ਹਰਿਆਣਾ

ਮੁੱਖ ਮੰਤਰੀ ਹਰਿਆਣਾ ਨੇ ਚੰਡੀਗੜ੍ਹ ਇੰਟਨੈਸ਼ਨਲ ਏਅਰਪੋਰਟ ਤੋਂ ਹਿਸਾਰ ਦੇ ਵਿਚ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ

ਕੌਮੀ ਮਾਰਗ ਬਿਊਰੋ | January 14, 2021 07:48 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਇੰਟਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ ਅਤੇ ਹਿਸਾਰ ਦੇ ਵਿਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਇਸ ਉੜਾਨ ਦੇ ਪਹਿਲੇ ਯਾਤਰੀ ਬੋਰਡਿੰਗ ਪਾਸ ਦਿੱਤਾ ਅਤੇ ਹਵਾਈ ਪੱਟੀ 'ਤੇ ਜਾ ਕੇ ਜਹਾਜ ਦੇ ਬਾਰੇ ਵਿਚ ਜਾਣਕਾਰੀ ਲਈ। ਇਹ ਸੇਵਾ ਏਅਰ ਟੈਕਸੀ ਏਵੀਏਸ਼ਨ ਨੇ ਸ਼ੁਰੂ ਕੀਤੀ ਹੈ।

            ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹਵਾਈ ਸੇਵਾਵਾਂ ਦੀ ਦਿਸ਼ਾ ਵਿਚ ਅੱਜ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਕਰ ਸੰਕ੍ਰਾਂਤੀ ਦੇ ਸ਼ੁਭ ਦਿਨ ਚੰਡੀਗੜ੍ਹ ਤੋਂ ਹਿਸਾਰ ਹਵਾਈ ਸੇਵਾ ਸ਼ੁਰੂ ਹੋਣ 'ਤੇ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਏਅਰ ਟੈਕਸੀ ਕੰਪਨੀ ਨੇ ਚਾਰ ਸੀਟਰ ਹਵਾਈ ਜਹਾਜ  ਮੰਗਵਾਏ ਹਨ। ਇਸ ਵਿਚ ਇਕ ਸਮੇਂ ਵਿਚ ਪਾਇਲਟ ਤੋਂ ਇਲਾਵਾ ਤਿੰਨ ਲੋਕ ਯਾਤਰਾ ਕਰ ਸਕਣਗੇ। ਇਸ ਹਵਾਈ ਜਹਾਜ ਨਾਲ ਚੰਡੀਗੜ੍ਹ ਤੋਂ ਹਿਸਾਰ ਦੀ ਦੂਰੀ 45 ਮਿੰਟ ਵਿਚ ਤੈਟ ਕੀਤੀ ਜਾ ਸਕੇਗੀ। ਇਹ ਸੇਵਾ ਭਾਰਤ ਸਰਕਾਰ ਦੀ ਉੜਾਨ ਸਕੀਮ ਦੇ ਤਹਿਤ ਸ਼ੁਰੂ ਹੋਈ ਹੈ। ਇਸ ਸਕੀਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤੀ ਸੀ। ਜਿਨ੍ਹਾਂ ਦਾ ਸਪਨਾ ਹੈ ਕਿ ਹਵਾਈ ਚੱਪਲ ਵਾਲਾ ਵੀ ਹਵਾਈ ਯਾਤਰਾ ਕਰਨ। ਉੜਾਨ ਸਕੀਮ ਦੇ ਤਹਿਤ ਸ਼ੁਰੂ ਹੋਈ ਇਹ ਵਿਮਾਨ ਸੇਵਾ ਪ੍ਰਧਾਨ ਮੰਤਰੀ ਦੇ ਸਪਨੇ ਨੁੰ ਸਾਕਾਰ ਕਰੇਗੀ।

            ਉਨ੍ਹਾਂ ਲੇ ਕਿਹਾ ਕਿ ਕੰਪਨੀ ਨੇ ਹਿਸਾਰ ਤੋਂ ਚੰਡੀਗੜ੍ਹ ਤਕ ਦੇ ਲਈ 1755 ਰੁਪਏ ਦਾ ਬਹੁਤ ਹੀ ਕਿਫਾਇਤੀ ਕਿਰਾਇਆ ਤੈਅ ਕੀਤਾ ਹੈ। ਇਸ ਦੀ ਬੁਕਿੰਗ http://flyairtaxi.in  'ਤੇ ਆਨਲਾਇਨ ਹੋ ਸਕੇਗੀ। ਕੰਪਨੀ ਨੇ ਪ੍ਰਾਈਵੇਟ ਬੁਕਿੰਗ ਦੀ ਸਹੂਲਤ ਵੀ ਰੱਖੀ ਹੈ ਜਿਸ ਦਾ ਕਿਰਾਇਆ ਵੱਖ ਹੋਵੇਗਾ। ਹਿਸਾਰ ਤੋਂ ਚੰਡੀਗੜ੍ਹ ਦੇ ਵਿਚ ਹਰ ਰੋਜ ਆਵਾਜਾਈ ਦੀ ਇਕ ਉੜਾਨ ਨਿਰਧਾਰਿਤ ਸਮੇਂ 'ਤੇ ਹੋਵੇਗੀ ਭਲੇ ਹੀ ਇਕ ਯਾਤਰੀ ਨੇ ਬੁਕਿੰਗ ਕਰਾਈ ਹੋਵੇ।

            ਅੱਜ ਤੋਂ ਚੰਡੀਗੜ੍ਹ-ਹਿਸਾਰ ਹਵਾਈ ਸੇਵਾ ਦੀ ਸ਼ੁਰੂਆਤ ਕਰਨ ਦੇ ਬਾਅਦ ਕੰਪਨੀ 18 ਜਨਵਰੀ, 2021 ਤੋਂ ਹਿਸਾਰ ਤੋਂ ਦੇਹਰਾਦੂਨ ਅਤੇ 23 ਜਨਵਰੀ, 2021 ਨੂੰ ਹਿਸਾਰ ਤੋਂ ਧਰਮਸ਼ਾਲਾ ਦੇ ਲਈ ਹਵਾਈ ਸੇਵਾ ਸ਼ੁਰੂ ਕਰੇਗੀ।

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ