ਟ੍ਰਾਈਸਿਟੀ

ਯੂਕੋ ਬੈਂਕ ਬਰਾਂਚ ਖਰੜ ਵਿਖੇ ਬੈਂਕ ਦਾ 78ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | January 07, 2021 06:50 PM



ਮੋਹਾਲੀ / ਖਰੜ :- ਯੂਕੋ ਬੈਂਕ ਬਰਾਂਚ ਖਰੜ ਵੱਲੋਂ ਆਪਣਾ 78ਵਾਂ ਸਥਾਪਨਾ ਦਿਵਸ ਬਰਾਂਚ ਹੈਡ ਮੈਡਮ ਮਨਜੀਤ ਦੀ ਅਗਵਾਈ ਵਿੱਚ ਮਨਾਇਆ ਗਿਆ। ਬਰਾਂਚ ਖਰੜ ਦੀ ਸ਼ਾਖਾ ਵਿਖੇ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੈਂਕ ਸਟਾਫ ਅਤੇ ਗਾਹਕਾਂ ਵੱਲੋਂ ਮਿਲ ਕੇ ਕੇਕ ਕੱਟਿਆ ਗਿਆ। ਬਰਾਂਚ ਮੈਨੇਜਰ ਵੱਲੋਂ ਬੈਂਕ ਦੀਆਂ ਪ੍ਰਾਪਤੀਆਂ ਅਤੇ ਬੈਂਕ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਮੁੱਖ ਉਦੇਸ਼ ਆਪਣੇ ਗਾਹਕਾਂ ਨੂੰ ਵੱਧ ਤੋਂ ਵੱਧ ਅਤੇ ਵਧੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਕਰਜਿਆਂ ਅਤੇ ਸਹੂਲਤਾਂ ਸਬੰਧੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਬੈਂਕ ਦੇ ਗਾਹਕ ਕਨਿਕ ਫ਼ਿਲਮਜ਼ ਤੋਂ ਲਲਿਤ ਕੌਸ਼ਿਕ, ਕੇ 3 ਇੰਟਰਨੈਸ਼ਨਲ ਤੋਂ ਕਨਿਕ ਸ਼ਰਮਾ, ਓਮ ਪ੍ਰਕਾਸ਼ ਗੁਪਤਾ, ਰਮਨ ਸੂਦ, ਸ਼੍ਰੀਮਤੀ ਵਿਕਾਸ ਡੋਗਰਾ, ਸ਼੍ਰੀਮਤੀ ਸੁਮਨ ਰਾਣੀ, ਕੇਵਲ ਕ੍ਰਿਸ਼ਨ, ਨਛੱਤਰ ਸਿੰਘ, ਕਰਮਜੀਤ ਸਿੰਘ, ਵਿਕਰਮ ਵੱਲੋਂ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਤਾਰੀਫ ਕੀਤੀ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਤੇ ਯੂਕੋ ਬੈਂਕ ਵਿੱਚ ਖੁਲਵਾਉਣ ਅਤੇ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ। ਇਸ ਮੌਕੇ ਬੈਂਕ ਸਟਾਫ ਵਿੱਚ ਮੈਨੇਜਰ ਵਿਕਾਸ ਬਿਸ਼ਨੋਈ, ਹਰਿੰਦਰ ਪਾਲ ਸਿੰਘ, ਰਾਜੇਸ਼, ਰਾਜੀਵ ਸ਼ਰਮਾ, ਇਸਤਪ੍ਰੀਤ ਸਿੰਘ, ਰਾਕੇਸ਼ ਮਹਿਤਾ ਆਦਿ ਵੀ ਹਾਜਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ