ਹਰਿਆਣਾ

ਮੁੱਖ ਮੰਤਰੀ ਖੱਟੜ ਵੱਲੋਂ ਕਈ ਵਿਕਾਸ ਯੋਜਨਾਵਾਂ ਦੇ ਰੱਖੇ ਨੀਂਹ ਪੱਥਰ

ਕੌਮੀ ਮਾਰਗ ਬਿਊਰੋ | February 07, 2021 07:10 PM

ਚੰਡੀਗੜ੍ਹ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿਚ 80 ਕਰੋੜ 54 ਲੱਖ 96 ਹਜਾਰ ਰੁਪਏ ਲਾਗਤ ਦੀ 22 ਵਿਕਾਸ ਪਰਿਯੌਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰ ਜਿਲ੍ਹਾ ਵਾਸੀਆਂ ਨੂੰ ਸੌਗਤਾ ਦਿੱਤੀ। ਇੰਨ੍ਹਾਂ ਵਿਚ 18 ਕਰੋੜ 7 ਲੱਖ 82 ਹਜਾਰ ਰੁਪਏ ਦੀ ਲਾਗਤ ਨਾਲ 5 ਪਰਿਯੋਜਨਾਵਾਂ ਦਾ ਉਦਘਾਟਨ ਅਤੇ 62 ਕਰੋੜ 47 ਲੱਖ 14 ਹਜਾਰ ਰੁਪਏ ਦੀ 17 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।

            ਮੁੱਖ ਮੰਤਰੀ ਨੇ ਜਿਨ੍ਹਾਂ 5 ਪਜਿਯੋਜਨਾਵਾਂ ਦਾ ਉਦਘਾਟਨ ਕੀਤਾ,  ਉਨ੍ਹਾਂ ਵਿਚ 2 ਕਰੋੜ 16 ਲੱਖ 53 ਹਜਾਰ ਰੁਪਏ ਦੀ ਲਾਗਤ ਨਾਲ ਘਰੌਂਡਾ ਕਸਬੇ ਵਿਚ ਨਵੇਂ ਨਿਰਮਾਣਤ 3 ਬੇਜ ਦਾ ਬੱਸ ਸਟੈਂਡ, 11 ਕਰੋੜ 32 ਲੱਖ 94 ਹਜਾਰ ਰੁਪਏ ਦੀ ਲਾਗਤ ਨਾਲ ਤਿਆਰ ਰੇਲਵੇ ਅੰਡਰ ਬ੍ਰਿਜ, 1 ਕਰੋੜ 73 ਲੱਖ 71 ਹਜਾਰ ਰੁਪਏ ਦੀ ਲਾਗਤ ਨਾਲ ਕਸਬੇ ਦੇ ਗੰਦੇ ਨਾਲੇ ਦੇ ਨਾਲ ਲਗਦੀ ਸੜਕਾਂ ਦਾ ਨਿਰਮਾਣ ਜਿਸ ਨਾਲ ਐਲਈਡੀ ਲਾਇਟ,  ਲੋਹੇ ਦਾ ਜਾਲ ਤੇ ਕਥੂਰਿਆ ਹੋਟਲ ਸਰਵਿਸ ਰੋਡ ਨਾਲ ਰੇਲਵੇ ਬਾਊਂਡਰੀ ਘਰੌਂਡਾ ਤਕ  ਪੋਲ ਸ਼ਾਮਿਲ ਹਨ। ਘਰੌਂਡਾ ਕਸਬਾ ਵਿਚ ਹੀ 1 ਕਰੋੜ 96 ਲੱਚ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ  ਦੇ ਨੇੜੇ ਵਾਰਡ ਨੰਬਰ 3 ਦੀ ਧਰਮਬੀਰ ਕਲੋਨੀ ਵਿਚ ਵਿਕਸਿਤ ਕੀਤੇ ਗਏ ਪਾਰਕ ਦਾ ਉਦਘਾਟਨ ਕੀਤਾ। ਇਸੀ ਤਰ੍ਹਾ,  ਮੁੱਖ ਮੰਤਰੀ ਨੇ ਕਰਨਾਲ ਰੇਲਵੇ ਸਟੇਸ਼ਨ ਦੇ ਨੇੜੇ ਵਾਰਡ ਨੰਬਰ 19 ਵਿਚ 88 ਲੱਖ 64 ਹਜਾਰ ਰੁਪਏ ਦੀ ਲਾਗਤ ਨਾਲ ਬਣਾਏ ਗਏ ਪਾਰਕ ਨੂੰ ਜਨਤਾ ਨੂੰ ਸਮਰਪਿਤ ਕੀਤਾ।

            ਮੁੱਖ ਮੰਤਰੀ ਨੇ 17 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ। ਇੰਨ੍ਹਾਂ ਵਿਚ ਜਿਲ੍ਹਾ ਦੇ ਮਿਰਗੈਨ ਪਿੰਡ ਵਿਚ ਪ੍ਰਾਥਮਿਕ ਸਿਹਤ ਕੇਂਦਰ ਅਤੇ ਇਸ ਵਿਚ ਬਨਣ ਵਾਲੇ ਰਿਹਾਇਸ਼ੀ ਮਕਾਨਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਿਲ ਹੈ। ਇਸ ਕਾਰਜ 'ਤੇ 3 ਕਰੋੜ 88 ਲੱਖ 2 ਹਜਾਰ ਰਪਏ ਦੀ ਰਕਮ ਖਰਚ ਹੋਵੇਗੀ,  ਇਸ ਤਰ੍ਹਾ ਨਗਰ ਨਿਗਮ ਖੇਤਰ ਵਿਚ 62 ਲੱਖ 24 ਹਜਾਰ ਰੁਪਏ ਦੀ ਲਾਗਤ ਨਾਲ ਸਿਰਸੀ ਪਿੰਡ ਵਿਚ ਸਮੂਦਾਇਕ ਕੇਂਦਰ ਦਾ ਨਿਰਮਾਣ,  ਕਰਨਾਲ-ਕੈਥਲ ਰੋਡ 'ਤੇ 47 ਲੱਖ 16 ਹਜਾਰ ਰੁਪਏ ਦੀ ਲਾਗਤ ਨਾਲ ਗੁਰੂਨਾਨਕ ਦਰਵਾਜਾ,  ਕਰਨਾਲ-ਕਾਛਵਾ ਰੋਡ 'ਤੇ 48 ਲੱਖ 91 ਹਜਾਰ ਰੁਪਏ ਦੀ ਲਾਗਤ ਨਾਲ ਸਵਾਮੀ ਵਿਵੇਕਾਨੰਦ ਦਰਵਾਜਾ,  ਕਰਨਾਲ-ਕੁੰਜਪੁਰਾ ਰੋਡ 'ਤੇ 47 ਲੱਖ 32 ਹਜਾਰ ਰੁਪਏ ਦੀ ਲਾਗਤ ਨਾਲ ਮਾਂ ਸਰਸਵਤੀ ਦਰਵਾਜਾ,  ਕਰਣ ਸਟੇਡੀਅਮ ਦੇ ਨੇੜੇ ਵਾਲੇ ਭਵਨ ਵਿਚ 80 ਲੱਖ ਰੁਪਏ ਦੀ ਲਾਗਤ ਨਾਲ ਡੇ-ਕੇਅਰ ਸੈਂਟਰ ਹਾਲ,  ਕਰਨਾਲ-ਮੁਨਕ ਰੋਡ 'ਤੇ 49 ਲੱਖ 31 ਹਜਾਰ ਰੁਪਏ ਦੀ ਲਾਗਤ ਨਾਲ ਕਲਪਨਾ ਚਾਵਲਾ ਦਰਵਾਜਾ ਵਰਗੇ ਕੰਮਾਂ ਦਾ ਉਦਘਾਟਨ ਕੀਤਾ। ਨਗਰ ਨਿਗਮ ਖੇਤਰ ਵਿਚ ਹੀ ਰੇਲਵੇ ਲਾਇਨ ਦੇ ਨਾਲ ਲਗਦੇ ਵਾਰਡ ਨੰਬਰ 17 ਦੇ ਸ਼ਾਸਤਰੀ ਨਗਰ ਵਿਚ 82 ਲੱਖ 92 ਹਜਾਰ ਰੁਪਏ ਨਾਲ ਇੰਟਰ ਲਾਕਿੰਗ ਪੇਅਰ ਬਲਾਕ ਲਗਾਉਣਾ, 33 ਲੱਖ 26 ਹਜਾਰ ਰੁਪਏ ਦੀ ਲਾਗਤ ਨਾਲ 19 ਵਾਰਡ ਵਿਚ ਵੀ ਇੰਟਰ ਲਾਕਿੰਗ ਪੇਅਰ ਬਲਾਕ ਲਗਾਉਣਾ ਅਤੇ ਕੰਬੋਜਪੁਰਾ ਦੇ ਨੇੜੇ ਅਮ੍ਰਿਤ ਯੋਜਨਾ ਦੇ ਤਹਿਤ ਸੀਵਰੇਜ,  ਇੰਟਰ ਮੈਡੀਏਟ ਪੰਪਿੰਗ ਸਟੇਸ਼ਨ ਤੇ 8 ਐਮਐਲਡੀ ਸਮਰੱਥਾ ਦੇ ਸੀਵਰੇਜ ਟ੍ਰੀਟਮੈਂਟ ਪਲਾਨ ਦਾ ਵੀ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ।

            ਮੁੱਖ ਮੰਤਰੀ ਸਮਾਰਟ ਸਿਟੀ ਲਿਮੀਟੇਡ ਦੀ 7 ਪਰਿਯੋਜਨਾਵਾਂ ਦਾ ਵੀ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ 6 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਓਪਨ ਏਅਰ ਜਿਮ, 2 ਕਰੋੜ 50 ਲੱਖ ਰੁਪਏ ਦੀ ਰਕਮ ਨਾਲ ਕਲਚਰਲ ਕਾਰੀਡੋਰ, 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਟੈਕਸਟਾਇਲ ਫਲੋਰਿੰਗ ਦੇ ਨਾਲ ਫੁੱਟਪਾਥਾਂ ਦਾ ਨਿਰਮਾਣ, 3 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ 'ਤੇ ਵਿਟੁਮਿਨ,  ਕੰਕਰੀਟ ਤੇ ਇੰਟਰ ਲਾਕਿੰਗ ਟਾਇਲਾਂ ਲਗਾਉਣਾ, 3 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਐਨਐਚ 'ਤੇ ਸਥਿਤ ਫਲਾਈ ਓਵਰਾਂ ਦਾ ਸੁੰਦਰਤਾ ਤੇ ਪਲਾਜਾ, 6 ਕਰੋੜ 30 ਲੱਖ ਰੁਪਏ ਦੀ ਲਾਗਤਨਾਲ ਪੱਛਮੀ ਯਮੁਨਾ ਨਹਿਰ 'ਤਕ ਕੈਨਾਲ ਫ੍ਰੰਟ  ਐਂਡ ਡਿਵੇਪਲਮੈਂਟ ਅਤੇ 94 ਲੱਖ ਰੁਪਏ  ਲਾਗਤ ਨਾਲ ਸ਼ਿਵਾਜੀ ਕਲੋਨੀ ਵਿਚ ਮਿਨੀ ਸਟੇਡੀਅਮ ਦਾ ਨੀਂਹ ਪੱਥਰ ਸ਼ਾਮਿਲ ਹੈ।

            ਇਸ ਮੌਕੇ 'ਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ,  ਇੰਦਰੀ ਦੇ ਵਿਧਾਇਕ ਰਾਮਕੁਮਾਰ ਕਸ਼ਪ,  ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ,  ਪੁਲਿਸ ਸੁਪਰਡੈਂਟ ਗੰਗਾਰਾਮ ਪੁਨਿਆ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ