ਹਰਿਆਣਾ

ਹਰਿਆਣਾ ਦੀ ਸਹਿਕਾਰੀ ਖੰਡ ਮਿਲਾਂ ਨੇ ਗੁੜ ਅਤੇ ਸ਼ਕੱਰ ਦਾ ਉਤਪਾਦਨ ਸ਼ੁਰੂ ਕੀਤਾ

ਕੌਮੀ ਮਾਰਗ ਬਿਊਰੋ | January 10, 2021 07:33 PM

 

ਚੰਡੀਗੜ੍ਹ, ਗੁੜ ਅਤੇ ਸ਼ਕੱਰ ਦੀ ਵੱਧਦੀ ਮੰਗ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਪਹਿਲੀ ਵਾਰ ਸਹਿਕਾਰੀ ਖੰਡ ਮਿਲਾਂ ਵਿਚ ਇੰਨ੍ਹਾਂ ਦਾ ਉਤਪਾਦਨ ਸ਼ੁਰੂ ਕੀਤਾ ਹੈ। ਸਹਿਕਾਰੀ ਖੰਡ ਮਿਲ,  ਮਹਿਮ ਨੇ ਸੱਭ ਤੋਂ ਪਹਿਲਾਂ ਗੁਡ ਅਤੇ ਸ਼ਕੱਰ ਦਾ ਉਤਪਾਦਨ ਅਤੇ ਵਿਕਰੀ ਸ਼ੁਰੂ ਕਰ ਦਿੱਤੀ ਹੈ,  ਉੱਥੇ ਕੈਥਲ ਅਤੇ ਪਲਵਲ ਦੀ ਸਹਿਕਾਰੀ ਖੰਡ ਮਿਲਾਂ ਵਿਚ ਵੀ ਇਸ ਹਫਤੇ ਤੋਂ ਉਤਪਾਦਨ ਸ਼ੁਰੂ ਹੋ ਜਾਵੇਗਾ।

            ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਤਿਨਾਂ ਮਿਲਾਂ ਵਿਚੋਂ ਹਰੇਕ ਖੰਡ ਮਿਲ ਰੋਜਾਨਾ ਵਿਚ 100 ਤੋਂ 150 ਕੁਇੰਟਲ ਗੁੜ ਅਤੇ ਸ਼ਕੱਰ ਦਾ ਉਤਪਾਦਨ ਕਰੇਗੀ। ਸਾਦੇ ਅਤੇ ਮਸਾਲੇ ਵਾਲੇ ਗੁੜ ਨੂੰ ਇਕ ਕਿਲੋਗ੍ਰਾਮ ਤੋਂ ਲੈ ਕੇ 10 ਕਿਲੋਗ੍ਰਾਮ ਤਕ ਦੀ ਪੈਕਿੰਗ ਵਿਚ ਵਿਕਰੀ ਲਈ ਮਹੁੱਇਆ ਕਰਵਾਇਆ ਜਾਵੇਗਾ। ਮਸਾਲੇ ਵਾਲੇ ਗੁੜ ਵਿਚ ਇਲਾਇਚੀ,  ਸੌਂਫ,  ਕਾਲੀ ਮਿਰਚ,  ਮੂੰਗਫਲੀ ਅਤੇ ਦੇਸੀ ਨਾਰਿਅਲ ਵਰਗੀ ਸਮੱਗਰੀ ਸ਼ਾਮਿਲ ਹੋਵੇਗੀ।

            ਉਨ੍ਹਾਂ ਦਸਿਆ ਕਿ ਪਾਇਲਟ ਆਧਾਰ 'ਤੇ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਨਾਲ ਸਹਿਕਾਰੀ ਖੰਡ ਮਿਲਾਂ ਦਾ ਘਾਟਾ ਘੱਟ ਹੋਵੇਗਾ ਅਤੇ ਉਹ ਲਾਭ ਕਮਾਉਣਗੇ। ਨਾਲ ਹੀ,  ਸੂਬੇ ਦੇ ਲੋਕਾਂ ਨੂੰ ਖੰਡ ਦੀ ਥਾਂ ਚੰਗੀ ਗੁਣਵੱਤਾ ਵਾਲੇ ਕੁਦਰਤੀ ਵਿਕਲਪਾਂ ਦੀ ਉਪਲੱਬਧਤਾ ਹੋਣ ਨਾਲ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਪਰਿਯੋਜਨਾ ਨੂੰ ਚੰਗੀ ਸਫਲਤਾ ਮਿਲੀ ਤਾਂ ਹੋਰ ਸਹਿਕਾਰੀ ਖੰਡ ਮਿਲਾਂ ਵਿਚ ਵੀ ਗੁੜ ਉਤਪਾਦਨ ਸ਼ੁਰੂ ਕੀਤਾ ਜਾਵੇਗਾ।

            ਸਹਿਕਾਰੀ ਖੰਡ ਮਿਲ,  ਮਹਿਮ ਦੇ ਪ੍ਰਬੰਧ ਨਿਦੇਸ਼ਕ ਜਗਦੀਪ ਸਿੰਘ ਨੇ ਕਿਹਾ ਕਿ ਮਿਲ ਦੇ ਫੈਕਟਰੀ ਆਊਟਲੇਟ 'ਤੇ ਟਰਾਇਲ ਆਧਾਰ 'ਤੇ ਆਮ ਗੁੜ ਅਤੇ ਸ਼ਕੱਰ ਦੀ ਵਿਕਰੀ ਸ਼ੁਰੂ ਕੀਤੀ ਸੀ। ਵੱਖ-ਵੱਖ ਮਸਾਲਿਆਂ ਅਤੇ ਵੱਖ-ਵੱਖ ਤਰ੍ਹਾਂ ਦੀ ਪੈਕੇਜਿੰਗ ਨਾਲ ਉਤਪਾਦ ਜਲਦ ਹੀ ਪੇਸ਼ ਕੀਤੇ ਜਾਣਗੇ।

            ਸਹਿਕਾਰੀ ਖੰਡ ਮਿਲ,  ਕੈਥਲ ਦੀ ਪ੍ਰਬੰਧ ਨਿਦੇਸ਼ਕ ਪੂਜਾ ਛਾਨਵਰਿਆ ਅਤੇ ਸਹਿਕਾਰੀ ਖੰਡ ਮਿਲ,  ਪਲਵਲ ਦੇ ਪ੍ਰਬੰਧ ਨਿਦੇਸ਼ਕ ਡਾ. ਨਰੇਸ਼ ਕੁਮਾਰ ਨੇ ਦਸਿਆ ਕਿ ਦੋਵਾਂ ਮਿਲਾਂ ਇਸ ਹਫਤੇ ਗੁੜ ਅਤੇ ਸ਼ਕੱਰ ਦਾ ਉਤਪਾਦਨ ਸ਼ੁਰੂ ਕਰੇਗੀ।

 

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ