BREAKING NEWS
ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮ

ਨੈਸ਼ਨਲ

ਭੀੜ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗੀ ਕਿਉਕਿ ਇਹ ਭੀੜ ਲੋਕਤੰਤਰ ਹੈ-ਪੀਰਮੁਹੰਮਦ ਨੇ ਤੋਮਰ ਦੇ ਬਿਆਨ ਦੀ ਕੀਤੀ ਨਿੰਦਿਆ

ਕੌਮੀ ਮਾਰਗ ਬਿਊਰੋ | February 22, 2021 09:19 PM

ਚੰਡੀਗੜ - ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕੇਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋ ਕਿਹਾ ਕਿ ਗਿਆ ਕਿ ਭੀੜ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰਵਾ ਸਕਦੀ , ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਚ ਨਿੰਦਿਆ ਕੀਤੀ । ਉਨਾ ਕਿਹਾ ਕਿ ਭੀੜਾਂ ਹੀ ਅੰਦੋਲਨ ਜਿਤਵਾਂਉਦੀਆਂ ਤੇ ਕਾਲੇ ਖੇਤੀ ਕਾਨੂੰਨਾਂ ਤੇ ਵੀ ਅੰਨਦਾਤਾ ਜਿੱਤ ਪ੍ਰਾਪਤ ਕਰਕੇ ਹੀ ਰਹੇਗਾ । ਪੀਰਮੁਹਮਦ ਨੇ ਤੋਮਰ ਤੇ ਦੋਸ਼ ਲਾਇਆ ਕਿ ਉਨਾ ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀ ਛੱਡੀ ਤੇ ਹੁਣ ਬੇਹੱਦ ਨਿਰਾਸ਼ਾਜਨਕ ਬਿਆਨਬਾਜੀ, ਤੇ ਅਜੀਬੋ ਗਰੀਬ ਜਿਹੇ ਬਿਆਨ ਦੋਣਾ ਉਹਨਾਂ ਨੂੰ ਸ਼ੋਭਾ ਨਹੀ ਦਿੰਦੇ । ਖੇਤੀ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਅੰਨਦਾਤੇ ਦੀ ਸੁਣਨ ਨਾਂ ਕੀ ਕੁਝ ਧਨਾਢ ਪਰਿਵਾਰਾਂ ਦੀ । ਉਨਾ ਸਪੱਸ਼ਟ ਕੀਤਾ ਕਿ ਮੋਦੀ ਹਕੂਮਤ ਵਾਕਿਆ ਹੀ ਪੂੰਜੀਪਤੀਆਂ ਦੇ ਹੱਥ ਚ ਖੇਡ ਰਹੀ ਹੈ। ਲੋਕਤੰਤਰੀ ਮੁਲਕ ਚ ਮਤਲਬ ਲੋਕਾਂ ਦਾ ਰਾਜ ਹੁੰਦਾ ਹੈ।
ਪੀਰਮਹੁੰਮਦ ਨੇ ਚਿੰਤਾ ਪ੍ਰਗਟਾਈ ਕਿ ਜਿਵੇ ਦਾ ਰਵੱਈਆਂ ਲਗਾਤਾਰ ਮੋਦੀ ਸਰਕਾਰ ਨੇ ਅਖਤਿਆਰ ਕੀਤਾ ਹੈ ਉਹ ਦੇਸ਼ ਲਈ ਬਹੁਤ ਭਿਆਨਕ ਸਿੱਧ ਹੋ ਸਕਦਾ ਹੈ ਕਿਉਕਿ ਲੋਕਤੰਤਰੀ ਮੁਲਕ ਚ ਕਾਨੂੰਨ ਬਣਦੇ ਆਏ ਹਨ ਤੇ ਜੇ ਕਿਸੇ ਨੂੰ ਉਨਾ ਕਾਨੂੰਨਾਂ ਤੋ ਇਤਰਾਜ ਹੈ ਤਾਂ ਸਰਕਾਰਾਂ ਰੱਦ ਵੀ ਕਰਦੀਆਂ ਹਨ ਪਰ ਮੋਦੀ ਹਕੂਮਤ ਦੀ ਅੜੀ ਲੋਕਾਂ ਦੇ ਭਵਿੱਖ ਲਈ ਬੇਹੱਦ ਖਤਰਨਾਕ ਹੈ । ਉਹਨਾ ਕਿਹਾ ਕਿ ਟਿੱਕਰੀ ਬਾਰਡਰ ਤੇ ਦਿੱਲੀ ਪੁਲਿਸ ਵੱਲੋ ਲਗਾਏ ਗਏ ਚਿਤਾਵਨੀ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਹੁਤ ਜਲਦ ਕੇਦਰ ਸਰਕਾਰ ਜਾਣਬੁੱਝ ਕੇ ਪੁਰਅਮਨ ਢੰਗ ਨਾਲ ਚੱਲ ਰਹੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਕੋਈ ਵੱਡੀ ਕਾਰਵਾਈ ਕਰਨ ਦੇ ਰੋਅ ਵਿੱਚ ਹੈ ਜਿਸ ਨਾਲ ਮਸਲਾ ਹੱਲ ਹੋਣ ਦੀ ਜਗਾ ਵਿਗੜੇਗਾ। ਸਰਕਾਰ ਨੂੰ ਅਜਿਹੀ ਗਲਤੀ ਨਹੀ ਕਰਨੀ ਚਾਹੀਦੀ ।

 

Have something to say? Post your comment

 

ਨੈਸ਼ਨਲ

ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ ਵਿਚ ਨਿਤਰਨ ਦਾ ਵੇਲਾ- ਸੁਨੀਲ ਜਾਖੜ

ਬਾਦਲਾਂ ਨੇ ਪੂਰੇ ਸਿੱਖ ਪੰਥ ਨੂੰ ਬਰਬਾਦ ਕਰਕੇ ਰੱਖ ਦਿੱਤਾ-ਪਰਮਜੀਤ ਸਿੰਘ ਸਰਨਾ

ਨੌਦੀਪ ਕੌਰ ਨੂੰ ਜਮਾਨਤ ਮਿਲਣ ਦਾ ਜਾਗੋ ਪਾਰਟੀ ਨੇ ਕੀਤਾ ਸਵਾਗਤ

ਜਾਗੋ ਨੇ 2 ਕਿਸਾਨਾਂ ਦੀ ਕਰਵਾਈ ਜ਼ਮਾਨਤ

ਨੌਜਵਾਨਾਂ ਨੇ ਸ਼ੁਭਾਸ ਨਗਰ ਚੌਕ ਵਿੱਖੇ ਲੱਗੇ ਹੋਏ ਸਿੱਖ ਜਰਨੈਲਾਂ ਦੇ ਬੁੱਤਾਂ ਦੀ ਸਫ਼ਾਈ ਦੀ ਸੇਵਾ ਕੀਤੀ

ਸਾਬਕਾ ਦਿੱਲੀ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਧਨੋਆ ਜਾਗੋ 'ਚ ਹੋਏ ਸ਼ਾਮਲ

ਕਿਸਾਨ ਅਦੋਲਨ ਬਾਰੇ ਚੇਨਈ ਐਜੂਕੇਸ਼ਨ ਬੋਰਡ ਦਾ ਕਰੂਰ ਚੇਹਰਾ ਨੰਗਾ

ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਤ  ਅਰਦਾਸ

ਬਦਰਪੁਰ-ਜੈਤਪੁਰ ਤੋਂ ਭਾਰੀ ਸੰਖਿਆ ਵਿਚ ਸੰਗਤਾਂ ਨੇ ਫੜ੍ਹਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹੱਥ

ਸਿਰਸਾ ਨੇ ਆਪਣੇ ਦਸਤਖਤ ਨੂੰ ਕੈਮਿਕਲ ਦੇ ਜਰੀਏ ਮਿਟਾਇਆ, ਕਰਵਾਂਗੇ ਜਾਂਚ -ਅਕਾਲੀ ਦਲ ਦਿੱਲੀ