ਹਰਿਆਣਾ

ਡਿਪਟੀ ਮੁੱਖ ਮੰਤਰੀ ਹਰਿਆਣਾ ਨੇ ਖਪਤਕਾਰਾਂ ਦੀ ਸਹੂਲਤ ਲਈ ਈ-ਫਾਈਲਿੰਗ ਪੋਰਟਲ ਕੀਤਾ ਲਾਂਚ

ਕੌਮੀ ਮਾਰਗ ਬਿਊਰੋ | February 05, 2021 06:00 PM

 

ਚੰਡੀਗੜ੍ਹ,  ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਤੋਂ ਖਪਤਕਾਰਾਂ ਦੀ ਸਹੂਲਤ ਲਈ ਈ-ਫਾਈਲਿੰਗ ਪੋਰਟਲ ਲਾਂਚ ਕੀਤਾ।  ਹੁਣ ਖਪਤਕਾਰ ਆਪਣੇ ਕੇਸ www.edaakhil.nic.in   ਵੈਬਸਾਇਟ 'ਤੇ ਕਿਤੋ ਵੀ ਆਨਲਾਇਨ ਦਾਖਲ ਕਰ ਸਕਣਗੇ।

            ਇਸ ਮੌਕੇ 'ਤੇ ਰਾਜ ਖਪਤਕਾਰ ਵਿਵਾਦ ਹੱਲ ਆਯੋਗ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਟੀਪੀਐਸ ਮਾਨ,  ਖੁਰਾਕ,  ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ,  ਸੰਯੁਕਤ ਨਿਦੇਸ਼ਕ ਡਾ. ਇੰਦਰਜੀਤ ਵੀ ਮੌਜੂਦ ਸਨ।

            ਡਿਪਟੀ ਸੀਐਮ,  ਜਿਨ੍ਹਾਂ ਦੇ ਕੋਲ ਖੁਰਾਕ,  ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕਾਰਜਭਾਰ ਵੀ ਹੈ,  ਨੇ ਈ-ਫਾਈਲਿੰਗ ਪੋਰਟਲ ਦੀ ਸ਼ੁਰੂਆਤ ਕਰਨ ਦੇ ਬਾਅਦ ਕਿਹਾ ਕਿ ਖਪਤਕਾਰਾਂ ਦੇ ਹਿੱਤ ਵਿਚ ਰਾਜ ਸਰਕਾਰ ਵੱਲੋਂ ਚੁਕਿਆ ਗਿਆ ਇਹ ਬਹੁਤ ਵੱਡਾ ਕਦਮ ਹੈ। ਉਹ ਕਿਤੋਂ ਵੀ ਆਪਣੀ ਸ਼ਿਕਾਇਤ ਈ-ਫਾਈਲਿੰਗ ਰਾਹੀਂ ਦਰਜ ਕਰਵਾ ਸਕਦੇ ਹਨ। ਇਹ ਹੀ ਨਹੀਂ ਆਪਣੀ ਸ਼ਿਕਾਇਤ ਦਾ ਸਟੇਟਸ ਵੀ ਆਨਲਾਇਨ ਦੇਖ ਸਕਦੇ ਹਨ।

            ਖੁਰਾਕ,  ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ  ਨੇ ਦਸਿਆ ਕਿ ਖਪਤਕਾਰਾਂ ਦੇ ਕੇਸ ਆਨਲਾਇਨ ਦਰਜ ਕਰਵਾਉਣ ਦੀ ਪ੍ਰਕ੍ਰਿਆ ਬਹੁਤ ਹੀ ਸਰਲ ਹੈ। ਖਪਤਕਾਰ ਉਕਤ ਪ੍ਰਕ੍ਰਿਆ www.edaakhil.nic.in  ਵੈਸਾਇਟ 'ਤੇ ਹਿੰਦੀ ਤੇ ਅੰਗੇ੍ਰਜੀ ਭਾਸ਼ਾ ਵਿਚ ਅਪਲੋਡ ਕੀਤੀ ਗਈ ਵੀਡੀਓ ਤੋਂ ਵੀ ਸਿੱਖ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਸੱਭ ਤੋਂ ਪਹਿਲਾਂ ਖਪਤਕਾਰ ਨੂੰ ਸਵੈ ਦੀ ਆਪਣੀ ਈ-ਮੇਲ ਆਈਡੀ ਰਾਹੀਂ ਰਜਿਸਟਰਡ ਕਰਵਾਉਣਾ ਹੁੰਦਾ ਹੈ,  ਫਿਰ ਵੈਬਸਾਇਟ 'ਤੇ ਦਿੱਤੇ ਗਏ ਕ੍ਰਮ ਦਾ ਅਨੂਕਰਣ ਕਰਦੇ ਹੋਏ ਸਾਰੀ ਪ੍ਰਕ੍ਰਿਆ ਅਪਣਾਉਣੀ ਹੋਵੇਗੀ।

            ਉਨ੍ਹਾਂ ਨੇ ਇਹ ਵੀ ਦਸਿਆ ਕਿ ਸਾਲ 2020 ਵਿਚ ਜਿੱਥੇ ਰਾਜ ਖਪਤਕਾਰ ਵਿਵਾਦ ਹੱਲ ਆਯੋਗ ਵਿਚ ਕੁੱਲ 597 ਮਾਮਲੇ ਆਏ ਉੱਥੇ ਸੂਬੇ ਦੇ ;ਸਾਰੇ ਜਿਲ੍ਹਾ ਖਪਤਕਾਰ ਵਿਵਾਦ ਹੱਲ ਆਯੋਗਾਂ ਵਿਚ ਕੁੱਲ 8614 ਮਾਮਲੇ ਦਰਜ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਹੁਣ ਈ-ਫਾਈਲਿੰਗ ਪੋਰਟਲ ਦੀ ਸ਼ੁਰੂਆਤ ਹੋਣ ਨਾਲ ਖਪਤਕਾਰਾਂ ਨੂੰ ਕਾਫੀ ਸਹੂਲਤ ਹੋਵੇਗੀ।

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ