BREAKING NEWS
ਸਰਕਾਰ ਅੰਦੋਲਨ ਦੇ ਖਿਲਾਫ ਕੋਈ ਕੱਦਮ ਚੁੱਕਣ ਲਈ ਕਰ ਰਹੀ ਹੈ ਰੂਪ ਰੇਖਾ ਤਿਆਰ: ਰਾਕੇਸ਼ ਟਿਕੈਤਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ , ਹੁਣ ਤੱਕ 105 ਲੋਕਾਂ ਨੂੰ ਮਿਲੀ ਜ਼ਮਾਨਤ ਜਿਨ੍ਹਾਂ ਵਿੱਚੋਂ 84 ਜੇਲ ਵਿਚੋਂ ਰਿਹਾਅ ਹੋਏਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ

ਨੈਸ਼ਨਲ

ਕਿਸਾਨ ਅਦੋਲਨ ਬਾਰੇ ਚੇਨਈ ਐਜੂਕੇਸ਼ਨ ਬੋਰਡ ਦਾ ਕਰੂਰ ਚੇਹਰਾ ਨੰਗਾ

ਕੌਮੀ ਮਾਰਗ ਬਿਊਰੋ | February 22, 2021 05:18 PM

 

ਅੰਮ੍ਰਿਤਸਰ-ਕਿਸਾਨ ਮਾਰੂ ਤਿੰਨ ਕਾਲੇ ਕਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸ਼ਾਂਤੀਪੂਰਵਕ ਜਮਹੂਰੀ ਢੰਗ ਤਰੀਕਿਆਂ ਨਾਲ ਦਿੱਲੀ ਦੇ ਬਾਰਡਰਾਂ ਤੇ ਚਲਾਏ ਜਾ ਰਹੇ ਅੰਦੋਲਨ ਨੂੰ ਬਦਨਾਮ ਕਰਨ,  ਸਾਬੋਤਾਜ ਕਰਨ ਅਤੇ ਇਸ ਨੂੰ ਦੇਸ਼ ਵਿਰੋਧੀ ਹੋਣ ਦੀ ਰੰਗਤ ਦੇਣ ਲਈ ਕੇਂਦਰ ਦੀ ਬੀ ਜੇ ਪੀ ਸਰਕਾਰ ਹੋਛੇ ਹਥਿਆਰਾਂ ਤੇ ਉਤਾਰੂ ਹੋਈ ਪਈ ਹੈ

ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼਼੍ਰੋਮਣੀ ਗੁਪ੍ਰਕਮੇਟੀ ਦੀ ਸਾਬਕਾ ਕਰਮਚਾਰੀ ਐਸੋਸੀਏਸ਼ਨ (ਰਜਿਦੇ ਪ੍ਰਧਾਨ ਸਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਅੰਦੋਲਨਕਾਰੀ ਕਿਸਾਨਾਂ ਨੂੰ ਮਾਓਵਾਦੀ,  ਖਾਲਿਸਤਾਨੀ,  ਵਿਦੇਸ਼ੀ ਤਾਕਤਾਂ ਦੇ ਹੱਥਠੋਕੇ,  ਵਿਰੋਧੀ ਪਾਰਟੀਆਂ ਦੇ ਇਸ਼ਾਰੇ ਤੇ ਦੇਸ਼ ਦਾ ਨੁਕਸਾਨ ਕਰਨ ਵਾਲੇ ਗੁੰਮਰਾਹ ਹੋਏ ਪਰਜੀਵੀ ਦੱਸ ਰਹੀ ਹੈ ਤੇ ਇਸ ਦੇ ਨਾਲ ਹੀ ਦੇਸ਼ ਦੀ ਨਵੀਂ ਪੀੜ੍ਹੀ,  ਜੋ ਕਿ ਦੇਸ਼ ਦਾ ਭਵਿੱਖ ਹਨ,  ਦੇ ਮਨਾ ਵਿੱਚ ਵੀ ਜ਼ਹਿਰ ਭਰਨ ਦੀਆਂ ਕੋਝੀਆਂ ਤੇ ਕਮੀਨੀਆਂ ਕਾਰਵਾਈਆਂ ਤੇ ਉਤਰ ਆਈ ਹੈ

ਸ਼ੋਸ਼ਲ ਮੀਡੀਆ ਤੇ ਧੜਾ ਧੜ ਸ਼ੇਅਰ ਰਹੋ ਰਹੇ ਚੇਨਾਈ ਵਿਖੇ 10ਵੀਂ ਕਲਾਸ ਦੇ ਵਿਦਿਆਰਥੀਆ ਦੇ ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਇੱਕ ਪ੍ਰਸ਼ਨ ਦਾ ਹਵਾਲਾ ਦੇਂਦਿਆਂ ਐਸੋਸੀਏਸ਼ਨ  ਦੇ ਪ੍ਰਧਾਨ ਸਜੋਗਿੰਦਰ ਸਿੰਘ ਅਦਲੀਵਾਲ ਨੇ ਦੋਸ਼ ਲਾਇਆ ਹੈ ਕਿ ਹਵਾਲੇ ਵਾਲੇ ਪ੍ਰਸ਼ਨ ਦੀ ਇਬਾਰਤ ਹੀ ਦੱਸਦੀ ਹੈ ਕਿ ਇਹ ਪ੍ਰਸ਼਼ਨ ਸੈਟ ਕਰਨ ਵਾਲਾ ਪ੍ਰੀਖਿਆਰਥੀਆਂ ਪਾਸੋਂ ਜਵਾਬ ਵਿੱਚ ਕੀ ਲਿਖਵਾਉਣਾ ਚਾਹੁੰਦਾ ਹੈ ਨਹੀਂ ਤਾਂ ਜਿਸ ਪ੍ਰਸ਼ਨ ਦਾ ਉਤਰ 100-120 ਸ਼ਬਦਾਂ ਚ ਮੰਗਿਆ ਜਾ ਰਿਹਾ ਹੈ,  ਉਹ ਪ੍ਰਸ਼ਨ ਹੀ 110 ਸ਼ਬਦਾਂ ਦਾ ਨਹੀਂ ਹੋਣਾ ਸੀ 

ਗੌਰਤਲਬ ਹੈ ਕਿ ਪ੍ਰਸ਼ਨ ਪੱਤਰ ਦੇ, 10 ਨੰਬਰਾਂ ਵਾਲੇ, ਭਾਗ (ਬੀਦੇ 8ਵੇਂ ਪ੍ਰਸ਼ਨ ਦਾ ਭਾਗ (ਦੇ ਪ੍ਰਸ਼ਨ ਦੀ ਲੰਬਾਈ ਏਨੀ ਏਸੇ ਲਈ ਹੀ ਹੈ ਕਿ ਪ੍ਰਸ਼ਨ ਵਿੱਚ ਹੀ ਆਪਣੇ ਮਨ ਭਾਉਂਦੇ ਉਤਰ ਦੀ ਪੂਰੀ ਇਬਾਰਤ ਦੇ ਦਿੱਤੀ ਗਈ ਹੈ

ਪੜ੍ਹ ਕੇ ਸਪਸ਼ਟ ਪਤਾ ਲੱਗਦਾ ਹੈ ਕਿ ਪੇਪਰ ਸੈਟਰ ਬੱਚਿਆਂ ਪਾਸੋਂ,  ਸ਼ਾਂਤੀਪੂਰਵਕ ਸੰਘਰਸ਼ੀ ਕਿਸਾਨਾਂ ਨੂੰ ਹਿੰਸਕ,  ਤੋੜ-ਫੋੜ ਦੀਆਂ ਰੁਚੀਆਂ ਵਾਲੇ ,  ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲੇ ਦੰਗਈ ਕਿਸਮ ਦੇ ਲੋਕ ਲਿਖਵਾਉਣਾ ਚਾਹੁੰਦਾ ਹੈ 

ਉਹਨਾ ਹੋਰ ਕਿਹਾ ਕਿ ਵਿਦਿਆਰਥੀਆਂ ਪਾਸੋਂ ਅਜਿਹੀ ਇਬਾਰਤ ਲਿਖਵਾ ਕੇ ਫੇਰ ਸਰਕਾਰ ਵੱਲੋਂ ਇਸ ਨੂੰ ਕਿਸਾਨਾਂ ਦੇ ਵਿਰੋਧ ਵਿੱਚ ਅਤੇ ਆਪਣੇ ਹੱਕ ਚ ਪ੍ਰਚਾਰਿਆ ਤੇ ਪ੍ਰਸਾਰਿਆ ਜਾਵੇਗਾ ਐਸੋਸੀਏਸ਼ਨ ਪ੍ਰਧਾਨ ਨੇ ਹੋਰ ਕਿਹਾ ਕਿ ਅਜਿਹਾ ਕਰਕੇ ਸਰਕਾਰ ਦੁਨੀਆ ਦੇ ਇੱਕ ਵੱਡੇ ਲੋਕਤੰਤਰ ਨੂੰ ਦੁਨੀਆ ਦੀਆਂ ਨਜ਼ਰਾਂ ਚ ਸ਼ਰਮਸਾਰ ਕਰ ਰਹੀ ਹੈ ਜੋ ਕਿ ਇੱਕ ਚੁਣੀ ਹੋਈ ਸਰਕਾਰ ਨੂੰ ਸੋਭਦਾ ਨਹੀਂ ਉਹਨਾ ਹੋਰ ਕਿਹਾ ਕਿ ਸਰਕਾਰ ਨੇ ਜੇ ਇਹ ਬਿੱਲ ਕੇਵਲ ਕਿਸਾਨਾਂ ਦੇ ਭਲੇ ਲਈ ਬਣਾਏ ਨੇ ਤੇ ਜੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਹ ਕਨੂੰਨ ਨਹੀਂ ਚਾਹੀਦੇ ਤਾਂ ਵਾਪਸ ਲੈਣ ਚ ਸਰਕਾਰ ਨੂੰ ਦਿੱਕਤ ਕਿਓਂ ਹੋ ਰਹੀ ਹੈ ? ਇਸਦਾ ਮਤਲਬ ਸਾਫ਼ ਹੈ ਕਿ ਇਹ ਕਨੂੰਨ ਕਿਸਾਨਾਂ ਦੇ ਹਿੱਤ ਚ ਨਹੀਂ ,  ਕੁਝ ਹੋਰ ਲੋਕਾਂ ਦੇ ਹਿੱਤ ਚ ਬਣਾਏ ਗਏ ਹਨ ਕਿਸਾਨਾਂ ਉਤੇ ਜ਼ਬਰਦਸਤੀ ਇਹ ਕਨੂੰਨ ਠੋਸਣੇ ਕਿਸੇ ਸ਼ੁਗਰ ਰੋਗੀ ਨੂੰ ਜਬਰੀ ਮਿਠਾਈ ਖੁਆਉਣ ਵਾਲੀ ਗੱਲ ਹੈ ਜਦਕਿ ਰੋਗੀ ਜਾਣਦਾ ਹੈ ਕਿ ਇਹ ਮਿਠਾਈ ਨਹੀਂ,  ਉਸ ਲਈ ਜ਼ਹਿਰ ਹੈ 

ਸਰਕਾਰ ਆਪਣੇ ਪਾਲਤੂ ਮੀਡੀਏ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਇਹ ਪ੍ਰਚਾਰਨਾ ਚਹੁੰਦੀ ਹੈ ਕਿ ਕਿਸਾਨਾਂ ਨੂੰ ਇਹਨਾ ਕਨੂੰਨਾਂ ਦੀ ਸਮਝ ਹੀ ਨਹੀਂ ਆਈ ਜਦਕਿ ਕਿਸਾਨਾਂ ਨੂੰ ਇਹਨਾ ਕਨੂੰਨਾਂ ਦੀਆਂ ਬਰੀਕੀਆਂ ਅਤੇ ਘੁਣਤਰਾਂ ਦੀ ਸਮਝ ਆ ਚੁੱਕੀ ਹੈ,  ਏਸੇ ਲਈ ਅੰਦੋਲਨ ਦੀ ਰਾਹ ਤੇ ਹਨ ਉਹਨਾ ਕਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਹਠਧਰਮੀ ਛੱਡ ਕੇ ਮੌਜੂਦਾ ਕਨੂੰਨ ਰੱਦ ਕਰਕੇ ਨਵੇਂ ਸਿਰਿਓ ਕਿਸਾਨ ਜਥੇਬੰਦੀਆਂ ਦੀ ਰਾਏ ਨਾਲ ਮੁੜ ਕਨੂੰਨ ਬਣਾਉਣ ਦਾ ਐਲਾਨ ਕਰਨ ਦੇ ਨਾਲ ਨਾਲ ਐਮ ਐਸ ਪੀ ਨੂੰ ਕਨੂੰਨੀ ਦਰਜਾ ਦੇਣ ਦਾ ਐਲਾਨ ਕਰਦਿਆਂ ਦੇਸ਼ ਦੀ ਪਹਿਲਾਂ ਹੀ ਤਬਾਹ ਹੋ ਚੁੱਕੀ ਆਰਥਿਕਤਾ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਵੇ 

Have something to say? Post your comment

 

ਨੈਸ਼ਨਲ

ਸਰਕਾਰ ਅੰਦੋਲਨ ਦੇ ਖਿਲਾਫ ਕੋਈ ਕੱਦਮ ਚੁੱਕਣ ਲਈ ਕਰ ਰਹੀ ਹੈ ਰੂਪ ਰੇਖਾ ਤਿਆਰ: ਰਾਕੇਸ਼ ਟਿਕੈਤ

ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ , ਹੁਣ ਤੱਕ 105 ਲੋਕਾਂ ਨੂੰ ਮਿਲੀ ਜ਼ਮਾਨਤ ਜਿਨ੍ਹਾਂ ਵਿੱਚੋਂ 84 ਜੇਲ ਵਿਚੋਂ ਰਿਹਾਅ ਹੋਏ

ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ ਵਿਚ ਨਿਤਰਨ ਦਾ ਵੇਲਾ- ਸੁਨੀਲ ਜਾਖੜ

ਬਾਦਲਾਂ ਨੇ ਪੂਰੇ ਸਿੱਖ ਪੰਥ ਨੂੰ ਬਰਬਾਦ ਕਰਕੇ ਰੱਖ ਦਿੱਤਾ-ਪਰਮਜੀਤ ਸਿੰਘ ਸਰਨਾ

ਨੌਦੀਪ ਕੌਰ ਨੂੰ ਜਮਾਨਤ ਮਿਲਣ ਦਾ ਜਾਗੋ ਪਾਰਟੀ ਨੇ ਕੀਤਾ ਸਵਾਗਤ

ਜਾਗੋ ਨੇ 2 ਕਿਸਾਨਾਂ ਦੀ ਕਰਵਾਈ ਜ਼ਮਾਨਤ

ਨੌਜਵਾਨਾਂ ਨੇ ਸ਼ੁਭਾਸ ਨਗਰ ਚੌਕ ਵਿੱਖੇ ਲੱਗੇ ਹੋਏ ਸਿੱਖ ਜਰਨੈਲਾਂ ਦੇ ਬੁੱਤਾਂ ਦੀ ਸਫ਼ਾਈ ਦੀ ਸੇਵਾ ਕੀਤੀ

ਸਾਬਕਾ ਦਿੱਲੀ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਧਨੋਆ ਜਾਗੋ 'ਚ ਹੋਏ ਸ਼ਾਮਲ

ਭੀੜ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗੀ ਕਿਉਕਿ ਇਹ ਭੀੜ ਲੋਕਤੰਤਰ ਹੈ-ਪੀਰਮੁਹੰਮਦ ਨੇ ਤੋਮਰ ਦੇ ਬਿਆਨ ਦੀ ਕੀਤੀ ਨਿੰਦਿਆ

ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਤ  ਅਰਦਾਸ