ਟ੍ਰਾਈਸਿਟੀ

ਕਿਸਾਨ ਅੰਦੋਲਨ ਦੇ ਹੱਕ ਵਿੱਚ ਕਿਸਾਨ ਭਵਨ ਤੋਂ ਪਲਾਜ਼ਾ ਤੱਕ ਮਾਰਚ

ਕੌਮੀ ਮਾਰਗ ਬਿਊਰੋ | January 11, 2021 08:42 PM


ਚੰਡੀਗੜ੍ਹ -ਇਥੋਂ ਦੇ ਕਿਸਾਨ ਭਵਨ ਸੈਕਟਰ 35 ਤੋਂ ਲੈਕੇ ਸੈਕਟਰ 17 ਦੇ ਪਲਾਜ਼ਾ ਤੱਕ ਨੌਜਵਾਨ ਕਿਸਾਨ ਏਕਤਾ, ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਨੇ ਮਾਰਚ ਕੱਢਿਆ ਜਿਸ ਵਿੱਚ ਸੈਕੜੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਖੜਣ ਵਾਲੇ ਸਾਮਲ ਹੋਏ। ਯੂਨਾਇਟਡ ਸਿੱਖ ਨੇ ਇਸ ਮੌਕੇ ਲੰਗਰ ਲਗਾਇਆ।
ਪਰਦਰਸ਼ਨਕਾਰੀ 22-23 ਦੀਆਂ ਲਾਇਟਾਂ ਤੋਂ ਹੁੰਦੇ ਹੋਏ ਪਰੇਡ ਗਰਾਉਂਡ ਅੱਗੇ ਵੀ ਪ੍ਦਰਸ਼ਨ ਕਰਕੇ ਚੰਡੀਗੜ੍ਹ ਮਿਊਸਪਲ ਭਵਨ ਅੱਗੇ ਮੁਜਾਰਾ ਕਰਕੇ ਭਾਜਪਾ ਬਹੁਗਿਣਤੀ ਐਮ ਸੀਜ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਗਿਆਨ ਕਰਵਾਉਣਾ ਚਾਹੁੰਦੇ ਸਨ।
ਇਹ ਪ੍ਦਰਸ਼ਨ ਪਲਾਜ਼ਾ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਤਕਰੀਰਾਂ ਨਾਲ ਸਮਾਪਤ ਹੋਈ। ਪ੍ਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਉਹ ਵੱਡਾ ਜਥਾ ਲੈਕੇ ਦਿੱਲੀ ਵੀ ਜਾਣਗੇ। ਪੰਜਾਬ ਕਿਸਾਨ ਯੂਨੀਅਨ ਦੇ ਅਮਨ ਸਿੰਘ, ਚਰਨਜੀਤ ਕੌਰ ਸੀਨੀਅਰ ਵਕੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ, ਮਨਜੀਤ ਕੌਰ, ਨਵਜੀਤ ਸਿੰਘ, ਗੁਰਮੀਤ ਸਿੰਘ ਲਿਧਿਆਣਾ, ਮਨਜੀਤ ਸਿੰਘ ਸਟੱਡੀਜ਼ ਸਰਕਲ, ਮਲਕੀਅਤ ਸਿੰਘ ਮਲੰਗਾ, ਇੰਦਰਜੀਤ ਸਿੰਘ, ਬੀਬੀ ਪੰਮੀ, ਗੁਰਨਾਮ ਸਿੰਘ ਸਿੱਧੂ, ਯੂਨਾਇਟਡ ਅਕਾਲੀ ਦਲ, ਬਲਦੇਵ ਸਿੰਘ ਕੌਲ, ਸਾਂਝਾ ਮੰਚ ਪੰਜਾਬ, ਅਮਨ ਰਤੀਆ ਕਿਸਾਨ ਯੂਨੀਅਨ ਮੁਹਾਲੀ, ਪ੍ਤੀਕ ਸਿੰਘ ਮਾਨ, ਬਲਦੇਵ ਸਿੰਘ ਮਜਦੂਰ ਯੂਨੀਅਨ ਚੰਡੀਗੜ੍ਹ, ਮਲੌਆ ਨੌਜਵਾਨ ਸਭਾ, ਦਰਸ਼ਨ ਔਲਖ ਫਿਲਮੀ ਅਦਾਕਾਰ ਤੋਂ ਇਲਾਵਾ ਜਸਪ੍ਰੀਤ ਸਿੰਘ ਸਿਮਰਨ ਸਿੰਘ ਦਬਖੇੜਾ, ਭਵਦੀਪ ਸਿੰਘ ਬੈਦਵਾਣ ਆਦਿ ਸ਼ਾਮਲ ਹੋਏ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ