ਨੈਸ਼ਨਲ

ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ , ਹੁਣ ਤੱਕ 105 ਲੋਕਾਂ ਨੂੰ ਮਿਲੀ ਜ਼ਮਾਨਤ ਜਿਨ੍ਹਾਂ ਵਿੱਚੋਂ 84 ਜੇਲ ਵਿਚੋਂ ਰਿਹਾਅ ਹੋਏ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | March 01, 2021 07:27 PM

ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲ ਗਈ।
ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਨਾਂਗਲੋਈ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਤਹਿਤ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ, ਜਗਦੀਸ਼ ਸਿੰਘ, ਭਾਗ ਸਿੰਘ, ਨਵਨੀਤ ਸਿੰਘ, ਬਲਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਰਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਜ਼ਮਾਨਤ ਮਿਲ ਗਈ ਜਦਕਿ ਨਜਫਗੜ ਪੁਲਿਸ ਥਾਣੇ ਵਿਚ ਦਰਜ ਕੇਸ ਵਿਚ ਦਯਾ ਕਿਸ਼ਨ ਅਨਿਲ ਕੁਮਾਰ ਪੁੱਤਰ ਧਰਮਪਾਲ ਤੇ ਜਗਬੀਰ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਤੇ ਹੁਣ ਇਹ ਲੋਕ ਤਿਹਾੜ ਜੇਲ ਵਿਚੋਂ ਬਾਹਰ ਆ ਸਕਣਗੇ।
ਸ੍ਰੀ ਸਿਰਸਾ ਨੇ ਇਹਨਾਂ ਦੀ ਜ਼ਮਾਨਤ ਕਰਵਾਉਣ ਲਈ ਚਾਰਾਜੋਈ ਕਰਨ ਲਈ ਐਡਵੋਕੇਟ ਸੰਜੀਵ ਨਿਸ਼ਿਆਰ, ਜਸਪ੍ਰੀਤ ਸਿੰਘ ਰਾਏ, ਕੁਨਾਲ ਮਦਾਨ, ਕਪਿਲ ਮਦਾਨ, ਗੁਰਮੁੱਖ ਸਿੰਘ ਅਰੋੜਾ, ਦਿਨੇਸ਼ ਮੋਦਗਿੱਲ, ਨਵਦੀਪ ਸਿੰਘ, ਨੇਹਾ, ਚਿਤਵਨ ਗੋਦਾਰਾ, ਰਾਜਿੰਦਰ ਸ਼ਹਿਰਾਵਤ, ਏ ਐਸ ਭੁੱਲਰ ਤੇ ਐਡਵੋਕੇਟ ਵਿਕਰਮ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਲੋਕਾਂ ਦੀ ਜ਼ਮਾਨਤ ਕਰਵਾਉਣ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਕਮੇਟੀ ਦੀ ਬਹੁਤ ਵੱਡੀ ਜਿੱਤ ਹੈ ਤੇ ਇਸ ਕਰ ਕੇ ਹਾਸਲ ਹੋ ਰਹੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਬਖਸ਼ਿਸ਼ ਹੈ ਤੇ ਅਦਾਲਤਾਂ ਵੀ ਮੰਨ ਰਹੀਆਂ ਹਨ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀ ਤੇ 307 ਵਰਗੀਆਂ ਧਾਰਾਵਾਂ ਲਾਈਆਂ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਦੀਆਂ 15 ਜ਼ਮਾਨਤਾਂ ਮਿਲਾ ਕੇ ਹੁਣ ਤੱਕ ਕੁੱਲ 105 ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, 84 ਲੋਕ ਜੇਲz ਵਿਚੋਂ ਬਾਹਰ ਆ ਚੁੱਕੇ ਹਨ। ਉਹਨਾਂ ਦੱਸਿਆ ਕਿ ਪਹਿਲਾਂ 121 ਲੋਕ ਗ੍ਰਿਫਤਾਰ ਕੀਤੇ ਗਏ ਤੇ ਫਿਰ 11 ਲੋਕ ਹੋਰ ਗ੍ਰਿਫਤਾਰ ਕੀਤੇ ਗਏ। ਇਹਨਾਂ ਵਿਚੋਂ ਵੀ 5 ਦੀ ਜ਼ਮਾਨਤ ਹੋ ਗਈ। ਉਹਨਾਂ ਦੱਸਿਆ ਕਿ ਜਿਹਨਾਂ ਨੁੰ ਨੋਟਿਸ ਭੇਜੇ ਸੀ, ਉਹਨਾਂ ਵਿਚੋਂ 6 ਦੀ ਪੇਸ਼ਗੀ ਜ਼ਮਾਨਤ ਕਰਵਾ ਲਈ ਤੇ 5 ਲੋਕਾਂ ਨੂੰ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਕਰ ਕੇ ਬੇਕਸੂਰ ਸਾਬਤ ਕਰ ਕੇ ਘਰਾਂ ਨੁੰ ਭੇਜਿਆ ਹੈ। ਉਹਨਾਂ ਦੱਸਿਆ ਕਿ ਕੁਝ ਜ਼ਮਾਨਤਾਂ ਕੱਲ ਮੰਗਲਵਾਰ ਨੂੰ ਵੀ ਲੱਗੀਆਂ ਹਨ ਤੇ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਾਰੇ ਹੀ ਲੋਕਾਂ ਦੀ ਜ਼ਮਾਨਤ ਹੋ ਜਾਵੇਗੀ ਤੇ ਸਭ ਬਾਹਰ ਆ ਜਾਣਗੇ।

 

Have something to say? Post your comment

ਨੈਸ਼ਨਲ

ਲੋਕ ਹਿੱਤ ਮਿਸ਼ਨ ਦੇ ਦਿੱਲੀ ਕੈਂਪ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

ਰੁਝਾਵੇ ਭਰਪੂਰ ਹਾੜੀ ਸੀਜ਼ਨ ਦੌਰਾਨ ਮੁਲਾਜ਼ਮ ਜਥੇਬੰਦੀਆਂ ਪਾਉਣਗੀਆਂ ਦਿਲੀ ਮੋਰਚੇ 'ਚ ਭਰਵਾਂ ਸਹਿਯੋਗ

ਪੰਜਾਬ 'ਚ ਕਿਸਾਨੀ-ਧਰਨੇ 194ਵੇਂ ਦਿਨ ਵੀ ਰਹੇ ਜਾਰੀ ,ਮੁਲਾਜ਼ਮਾਂ ਦੇ ਜਥੇ ਟੀਕਰੀ ਅਤੇ ਸਿੰਘੂ ਕਿਸਾਨ ਮੋਰਚੇ ਲਈ ਰਵਾਨਾ

ਜਥੇਦਾਰ ਰਣਜੀਤ ਸਿੰਘ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਬਾਦਲ ਦਲ ਅਤੇ ਸਰਸੇ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਅਪੀਲ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਮਜਨੂੰ ਕਾ ਟਿੱਲਾ (ਦਿੱਲੀ) ਤੋਂ ਅਗਲੇ ਪੜਾਅ ਲਈ ਰਵਾਨਾ

ਮੋਦੀ ਸਾਹਿਬ ਪਹਿਲਾਂ ਆਪ ਗੁੜ ਖਾਣਾ ਛੱਡੋ ਫੇਰ ਦੂਜਿਆਂ ਨੂੰ ਨਸੀਹਤ ਦਿਓ

ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਦੀ ਮੰਗ ਰੱਦ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਸ਼ਹਾਦਤ ਨੂੰ ਸਮਰਪਿਤ ਦਿੱਲੀ ’ਚ ਵਿਸ਼ਵ ਪੱਧਰੀ ਮਿਊਜ਼ੀਅਮ ਬਣਾਇਆ ਜਾਵੇ : ਸੁਖਬੀਰ ਸਿੰਘ ਬਾਦਲ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ `ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਕੇਂਦਰ ਆਪਣਾ ਵਾਅਦਾ ਪੂਰਾ ਕਰੇ: ਸੁਖਦੇਵ ਸਿੰਘ ਢੀਂਡਸਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ