ਹਰਿਆਣਾ

ਰੂਫਟਾਪ ਸੋਲਰ ਯੋਜਨਾ ਦੇ ਬਾਰੇ ਵਿਚ ਕੁੱਝ ਕੰਪਨੀਆਂ ਵੱਲੋਂ ਫੈਲਾਈ ਜਾ ਰਹੀ ਅਫਵਾਹ ਤੋਂ ਸੁਚੇਤ ਰਹਿਣ ਲਈ ਭਾਰਤ ਸਰਕਾਰ ਨੇ ਕੀਤੀ ਐਫਵਾਈਜਰੀ ਜਾਰੀ

ਦਵਿੰਦਰ ਸਿੰਘ ਕੋਹਲੀ | February 25, 2021 07:15 PM

 

ਚੰਡੀਗੜ੍ਹ, ਭਾਰਤ ਸਰਕਾਰ ਦੇ ਨਵੀਨ ਅਤੇ ਨਵੀਕਰਣੀ ਉਰਜਾ ਮੰਤਰਾਲੇ ਵੱਲੋਂ ਲੋਕਾਂ ਨੁੰ ਰੂਫਟਾਪ ਸੋਲਰ ਯੋਜਨਾ ਦੇ ਬਾਰੇ ਵਿਚ ਕੁੱਝ ਕੰਪਨੀਆਂ ਵੱਲੋਂ ਫੈਲਾਈ ਜਾ ਰਹੀ ਅਫਵਾਹ ਤੋਂ ਸੁਚੇਤ ਰਹਿਣ ਲਈ ਐਫਵਾਈਜਰੀ ਜਾਰੀ ਕੀਤੀ ਹੈ।

            ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਸਰਕਾਰ ਦੇ ਨਵੀਨ ਅਤੇ ਨਵੀਕਰਣੀ ਉਰਜਾ ਮੰਤਰਾਲੇ ਵੱਲੋਂ ਘਰਾਂ ਦੀ ਛੱਤ ਤੇ ਸੋਲਰ ਪੈਨਲ ਲਗਾ ਕੇ ਆਪਣੀ ਬਿਜਲੀ ਬਣਾਉਨ ਤਹਿਤ ਰੂਫਟਾਪ ਸੋਲਰ ਯੋਜਨਾ (ਫੇਜ ਦੂਜਾ) ਚਲਾਈ ਜਾ ਰਹੀ ਹੈ ਜਿਸ ਦੇ ਤਹਤ ਪਹਿਲਾਂ 3  ਿਕਲੋਵਾਟ ਤਕ 40 ਫੀਸਦੀ ਦੀ ਅਨੁਦਾਨ ਰਕਮ ਅਤੇ ਉਸ ਦੇ ਬਾਅਦ 3 ਕਿਲੋਵਾਟ ਤੋਂ 10 ਕਿਲੋਵਾਟ ਤਕ ਦੇ ਲਈ 20 ਫੀਸਦੀ ਤਕ ਦੀ ਅਨੁਦਾਨ ਰਕਮ ਮੰਤਰਾਲੇ ਵੱਲੋਂ ਦਿੱਤੀ ਜਾ ਰਹੀ ਹੈ। ਇਹ ਯੋਜਨਾ ਸਥਾਨਕ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਵੱਲੋਂ ਲਾਗੂ ਕੀਤੀ ਜਾ ਰਹੀ ਹੈ।

            ਉਨ੍ਹਾਂ ਨੇ ਸਪ੪ਟ ਕਰਦੇ ਹੋਏ ਦਸਿਆ ਕਿ ਮੰਤਰਾਲੇ ਦੇ ਧਿਆਨ ਵਿਚ ਲਿਆਇਆ ਗਿਆ ਹੈ ਕਿ ਕੁੱਝ ਰੂਫਟਾਪ ਸੋਲਰ ਪਲਾਂਟ ਲਗਾਉਣ ਵਾਲੀ ਕੰਪਨੀਆਂ/ਵੈਂਡਰਸ ਵੱਲੋਂ ਸਵੈ ਨੂੰ ਮੰਤਰਾਲੇ ਵੱਲੋਂ ਅਥੋਰਾਇਜਡ ਵੈਂਡਰਸ ਦੱਸ ਕੇ ਰੂਫਟਾਪ ਸੋਲਰ ਪਲਾਂਟ ਲਾਗਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਮੰਤਰਾਲੇ ਵੱਲੋਂ ਕਿਸੇ ਵੀ ਵੈਂਡਰ ਨੂੰ ਅਥੋਰਾਇਜਡ ਨਹੀਂ ਕੀਤਾ ਗਿਆ ਹੈ ਅਤੇ ਇਹ ਯੋਜਨਾ ਸਿਰਫ ਰਾਜਾਂ ਦੀ ਬਿਜਲੀ ਵੰਡ ਕੰਪਨੀਆਂ ਵੱਲੋਂ ਲਾਗੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਬਿਜਲੀ ਵੰਡ ਕੰਪਨੀਆਂ ਵੱਲੋਂ ਟੈਂਡਰ ਪ੍ਰਕ੍ਰਿਆ ੱਲੋਂ ਵੈਡਰਸ ਦਾ ਚੋਣ ਕਰ ਸੂਚੀਬੱਧ ਕੀਤਾ ਜਾਂਦਾ ਹੈ ਅਤੇ ਰੂਫਟਾਪ ਸੋਲਰ ਪਲਾਂਅ ਲਗਾਉਣ ਦੀ ਦਰ ਨਿਰਧਾਰਿਤ ਕੀਤੀ ਜਾਂਦੀ ਹੈ।

            ਉਨ੍ਹਾਂ ਨੇ ਦਸਿਆ ਕਿ ਲਗਭਗ ਸਾਰੇ ਬਿਜਲੀ ਵੰਡ ਕੰਪਨੀਆਂ ਨੇ ਇਸ ਦੇ ਲਈ ਆਨਲਾਇਨ ਪ੍ਰਕ੍ਰਿਆ ਜਾਰੀ ਕੀਤੀ ਹੈ,  ਅਜਿਹੇ ਵਿਚ ਰੂਫਟਾਪ ਸੋਲਰ ਪਲਾਂਟ ਲਗਾਉਣ ਦੇ ਇਛੁੱਕ ਘਰੇਲੂ ਖਪਤਕਾਰ ਆਨਲਾਇਨ ਬਿਨੈ ਕਰ ਸਕਦੇ ਹਨ ਅਤੇ ਰਾਜ ਦੀ ਬਿਜਲੀ ਵੰਡ ਕੰਪਨੀ ਵੱਲੋਂ ਸੂਚੀਬੱਧ ਵੈਂਡਰਸ ਤੋਂ ਰੂਫਟਾਪ  ਸੋਲਰ ਪਲਾਂਟ ਲਗਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਿਰਫ ਨਿਰਧਾਰਿਤ ਦਰ ਅਨੁਸਾਰ ਕੁੱਲ ਕੀਮਤ ਵਿੱਚੋਂ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਅਨੁਦਾਨ ਰਕਮ ਘਆ ਕੇ ਬਾਕੀ ਰਕਮ ਦਾ ਹੀ ਭੁਗਤਾਨ ਵੈਂਡਰਸ ਨੂੰ ਕਰਨਾ ਹੈ ਜਿਸ ਦੀ ਪ੍ਰਕ੍ਰਿਆ ਬਿਜਲੀ ਵੰਡ ਕੰਪਨੀਆਂ ਦੇ ਆਨਲਾਇਨ ਪੋਰਟਲ ਤੇ ਦਿੱਤੀ ਗਈ ਹੈ। ਅਨੁਦਾਨ ਦੀ ਰਕਮ ਵੈਂਡਰਸ ਨੂੰ ਮੰਤਰਾਲੇ ਵੱਲੋਂ ਬਿਜਲੀ ਵੰਡ ਕੰਪਨੀਆਂ ਰਾਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਘਰੇਲੂ ਖਪਤਕਾਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੇ ਕਿ ਮੰਤਰਾਲੇ ਦੀ ਯੋਜਨਾ ਦੇ ਤਹਿਤ ਅਨੁਦਾਨ ਪਾਉਣ ਲਈ ਉਹ ਸਿਰਫ ਬਿਜਲੀ ਵੰਡ ਕੰਪਨੀਆਂ ਵੱਲੋਂ ਨਿਰਧਾਰਿਤ ਵੈਂਡਰ ਤੋਂ ਹੀ ਰੂਫਟਾਪ ਸੋਲਰ ਪਲਾਂਟ ਲਗਵਾਉਣ।

            ਬੁੁਲਾਰੇ ਨੇ ਅੱਗੇ ਦਸਿਆ ਕਿ ਮੰਤਰਾਲੇ ਦੇ ਧਿਆਨ ਵਿਚ ਇਹ ਵੀ ਲਿਆਇਆ ਗਿਆ ਹੈ ਕਿ ਕੁੱਝ ਵਂੈਡਰਸ ਇਸ ਘਰੇਲੂ ਖਪਤਕਾਰਾਂ ਨਾਲ ਨਿਰਧਾਰਿਤ ਦਰਾਂ ਤੋਂ ਵੱਧ ਕੀਮਤ ਵਸੂਲ ਕਰ ਰਹੇ ਹਨ ਜੋ ਕਿ ਗਲਤ ਹੈ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਜਲੀ ਵੰਡ ਕੰਪਨੀਆਂ ਵੱਲੋਂ ਨਿਰਧਾਰਿਤ ਘਰਾਂ ਦੇ ਅਨੁਸਾਰ ਹੀ ਭੁਗਤਾਨ ਕਰਨ। ਬਿਜਲੀ ਵੰਡ ਕੰਪਨੀਆਂ ਨੂੰ ਨਿਰਦੇ੪ ਦਿੱਤੇ ਗਏ ਹਨ ਕਿ ਤੇ ਅਜਿਹੇ ਵੈਂਡਰਸ  ਦੀ ਪਹਿਚਾਣ ਕਰ ਸਜਾ ਦੇਣ। ਉਨ੍ਹਾਂ ਨੇ ਦਸਿਆ ਕਿ ਵਧੇਰੇ ਜਾਣਕਾਰੀ ਦੇ ਲਈ ਸਬੰਧਿਤ ਬਿਜਲੀ ਵੰਡ ਕੰਪਨੀ ਅਤੇ ਮੰਤਰਾਲੇ ਦੇ ਟੋਫ ਫਰੀ ਨੰਬਰ 1800੍ਰ180੍ਰ3333 ਤੇ ਸੰਪਰਕ ਕਰ ਸਕਦੇ ਹਨ। ਆਪਣੀ ਬਿਜਲੀ ਵੰਡ ਕੰਪਨੀ ਦਾ ਆਨਲਾਇਨ ਪੋਰਟਲ https://solarrooftop.gov.in/grid_others/discomPortalLins ਜਾਨਣ ਦੇ ਲਈ  ਤੇ ਕਲਿਕ ਕਰਣ।

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ