ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਮਜਦੂਰਾਂ ਦੀ ਬੇਟੀ ਦੇ ਵਿਆਹ ਦੇ ਲਈ 51,000 ਰੁਪਏ ਦੀ ਰਕਮ ਕੰਨਿਆਦਾਨ ਵਜੋ ਦਿੱਤੀ ਜਾ ਰਹੀ ਹੈ

ਦਵਿੰਦਰ ਸਿੰਘ ਕੋਹਲੀ | January 17, 2021 08:57 PM

ਚੰਡੀਗੜ੍ਹ,  ਹਰਿਆਣਾ ਸਰਕਾਰ ਵੱਲੋਂ ਵੱਖ-ਵੱਖ ਯੌਜਨਾਵਾਂ ਰਾਹੀਂ ਭਵਨ ਅਤੇ ਨਿਰਮਾਣ ਮਜਦੂਰਾਂ ਨੂੰ ਕਈ ਤਰ੍ਹਾ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਰਿਆਣਾ ਭਵਨ ਅਤੇ ਨਿਰਮਾਣ  ਕਿਰਤ ਭਲਾਈ ਬੋਰਡ ਵੱਲੋਂ ਮਜਦੂਰਾਂ ਦੀ ਬੇਟੀ ਦੇ ਵਿਆਹ ਦੇ ਲਈ 51, 000 ਰੁਪਏ ਦੀ ਰਕਮ  ਕੰਨਿਆਦਾਨ ਵਜੋ ਦਿੱਤੀ ਜਾ ਰਹੀ ਹੈ। ਇਹ ਰਕਮ ਮਜਦੂਰ ਦੀ ਤਿੰਨ ਬੇਟੀਆਂ ਤਕ ਦਿੱਤੀ ਜਾਂਦੀ ਹੈ। ਇਸੀ ਤਰ੍ਹਾ,  ਮਕਾਨ ਦੀ ਖਰੀਦ ਅਤੇ ਨਿਰਮਾਣ ਤਹਿਤ 2 ਲੱਖ ਰੁਪਏ ਤਕ ਵਿਆਜ ਮੁਕਤ ਕਰਜਾ ਅਤੇ ਮੁੱਖ ਮੰਤਰੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਮਜਦੂਰ ਦੀ ਮੌਤ 'ਤੇ 5 ਲੱਖ ਰੁਪਏ ਸਹਾਇਤਾ ਰਕਮ ਵੀ ਪ੍ਰਦਾਨ ਕੀਤੀ ਜਾਂਦੀ ਹੈ।

            ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੋਰਡ ਵੱਲੋਂ ਵਿਧਵਾ ਪੈਂਸ਼ਨ ਦੇ ਤਹਿਤ 2 ਹਜਾਰ ਰੁਪਏ ਪ੍ਰਤੀ ਮਹੀਨਾ,  ਮੈਟਰਨਿਟੀ ਲਾਭ ਦੇ ਲਈ 16 ਹਜਾਰ ਰੁਪਏ,  ਪੈਟਰਨਿਟੀ ਲਾਭ ਦੇ ਲਈ 21 ਹਜਾਰ ਰੁਪਏ ਕਾਮਿਆਂ ਨੂੰ ਸਾਲ ਵਿਚ ਇਕ ਵਾਬ ਨਵੇਂ ਐਜਾਰਾਂ ਦੀ ਖਰੀਦ ਤਹਿਤ 8 ਹਜਾਰ ਰੁਪਏ,  ਰਜਿਸਟਰਡ ਮਹਿਲਾ ਕਾਮਿਆਂ ਨੂੰ ਉਨ੍ਹਾਂ ਦੀ ਮੈਂਬਰਸ਼ਿਪ ਦੇ ਨਵੀਨੀਕਰਣ ਦੇ ਸਮੇਂ ਸਾੜੀ,  ਸੂਟ,  ਚੱਪਲ,  ਰੇਨ ਕੋਟ,  ਛੱਤਰੀ,  ਰਬੜ ਮੈਟੇਰਸ,  ਭਾਂਡੇ ਅਤੇ ਨੈਪਕਿਨ ਆਦਿ ਖਰੀਦਣ ਦੇ ਲਈ 5100 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਸ ਤਰ੍ਹਾ,  ਕਾਮਿਆਂ ਨੂੰ ਸਾਈਕਲ ਖਰੀਦਨ ਦੇ ਲਈ 3 ਹਜਾਰ ਰੁਪਏ ਦੀ ਵਿੱਤੀ ਰਕਮ ਜਦੋਂ ਕਿ ਮਹਿਲਾ ਮਜਦੂਰ ਨੂੰ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ।

            ਉਨ੍ਹਾਂ ਨੇ ਦਸਿਆ ਕਿ ਰਜਿਸਟਰਡ ਕਾਮਿਆਂ ਤੇ ਉਨ੍ਹਾ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਚਾਰ ਸਾਲ ਵਿਚ ਇਕ ਵਾਰ ਧਾਰਮਿਕ ਤੇ ਇਤਹਾਸਕ ਸਥਾਨਾਂ ਦੇ ਭ੍ਰਮਣ ਤਹਿਤ  ਰੇਲਵੇ ਦੀ ਦੁਜੀ ਸ਼੍ਰੇਣੀ ਤੇ ਸਾਧਾਰਣ ਰੋਡਵੇਜ ਬੱਸਾਂ ਦਾ ਕਿਰਾਇਆ ਦਿੱਤਾ ਜਾਂਦਾ ਹੈ। ਇਸ ਤਰ੍ਹਾ,  ਰਜਿਸਟਰਡ ਕਾਮਿਆਂ ਦੇ ਜੋ ਬੱਚੇ ਮੈਡੀਕਲ ਅਥਾਰਿਟੀ ਵੱਲੋਂ 50 ਫੀਸਦੀ ਜਾਂ ਇਸ ਤੋਂ ਵੱਧ ਸ਼ਰੀਰਿਕ ਅਤੇ ਮਾਨਸਿਕ ਰੂਪ ਨਾਲ ਤੋਂ ਅਸਮਰੱਥ ਤੇ ਦਿਵਆਂਗ ਐਲਾਨ ਕੀਤੇ ਗਏ ਹਨ,  ਉਨ੍ਹਾਂ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਰਕਮ ਦਿੱਤੀ ਜਾਂਦੀ ਹੈ। ਕਾਰਜ ਸਥਾਨ 'ਤੇ ਕਿਸੇ ਦੁਰਘਟਨਾ ਵਿਚ ਸਥਾਈ ਰੂਪ ਨਾਲ ਦਿਵਆਂਗ ਹੋਣ 'ਤੇ ਰਜਿਸਟਰਡ ਕਾਮਿਆਂ ਨੂੰ ਦਿਵਆਂਗ ਫੀਸਦੀ ਦੇ ਆਧਾਰ 'ਤੇ ਡੇਢ ਤੋਂ 3 ਲੱਖ ਰੁਪਏ ਤਮ ਦੀ ਇਕਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਕਿਸੇ ਸੰਕ੍ਰਾਮਕ ਬੀਮਾਰੀ ਜਾਂ ਕਾਰਜ ਸਥਾਨ 'ਤੇ ਦੁਰਘਟਨਾ ਦੇ ਕਾਰਣ ਦਿਵਆਂਗ ਹੋਣ 'ਤੇ ਉਸ ਨੂੰ 3 ਹਜਾਰ ਰੁਪਏ ਪ੍ਰਤੀਮਹੀਨਾ ਪੈਂਸ਼ਨ ਵੀ ਦਿੱਤੀ ਜਾਂਦੀ ਹੈ।

            ਬੁਲਾਰੇ ਨੇ ਦਸਿਆ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ-1800-180-2129 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ,  ਹਰਿਆਣਾਂ ਕਿਰਤ ਭਲਾਈ ਬੋਰਡ ਦੇ ਵੈਬ ਪੋਰਟਲ  hrylabour.gov.in 'ਤੇ ਜਾ ਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ