ਸੰਸਾਰ

ਰਵੀ ਸਿੰਘ ਖ਼ਾਲਸਾ ਏਡ ਦਾ ਬਤੌਰ ਨੋਬਲ ਪ੍ਰਾਈਜ਼ ਲਈ ਨਾਮਜਦ ਹੋਣਾ, ਫਿਰਕੂ ਹੁਕਮਰਾਨਾਂ ਦੇ ਮੂੰਹ ‘ਤੇ ਕਰਾਰੀ ਚਪੇੜ : ਟਿਵਾਣਾ

ਕੌਮੀ ਮਾਰਗ ਬਿਊਰੋ | January 20, 2021 05:21 PM
 
 
ਫ਼ਤਹਿਗੜ੍ਹ ਸਾਹਿਬ, -"ਫਿਰਕੂ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਕੱਟੜਵਾਦੀ ਸੰਗਠਨ ਜਿਨ੍ਹਾਂ ਵਿਚ ਇੰਡੀਆ ਦੇ ਨਿਜ਼ਾਮ ਨੂੰ ਸਹੀ ਦਿਸ਼ਾ ਵੱਲ ਸਮੁੱਚੇ ਵਰਗਾਂ ਨੂੰ ਸੰਤੁਸਟ ਕਰਦੇ ਹੋਏ ਪ੍ਰਬੰਧ ਚਲਾਉਣ ਦੀ ਕੋਈ ਕਾਬਲੀਅਤ ਨਹੀਂ ਹੈ, ਉਹ ਆਪਣੇ ਕੱਟੜਵਾਦੀ ਰਾਜ ਭਾਗ ਨੂੰ ਚੱਲਦਾ ਰੱਖਣ ਲਈ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਨੂੰ ਸਾਜ਼ਸੀ ਢੰਗਾਂ ਰਾਹੀ ਆਪਸ ਵਿਚ ਲੜਵਾਕੇ ਇਨਸਾਨੀਅਤ ਅਤੇ ਜਮਹੂਰੀਅਤ ਪੱਖੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੇ ਅਮਲ ਹੀ ਕਰਦੀਆ ਆ ਰਹੀਆ ਹਨ । ਜਿਸ ਨਾਲ ਇੰਡੀਆਂ ਵਿਚ ਇਹ ਫਿਰਕੂ ਹੁਕਮਰਾਨ ਕਦੇ ਵੀ ਸਥਾਈ ਤੌਰ ਤੇ ਨਾ ਤਾਂ ਅਮਨ-ਚੈਨ ਕਾਇਮ ਰੱਖ ਸਕਦੇ ਹਨ ਅਤੇ ਨਾ ਹੀ ਵੱਖ-ਵੱਖ ਕੌਮਾਂ ਅਤੇ ਧਰਮਾਂ ਵਿਚ ਆਪਸੀ ਪਿਆਰ ਮਿਲਵਰਤਨ ਨੂੰ ਮਜਬੂਤ ਕਰਨ ਦੀ ਸਮਰੱਥਾਂ ਰੱਖਦੇ ਹਨ । ਜੋ ਬੀਤੇ 54-55 ਦਿਨਾਂ ਤੋਂ ਦਿੱਲੀ ਦੀਆਂ ਸਰਹੱਦੀ ਬਰੂਹਾਂ ਤੇ ਇੰਡੀਆਂ ਦੇ ਕਿਸਾਨ-ਮਜ਼ਦੂਰ ਆਪਣੀਆ ਜਾਇਜ ਮੰਗਾਂ ਨੂੰ ਲੈਕੇ, ਕਿਸਾਨ ਮਾਰੂ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਮਨਮਈ ਅਤੇ ਵਿਧਾਨਿਕ ਢੰਗਾਂ ਰਾਹੀ ਮਜ਼ਬੂਤੀ ਨਾਲ ਸੰਘਰਸ਼ ਕਰਦੇ ਆ ਰਹੇ ਹਨ। ਇਸ ਕਿਸਾਨ ਸੰਘਰਸ਼ ਦੀ ਅਗਵਾਈ ਕੁਦਰਤ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਹਿੱਸੇ ਆਈ ਹੈ । ਹੁਕਮਰਾਨਾਂ ਨੇ ਕੌਮਾਂਤਰੀ ਪੱਧਰ ਦੇ ਮਨੁੱਖਤਾ ਦੀ ਬਿਹਤਰੀ ਲਈ ਕੰਮ ਕਰਨ ਵਾਲੇ 'ਖ਼ਾਲਸਾ ਏਡ' ਦੀ ਕੌਮਾਂਤਰੀ ਪੱਧਰ ਦੀ ਮਨੁੱਖਤਾ ਪੱਖੀ ਜਥੇਬੰਦੀ ਦੇ ਮੁੱਖ ਸੇਵਦਾਰ ਸ. ਰਵੀ ਸਿੰਘ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਕੋਝੇ ਹੱਥਕੰਡੇ ਵਰਤੇ ਅਤੇ ਉਨ੍ਹਾਂ ਉਤੇ ਇਹ ਨਿਰਆਧਾਰ ਦੋਸ਼ ਲਗਾਏ ਗਏ ਕਿ ਉਨ੍ਹਾਂ ਨੂੰ ਜੋ ਫੰਡ ਆਉਦਾ ਹੈ ਉਹ ਗੈਰ-ਕਾਨੂੰਨੀ ਅਪਰਾਧਿਕ ਕਾਰਵਾਈਆ ਕਰਨ ਵਾਲੇ ਲੋਕ ਮਦਦ ਕਰਦੇ ਹਨ । ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ, ਖ਼ਾਲਸਾ ਏਡ ਅਤੇ ਰਵੀ ਸਿੰਘ ਨੂੰ ਬਦਨਾਮ ਕਰਕੇ ਇਸ ਚੱਲ ਰਹੇ ਕਿਸਾਨ ਮੋਰਚੇ ਨੂੰ ਅਸਫਲ ਕੀਤਾ ਜਾ ਸਕੇ । ਜਦੋਂ ਹੁਣ ਕੌਮਾਂਤਰੀ ਪੱਧਰ ਦੀਆਂ ਸਖਸ਼ੀਅਤਾਂ ਵੱਲੋਂ ਨੋਬਲ ਪ੍ਰਾਈਜ ਦੇਣ ਲਈ ਬਣੀ ਸੰਸਥਾਂ ਵੱਲੋਂ ਸ. ਰਵੀ ਸਿੰਘ ਨੂੰ ਨੋਬਲ ਪ੍ਰਾਈਜ ਦੇਣ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ, ਤਾਂ ਇਨ੍ਹਾਂ ਫਿਰਕੂ ਹੁਕਮਰਾਨਾਂ ਅਤੇ ਸੰਗਠਨਾਂ ਦੇ ਮੂੰਹ ਤੇ ਕੌਮਾਂਤਰੀ ਪੱਧਰ ਤੇ ਕਰਾਰੀ ਚਪੇੜ ਖੁਦ-ਬ-ਖੁਦ ਵੱਜ ਗਈ ਹੈ । ਹੁਣ ਇਨ੍ਹਾਂ ਕੋਲ ਖ਼ਾਲਸਾ ਏਡ, ਸ. ਰਵੀ ਸਿੰਘ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕੁਝ ਵੀ ਨਹੀਂ ਹੈ ।"
 
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਬਰਤਾਨੀਆ ਦੀ ਨੋਬਲ ਪ੍ਰਾਈਜ ਐਲਾਨਣ ਵਾਲੀ ਸੰਸਥਾਂ ਦਾ ਸਮੁੱਚੀ ਮਨੁੱਖਤਾ ਅਤੇ ਇਨਸਾਨੀਅਤ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ, ਉਥੇ ਸਮੁੱਚੇ ਇੰਡੀਆ ਦੇ ਇਨਸਾਫ਼ ਪਸ਼ੰਦ ਵਰਗਾਂ, ਸਖਸ਼ੀਅਤਾਂ ਅਤੇ ਸਮਾਜ ਦੀ ਬਿਹਤਰੀ ਲਈ ਉਦਮ ਕਰਨ ਵਾਲੀਆ ਸਖਸ਼ੀਅਤਾਂ ਅਤੇ ਸਿੱਖ ਕੌਮ ਨੂੰ ਇਸ ਲਈ ਹਾਰਦਿਕ ਮੁਬਾਰਕਬਾਦ ਵੀ ਭੇਜੀ । ਉਨ੍ਹਾਂ ਕਿਹਾ ਕਿ ਪੰਜਾਬੀਆਂ, ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆ ਹਿੰਦੂਤਵ ਤਾਕਤਾਂ ਸਿੱਖ ਕੌਮ ਉਤੇ ਨਿਰਆਧਾਰ ਦੋਸ਼ ਲਗਾਉਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਥੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਮਜ਼ਬੂਤੀ ਨਾਲ ਆਵਾਜ਼ ਉਠਾਉਣ ਦਾ ਸੰਦੇਸ਼ ਦਿੱਤਾ ਹੈ, ਉਥੇ ਉਨ੍ਹਾਂ ਨੇ ਹਰ ਗੁਰਸਿੱਖ ਨੂੰ ਆਪਣੀ ਨੇਕ ਕਮਾਈ ਵਿਚੋਂ 'ਦਸਵੰਧ' ਕੱਢਕੇ ਮਨੁੱਖਤਾ ਦੀ ਬਿਹਤਰੀ ਲਈ ਖਰਚ ਕਰਨ ਦਾ ਬਹੁਮੁੱਲਾ ਸੰਦੇਸ਼ ਵੀ ਦਿੱਤਾ ਹੈ । ਇਹੀ ਵਜਹ ਹੈ ਕਿ ਸੰਸਾਰ ਵਿਚ ਜਿਥੇ ਵੀ ਕੋਈ ਕੁਦਰਤੀ ਜਾਂ ਹਕੂਮਤੀ ਤੌਰ ਤੇ ਕੋਈ ਲੋਕਾਂ ਉਤੇ ਭੀੜ, ਮੁਸ਼ਕਿਲ ਬਣਦੀ ਹੈ ਤਾਂ ਇਹ ਸਿੱਖ ਕੌਮ ਹੀ ਹੈ ਕਿ ਅਜਿਹੇ ਔਕੜ ਸਮੇਂ ਉਥੇ ਪਹੁੰਚਕੇ ਦੁੱਖੀਆਂ, ਪੀੜ੍ਹਤਾਂ ਲਈ ਲੰਗਰ, ਪਹਿਨਣ ਲਈ ਕੱਪੜੇ ਅਤੇ ਹੋਰ ਲੋੜੀਦੇ ਸਾਜੋ-ਸਮਾਨ ਦਵਾਈਆ ਆਦਿ ਦਾ ਖੁੱਲ੍ਹ ਦਿਲੀ ਨਾਲ ਪ੍ਰਬੰਧ ਕਰਕੇ ਅਲੋਕਿਕ ਖੁਸ਼ੀ ਮਹਿਸੂਸ ਕਰਦੀ ਹੋਈ ਅਜਿਹੀ ਜਿ਼ੰਮੇਵਾਰੀ ਨਿਭਾਉਦੀ ਹੋਈ, ਨਾਲੋ-ਨਾਲ ਉਸ ਅਕਾਲ ਪੁਰਖ ਦਾ ਧੰਨਵਾਦ ਵੀ ਕਰਦੀ ਹੈ, ਜਿਸਨੇ ਉਨ੍ਹਾਂ ਨੂੰ ਇਹ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਬਖਸਿਆ ਹੈ । ਉਨ੍ਹਾਂ ਕਿਹਾ ਕਿ ਖ਼ਾਲਸਾ ਏਡ 1990 ਵਿਚ ਹੋਂਦ ਵਿਚ ਆਈ ਸੀ । ਉਸ ਸਮੇਂ ਤੋਂ ਲੈਕੇ ਅੱਜ ਤੱਕ ਜਿਥੇ ਵੀ ਸੰਸਾਰ ਵਿਚ, ਇਥੋਂ ਤੱਕ ਦੋ ਮੁਲਕਾਂ ਦੀ ਲੜਾਈ ਦੋਰਾਨ ਜਦੋਂ ਗੋਲੀਆ, ਬੰਦੂਕਾਂ ਅਤੇ ਬੰਬ ਚੱਲਦੇ ਹਨ, ਉਥੇ ਜਾ ਕੇ ਵੀ ਮਨੁੱਖਤਾ ਦੀ ਸੇਵਾ ਕਰਦੀ ਰਹੀ ਹੈ । ਫਿਰ ਸਮੁੱਚੇ ਸੰਸਾਰ ਵਿਚ ਜਦੋਂ ਕਰੋਨਾ ਮਹਾਮਾਰੀ ਨੇ ਮਨੁੱਖਤਾ ਨੂੰ ਲਪੇਟਿਆ ਤਾਂ ਜਿਥੇ ਵੀ ਸਿੱਖ ਵਿਚਰਦੇ ਸਨ ਉਨ੍ਹਾਂ ਨੇ ਆਪਣੀ ਮਨੁੱਖਤਾ ਪੱਖੀ ਜਿ਼ੰਮੇਵਾਰੀ ਇਸ ਕਰਕੇ ਹੀ ਨਿਭਾਈ ਕਿਉਂਕਿ ਉਨ੍ਹਾਂ ਨੂੰ ਆਪਣੇ 'ਦਸਵੰਧ' ਦੇ ਵੱਡੇ ਮਹੱਤਵਪੂਰਨ ਕਾਰਜ ਬਾਰੇ ਜਿਥੇ ਪੂਰੀ ਸਮਝ ਹੈ, ਉਥੇ ਇਸ ਜਿ਼ੰਮੇਵਾਰੀ ਨੂੰ ਨਿਭਾਕੇ ਫਖ਼ਰ ਵੀ ਮਹਿਸੂਸ ਕਰਦੇ ਹਨ ਅਤੇ ਆਤਮਿਕ ਪੱਖੋ ਸੰਤੁਸਟ ਵੀ ਹੁੰਦੇ ਹਨ । ਜੋ ਕਿਸਾਨ ਮੋਰਚੇ ਵਿਚ ਖ਼ਾਲਸਾ ਏਡ ਤੇ ਸ. ਰਵੀ ਸਿੰਘ ਦੀ ਸੰਸਥਾਂ ਦੇ ਮੈਬਰਾਂ ਨੇ ਹਰ ਤਰ੍ਹਾਂ ਦੀ ਸਹੂਲਤਾਂ ਪ੍ਰਦਾਨ ਕਰਦੇ ਹੋਏ ਸੇਵਾ ਨਿਭਾਅ ਰਹੇ ਹਨ, ਉਹ ਸਿੱਖ ਕੌਮ ਦੇ ਦਸਵੰਧ ਦਾ ਹੀ ਕ੍ਰਿਸ਼ਮਾ ਹੈ । ਜਿਸਨੂੰ ਰਹਿੰਦੀ ਦੁਨੀਆਂ ਤੱਕ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਕਿਸੇ ਤਰ੍ਹਾਂ ਦਾ ਨੁਕਸਾਨ ਜਾਂ ਰੁਕਾਵਟ ਨਹੀਂ ਪਾ ਸਕੇਗੀ । ਗੁਰੂ ਦਾ ਸਿੱਖ ਇਸ ਰਾਹੀ ਹਰ ਤਰ੍ਹਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਰਹਿੰਦਾ ਹੈ । ਹੁਣ ਜਦੋਂ ਲੰਡਨ ਦੀ ਨੋਬਲ ਪ੍ਰਾਈਜ ਦੀ ਜਥੇਬੰਦੀ ਨੇ ਸ. ਰਵੀ ਸਿੰਘ ਦੇ ਨਾਮ ਨੂੰ ਅਤੇ ਉਨ੍ਹਾਂ ਦੀ ਮਨੁੱਖਤਾ ਪੱਖੀ ਸੇਵਾ ਨੂੰ ਮੁੱਖ ਰੱਖਕੇ ਇਸ ਪ੍ਰਾਈਜ ਲਈ ਨਾਮਜਦ ਕਰ ਦਿੱਤਾ ਹੈ ਤਾਂ ਹੁਣ ਇਹ ਫਿਰਕੂ ਅਤੇ ਧੋਖੇਬਾਜ ਇੰਡੀਅਨ ਹੁਕਮਰਾਨ ਸਾਡੀਆ ਸਿੱਖੀ ਸੰਸਥਾਵਾਂ ਅਤੇ ਸਿੱਖਾਂ ਨੂੰ ਇੰਡੀਆਂ ਵਿਚ ਤਾਂ ਕੀ ਬਾਹਰਲੇ ਮੁਲਕਾਂ ਵਿਚ ਵੀ ਕਤਈ ਬਦਨਾਮ ਨਹੀਂ ਕਰ ਸਕਣਗੇ ਅਤੇ ਕਿਸਾਨ ਮੋਰਚਾ ਆਪਣੀਆ ਸਿੱਖੀ ਮਰਿਯਾਦਾਵਾਂ ਦੀ ਬਦੌਲਤ ਆਪਣੀ ਮੰਜਿ਼ਲ ਤੇ ਹਰ ਕੀਮਤ ਤੇ ਪਹੁੰਚੇਗਾ ਅਤੇ ਫ਼ਤਹਿ ਪ੍ਰਾਪਤ ਕਰੇਗਾ ।
 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ