੀ ਨਹੀਂ। ਇਸ ਮੌਕੇ ਸੋਹਨ ਲਾਲ ਧੀਮਾਨ , ਐਸ.ਐਸ. ਬਾਦਲ ਘਵੱਦੀ, ਦੀਪ ਸਿੱਧੂ, ਅਮਨਦੀਪ ਸਿੰਘ, ਅਮਰਜੀਤ ਸਿੰਘ, ਸਤਵੀਰ ਸਿੰਘ, ਰਣਬੀਰ ਕੁਮਾਰ, ਪੰਕਜ ਚੱਢਾ, ਸੁਸ਼ਾਂਤ ਕੌਸ਼ਿਕ, ਅਰਵਿੰਦਰ ਸਿੰਘ, ਵਨੀਤ ਜੈਨ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸ਼ਰਮਾ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ। ਦੂਸਰੇ ਪਾਸੇ ਖਰੜ ਦੇ ਐਸ. ਡੀ.ਐਮ.ਖਰੜ ਹਿਮਾਸੂੰ ਜੈਨ ਨੇ ਦਸਿਆ ਕਿ ਵਫਦ ਦੀਆਂ ਗੱਲਾਂ ਸੁਣੀਆਂ ਗਈਆਂ ਹਨ ਇਨ੍ਹਾਂ ਨੂੰ ਕੱਲ 8 ਜਨਵਰੀ ਤੱਕ ਉਨ੍ਹਾਂ ਦੇ ਦਫਤਰ ਵਿਚ ਵੋਟਰ ਸਬੰਧੀ ਆਪਣੇ ਇਤਰਾਜ਼ 11 ਵਜੇ ਤੱਕ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਚੈਕ ਕਰਵਾ ਕੇ ਵੋਟਰ ਸੂਚੀ ਵਿਚ ਸੋਧ ਕਰਕੇ ਵੋਟਰ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਐਸ.ਡੀ.ਐਮ. ਨੇ ਇਹ ਵੀ ਸਪੱਸ਼ਟ ਕੀਤਾ ਕਿ ਜੋ ਪਹਿਲੀ ਵੋਟਰ ਸੂਚੀ ਜਾਰੀ ਕੀਤੀ ਗਈ ਹੈ ਉਸ ਵਿਚ ਜੇਕਰ ਕਿਸੇ ਵੀ ਤਰ੍ਹਾਂ ਬੀ.ਐਲ.ਓ. ਦੀ ਜਾਂ ਕਿਸੇ ਹੋਰ ਅਧਿਕਾਰੀ ਦੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ