ਮਨੋਰੰਜਨ

ਕੋਰੋਨਾ ਕਾਲ ਤੋਂ ਬਾਅਦ ਪੀਵੀਆਰ ਵਿੱਚ ਫ਼ਿਲਮ ਟੈਂਕ ਕਲੀਨਰ ਦੇ ਸ਼ੋਅ ਦਾ ਹੋਇਆ ਹਾਊਸ ਫੂਲ : ਫਿਲਮ ਦੇ ਡਾਇਰੈਕਟਰ ਪਰਵਿੰਦਰ ਸਿੰਘ ਵੜੈਚ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 22, 2021 08:29 PM



ਖਰੜ :- ਪੀ ਵੀ ਆਰ ਪੰਜਾਬ ਮਾਲ ਵਿੱਚ ਫ਼ਿਲਮ ਟੈਂਕ ਕਲੀਨਰ ਦਾ ਸ਼ੋਅ ਹਾਊਸ ਫੁੱਲ ਰਿਹਾ ਜਾਣਕਾਰੀ ਦਿੰਦਿਆਂ ਫਿਲਮ ਦੇ ਡਾਇਰੈਕਟਰ ਅਤੇ ਰਾਈਟਰ ਪਰਵਿੰਦਰ ਸਿੰਘ ਵੜੈਚ ਨੇ ਦੱਸਿਆ ਕੀ ਇਹ ਫ਼ਿਲਮ ਟ੍ਰਾਈਸਿਟੀ ਦੇ ਵਾਸੀਆਂ ਨੂੰ ਬਹੁਤ ਹੀ ਪਸੰਦ ਆਏਗੀ। ਇਸ ਫ਼ਿਲਮ ਵਿੱਚ ਹੀਰੋ ਦਾ ਰੋਲ ਕਰਨ ਵਾਲੇ ਮਨੀ ਸਭਰਵਾਲ ਨੇ ਆਪਣੀ ਐਕਟਿੰਗ ਨਾਲ ਲੋਕਾਂ ਦਾ ਮਨ ਮੋਹ ਲਿਆ। ਫਿਲਮ ਦੇ ਡਾਇਰੈਕਟਰ ਪਰਵਿੰਦਰ ਵੜੈਚ ਨੇ ਦੱਸਿਆ ਕਿ ਫ਼ਿਲਮ ਇਕ ਗ਼ਰੀਬ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ਹੈ। ਫ਼ਿਲਮ ਵਿੱਚ ਦਰਸਾਇਆ ਗਿਆ ਹੈ ਕਿ ਨੌਜਵਾਨ ਤੇ ਘਰ ਦੀ ਜ਼ਿੰਮੇਵਾਰੀ ਪੈਣ ਤੇ ਉਸਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ। ਫ਼ਿਲਮ ਵਿੱਚ ਕੰਮ ਕਰਨ ਵਾਲੀ ਪੂਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ। ਲੋਕਾਂ ਨੂੰ ਫਿਲਮ ਕਾਫੀ ਪਸੰਦ ਆਈ ਫਿਲਮ ਵਿਚ ਗਾਣਿਆਂ ਦੇ ਨਾਲ ਨਾਲ ਡਾਇਲਾਗ ਵੀ ਵਧੀਆ ਲਿਖੇ ਗਏ ਹਨ ਫ਼ਿਲਮ ਦੀ ਡਾਇਰੈਕਸ਼ਨ ਪਰਵਿੰਦਰ ਸਿੰਘ ਵੜੈਚ ਵੱਲੋਂ ਬਹੁਤ ਹੀ ਵਧੀਆ ਕੀਤੀ ਗਈ ਹੈ ਇਹ ਫ਼ਿਲਮ ਸਸਪੈਂਸ ਅਤੇ ਥ੍ਰਿਲਰ ਹੋਣ ਦੇ ਨਾਲ ਨਾਲ ਲੋਕਾਂ ਲਈ ਇਕ ਵਧੀਆ ਸੰਦੇਸ਼ ਵੀ ਹੈ। ਪਰਵਿੰਦਰ ਸਿੰਘ ਵੜੈਚ ਪ੍ਰੋਡਿਊਸਰ, ਸਵਰਨਜੀਤ ਕੌਰ ਵੜੈਚ ਲੀਡ ਐਕਟਰ, ਮਨੀ ਸਭਰਵਾਲ ਲੀਡ ਐਕਟਰੈਸ, ਮਰੀਦੁਲਾ ਮਹਾਜਨ, ਸੈਕਿੰਡ ਲੀਡ ਐਕਟਰ ਵੀਨਾ ਮਨਜੋਤ ਵੜੈਚ, ਕ੍ਰਿਏਟਿਵ ਡਾਇਰੈਕਟਰ ਡਿਸਟ੍ਰੀਬਿਊਟਰ ਹਰਕਿਰਨ ਕੌਰ ਵੜੈਚ, ਐਸੋਸੀਏਟ ਡਾਇਰੈਕਟਰ ਹੈਪੀ ਬੰਨਮਾਜਰਾ। ਇਸ ਫਿਲਮ ਦਾ ਬਜਟ ਢਾਈ ਕਰੋੜ ਰੱਖਿਆ ਗਿਆ ਸੀ ਅਤੇ ਪੂਰੇ ਭਾਰਤ ਵਿੱਚ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਡਾਇਰੈਕਟਰ ਪਰਵਿੰਦਰ ਵੜੈਚ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨਾਲ ਜੁੜੀ ਕਹਾਣੀ ਦੇ ਅਧਾਰਤ ਫਿਲਮ ਬਣਾਉਣ ਦੀ ਪਰਿਕ੍ਰੀਆ ਚਾਲ ਰਹੀ ਹੈ।

 

Have something to say? Post your comment

 

ਮਨੋਰੰਜਨ

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ