ਟ੍ਰਾਈਸਿਟੀ

ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਲੇਖਕਾਂ ਵੱਲੋਂ ਰੋਸ ਮਾਰਚ

ਕੌਮੀ ਮਾਰਗ ਬਿਊਰੋ | January 21, 2021 08:16 PM

ਚੰਡੀਗੜ੍ਹ:  ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਸੰਘਰਸ਼ ਦਾ ਨਿਰੰਤਰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਲਗਾਤਾਰ ਪੰਜਾਬ ਵਿੱਚ ਧਰਨੇ, ਪ੍ਰਦਰਸ਼ਨ, ਸੈਮੀਨਾਰ ਅਤੇ ਮਨੁੱਖੀ ਕੜੀਆਂ ਬਣਾ ਕੇ ਇਸ ਅੰਦੋਲਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿਛਲੇ ਪੰਦਰਾਂ ਦਿਨਾਂ ਤੋਂ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਜ਼ਿਲ੍ਹਾ ਪੱਧਰ ਉੱਪਰ ਗੀਤ-ਸੰਗੀਤ, ਨਾਟਕਾਂ ਅਤੇ ਕਵੀ ਦਰਬਾਰਾਂ ਰਾਹੀਂ ਮਨੁੱਖੀ ਕੜੀਆਂ ਦੇ ਰੂਪ ਵਿੱਚ ਆਪਣੀ ਯਕਜ਼ਹਿਤੀ ਪ੍ਰਗਟ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ 24 ਜਨਵਰੀ ਨੂੰ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਲੇਖਕ, ਕਲਮਕਾਰ, ਪੱਤਰਕਾਰ, ਬੁੱਧੀਜੀਵੀ, ਰੰਗਕਰਮੀ ਅਤੇ ਹੋਰਨਾਂ ਕਲਾਵਾਂ ਨਾਲ ਜੁੜੇ ਕਲਾਕਾਰ ਸੈਕਟਰ 17, ਚੰਡੀਗੜ੍ਹ ਪਲਾਜ਼ਾ ਵਿੱਚ 11 ਵਜੇ ਇਕੱਤਰ ਹੋਣਗੇ। ਇਸ ਉਪਰੰਤ ਸ਼ਾਂਤਮਈ ਰੋਸ ਮਾਰਚ ਕਰਦਿਆਂ ਲੇਖਕ ਮਾਣਯੋਗ ਗਵਰਨਰ, ਪੰਜਾਬ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਪੇਸ਼ ਕਰਨਗੇ। ਇਸ ਸ਼ਾਂਤਮਈ ਰੋਸ ਮਾਰਚ ਦੀ ਅਗਵਾਈ ਪ੍ਰੋ. ਸੁਰਜੀਤ ਲੀਅ, ਕਹਾਣੀਕਾਰ ਕਿਰਪਾਲ ਕਜ਼ਾਕ, ਡਾ. ਪਾਲ ਕੌਰ, ਸ਼ਾਇਰ ਦਰਸ਼ਨ ਬੁੱਟਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਸੁਰਜੀਤ ਜੱਜ ਕਰਨਗੇ। ਇਸ ਦੇ ਨਾਲ ਹੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਨੇਤਾ ਡਾ. ਅਲੀ ਜਾਵੇਦ, ਵੀ.ਐਨ. ਰਾਏ ਅਤੇ ਫ਼ਰਹਤ ਰਿਜ਼ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਸਮੇਂ ਪ੍ਰਸਿੱਧ ਕਲਾਕਾਰ ਨੀਲੇ ਖਾਂ, ਲੋਕ ਗਾਇਕ ਭੁਪਿੰਦਰ ਬੱਬਲ, ਗਾਇਕ ਯਾਕੂਬ ਅਤੇ ਸੁੱਖੀ ਈਦੂ ਸ਼ਰੀਫ਼ ਸਮੇਤ ਡਾ. ਸਾਹਿਬ ਸਿੰਘ ਅਤੇ ਸੈਮੂਅਲ ਜੌਹਨ ਦੇ ਨਾਟ-ਗਰੁੱਪ ਆਪਣੀਆਂ ਅਦਾਕਾਰੀਆਂ ਪੇਸ਼ ਕਰਨਗੇ। ਇਸ ਰੋਸ ਮਾਰਚ ਵਿੱਚ ਫ਼ੋਕਲੋਰ ਰਿਸਰਚ ਅਕਾਡਮੀ, ਇੰਡੀਅਨ ਪੀਪਲ ਈਏਟਰ ਐਸੋਸੀਏਸ਼ਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ