ਮਨੋਰੰਜਨ

ਬਾਜ਼ਾਰੂ ਗਾਇਕੀ ਤੇ ਗੀਤਕਾਰੀ ਦਾ ਨੌਜੁਆਨੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦੀ ਬਾਤ ਪਾਉਂਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਸਫਲ ਮੰਚਣ।

ਕੌਮੀ ਮਾਰਗ ਬਿਊਰੋ | March 01, 2021 02:33 PM

 

ਚੰਡੀਗੜ੍ਹ         ਕਿਸਾਨ ਸੰਘਰਸ਼ ਨੂੰ ਸਮਰਪਿਤ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਸੰਜੀਵਨ ਸਿੰਘ ਦੇ ਲਿਖੇ ਤੇ ਨਿਰਦੇਸ਼ਿਤ ਅਤੇ ਰਿੱਤੂਰਾਗ ਕੌਰ ਵੱਲੋਂ ਡਿਜ਼ਾਇੰਨ ਕੀਤੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਰੰਧਾਵਾ ਆਡੀਟੋਰੀਅਮ,  ਪੰਜਾਬ ਕਲਾ ਭਵਨ,  ਸੈਕਟਰ-16 ਚੰਡੀਗੜ੍ਹ ਵਿਖੇ ਹੋਇਆ। ਮੰਚਣ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ। ਨਾਟਕ ਇਕ ਅਜਿਹੇ ਪ੍ਰੀਵਾਰ ਦੀ ਗੱਲ ਕਰਦਾ ਹੈ ਜਿਹੜਾ ਅਸ਼ਲੀਲਤਾ,  ਲੱਚਰਤਾ,  ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਅਜੌਕੀ ਚਲੰਤ ਗਾਇਕੀ ਦਾ ਪ੍ਰਭਾਵ ਹੇਠ ਹੈ। ਆਪਣੇ ਬੱਚਿਆ ਨੂੰ ਆਧੁਨਿਕ ਤੇ ਬ੍ਰਾਂਡਿੰਗ ਸੁੱਖ-ਸਹੂਲਤਾ ਦੇਣ ਲਈ ਮਾਂ-ਪਿਓ ਤਰਲੋ-ਮੱਛੀ ਹਨ।ਪਰ ਉਨਾਂ ਦੀ ਜ਼ਿਹਨੀ ਪ੍ਰਵਰਿਸ਼ ਵੱਲ ਉੱਕਾ ਦੀ ਧਿਆਨ ਨਹੀਂ ਦੇ ਰਹੇ।ਪ੍ਰੀਵਾਰ ਦਾ ਮੁੱਖੀ ਇਸ ਵਰਤਾਰੇ ਤੋਂ ਦੁੱਖੀ ਤੇ ਚਿੰਤਤ ਹੈ।ਪੰਜਾਬ (ਸੂਤਰਧਾਰ) ਦੇ ਰੂਪ ਵਿਚ ਆਪਣੇ ਇਤਿਹਾਸ,  ਵਰਤਮਾਨ ਦੇ ਭਵਿੱਖ ਦੀ ਗੱਲ ਕਰਦਾ ਹੈ।

        ਨਾਟਕ ਦੇ ਮੰਚਣ ਦੌਰਾਨ ਸ੍ਰੀ ਬਲਬੀਰ ਸਿੰਘ ਸਿੱਧੂ,  ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦੇ ਕਿਹਾ ਕਿ ਸਰਘੀ ਕਲਾ ਕੇਂਦਰ ਪਿਛਲੇ 30 ਸਾਲਾਂ ਤੋਂ ਸਮਾਜਿਕ ਮਸਲੇ ਛੋਹਦੇ ਨਾਟਕਾਂ ਦੇ ਮੰਚਣ ਕਰਦਾ ਆ ਰਿਹਾ ਹੈ ਅਤੇ ਡਾ. ਕਮਲ ਕੁਮਾਰ ਗਰਗ,  ਕਮਿਸ਼ਨਰ,  ਨਗਰ ਨਿਗਮ,  ਮੁਹਾਲੀ ਨੇ ਵਿਸ਼ੇਸ਼-ਮਹਿਮਾਨ ਦੇ ਤੌਰ ’ਤੇ ਸ਼ਮੂਲੀਅਤ ਕਰਦੇ ਕਿਹਾ ਕਿ ਸੰਜੀਵਨ ਨੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦੇ ਜ਼ਰੀਏ ਸਭਿਆਰਾਕ ਪ੍ਰਦੂਸ਼ਣ ਵਰਗਾ ਬਹੁੱਤ ਹੀ ਸੁਖ਼ਮ ਤੇ ਗੰਭੀਰ ਵਿਸ਼ਾ ਛੋਹਿਆ ਹੈ।

        ਨਾਟਕ ਵਿਚ ਪੰਜਾਬੀ ਰੰਗਮੰਚ ਤੇ ਫਿਲਮਾਂ ਦੇ ਚਰਚਿੱਤ ਅਦਾਕਾਰ ਜਸਬੀਰ ਗਿੱਲ ਨੇ ਪੰਜਾਬ ਦਾ ਕਿਰਦਾਰ,  ਰੰਜੀਵਨ ਸਿੰਘ ਨੇ ਮਿਊਜ਼ਕ ਕੰਪਨੀ ਦੇ ਮਾਲਕ ਕੇ.ਐਸ. ਕੋਹਲੀ ਦੇ ਕਿਰਦਾਰ ਵਿਚ,  ਸੁਖਜੀਤ ਤੇ ਜਗਜੋਤ ਦੇ ਕਿਰਦਾਰ ਵਿਚ ਪ੍ਰਵੀਨ ਕੁਮਾਰ ਤੇ ਗੁਰਮੀਤ ਕੋਰ ਨੇ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦਿੱਤਾ।ਪ੍ਰਗੀਤ ਤੇ ਸ਼ਬਦਪ੍ਰੀਤ ਦੇ ਕਿਰਦਾਰ ਵਿਚ ਕਰਮਜੀਤ ਤੇ ਆਰਤੀ,  ਅਲਫ਼ਾਜ਼ ਤੇ ਜੱਟ ਗੁਰਦਾਸਪੁਰੀਆ ਵਿਚ ਜਸਦੀਪ ਸਿੰਘ ਤੇ ਜਤਿਨ ਵਰਮਾ,  ਦਾਦੇ ਤੇ ਗੁਆਂਢੀ ਦੇ ਕਿਰਦਾਰ ਵਿਚ ਹਰਿੰਦਰਜੀਤ ਸਿੰਘ ਹਰ ਤੇ ਗੁਰਿਵੰਦਰ ਸਿੰਘ ਵੀ ਜੱਚੇ।ਡਾ.ਦਵਿੰਦਰ ਕੁਮਾਰ (ਨਵਾਂ ਸ਼ਹਿਰ) ਤੇ ਰਿਸ਼ਮ ਰਾਗ ਸਿੰਘ ਦੇ ਲਿਖੇ ਗੀਤਾਂ, ਹਿਮਾਂਸ਼ੂ ਤੇ ਗੁਰਮਨ ਦੀ ਗਾਇਕੀ,  ਸੰਜੀਵ ਦੀਵਾਨ ਦੇ ਰੌਸ਼ਨੀ ਪ੍ਰਭਾਵ,  ਰਿੱਤੂ ਸੂਦ ਦੇ ਪਹਿਰਾਵੇ ਤੇ ਮੰਚ-ਸੱਜਾ ਨਾਟਕ ਦੇ ਪ੍ਰਭਾਵ ਨੂੰ ਹੋਰ ਵੀ ਗਹਿਰਾ ਕੀਤਾ।

        ਮੰਚਣ ਉਪਰੰਤ ਨਾਟਕ ਦੇ ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਨਾਟਕ ਵਿਚ ਇਹ ਜ਼ਿਕਰ ਤੇ ਫ਼ਿਕਰ ਵੀ ਕੀਤਾ ਹੈ ਕਿ ਸਭਿਆਚਾਰਕ ਪ੍ਰਦੂਸ਼ਣ ਦੇ ਰੂਪ ਵਿਚ ਅਸ਼ਲੀਲਤਾ,  ਲੱਚਰਤਾ,  ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਅਜੌਕੀ ਚਲੰਤ ਗਾਇਕੀ ਤੇ ਗੀਤਕਾਰੀ ਕਿਵੇਂ ਸਾਡੇ ਸਮਾਜ ਤੇ ਆੳਂੁਣ ਵਾਲੀਆ ਨਸਲਾਂ ਨੂੰ ਜ਼ਿਹਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ,  ਅਪੰਗ ਅਤੇ ਕੰਗਾਲ ਕਰ ਰਿਹਾ ਹੈ,  ਗੁਮਰਾਹ ਕਰ ਰਿਹਾ ਹੈ,  ਕੁਰਾਹੇ ਪਾ ਰਿਹਾ ਹੈ।ਨਾਟਕ ਦੇ ਮਛਣ ਦੌਰਾਨ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਨਾਟ-ਕਰਮੀ ਤੇ ਇਪਟਾ,  ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਬਹੁਤ ਦੀ ਪੁਖ਼ਤਗੀ ਨਾਲ ਨਿਭਾਈ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ