ਹਰਿਆਣਾ

ਕਰਣ ਲੇਕ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ - ਮੁੱਖ ਮੰਤਰੀ

ਦਵਿੰਦਰ ਸਿੰਘ ਕੋਹਲੀ | February 21, 2021 07:27 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਰਣ ਲੇਕ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ। ਇਸ ਦੇ ਸੁੁੰਦਰੀਕਰਣ 'ਤੇ ਕਰੀਬ 7 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਕਾਰਜ ਅਗਲੇ ਇਕ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ।

            ਮੁੱਖ ਮੰਤਰੀ ਅੱਜ ਕਰਨਾਲ ਵਿਚ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਰਟ ਸਿਟੀ ਪੋ੍ਰਜੈਕਟ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਰਟ ਸਿਟੀ ਪੋ੍ਰਜੈਕਟ ਨਾਲ ਜੁੜੇ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਮਾਸਟਰ ਪਲਾਨ ਨੂੰ ਮੁੱਖ ਮੰਤਰੀ ਨੇ ਮੰਜੂਰੀ ਪ੍ਰਦਾਨ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਰਣ ਲੇਕ ਦੇ ਵੱਲ ਵੱਧ ਤੋਂ ਵੱਧ ਸੈਨਾਨੀਆਂ ਨੂੰ ਖਿੱਚਣ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰਣ। ਉਨ੍ਹਾਂ ਨੇ ਕਿਹਾ ਕਿ ਸੈਨਾਨੀਆਂ ਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਿਆ ਜਾਵੇ। ਇਸ ਦੇ ਲਈ ਦੋਂ ਐਂਟਰੀ ਪੁਆਇੰਟ ਰੱਖਣ ਅਤੇ ਉੱਥੇ ਟਿਕਟ ਕਾਊਂਟਰ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਰਨਾਲ ਸ਼ਹਿਰ ਦੇ ਲੋਕਾਂ ਲਈ ਸਵੇਰੇ 6 ਵਜੇ ਤੋਂ 8 ਵਜੇ ਤਕ ਅਤੇ ਸ਼ਾਮ 7 ਵਜੇ ਤੋਂ 9 ਵਜੇ ਤਕ ਲੇ ਕ 'ਤੇ ਸੈਰ ਕਰਨ ਦੀ ਵਿਵਸਥਾ ਫਰੀ ਵਿਚ ਕਰਵਾਈ ਜਾਵੇ।

            ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੇਕ ਵਿਚ ਸਵੱਛ ਜਲ ਦੇ ਲਈ ਨਹਿਰ ਤੋਂ ਵਿਵਸਥਾ ਕਰਵਾਉਣ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਭਾਖੜਾ ਚੈਨਲ ਤੋਂ ਇਕ ਕਿਯੂਸਿਕ ਪਾਣੀ ਲੇਕ ਵਿਚ ਛੱਡਿਆ ਜਾਂਦਾ ਹੈ,  ਇਸ 'ਤੇ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪਾਣੀ ਨੂੰ ਵਧਾ ਕੇ 3 ਕਿਯੂਸਕ ਕੀਤਾ ਜਾਵੇ।

            ਇਸ ਮੌਕੇ 'ਤੇ ਕਰਨਾਲ ਸਮਾਰਟ ਸਿਟੀ ਲਿਮੀਟੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਰਣ ਲੇਕ ਦੇ ਸੁੰਦਰੀਕਰਣ ਨੂੰ ਲੈ ਕੇ ਸਮਾਟਰ ਸਿਟੀ ਪੋ੍ਰਜੈਕਟ ਦੇ ਤਹਿਤ ਤਿਆਰ ਕੀਤੇ ਗਏ ਪਲਾਨ ਦੀ ਪ੍ਰੈਜੇਂਟੇਸ਼ਨ ਦਿੱਤੀ। ਉਨ੍ਹਾਂ ਨੇ ਦਸਿਆ ਕਿ ਕਰਣ ਲੇਕ ਦੀ 1.26 ਕਿਲੋਮੀਟਰ ਪੈਰੀਫੇਰੀ ਨੂੰ ਡਿਵੈਲਪ ਕੀਤਾ ਜਾਵੇਗਾ। ਕਰਣ ਲੇਕ ਦੀ ਪੈਰੀਫੇਰੀ ਵਿਚ ਸਾਈਨੇਜ,  ਪਾਥ-ਵੇ,  ਲਾਈਟਿੰਗ ਤੇ ਸਾਈਕਲ ਟੈ੍ਰਕ ਬਣਾਇਆ ਜਾਵੇਗਾ। ਝੀਲ ਵਿਚ ਪੂਰੇ ਸਾਲ ਪਾਣੀ ਮੌਜੂਦ ਰਹੇ ਇਸ ਦੇ ਲਈ ਦੋ ਨਲਕੂਪ ਲੱਗਣਗੇ,  ਫੂਡ ਕੋਰਟ ਅਤੇ ਕੈਫੇ ਬਣਾਏ ਜਾਣਗੇ। ਉਨ੍ਹਾਂ ਨੇ ਦਸਿਆ ਕਿ ਝੀਲ ਦੇ ਅੰਦਰ ਮੌਜੂਦ ਇਕ ਆਈਲੈਂਡ ਯਾਨੀ ਟਾਪੂ ਨੂੰ ਵਿਕਸਿਤ ਕਰ ਉੱਥੇ ਸਕਲਪਚਰ ਵਾਕ ਬਣਾਉਣਗੇ,  ਜਿਸ ਵਿਚ ਮਹਾਭਾਰਤ ਵਰਗੇ ਥੀਮ 'ਤੇ ਮੁਰਤੀਆਂ ਲਗਾਈਆਂ ਜਾਣਗੀਆਂ। ਝੀਲ ਦੇ ਅੰਦਰ ਹੀ ਸੰਗੀਤਮਈ ਫੁਹਾਰਾ ਲੱਗੇਗਾ ਅਤੇ ਕਿਨਾਰੇ 'ਤੇ ਬਲੂ ਡੈਕ ਬਣਾਏ ਜਾਣਗੇ। ਹਿੰਨ੍ਹਾਂ ਸੱਭ ਯਤਨਾਂ ਦੇ ਨਤੀਜੇ ਵਜੋ ਸਥਾਨਕ ਤੇ ਬਾਹਰੀ ਦਸਤਕਾਰ ਇੱਥੇ ਆ ਕੇ ਆਪਣਾ ਸਮਾਨ ਵੇਚ ਸਕਣਗੇ। ਇਸ ਤੋਂ ਉਨ੍ਹਾਂ ਨੂੰ ਰੁਜਗਾਰ ਦੇ ਮੌਕ ਮਿਲਣਗੇ ਅਤੇ ਵਿਭਾਗ ਦੇ ਲਈ ਆਕਦਨ ਦੇ ਸਰੋਤ ਵੱਧਣਗੇ।

            ਇਸ ਮੌਕੇ 'ਤੇ ਘਰੌਡਾ ਦੇ ਵਿਧਾਇਕ ਹਰਵਿੰਦਰ ਕਲਿਆਣ,  ਮੇਅਰ ਰੇਣੂ ਬਾਲਾ ਗੁਪਤਾ,  ਸਮਾਰਟ ਸਿਟੀ ਬੋਰਡ ਹਰਿਆਣਾ ਦੇ ਚੇਅਰਮੈਨ ਅਤੇ ਸ਼ਹਿਰੀ ਸਥਾਨਕ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਨ. ਰਾਏ,  ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮ.ਡੀ. ਸਿੰਨ੍ਹਾਂ,  ਨਗਰ ਨਿਗਮ ਕਮਿਸ਼ਨਰ ਵਿਕਰਮ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

            ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਭਗਵਾਨ ਵਾਲਮਿਕੀ ਭਵਨ ਸੈਕਟਰ-9,  ਕਰਨਾਲ ਦੇ ਨਿਰਮਾਣ ਲਈ ਆਪਣੇ ਏਛਿੱਕ ਕੋਸ਼ ਤੋਂ 11 ਲੱਖ ਰੁਪਏ ਦੀ ਅਨੁਦਾਨ ਰਕਮ ਦਿੱਤੇ ਜਾਣ 'ਤੇ ਭਗਵਾਨ ਵਾਲਮਿਕੀ ਜਨ ਭਲਾਈ ਸੰਘ ਦੇ ਮੈਂਬਰ ਨੇ ਫੁੱਲ ਦਾ ਗਲਦਸਤਾ ਦੇ ਕੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

            ਮੁੱਖ ਮੰਤਰੀ ਨੇ ਅੱਜ ਕਰਨਾਲ ਦੌਰੇ ਦੌਰਾਨ ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਸੁਭਾਸ਼ ਚੰਦਰ ਦੀ ਅਗਵਾਈ ਹੇਠ ਭਗਵਾਨ ਵਾਲਮਿਕੀ ਜਨ ਭਲਾਈ ਸੰਘ ਦੇ ਮੈਂਬਰਾਂ ਨੇ ਮੁੱਖ ਮੰਤਰੀ ਵੱਲੋਂ ਭਵਨ ਨਿਰਮਾਣ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਵਾਲਮਿਕੀ ਸਮਾਜ ਵੱਲੋਂ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ 'ਤੇ ਸੰਸਥਾਂ ਦੇ ਪ੍ਰਧਾਨ ਰਘੂਬੀਰ ਗਾਗਟ ਨੇ ਦਸਿਆ ਕਿ ਮੁੱਖ ਮੰਤਰੀ ਕੋਸ਼ ਹੁਣ ਤਕ ਕਰੀਬ 54 ਲੱਖ ਰੁਪਏ ਦੀ ਅਨੁਦਾਨ ਰਕਮ ਪ੍ਰਾਪਤ ਹੋ ਚੁੱਕੀ ਹੈ। ਇਸ ਰਕਮ ਨਾਲ ਭਵਨ ਦਾ ਭੂਤਲ ਤੇ ਪਹਿਲੀ ਮੰਜਿਲ 'ਤੇ ਹਾਲ ਦਾ ਨਿਰਮਾਣ ਕਰਵਾਇਆ ਗਿਆ ਹੈ।

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ