BREAKING NEWS
ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਖੇਤ ਕਾਮਿਆਂ ਤੋਂ ਇਲਾਵਾ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀਬਾਜ਼ਾਰੂ ਗਾਇਕੀ ਤੇ ਗੀਤਕਾਰੀ ਦਾ ਨੌਜੁਆਨੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦੀ ਬਾਤ ਪਾਉਂਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਸਫਲ ਮੰਚਣ।

ਹਰਿਆਣਾ

ਕਰਣ ਲੇਕ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | February 21, 2021 07:27 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਰਣ ਲੇਕ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ। ਇਸ ਦੇ ਸੁੁੰਦਰੀਕਰਣ 'ਤੇ ਕਰੀਬ 7 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਕਾਰਜ ਅਗਲੇ ਇਕ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ।

            ਮੁੱਖ ਮੰਤਰੀ ਅੱਜ ਕਰਨਾਲ ਵਿਚ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਰਟ ਸਿਟੀ ਪੋ੍ਰਜੈਕਟ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਰਟ ਸਿਟੀ ਪੋ੍ਰਜੈਕਟ ਨਾਲ ਜੁੜੇ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਮਾਸਟਰ ਪਲਾਨ ਨੂੰ ਮੁੱਖ ਮੰਤਰੀ ਨੇ ਮੰਜੂਰੀ ਪ੍ਰਦਾਨ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਰਣ ਲੇਕ ਦੇ ਵੱਲ ਵੱਧ ਤੋਂ ਵੱਧ ਸੈਨਾਨੀਆਂ ਨੂੰ ਖਿੱਚਣ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰਣ। ਉਨ੍ਹਾਂ ਨੇ ਕਿਹਾ ਕਿ ਸੈਨਾਨੀਆਂ ਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਿਆ ਜਾਵੇ। ਇਸ ਦੇ ਲਈ ਦੋਂ ਐਂਟਰੀ ਪੁਆਇੰਟ ਰੱਖਣ ਅਤੇ ਉੱਥੇ ਟਿਕਟ ਕਾਊਂਟਰ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਰਨਾਲ ਸ਼ਹਿਰ ਦੇ ਲੋਕਾਂ ਲਈ ਸਵੇਰੇ 6 ਵਜੇ ਤੋਂ 8 ਵਜੇ ਤਕ ਅਤੇ ਸ਼ਾਮ 7 ਵਜੇ ਤੋਂ 9 ਵਜੇ ਤਕ ਲੇ ਕ 'ਤੇ ਸੈਰ ਕਰਨ ਦੀ ਵਿਵਸਥਾ ਫਰੀ ਵਿਚ ਕਰਵਾਈ ਜਾਵੇ।

            ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੇਕ ਵਿਚ ਸਵੱਛ ਜਲ ਦੇ ਲਈ ਨਹਿਰ ਤੋਂ ਵਿਵਸਥਾ ਕਰਵਾਉਣ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਭਾਖੜਾ ਚੈਨਲ ਤੋਂ ਇਕ ਕਿਯੂਸਿਕ ਪਾਣੀ ਲੇਕ ਵਿਚ ਛੱਡਿਆ ਜਾਂਦਾ ਹੈ,  ਇਸ 'ਤੇ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪਾਣੀ ਨੂੰ ਵਧਾ ਕੇ 3 ਕਿਯੂਸਕ ਕੀਤਾ ਜਾਵੇ।

            ਇਸ ਮੌਕੇ 'ਤੇ ਕਰਨਾਲ ਸਮਾਰਟ ਸਿਟੀ ਲਿਮੀਟੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਟਰ ਸਿਟੀ ਪੋ੍ਰਜੈਕਟ ਦੇ ਤਹਿਤ ਤਿਆਰ ਕੀਤੇ ਗਏ ਪਲਾਨ ਦੀ ਪ੍ਰੈਜੇਂਟੇਸ਼ਨ ਦਿੱਤੀ। ਉਨ੍ਹਾਂ ਨੇ ਦਸਿਆ ਕਿ ਕਰਣ ਲੇਕ ਦੀ 1.26 ਕਿਲੋਮੀਟਰ ਪੈਰੀਫੇਰੀ ਨੂੰ ਡਿਵੈਲਪ ਕੀਤਾ ਜਾਵੇਗਾ। ਕਰਣ ਲੇਕ ਦੀ ਪੈਰੀਫੇਰੀ ਵਿਚ ਸਾਈਨੇਜ,  ਪਾਥ-ਵੇ,  ਲਾਈਟਿੰਗ ਤੇ ਸਾਈਕਲ ਟੈ੍ਰਕ ਬਣਾਇਆ ਜਾਵੇਗਾ। ਝੀਲ ਵਿਚ ਪੂਰੇ ਸਾਲ ਪਾਣੀ ਮੌਜੂਦ ਰਹੇ ਇਸ ਦੇ ਲਈ ਦੋ ਨਲਕੂਪ ਲੱਗਣਗੇ,  ਫੂਡ ਕੋਰਟ ਅਤੇ ਕੈਫੇ ਬਣਾਏ ਜਾਣਗੇ। ਉਨ੍ਹਾਂ ਨੇ ਦਸਿਆ ਕਿ ਝੀਲ ਦੇ ਅੰਦਰ ਮੌਜੂਦ ਇਕ ਆਈਲੈਂਡ ਯਾਨੀ ਟਾਪੂ ਨੂੰ ਵਿਕਸਿਤ ਕਰ ਉੱਥੇ ਸਕਲਪਚਰ ਵਾਕ ਬਣਾਉਣਗੇ,  ਜਿਸ ਵਿਚ ਮਹਾਭਾਰਤ ਵਰਗੇ ਥੀਮ 'ਤੇ ਮੁਰਤੀਆਂ ਲਗਾਈਆਂ ਜਾਣਗੀਆਂ। ਝੀਲ ਦੇ ਅੰਦਰ ਹੀ ਸੰਗੀਤਮਈ ਫੁਹਾਰਾ ਲੱਗੇਗਾ ਅਤੇ ਕਿਨਾਰੇ 'ਤੇ ਬਲੂ ਡੈਕ ਬਣਾਏ ਜਾਣਗੇ। ਹਿੰਨ੍ਹਾਂ ਸੱਭ ਯਤਨਾਂ ਦੇ ਨਤੀਜੇ ਵਜੋ ਸਥਾਨਕ ਤੇ ਬਾਹਰੀ ਦਸਤਕਾਰ ਇੱਥੇ ਆ ਕੇ ਆਪਣਾ ਸਮਾਨ ਵੇਚ ਸਕਣਗੇ। ਇਸ ਤੋਂ ਉਨ੍ਹਾਂ ਨੂੰ ਰੁਜਗਾਰ ਦੇ ਮੌਕ ਮਿਲਣਗੇ ਅਤੇ ਵਿਭਾਗ ਦੇ ਲਈ ਆਕਦਨ ਦੇ ਸਰੋਤ ਵੱਧਣਗੇ।

            ਇਸ ਮੌਕੇ 'ਤੇ ਘਰੌਡਾ ਦੇ ਵਿਧਾਇਕ ਹਰਵਿੰਦਰ ਕਲਿਆਣ,  ਮੇਅਰ ਰੇਣੂ ਬਾਲਾ ਗੁਪਤਾ,  ਸਮਾਰਟ ਸਿਟੀ ਬੋਰਡ ਹਰਿਆਣਾ ਦੇ ਚੇਅਰਮੈਨ ਅਤੇ ਸ਼ਹਿਰੀ ਸਥਾਨਕ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ. ਰਾਏ,  ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮ.ਡੀ. ਸਿੰਨ੍ਹਾਂ,  ਨਗਰ ਨਿਗਮ ਕਮਿਸ਼ਨਰ ਵਿਕਰਮ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

            ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਭਗਵਾਨ ਵਾਲਮਿਕੀ ਭਵਨ ਸੈਕਟਰ-9,  ਕਰਨਾਲ ਦੇ ਨਿਰਮਾਣ ਲਈ ਆਪਣੇ ਏਛਿੱਕ ਕੋਸ਼ ਤੋਂ 11 ਲੱਖ ਰੁਪਏ ਦੀ ਅਨੁਦਾਨ ਰਕਮ ਦਿੱਤੇ ਜਾਣ 'ਤੇ ਭਗਵਾਨ ਵਾਲਮਿਕੀ ਜਨ ਭਲਾਈ ਸੰਘ ਦੇ ਮੈਂਬਰ ਨੇ ਫੁੱਲ ਦਾ ਗਲਦਸਤਾ ਦੇ ਕੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

            ਮੁੱਖ ਮੰਤਰੀ ਨੇ ਅੱਜ ਕਰਨਾਲ ਦੌਰੇ ਦੌਰਾਨ ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਸੁਭਾਸ਼ ਚੰਦਰ ਦੀ ਅਗਵਾਈ ਹੇਠ ਭਗਵਾਨ ਵਾਲਮਿਕੀ ਜਨ ਭਲਾਈ ਸੰਘ ਦੇ ਮੈਂਬਰਾਂ ਨੇ ਮੁੱਖ ਮੰਤਰੀ ਵੱਲੋਂ ਭਵਨ ਨਿਰਮਾਣ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਵਾਲਮਿਕੀ ਸਮਾਜ ਵੱਲੋਂ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ 'ਤੇ ਸੰਸਥਾਂ ਦੇ ਪ੍ਰਧਾਨ ਰਘੂਬੀਰ ਗਾਗਟ ਨੇ ਦਸਿਆ ਕਿ ਮੁੱਖ ਮੰਤਰੀ ਕੋਸ਼ ਹੁਣ ਤਕ ਕਰੀਬ 54 ਲੱਖ ਰੁਪਏ ਦੀ ਅਨੁਦਾਨ ਰਕਮ ਪ੍ਰਾਪਤ ਹੋ ਚੁੱਕੀ ਹੈ। ਇਸ ਰਕਮ ਨਾਲ ਭਵਨ ਦਾ ਭੂਤਲ ਤੇ ਪਹਿਲੀ ਮੰਜਿਲ 'ਤੇ ਹਾਲ ਦਾ ਨਿਰਮਾਣ ਕਰਵਾਇਆ ਗਿਆ ਹੈ।

Have something to say? Post your comment

 

ਹਰਿਆਣਾ

ਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ

ਹਰਿਆਣਾ ਵਿਚ ਪਹਿਲੀ ਮਾਰਚ, 2021 ਤੋਂ ਕੋਵਿਡ 19 ਵੈਕਸੀਨੇਸਨ ਦੇ ਤੀਜੇ ਪੜਾਅ ਦੀ ਸਰੂਆਤ ਹੋਣ ਜਾ ਰਹੀ ਹੈ - ਸਿਹਤ ਮੰਤਰੀ

ਰੂਫਟਾਪ ਸੋਲਰ ਯੋਜਨਾ ਦੇ ਬਾਰੇ ਵਿਚ ਕੁੱਝ ਕੰਪਨੀਆਂ ਵੱਲੋਂ ਫੈਲਾਈ ਜਾ ਰਹੀ ਅਫਵਾਹ ਤੋਂ ਸੁਚੇਤ ਰਹਿਣ ਲਈ ਭਾਰਤ ਸਰਕਾਰ ਨੇ ਕੀਤੀ ਐਫਵਾਈਜਰੀ ਜਾਰੀ

ਹਰਿਆਣਾ 'ਚ ਐਂਮਰਜੈਂਸੀ ਵਰਗੇ ਹਲਾਤ, ਜੇਲ੍ਹ ਨਿਯਮਾਂ ਦੀਆਂ ਉਡਾਈਆਂ ਧੱਜੀਆਂ,ਨੌਦੀਪ ਕੌਰ ਨੂੰ ਮਿਲਣ ਤੋਂ ਰੋਕਿਆ -ਚੀਮਾ

ਹਰਿਆਣਾ ਦੇ ਰਾਜਪਾਲ ਵਿਧਾਨਸਭਾ ਦੇ ਸ਼ੈਸ਼ਨ ਦੀ ਸ਼ੁਰੂਆਤ ਵਿਚ ਮੈਂਬਰਾਂ ਨੂੰ ਸੰਬੋਧਿਤ ਕਰਣੇਗੇ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਜੇਲ੍ਹ ਸੁਪਰਡੈਂਟ ਨੇ ਨੋਦੀਪ ਕੌਰ ਨਾਲ ਮੁਲਾਕਾਤ ਦੀ ਨਾ ਦਿੱਤੀ ਇਜਾਜ਼ਤ

ਸਾਡੀ ਸਰਕਾਰ ਕਿਸਾਨ ਦੋਸਤਾਨਾ , ਕਿਸਾਨ ਦੇ ਪੱਖ ਵਿਚ ਕੰਮ ਕਰਨ ਵਾਲੀ ਹੈ-ਮਨੋਹਰ ਲਾਲ

ਹਰਿਆਣਾ ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ - ਮੁੱਖ ਮੰਤਰੀ

 ਹਰਿਆਣਾ ਦੇ ਮੁੱਖ ਮੰਤਰੀ ਨੇ ਉਤਰਾਖੰਡ ਤਰਾਸਦੀ ਕੋਸ਼ ਵਿਚ ਆਪਣੇ ਸਵੈਛੱਕ ਕੋਸ਼ ਤੋਂ 11 ਕਰੋੜ ਰੁਪਏ ਦਿੱਤੇ

ਹਰਿਆਣਾ ਸਿਹਤ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੱਜ ਫਰੀਦਾਬਾਦ ਵਿਚ ਕੋਵਿਡ-19 ਦੇ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ