BREAKING NEWS
ਮੁੱਖ ਇੰਜੀਨੀਅਰ ਸਤਵਿੰਦਰ ਸਿੰਘ ਨੇ ਨਵੇਂ ਨਿਯੁਕਤ ਹੋਏ ਜੂਨੀਅਰ ਇੰਜੀਨੀਅਰਜ਼ ਅਤੇ ਇਲੈਕਟ੍ਰੀਸ਼ਨਾਂ ਨੂੰ ਜਿੰਮੇਵਾਰੀ ਨਾਲ ਡਿਉਟੀ ਕਰਨ ਲਈ ਪ੍ਰੇਰਿਤ ਕੀਤਾ ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾ ਕੇ ਅਕਾਲੀ ਦਲ ਵਿਧਾਇਕਾ ਨੇ ਖੇਤੀ ਕਾਨੂੰਨਾਂ ਦਾ ਕੀਤਾ ਪੁਰਜ਼ੋਰ ਵਿਰੋਧਸਰਕਾਰ ਅੰਦੋਲਨ ਦੇ ਖਿਲਾਫ ਕੋਈ ਕੱਦਮ ਚੁੱਕਣ ਲਈ ਕਰ ਰਹੀ ਹੈ ਰੂਪ ਰੇਖਾ ਤਿਆਰ: ਰਾਕੇਸ਼ ਟਿਕੈਤਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ , ਹੁਣ ਤੱਕ 105 ਲੋਕਾਂ ਨੂੰ ਮਿਲੀ ਜ਼ਮਾਨਤ ਜਿਨ੍ਹਾਂ ਵਿੱਚੋਂ 84 ਜੇਲ ਵਿਚੋਂ ਰਿਹਾਅ ਹੋਏਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ

ਪੰਜਾਬ

ਪੰਜਾਬ ਸਰਕਾਰ ਨੇ 19082 ਧੀਆਂ ਦੀ 39 ਕਰੋੜ ਰੁਪਏ ਦੇ ਕੇ ਕੀਤੀ ਵਿੱਤੀ ਮਦਦ: ਸਾਧੂ ਸਿੰਘ ਧਰਮਸੋਤ

ਦਵਿੰਦਰ ਸਿੰਘ ਕੋਹਲੀ | February 22, 2021 08:39 PM

ਚੰਡੀਗੜ,

ਪੰਜਾਬ ਸਰਕਾਰ ਨੇ ਸੂਬੇ ਦੀਆਂ ਆਰਥਿਕ ਤੌਰ ’ਤੇ ਕਮਜ਼ੋਰ ਧੀਆਂ ਨੂੰ ਉਨਾਂ ਦੇ ਵਿਆਹ ਮੌਕੇ 21-21 ਹਜ਼ਾਰ ਦੀ ਰਾਸ਼ੀ ਮੁਹੱਈਆ ਕਰਵਾਈ ਹੈ। ਸਾਲ 2020 ਦੌਰਾਨ ਸੂਬੇ ਦੀਆਂ 19082 ਧੀਆਂ ਨੂੰ 39 ਕਰੋੜ ਰੁਪਏ ਜਾਰੀ ਕਰਕੇ ਉਨਾਂ ਦੀ ਵਿੱਤੀ ਮਦਦ ਕੀਤੀ ਗਈ ਹੈ।

ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2020 ਦੌਰਾਨ ‘ਆਸ਼ੀਰਵਾਦ’ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੀਆਂ 10873 ਧੀਆਂ ਨੂੰ 22 ਕਰੋੜ ਰੁਪਏ ਜਦਕਿ ਪੱਛੜੀਆਂ ਸ੍ਰੇਣੀਆਂ/ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀਆਂ 8209 ਧੀਆਂ ਨੂੰ 17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਨਾਂ ਦੇ ਵਿਆਹ ਮੌਕੇ ਪ੍ਰਦਾਨ ਕੀਤੀ ਹੈ।

ਮੰਤਰੀ ਨੇ ਦੱਸਿਆ ਕਿ ਸਾਲ 2020 ਦੌਰਾਨ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ ਨਵੀਂ ਡਾ. ਬੀ.ਆਰ.ਅੰਬੇਦਕਰ ਐਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ 27 ਅਕਤੂਬਰ, 2020 ਨੂੰ ਅਧਿਸੂਚਿਤ ਕੀਤੀ ਜੋ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋ ਗਈ ਹੈ। ਉਨਾਂ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਵਸਨੀਕ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗ, ਜਿਨਾਂ ਨੇ ਪੰਜਾਬ ਰਾਜ ਅਤੇ ਚੰਡੀਗੜ ਤੋਂ ਮੈਟਿ੍ਰਕ ਪਾਸ ਕੀਤੀ ਹੋਵੇ, ’ਤੇ ਲਾਗੂ ਹੋਵੇਗੀ। ਇਸ ਸਕੀਮ ਤਹਿਤ ਲਾਭ ਲੈਣ ਲਈ ਆਮਦਨ ਹੱਦ 2.50 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਦੇਣ ਦਾ ਦਾਇਰਾ ਪੰਜਾਬ ਅਤੇ ਚੰਡੀਗੜ ਦੇ ਕੇਂਦਰੀ ਅਤੇ ਸੂਬਾ ਪੱਧਰੀ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਤੱਕ ਵਧਾ ਦਿੱਤਾ ਗਿਆ ਹੈ।

ਸ. ਧਰਮਸੋਤ ਨੇ ਦੱਸਿਆ ਕਿ ਸਰਕਾਰ ਵੱਲੋਂ ਘੱਟ ਗਿਣਤੀ ਦੇ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਲਾਭ ਦੇਣ ਲਈ ਤਿੰਨ ਸਕੀਮਾਂ ਪ੍ਰ੍ਰੀ ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਆਦਿ ਚਲਾਈਆਂ ਜਾ ਰਹੀਆਂ ਹਨ। ਸਾਲ 2020 ਦੌਰਾਨ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਫ਼ਾਰ ਮਨਿਉਰਿਟੀ ਤਹਿਤ 4, 68, 622 ਵਿਦਿਆਰਥੀਆਂ ਨੂੰ 76.14 ਕਰੋੜ ਰੁਪਏ, ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਮਨਿਉਰਿਟੀ ਸਕੀਮ ਤਹਿਤ 56, 664 ਵਿਦਿਆਰਥੀਆਂ ਨੂੰ 30.18 ਕਰੋੜ ਰੁਪਏ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਸਕੀਮ ਤਹਿਤ 2404 ਵਿਦਿਆਰਥੀਆਂ ਨੂੰ 6.45 ਕਰੋੜ ਰੁਪਏ ਦੀ ਵਜੀਫਾ ਰਾਸ਼ੀ ਡੀ.ਬੀ.ਟੀ. ਮੋਡ ਰਾਹੀਂ ਅਦਾ ਕੀਤੀ ਗਈ।

 

Have something to say? Post your comment

 

ਪੰਜਾਬ

ਮੁੱਖ ਇੰਜੀਨੀਅਰ ਸਤਵਿੰਦਰ ਸਿੰਘ ਨੇ ਨਵੇਂ ਨਿਯੁਕਤ ਹੋਏ ਜੂਨੀਅਰ ਇੰਜੀਨੀਅਰਜ਼ ਅਤੇ ਇਲੈਕਟ੍ਰੀਸ਼ਨਾਂ ਨੂੰ ਜਿੰਮੇਵਾਰੀ ਨਾਲ ਡਿਉਟੀ ਕਰਨ ਲਈ ਪ੍ਰੇਰਿਤ ਕੀਤਾ

ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾ ਕੇ ਅਕਾਲੀ ਦਲ ਵਿਧਾਇਕਾ ਨੇ ਖੇਤੀ ਕਾਨੂੰਨਾਂ ਦਾ ਕੀਤਾ ਪੁਰਜ਼ੋਰ ਵਿਰੋਧ

ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ

ਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ

ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨ

‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰ

ਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਖੇਤ ਕਾਮਿਆਂ ਤੋਂ ਇਲਾਵਾ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ

ਵਿਗਿਆਨ ਤੇ ਤਕਨਾਲੌਜੀ ਦੇਸ਼ ਨੂੰ ਚਲਾਉਣ ਵਾਲੇ ਡਰਾਈਵਰ : ਡਾ. ਜੈਰਥ

ਅਜਨਾਲਾ ਦੇ ਕਾਂਗਰਸੀ ਵਿਧਾਇਕ ਦੇ ਕਰੀਬੀ ਅਤੇ ਫ਼ਾਜ਼ਿਲਕਾ ਦੇ ਕਈ ਕਾਂਗਰਸੀ ਆਗੂ ਪਾਰਟੀ ਵਿੱਚ ਹੋਏ ਸ਼ਾਮਿਲ