ਟ੍ਰਾਈਸਿਟੀ

ਖਚਾ ਖਚ ਭਰੇ ਗੁਰਦੁਆਰਾ ਸੈਕਟਰ 34 ਵਿਖੇ ਹੋਇ ਭਾਈ ਸਤਨਾਮ ਸਿੰਘ ਨਮਿੱਤ ਅੰਤਿਮ ਅਰਦਾਸ ਸਮਾਗਮ

ਦਵਿੰਦਰ ਸਿੰਘ ਕੋਹਲੀ | January 18, 2021 08:53 PM

ਚੰਡੀਗਡ਼੍ਹ -  ਚੰਡੀਗਡ਼੍ਹ ਤੋਂ ਅਖੰਡ ਕੀਰਤਨੀ ਜਥੇ ਦੇ ਮੁਖੀ  ਭਾਈ ਸਤਨਾਮ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਕੀਰਤਨ ਸਮਾਗਮ   ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ  ਸੈਕਟਰ 34 ਵਿਖੇ ਹੋਏ  । ਖਚਾ ਖਚ ਭਰੇ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਗੁਰੂ ਰੰਗ ਵਿਚ ਰੰਗੀ ਏਸ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਥਾਹ ਸੰਗਤ ਜੁੜੀ  ।ਭਾਈ ਸਤਨਾਮ ਸਿੰਘ ਜੋ ਕਿ ਪਿਛਲੇ ਦਿਨੀਂ  ਅਕਾਲ ਚਲਾਣਾ ਕਰ ਗਏ ਸਨ  , ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ  ਪਾਠ ਦੇ ਭੋਗ  ਉਨ੍ਹਾਂ ਦੇ ਗ੍ਰਹਿ   ਵਿਖੇ ਪੈਣ ਉਪਰੰਤ , ਵਿੱਛੜੀ ਰੂਹ ਦੇ ਆਤਮਕ ਕਲਿਆਣ  ਨਾਲ ਸਬੰਧਤ  ਕੀਰਤਨ ਸਮਾਗਮ ਅਤੇ ਅਰਦਾਸ ਦਿਵਸ  ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੋ ਵਜੇ ਤੱਕ  ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਹੋਇ  । ਇਸ ਮੌਕੇ ਤੇ ਗੁਰਬਾਣੀ ਦਾ ਗੁਰੂ ਜੱਸ ਭਾਈ ਸਾਹਿਬ ਭਾਈ ਨਿਰਵੈਰ ਸਿੰਘ, ਭਾਈ ਦਵਿੰਦਰ ਸਿੰਘ ਗੁਰਦਾਸਪੁਰ , ਮਾਸਟਰ ਗੁਰਬਚਨ ਸਿੰਘ ਜੀ ਦਿਆਲਪੁਰ , ਭਾਈ ਰਾਮ ਸਿੰਘ ਜੀ ਰੋਪੜ, ਕੁਲਵੰਤ ਸਿੰਘ ਕਾਕੀ ਪਿੰਡ ਜਲੰਧਰ , ਬਿਕਰਮ ਸਿੰਘ ਨਵਾਂਸ਼ਹਿਰ ਅਤੇ  ਮਾਸਟਰ ਬਲਦੇਵ ਸਿੰਘ ਤਰਨਤਾਰਨ ਨੇ ਗਾ ਕੇ  ਸੰਗਤਾਂ  ਨੂੰ ਮੰਤਰ ਮੁਗਧ ਕਰੀ ਰੱਖਿਆ  ।ਆਪਣੇ ਸਤਿਕਾਰਯੋਗ ਭਾਈ ਸਾਹਿਬ ਸਤਨਾਮ ਸਿੰਘ  ਨੂੰ ਜਿੱਥੇ ਸ਼ਰਧਾਂਜਲੀਆਂ ਦੇਣ ਅਖੰਡ ਕੀਰਤਨੀ  ਜਥੇ ਦੇ ਪੰਜਾਬ ਵਿਚੋਂ ਸਮੂਹਿਕ ਜਥੇਦਾਰ ਆਏ , ਉਥੇ ਸਿਆਸੀ ਲੀਡਰਾਂ ਵਿੱਚੋਂ ਭਾਈ ਸੁਖਦੇਵ ਸਿੰਘ ਢੀਂਡਸਾ , ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ , ਜਥੇਦਾਰ ਸੁਖਦੇਵ ਸਿੰਘ ਭੌਰ  ਸ. ਚਰਨਜੀਤ ਸਿੰਘ ਅਟਵਾਲ , ਭਾਈ ਕਰਨੈਲ ਸਿੰਘ ਪੰਜੌਲੀ, ਸਰਦਾਰ  ਮਨਜੀਤ ਸਿੰਘ ਸੇਠੀ  ਸ. ਜਗਜੀਤ  ਸਿੰਘ ਗੋਰਾ ਕੰਗ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਬੀਬੀ ਹਰਜਿੰਦਰ ਕੌਰ , ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ  ਅਤੇ ਹੋਰ ਵੀ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਇਸ ਦੌਰਾਨ ਹਾਜ਼ਰ ਹੋਈਆਂ । ਇਸ   ਸਮਾਗਮ  ਦੌਰਾਨ ਸਟੇਜ ਦੀ ਕਾਰਵਾਈ ਜਥੇਦਾਰ ਆਰ ਪੀ ਸਿੰਘ ਅਖੰਡ ਕੀਰਤਨੀ ਵੱਲੋਂ ਕੀਤੀ ਗਈ ।  ਭਾਈ ਸਤਨਾਮ ਸਿੰਘ ਜੀ ਦੇ ਜੀਵਨ ਬਾਰੇ ਸੰਖੇਪ ਵੇਰਵਾ ਦਵਿੰਦਰ ਸਿੰਘ ਗੁਰਦਾਸਪੁਰ ਵਾਲਿਆਂ ਨੇ ਸੰਗਤ ਨਾਲ ਸਾਂਝਾ ਕੀਤਾ  । ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਕੁਮਾਰਹੱਟੀ , ਸਿੰਘ ਸਭਾ ਅਤੇ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਲੁਧਿਆਣਾ  ਵੱਲੋਂ ਵਿਛੜੀ ਰੂਹ ਦੇ ਸੰਬੰਧ ਵਿਚ ਸ਼ੋਕ ਮਤੇ ਭੇਜੇ ਗਏ ।

ਇੱਥੇ ਦੱਸਣਾ ਬਣਦਾ ਹੈ ਕਿ ਭਾਈ ਸਾਹਿਬ ਅਖੰਡ ਕੀਰਤਨੀ ਜਥਾ ਚੰਡੀਗਡ਼੍ਹ ਦੇ ਮੁੱਖ ਸੇਵਾਦਾਰ ਅਤੇ ਧਾਰਮਿਕ ਮੈਗਜ਼ੀਨ  ਆਤਮ ਰੰਗ ਦੇ ਮੁੱਖ ਸੰਪਾਦਕ ਸਨ  ।ਪਿਛਲੇ ਦਿਨੀਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਇਲਾਜ  ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ  ਚੱਲ ਰਿਹਾ ਸੀ,   ਜਿੱਥੇ ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਆਇਆ , ਉਥੇ  ਉਨ੍ਹਾਂ ਨੇ  ਆਖ਼ਰੀ ਸੁਆਸ ਲਏ  । ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ  ਚੰਡੀਗਡ਼੍ਹ ਦੇ ਸ਼ਮਸ਼ਾਨਘਾਟ ਸੈਕਟਰ -25 ਵਿਖੇ ਕੀਤਾ ਗਿਆ   । ਅਖੰਡ ਕੀਰਤਨੀ ਜਥਾ ਚੰਡੀਗਡ਼੍ਹ ਦੇ  ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਜਿੱਥੇ ਧਾਰਮਕ , ਮਿਲਾਪੜੇ ਸਨ ਉਥੇ ਪੰਥਕ ਪੀੜ ਕਰਨ ਵਾਲੀ ਵੀ ਰੂਹ ਸਨ  ।ਜਿੱਥੇ ਬੈਠਦੇ ਉਥੇ ਧਾਰਮਿਕ ਰੰਗ ਬਿਖੇਰ ਦਿੰਦੇ ਸਨ ।  ਹਰ ਵੇਲੇ  ਉਹ ਇਕ ਅਕਾਲ ਨਾਲ ਜੋੜਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਦੇਸ਼ ਉੱਪਰ ਚੱਲਣ ਲਈ  ਪ੍ਰੇਰਤ ਕਰਦੇ ਰਹਿੰਦੇ ਸਨ । ਇਨ੍ਹਾਂ ਸੰਦੇਸ਼ਾਂ ਅਤੇ ਸਿੱਖ ਇਤਿਹਾਸ ਨੂੰ ਘਰ ਘਰ ਪਹੁੰਚਾਉਣ ਲਈ ਉਹ  ਆਪਣੇ ਹੀ  ਤਰੱਦਦ ਅਤੇ ਸਰੋਤਾਂ ਤੋਂ  ਮਾਇਆ ਇਕੱਠੀ ਕਰ ਕੇ  ਆਤਮ ਰੰਗ ਨਾਮ ਦਾ  ਬਹੁਤ ਸੋਹਣਾ ਧਾਰਮਿਕ ਮੈਗਜ਼ੀਨ  ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਚਲਾ ਰਹੇ ਸਨ  ।ਇਕ ਧਾਰਮਿਕ ਅਤੇ ਬਿਰਤੀ ਵਾਲੀ ਰੂਹ ਦਾ ਸਮਾਜ ਵਿਚੋਂ  ਚਲੇ ਜਾਣ ਦਾ  ਘਾਟਾ ਮਹਿਸੂਸ ਹੋ ਰਿਹਾ ਹੈ  । ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਏਸ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖਸ਼ਣ  ਅਤੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦੀ ਜੁਗਤ ਬਖਸ਼ਣ  ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ