ਕਾਰੋਬਾਰ

ਟਰੈਕਟਰ2ਟਵਿਟਰ ਨੇਂ ਇਤਿਹਾਸ ਚ ਪਹਿਲੀ ਵਾਰ ਗੁਰਮੁਖੀ ਹੈਸ਼ ਟੈਗ ਲਿਆਦਾਂ ਦੂਜੇ ਨੰਬਰ 'ਤੇ

ਕੌਮੀ ਮਾਰਗ ਬਿਊਰੋ | January 08, 2021 09:17 PM


ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ ,   ਹਰ ਪਲ ਆਪਣੇ ਵਿਰੋਧੀ ਤੋਂ ਨਿੱਤ ਸਿੱਖ ਰਹੇ ਹਾਂ। ਸਾਡੀ ਛੋਟੀ ਜਿਹੀ ਸੱਥ ਨੁੰ ਪੰਜਾਬ ਹੀ ਨਹੀਂ ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮੱਲ ਰਿਹਾ ਹੈ।

ਅਸੀਂ ਕਿਸਾਨ ਮੋਰਚੇ ਦੇ ਮੁੱਖ ਪੱਖ ਅਤੇ ਘਟਨਾਵਾਂ ਓੁਭਾਰਣ ਓੁੱਤੇ 29 ਨਵੰਬਰ ਤੋਂ ਕੰਮ ਕਰ ਰਹੇਂ ਹਾਂ। ਨਿੱਤ ਨਵਾਂ ਤਜੁਰਬਾ ਹੋ ਰਿਹਾ ਅਤੇ ਅਸੀਂ ਦਿਨ ਬ ਦਿਨ ਮਜ਼ਬੂਤ ਹੋ ਰਹੇਂ ਹਾਂ।

 ਪੰਜਾਬੀ ਵਿੱਚ ਟਵਿਟਰ ਵਾਸਤੇ ਹੈਸ਼ਟੈਗ ਦਿੱਤਾ ਗਿਆ #ਜਾਂਮਰਾਂਗੇਜਾਂ_ਜਿੱਤਾਂਗੇ , ਇਹ ਕਿਸਾਨ ਯੂਨੀਅਨ ਦੇ ਲੀਡਰਾਂ ਦਾ ਭਾਰਤ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸਾਂਝੀ ਭਾਵਨਾ ਵੀ ਸੀ।ਇਹ ਹੈਸ਼ਟੈਗ ਅੱਧੇ ਘੈਂਟੇ ਵਿੱਚ ਪੂਰੇ ਭਾਰਤ ਵਿੱਚ ਦੂਜੇ ਨੰਬਰ ਤੇ ਟਰੈਂਡ ਕਰਣ ਲ਼ੱਗਾ, ਜਿਸ ਦੀ ਹੈਰਾਨੀ ਸੀ।

ਸਾਨੂੰ ਮਾਣ ਹੈ ਕਿ ਟਵਿਟਰ ਦੇ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਸ਼ਾ ਵਿੱਚ ਹੈਸ਼ਟੈਗ ਇਸ ਦਰਜੇ ਤੇ ਚੜਾਈ ਕਰਦਾ ਨਜ਼ਰ ਆਇਆ। ਇਹ ਸਾਡੀ ਪੰਜਾਬੀਆਂ ਦੀ ਸਾਂਝੀ ਮਿਹਨਤ ਕਰਕੇ ਹੋਇਆ, ਇਹ ਪੰਜਾਬੀ ਸਾਡੀ ਓੁਹੀ ਪੰਜਾਬੀ ਹੈ, ਜਿਹੜੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਰਜੀ ਜਾਂਦੀ ਹੈ।

ਅਸੀਂ ਟਰੈਕਟਰ2ਟਵਿਟਰ ਪਰਿਵਾਰ ਇਸ ਪੰਜਾਬੀ ਭਾਸ਼ਾ ਦੇ ਟਵਿਟਰ ਤੇ ਮੀਲ-ਪੱਥਰ ਲਾਓੁਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਅਤੇ ਓੁਮੀਦ ਕਰਦੇ ਹਾਂ ਅੱਗੇ ਅਜਿਹਾ ਆਮ ਹੋ ਸਕੇ। ਇਹ ਯਕੀਨ ਹੈ ਕਿ ਅਸੀਂ ਪੰਜਾਬੀ ਸਾਂਝੇ ਤੌਰ ਤੇ ਇਸ ਟਵਿਟਰ ਵਰਗੇ ਮੰਚ ਤੇ ਇਕੱਠੇ ਹੋ ਪੰਜਾਬ ਦੀ , ਮੁੱਦਿਆਂ ਦੀ ਹੋਰ ਵੀ ਗੜਤਵੀਂ ਅਵਾਜ਼ ਚ ਗੱਲ ਕਰ ਸਕੀਏ ਅਤੇ ਭਾਰਤ ਅਤੇ ਦੁਨੀਆ ਲਈ ਰਾਹ ਦਸੇਰੇ ਬਣੀਏ। ਸਾਨੁੰ ਬਜ਼ੁਰਗਾਂ ਤੋਂ ਸੇਧ ਮਿਲਦੀ ਰਹੇ।

 

Have something to say? Post your comment

 

ਕਾਰੋਬਾਰ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ

ਨਿਊ ਚੰਡੀਗੜ੍ਹ ਵਿਖੇ ਖੁੱਲ੍ਹੀ ਪੰਜਾਬੀ ਰਸੋਈ ਦਾ ਮਲੋਆ ਵੱਲੋਂ ਉਦਘਾਟਨ   

ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਇੱਕ ਨੇਕ ਕਾਰਜ ਦੇ ਸਮਰਥਨ ਦੇ ਉਦੇਸ਼ ਨਾਲ ਪਹੁੰਚਿਆ ਚੰਡੀਗੜ੍ਹ

ਅਜੈਪਾਲ ਸਿੰਘ ਬੰਗਾ ਹੈਦਰਾਬਾਦ ਪਬਲਿਕ ਸਕੂਲ ਦੇ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਸ਼ੇਅਰ ਮਾਰਕੀਟ ਲਹੂ ਲੁਹਾਨ ਸੈਂਸੈਕਸ 1000 ਅੰਕਾਂ ਤੋਂ ਵੱਧ ਟੁੱਟਿਆ

ਐੱਸ ਯੂ ਓ ਗਲੋਬਲ ਦਾ ਗੋਲਡਨ ਵੀਜ਼ਾ, ਉਦਮੀ ਅਤੇ ਵਪਾਰਕ ਵੀਜ਼ਾ - ਇਕ ਸੁਨਹਿਰੀ ਮੌਕਾ