ਟ੍ਰਾਈਸਿਟੀ

ਮੋਹਾਲੀ ਪੁਲਿਸ ਦੀ ਗੈਗਸਟਰਾ ਵਿਰੁੱਧ ਵੱਡੀ ਕਾਰਵਾਈ ਲਾਰੈਂਸ ਬਿਸ਼ਨੋਈ ਗਰੁੱਪ ਦੇ ਸੂਟਰ ਦੀਪਕ ਟਿਨੂੰ ਅਤੇ ਸੰਪਤ ਨਹਿਰਾ ਦੇ ਚਾਰ ਸਾਥੀ ਅਸਲੇ ਸਮੇਤ ਗ੍ਰਿਫਤਾਰ

ਕੌਮੀ ਮਾਰਗ ਬਿਊਰੋ | January 20, 2021 05:16 PM

ਐਸ.ਏ.ਐਸ. ਨਗਰ
ਸ੍ਰੀ ਸਤਿੰਦਰ ਸਿੰਘ ਪੀ. ਪੀ. ਐਸ , ਐਸ ਐਸ ਪੀ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾ. ਰਵਜੋਤ ਗਰੇਵਾਲ ਆਈ ਪੀ ਐਸ ਕਪਤਾਨ ਪੁਲਿਸ ਦਿਹਾਤੀ ਐਸ ਏ ਐਸ ਨਗਰ, ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਪੀ ਪੀ ਐਸ ਡੀ.ਐਸ.ਪੀ ਮੁੱਲਾਪੁਰ ਗਰੀਬਦਾਸ ਦੀ ਅਗਵਾਈ ਵਿਚ ਜਿਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾ ਅਤੇ ਗੈਗਸਟਰਾ ਵਿਰੁੱਧ ਚਲਾਈ ਹੋਈ ਮੁਹਿੰਮ ਦੌਰਾਨ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਨੇ ਪੰਜਾਬ , ਹਰਿਆਣਾ ਰਾਜਸਥਾਨ ਸਟੇਟਾਂ ਅਤੇ ਚੰਡੀਗੜ ਵਿੱਚ ਕਤਲਾਂ ਅਤੇ ਡਕੈਤੀਆਂ ਲਈ ਜਿੰਮੇਵਾਰ ਲਾਰੇਂਸ ਬਿਸਨੋਈ ਗੈਂਗ ਦੇ ਜੇਲ ਵਿੱਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਉਰਫ ਟਿਨੂੰ ਦੇ ਅਤੀ ਨੇੜਲੇ ਚਾਰ ਸਾਥੀਆਂ ਨੂੰ ਉਨਾ ਦੇ ਹਥਿਆਰਾਂ ਸਮੇਤ ਕਾਬੂ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਐਸ ਐਸ ਪੀ ਮੋਹਾਲੀ ਨੇ ਅੱਗੇ ਦੱਸਿਆ ਕਿ ਮਿਤੀ 18/19-1-2021 ਦੀ ਰਾਤ ਨੂੰ ਐਸ ਐਚ ਓ ਸਿਟੀ ਕੁਰਾਲੀ ਨੇ ਭਰੋਸੇ ਯੋਗ ਇਤਲਾਹ ਮਿਲੀ ਕਿ ਸੰਪਤ ਨਹਿਰਾ ਅਤੇ ਦੀਪਕ ਟੀਨੂੰ ਦੇ ਨਜਦੀਕੀ ਸਾਥੀ ਕੁਰਾਲੀ ਏਰੀਆ ਵਿਚ ਐਕਟਿਵ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿਚ ਹਨ। ਜਿਸ ਪਰ ਮੁਕੱਦਮਾ ਨੰਬਰ 4 ਮਿਤੀ 19-1-2021 ਅ/ਧ 399, 402 ਆਈਪੀਸੀ ਅਤੇ 25-54-59 ਅਸਲਾ ਐਕਟ ਥਾਣਾ ਸਿਟੀ ਕੁਰਾਲੀ ਦਰਜ ਕੀਤਾ ਗਿਆ ਅਤੇ ਹੇਠ ਲਿਖੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸ ਨਿਮਨਲਿਖਤ ਅਨੁਸਾਰ ਅਸਲਾ ਐਮੋਨੀਸਨ ਬਰਾਮਦ ਕੀਤਾ ਗਿਆ ।
ਗ੍ਰਿਫਤਾਰ ਦੋਸ਼ੀਆਂ ਦਰਸ਼ਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਅਮਲਾਲਾ ਥਾਣਾ ਡੇਰਾਬੱਸੀ ਜਿਲਾ ਐਸ ਏ ਐਸ ਨਗਰ ਕੋਲੋ 7.65 ਐਮ.ਐਮ ਪਿਸਟਲ ਸਮੇਤ 6 ਜਿੰਦਾ ਕਾਰਤੂਸ , ਮਨੀਸ਼ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੀਬੀਪੁਰ ਥਾਣਾ ਜੁਲਕਾ ਜਿਲਾ ਪਟਿਆਲਾ ਕੋਲੋ 12 ਬੋਰ ਸਿੰਗਲ ਬੈਰਲ ਦੇਸੀ ਬੰਦੂਕ ਸਮੇਤ ਦੋ ਜਿੰਦਾ ਕਾਰਤੂਸ , ਸੂਰਜ ਪੁੱਤਰ ਰਾਜੂ ਵਾਸੀ ਕੁਰਾਲੀ ਜਿਲਾ ਐਸ ਏ ਐਸ ਨਗਰ ਕੋਲੋਂ ਪਿਸਤੋਲ 7.65 ਐਮ.ਐਮ ਸਮੇਤ 5 ਜਿੰਦਾ ਕਾਰਤੂਸ , ਭਗਤ ਸਿੰਘ ਉਰਫ ਹਨੀ ਪੁੱਤਰ ਸਵਰਨ ਸਿੰਘ ਵਾਸੀ ਕੁਰਾਲੀ ਕੋਲੋ ਪਿਸਤੋਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਹਥਿਆਰ ਬ੍ਰਾਮਦ ਕੀਤੇ।

ਸ੍ਰੀ ਸਤਿੰਦਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗ੍ਰਿਫਤਾਰ ਦੋਸ਼ੀਆ ਦਾ ਅਪਰਾਧਿਕ ਪਿਛੋਕੜ ਹੈ ਤੇ ਦੋਸੀ ਦਰਸ਼ਨ ਸਿੰਘ ਵਾਸੀ ਅਮਲਾਲਾ, ਥਾਣਾ ਸਿਵਲ ਲਾਈਨ ਭਿਵਾਨੀ ਦੇ ਸਾਲ 2017 ਦੇ ਕਤਲ ਦੇ ਮੁੱਕਦਮੇ ਵਿੱਚ ਭਗੌੜਾ ਸੀ ਅਤੇ ਮਨੀਸ਼ ਕੁਮਾਰ ਵਿਰੁੱਧ ਥਾਣਾ ਜੁਲਕਾਂ ਜਿਲਾ ਪਟਿਆਲਾ ਵਿਖੇ ਕਤਲ ਦਾ ਮੁਕੱਦਮਾ ਦਰਜ ਹੈ। ਇਹਨਾ ਗ੍ਰਿਫਤਾਰ ਸਾਰੇ ਦੋਸੀਆ ਦੀ ਪੁੱਛ ਗਿੱਛ ਅਤੇ ਮੁਢਲੀ ਤਫਤੀਸ ਤੋਂ ਸਾਹਮਣੇ ਆਇਆ ਹੈ ਕਿ ਇਹ ਸਾਰੇ ਜਣੇ ਤੇ ਇਹਨਾ ਦੇ ਹੋਰ ਭਗੌੜੇ ਸਾਥੀ ਲਾਰੇਂਸ ਬਿਸ਼ਨੋਈ ਗੈਗਸਟਰ ਗਰੁੱਪ ਦੇ ਜੇਲ ਵਿੱਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਟਿਨੂੰ ਦੇ ਨੇੜਲੇ ਸਾਥੀ ਹਨ। ਦੋਸੀ ਦਰਸਨ ਸਿੰਘ ਨੇ ਸਾਲ 2017 ਵਿਚ ਗੈਗਸਟਰ ਦੀਪਕ ਟਿਨੂੰ ਨੂੰ ਉਸ ਸਮੇ ਹੁਬਲੀ ਕਰਨਾਟਕਾ ਵਿਖੇ ਪਨਾਹ ਦਿੱਤੀ ਹੋਈ ਸੀ ਜਦੋਂ ਉਸਦੀ ਤਲਾਸ਼ ਕਈ ਸਟੇਟਾ ਦੀ ਪੁਲਿਸ ਕਰ ਰਹੀ ਸੀ। ਜਿਥੇ ਦੀਪਕ ਟਿਨੂੰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ । ਦਰਸਨ ਸਿੰਘ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਭਗੌੜਾ ਚੱਲਿਆਂ ਆ ਰਿਹਾ ਸੀ ਜਿਸ ਨੇ ਆਪਣੇ ਸੰਪਰਕ ਕੁਰਾਲੀ ਦੇ ਸੂਰਜ ਅਤੇ ਹਨੀ ਨਾਲ ਬਣਾ ਲਏ ਸਨ ਅਤੇ ਇਹਨਾ ਨਾਲ ਰਲ ਕੇ ਫਿਰ ਅਪਰਾਧਿਕ ਕਾਰਵਾਈਆਂ ਕਰਨ ਲੱਗ ਪਿਆ ਸੀ। ਇਹਨਾ ਨੇ ਕੁਝ ਸਮਾ ਪਹਿਲਾ ਮਲੇਰਕੋਟਲਾ ਵਿਖੇ ਆਪਣੇ ਵਿਰੋਧੀ ਗੁੱਟ ਤੇ ਸ਼ਰੇਆਮ ਫਾਇਰਿੰਗ ਕੀਤੀ ਸੀ ਤੇ ਫਰਾਰ ਹੋ ਗਏ ਸੀ । ਹੁਣ ਇਹ ਇਕਠੇ ਹੋ ਕੇ ਆਪਣਾ ਨਵਾ ਗਰੋਹ ਬਣਾ ਕੇ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਲਈ ਵਿਉਂਤ ਬੰਦੀ ਕਰ ਰਹੇ ਸਨ ਅਤੇ ਇਹ ਗਰੁੱਪ ਆਪਣੇ ਗਿਰੋਹ ਲਈ ਹਥਿਆਰਾਂ ਦਾ ਪ੍ਰਬੰਧ ਕਰਕੇ ਡਕੈਤੀਆ ਦੀ ਯੋਜਨਾ ਬਣਾਉਣ ਵਿੱਚ ਲੱਗਾ ਹੋਇਆ ਸੀ ਇਸ ਗਰੁੱਪ ਵਿੱਚ ਸਾਮਲ ਹੋਰ ਅਪਰਾਧੀਆ ਬਾਰੇ ਗ੍ਰਿਫਤਾਰ ਦੋਸੀਆ ਪਾਸੋ ਸੁਰਾਗ ਲਗਾਇਆ ਜਾ ਰਿਹਾ ਹੈ । ਇਸ ਕੇਸ ਵਿੱਚ ਜਲਦੀ ਹੀ ਹੋਰ ਅਪਰਾਧੀਆਂ ਦੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ