ਟ੍ਰਾਈਸਿਟੀ

ਚਾਇਨਾਂ ਡੋਰ ਵੇਚਣ ਵਾਲਿਆਂ ਤੇ ਪ੍ਰਸਾਸ਼ਨ ਵਲੋਂ ਹੋਣੀ ਚਾਹੀਦੀ ਹੈ ਸਖਤ ਕਾਰਵਾਈ :- ਢਿੱਲੋਂ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 22, 2021 08:32 PM



ਖਰੜ :- ਪੂਰੇ ਭਾਰਤ ਵਿੱਚ ਚਾਇਨਾਂ ਡੋਰ ਉਪਰ ਪਾਬੰਦੀ ਲੱਗੀ ਹੋਈ ਹੈ ਪਰ ਪੂਰੇ ਪੰਜਾਬ ਸੂਬੇ ਵਿੱਚ ਇਸ ਘਾਤਕ ਡੋਰ ਦੀ ਵਿਕਰੀ ਬੇਰੋਕ ਜਾਰੀ ਹੈ। ਇਸ ਸਬੰਧੀ ਨਿਊ ਸਵਰਾਜ ਨਗਰ ਖਰੜ ਦੇ ਸਮਾਜਸੇਵੀ ਆਗੂ ਅਤੇ ਵਾਰਡ ਨੰਬਰ 8 ਦੇ ਪ੍ਰਧਾਨ ਕੰਵਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਖਰੜ ਦੇ ਵਟਸਐਪ ਗਰੁੱਪਾਂ ਵਿੱਚ ਇਹ ਗੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸ਼ਹਿਰ ਵਿੱਚ ਕੁਝ ਦੁਕਾਨਦਾਰ ਚੋਰ ਮੋਰੀ ਰਾਹੀਂ ਇਸ ਘਾਤਕ ਚਾਇਨਾਂ ਡੋਰ ਦੇ ਪਿੰਨੇ ਅਤੇ ਚਰਖੜੀਆਂ ਦੀ ਵਿਕਰੀ ਕਰ ਰਹੇ ਹਨ ਜੋ ਨਾ ਸਿਰਫ ਬੇਜ਼ੁਬਾਨ ਪੰਛੀਆਂ ਲਈ ਘਾਤਕ ਹੈ ਬਲਕਿ ਇਨਸਾਨੀ ਜਾਨਾਂ ਵੀ ਲੈ ਰਹੀ ਹੈ। ਢਿੱਲੋਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਸਿਰਫ ਔਡਰ ਹੀ ਕਰਦੀਆਂ ਆ ਰਹੀਆਂ ਹਨ ਕਿ ਚਾਇਨਾਂ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਹੁਕਮ ਸਿਰਫ ਅਖਬਾਰਾਂ ਦੇ ਅੱਖਰ ਕਾਲੇ ਕਰਨ ਵਾਲੇ ਹੀ ਸਾਬਤ ਹੋ ਰਹੇ ਹਨ ਅਤੇ ਕਾਰਵਾਈ ਕਰਨੀ ਜੀਰੋ ਸਾਬਿਤ ਹੋ ਰਹੀ ਹੈ।
ਢਿੱਲੋਂ ਨੇ ਆਪਣੇ ਪੱਧਰ ਤੇ ਆਪਣੇ ਲਾਗਲੇ ਖੇਤਰ ਦੇ ਦੁਕਾਨਦਾਰਾਂ ਕੋਲੋਂ ਚਾਇਨਾਂ ਡੋਰ ਖਰੀਦਣ ਦਾ ਬਹੁਤ ਯਤਨ ਕੀਤਾ ਪਰ ਦੁਕਾਨਦਾਰ ਪਹਿਲਾਂ ਹੀ ਸਮਝ ਜਾਂਦੇ ਸੀ ਕਿ ਇਹ ਕੋਈ ਨਾ ਕੋਈ ਕਾਰਵਾਈ ਕਰਵਾ ਸਕਦਾ ਹੈ ਇਸ ਲਈ ਹਰ ਇੱਕ ਦੁਕਾਨਦਾਰ ਨੇ ਜਵਾਬ ਦੇ ਦਿੱਤਾ ਕਿ ਅਸੀਂ ਇਹ ਡੋਰ ਵੇਚਦੇ ਹੀ ਨਹੀਂ। ਜਦੋਂ ਢਿੱਲੋਂ ਨੇ ਵੱਖ ਵੱਖ ਗਲੀ ਮੁਹੱਈਆਂ ਵਿੱਚ ਜਾਕੇ ਦੇਖਿਆ ਤਾਂ ਕੁਝ ਬੱਚੇ ਚਾਇਨਾਂ ਡੋਰ ਨਾਲ ਪਤੰਗ ਉਡਾ ਰਹੇ ਸਨ। ਜਦੋਂ ਉਨ੍ਹਾਂ ਬੱਚਿਆਂ ਨੂੰ ਇਸਦੇ ਨੁਕਸਾਨ ਦੱਸਕੇ ਜਾਗਰੂਕ ਕੀਤਾ ਤਾਂ ਉਨ੍ਹਾਂ ਬੱਚਿਆਂ ਨੇ ਆਪਣੀਆਂ ਪਤੰਗਾਂ ਸਮੇਤ ਚਾਇਨਾਂ ਡੋਰ ਢਿੱਲੋਂ ਦੇ ਹਵਾਲੇ ਕਰ ਦਿੱਤੀ ਅਤੇ ਸੌਂਹ ਖਾਧੀ ਕਿ ਅੱਗੇ ਤੋਂ ਉਹ ਇਸ ਡੋਰ ਦਾ ਪ੍ਰਯੋਗ ਨਹੀਂ ਕਰਨਗੇ। ਇਸ ਖੁਸ਼ੀ ਦੇ ਮੌਕੇ ਤੇ ਢਿੱਲੋਂ ਨੇ ਉਨ੍ਹਾਂ ਬੱਚਿਆਂ ਨੂੰ ਦੋ ਸੌ ਰੁਪਏ ਇਨਾਮ ਦਿੱਤਾ ਅਤੇ ਚੰਗੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ। ਢਿੱਲੋਂ ਨੇ ਉਨ੍ਹਾਂ ਚਰਖੜੀਆਂ ਅਤੇ ਡੋਰ ਦੇ ਪਿੰਨਿਆਂ ਨੂੰ ਅੱਗ ਲਗਾਕੇ ਫੂੱਕ ਦਿੱਤਾ ਤਾਂ ਜੋ ਕੋਈ ਹੋਰ ਬੱਚਾ ਇਸ ਡੋਰ ਨੂੰ ਨਾ ਵਰਤ ਸਕੇ।
ਢਿੱਲੋਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਮਸਲੇ ਤੇ ਸਰਕਾਰ ਨੂੰ ਗੰਭੀਰ ਹੋਣ ਦੀ ਜਰੂਰਤ ਹੈ ਅਤੇ ਜੋ ਦੁਕਾਨਦਾਰ ਚਾਇਨਾਂ ਡੋਰ ਵੇਚਦੇ ਹਨ ਉਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ