ਟ੍ਰਾਈਸਿਟੀ

ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਕੌਮੀ ਮਾਰਗ ਬਿਊਰੋ | January 19, 2021 07:23 PM

ਜ਼ਿਲ੍ਹਾ ਕੌਂਸਲ, ਚੰਡੀਗੜ੍ਹ (ਸੀ. ਪੀ. ਆਈ) ਦੀ ਬੈਠਕ ਸਰਵਸ਼੍ਰੀ ਸਾਥੀ ਬੁੱਧੀ ਰਾਮ, ਐੱਸ ਐੱਸ ਕਾਲੀਰਮਨਾ, ਸੁਰਜੀਤ ਕੌਰ ਕਾਲੜਾ ਅਤੇ ਬਲਕਾਰ ਸਿੱਧੂ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ।

ਜ਼ਿਲ੍ਹਾ ਕੌਂਸਲ ਸਕੱੱਤਰ-ਸਾਥੀ ਰਾਜ ਕੁਮਾਰ ਨੇ ਕੌਂਸਲ ਦੀ ਕਾਰਵਾਈ ਚਲਾਉਂਦਿਆਂ ਸਭ ਤੋਂ ਪਹਿਲਾਂ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਬੀਬੀ ਬਿਮਲਾ ਦੇਵੀ (ਡੱਡੂ ਮਾਜਰਾ), ਮਨਜੀਤ ਕੌਰ ਮੀਤ ਦੇ ਪਤੀ ਗੁਰਦੇਵ ਸਿੰਘ ਵਕੀਲ (ਸਾਬਕਾ ਫੌਜੀ), ਕਰੋਨਾ ਮਹਾਂਮਾਰੀ ਦੌਰਾਨ ਮਹਾਂਨਗਰੀਆਂ ਅਤੇ ਦੂਰ-ਦੁਰਾਡੇ ਤੋਂ ਆਪਣੇ ਘਰਾਂ / ਪਿੰਡਾਂ ਨੂੰ ਜਾਂਦੇ ਸਮੇਂ ਮਾਰੇ ਗਏ ਦੇਸ਼ ਵਾਸੀਆਂ, ਕਰੋਨਾ ਮਹਾਂਮਾਰੀ ਕਾਰਨ ਮਾਰੇ ਗਏ ਦੇਸ਼ ਵਾਸੀਆਂ ਅਤੇ ਮੌਜੂਦਾ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਤਕਰੀਬਨ ਇਕ ਸੌ ਦੇ ਨੇੜੇ ਸੰਘਰਸ਼ ਕਰਦੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਪਿਛਲੇ ਸਮੇਂ ਵਿਚ ਜ਼ਿਲ੍ਹਾ ਕੌਂਸਲ ਵੱਲੋਂ ਕੀਤੇ ਸਮਾਗਮਾਂ, ਧਰਨਿਆਂ, ਰੈਲੀਆਂ ਅਤੇ ਹੋਰ ਕੰਮਾਂ ਦਾ ਵੀ ਲੇਖਾ-ਜੋਖਾ ਮੀਟਿੰਗ ਅੱਗੇ ਪੇਸ਼ ਕੀਤਾ। ਉਨ੍ਹਾਂ ਸਾਰੇ ਕੌਂਸਲ ਮੈਂਬਰਾਂ ਨੂੰ ਵਧ-ਚੜ੍ਹ ਕੇ ਕਿਸਾਨ ਅੰਦੋਲਨ ਦੌਰਾਨ ਚੰਡੀਗੜ੍ਹ ਇਲਾਕੇ ਵਿਚ, ਸ਼ੰਭੂ ਬਾਡਰ ਅਤੇ ਦਿੱਲੀ ਵਿਖੇ ਟਿਕਰੀ ਅਤੇ ਸਿੰਘੂ ਬਾਡਰ ਉਤੇ ਸ਼ਮੂਲੀਅਤ ਕਰਕੇ ਅਪਣਾ ਬਣਦਾ ਯੋਗਦਾਨ ਪਾਉਣ ਲਈ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਕਿਹਾ ਮੌਜੂਦਾ ਕਿਸਾਨ ਅੰਦੋਲਨ ਲੋਕਾਂ ਅਤੇ ਕਿਸਾਨ ਵਿਰੋਧੀ ਪਾਸ ਹੋਏ ਕਾਲੇ ਕਾਨੂੰਨਾਂ ਖਿਲਾਫ ਹੈ, ਜਿਨ੍ਹਾਂ ਦਾ ਅਸਰ ਸਾਰੇ ਦੇਸ਼ ਵਾਸੀਆਂ ਉਤੇ ਪੈ ਰਿਹਾ ਹੈ, ਜੋ ਭਵਿੱਖ ਵਿਚ ਹੋਰ ਪ੍ਰਚੰਡ ਹੋ ਕੇ ਪਵੇਗਾ, ਇਸ ਲਈ ਇਹ ਸੰਘਰਸ਼ ਅਸਲ ਵਿਚ ਹਰ ਦੇਸ਼ ਵਾਸੀ ਦਾ ਆਪਣਾ ਸੰਘਰਸ਼ ਬਣ ਗਿਆ ਹੈ ਅਤੇ ਜਿਸ ਨੂੰ ਸਫਲ ਕਰਨ ਲਈ ਸਾਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਜ਼ਿਲ੍ਹਾ ਕੌਂਸਲ ਦੇ ਅਗਜ਼ੈਕਟਿਵ ਮੈਂਬਰ ਕਰਮ ਸਿੰਘ ਵਕੀਲ ਨੇ ਕੌਂਸਲ ਵੱਲੋਂ ਤਿੰਨ ਮਤੇ ਪੇਸ਼ ਕੀਤੇ। ਉਨ੍ਹਾਂ ਮੰਗ ਕੀਤੀ ਕਿ;-
ੳ) ਭਾਰਤ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਸਵਿਕਾਰਦੇ ਹੋਏ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ, ਤਿੰਨੇ ਕਾਲੇ ਕਾਨੂੰਨ ਫੌਰੀ ਤੌਰ ਉਤੇ ਵਾਪਸ ਲਵੇ।
ਅ) ਭਾਰਤ ਸਰਕਾਰ ਨਵੇਂ ਬਣਾਏ ਕਿਰਤ ਕਾਨੂੰਨ ਵਾਪਸ ਲਵੇ ਅਤੇ ਕੰਮ ਘੰਟਿਆਂ ਵਿਚ ਕੀਤੀਆਂ ਬੇਲੋੜੀਆਂ ਤਬਦੀਲੀਆਂ (8 ਘੰਟੇ ਦਿਹਾੜੀ ਥਾਂ 12 ਘੰਟੇ ਆਦਿ) ਫੌਰੀ ਤੌਰ ਉਤੇ ਵਾਪਸ ਲਵੇ।
ੲ) ਭਾਰਤ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਫੌਰੀ ਤੌਰ ਉਤੇ ਵੱਧ ਰਹੀ ਮਹਿੰਗਾਈ, ਪਾਣੀ ਅਤੇ ਬਿਜਲੀ ਦੇ ਵੱਧੇ ਰੇਟਾਂ ਉਤੇ, ਅਰਾਜਕਤਾ, ਬਦਅਮਨੀ ਅਤੇ ਔਰਤਾਂ ਤੇ ਬੱਚਿਆਂ ਖਿਲਾਫ ਵੱਧ ਰਹੀਆਂ ਗੈਰ ਮਨੁੱਖੀ ਘਟਨਾਵਾਂ ਉਤੇ ਫੌਰੀ ਤੌਰ ਉਤੇ ਕਾਬੂ ਪਾਵੇ ਤਾਂ ਕਿ ਦੇਸ਼ ਵਾਸੀ ਅਮਨ-ਚੈਨ ਨਾਲ ਜੀਵਨ ਬਤੀਤ ਕਰ ਸਕਣ।

ਜ਼ਿਲ੍ਹਾ ਕੌਂਸਲ ਦੇ ਸਾਬਕਾ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਮੌਜੂਦਾ ਸਕੱਤਰ ਸਾਥੀ ਰਾਜ ਕੁਮਾਰ ਵੱਲੋਂ ਪੇਸ਼ ਕੀਤੀ ਪਿਛਲੇ ਕੰਮਾਂ ਦੀ ਰਿਪੋਰਟ ਉਤੇ ਸੰਤੁਸ਼ਟੀ ਜਤਾਉਦੇ ਹੋਏ ਸ਼ਲ਼ਾਂਘਾ ਕੀਤੀ। ਉਨ੍ਹਾਂ ਕਿਹਾ ਭਾਜਪਾ ਸਰਕਾਰ ਦੇਸ਼ ਕਾਰਪੋਰੇਟਾਂ ਦੇ ਹੱਥੀਂ ਵੇਚਣ ਉਤੇ ਉਤਾਰੂ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਆਮ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਆਪਣਾ ਵਿਰੋਧ ਦਰਜ਼ ਕਰਾਉਣ। ਸਾਥੀ ਐੱਸ. ਐੱਸ ਕਾਲੀਰਮਨਾ, ਸਤਿਆਵੀਰ, ਬੁੱਧੀ ਰਾਮ, ਜੋਗਿੰਦਰ ਸ਼ਰਮਾ, ਸੁਰਜੀਤ ਕੌਰ ਕਾਲੜਾ, ਪ੍ਰੀਤਮ ਸਿੰਘ ਹੁੰਦਲ, ਸੇਵਕ ਸਿੰਘ, ਰਣਵੀਰ ਸਿੰਘ, ਪ੍ਰਲਾਦ ਸਿੰਘ, ਸੰਗਾਰਾ ਸਿੰਘ ਅਤੇ ਸੁਭਾਸ਼ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਵਿਚ ਹੋਰ ਸਰਗਰਮੀ ਨਾਲ ਲੋਕ ਪੱਖੀ ਕੰਮ ਕਰਨ ਉਤੇ ਜ਼ੋਰ ਦਿੱਤਾ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ