ਪੰਜਾਬ

ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾ ਕੇ ਅਕਾਲੀ ਦਲ ਵਿਧਾਇਕਾ ਨੇ ਖੇਤੀ ਕਾਨੂੰਨਾਂ ਦਾ ਕੀਤਾ ਪੁਰਜ਼ੋਰ ਵਿਰੋਧ

ਕੌਮੀ ਮਾਰਗ ਬਿਊਰੋ | March 01, 2021 07:39 PM


ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਨੇ ਅੱਜ ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾ ਕੇ ਕਿਸਾਨਾਂ ਦੀਆਂ ਭਾਵਨਾਵਾਂ ਤੇ ਵਿਧਾਨ ਸਭਾ ਨੂੰ ਆਵਾਜ਼ ਦਿੱਤੀ ਕਿਉਂਕਿ ਇਹਨਾਂ ਦੋਹਾਂ ਦਾ ਉਦੋਂ ਅਪਮਾਨ ਹੋਇਆ ਜਦੋਂ ਵੀ ਪੀ ਸਿੰਘ ਬਦੌਨਰ ਨੇ ਵਿਧਾਨ ਸਭਾ ਦੇ ਪਿਛਲੇ ਇਜਲਾਸ ਦੌਰਾਨ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਾਸ ਕੀਤੇ ਤਿੰਨ ਬਿੱਲਾਂ ਨੁੰ ਮਨਜ਼ੂਰੀ ਨਹੀਂ ਦਿੱਤੀ।
ਵਿਧਾਇਕ ਦਲ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਦੋਂ ਰਾਜਪਾਲ ਆਪਣਾ ਭਾਸ਼ਣ ਦੇਣ ਪਹੁੰਚੇ ਤੇ ਜਦੋਂ ਸਦਨ ਵਿਚ ਭਾਸ਼ਣ ਦੇਣ ਲੱਗੇ ਤੇ ਅਕਾਲੀ ਦਲ ਦੇ ਪ੍ਰਦਰਸ਼ਨ ਕਾਰਨ ਰਾਜਪਾਲ ਨੂੰ ਆਪਣਾ ਭਾਸ਼ਣ ਵਿਚੇ ਛੱਡਣਾ ਪਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਨੇ ਕਾਂਗਰਸ ਪਾਰਟੀ ਨੂੰ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਇਹ ਸਾਬਤ ਹੋ ਗਿਆ ਹੈ ਕਿ ਉਹ ਰਾਜਪਾਲ ਦੇ ਨਾਲ ਨਾਲ ਕੇਂਦਰ ਸਰਕਾਰ ਨਾਲ ਰਲੀ ਹੋਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਿਘਾਇਕਾਂ ਨੇ ਕਾਂਗਰਸ ਪਾਰਟੀ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਪਾਲ ਖਿਲਾਫ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਵੇ ਕਿਉਂਕਿ 115 ਵਿਧਾਇਕ ਜੋ ਪਿਛਲੇ ਸੈਸ਼ਨ ਵਿਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਪਾਸ ਕੀਤੇ ਤਿੰਨ ਬਿੱਲ ਰਾਜਪਾਲ ਨੂੰ ਸੌਂਪਣ ਗਏ ਸੀ, ਉਹਨਾਂ ਦਾ ਅਪਮਾਨ ਹੋਇਆ ਹੈ। ਉਹਨਾਂ ਕਿਹਾ ਕਿ ਰਾਜਪਾਲ ਉਸ ਵੇਲੇ ਤੋਂ ਇਹਨਾਂ ਬਿੱਲਾਂ ਨੂੰ ਦਬ ਕੇ ਬੈਠੇਹਨ ਜੋ ਪੰਜਾਬੀਆਂ ਦਾ ਅਪਮਾਨ ਹੈ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਤੇÇ ੲਸਦੇ ਪ੍ਰਧਾਨ ਸੁਨੀਲ ਜਾਖੜ ਵੱਲੋਂਕੀਤੇ ਜਾ ਰਹੇ ਜਾਅਲੀ ਰੋਸ ਵਿਖਾਵੇ ਨੁੰ ਵੀ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਇਹ ਦੋਗਲਾਪਨ ਹੈ ਕਿ ਕਾਂਗਰਸ ਰੋਸ ਪ੍ਰਦਰਸ਼ਨ ਦੇ ਡਰਾਮੇ ਕਰ ਰਹੀ ਹੈ। ਇਕ ਪਾਸੇ ਤਾਂ ਸਵੇਰ ਵੇਲੇ ਰਾਜਪਾਲ ਦੇ ਸਦਨ ਵਿਚ ਭਾਸ਼ਣ ਜੋ ਕਿ ਕਾਂਗਰਸ ਵੱਲੋਂ ਤਿਆਰ ਕੀਤਾ ਹੋਇਆ ਹੈ, ਦੇਣ ਆਉਣ ਵੇਲੇ ਲਾਲ ਗਲੀਚਾ ਵਿਛਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਫਿਰ ਰੋਸ ਪ੍ਰਦਰਸ਼ਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਜੇਕਰ ਸਚਮੁੱਚ ਹੀ ਪੈਟਰੋਲੀਅਮ ਕੀਮਤਾਂ ਵਿਚ ਵਾਧੇ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਹੈ ਤਾਂ ਇਹਨਾਂ ’ਤੇ ਸੂਬੇ ਦੇ ਹਿੱਸੇ ਦਾ ਵੈਟ ਵੱਧ ਹੋਣ ਕਾਰਨ ਵਿੱਤ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕ ਮੂਰਖ ਨਹੀਂ ਹਨ ਤੇ ਕਾਂਗਰਸ ਸਰਕਾਰ ਨੂੰ ਪਹਿਲਾਂ ਪੈਟਰੋਲ ਅਤੇ ਡੀਜ਼ਲ ’ਤੇ ਆਪਣੇ ਟੈਕਸਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਰਾਜਪਾਲ ਨੇ ਭਾਸ਼ਣ ਦਾ ਉਹ ਹਿੱਸਾ ਨਹੀਂ ਪੜ੍ਹਿਆ ਜਿਸ ਵਿਚ ਖੇਤੀ ਕਾਨੂੰਨਾਂ ਦੀ ਗੱਲ ਸ਼ਾਮਲ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਹਿੱਸੇ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰ ਨਹੀਂ ਮਿਲੀ ਸੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਹਾਜ਼ਰ ਸਨ ਜਿਹਨਾਂ ਨੇ ਫਿਕਸ ਮੈਚ ਮੁਰਦਾਬਾਦ ਤੇ ਫਿਕਸ ਮੈਚ ਬੰਦ ਕਰੋ ਦੇ ਨਾਅਰੇ ਵੀ ਲਗਾਏ।

 

Have something to say? Post your comment

ਪੰਜਾਬ

ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਅਗਸਤ ਤੋਂ ਲੱਗਣਗੀਆਂ ਕਲਾਸਾਂ- ਐਮ.ਪੀ ਮਨੀਸ਼ ਤਿਵਾੜੀ

ਸਿੱਖ ਕੌਮ ਦੀ ਵਿਰਾਸਤੀ ਸਿੱਖ ਸ਼ਸਤਰ ਕਲਾ ਨੂੰ ਸੰਭਾਲਣ ਲਈ ਬਾਬਾ ਬਲਬੀਰ ਸਿੰਘ ਦਾ ਉਪਰਾਲਾ ਸ਼ਲਾਘਾਯੋਗ: ਬੀਬੀ ਜਗੀਰ ਕੌਰ

ਸੀ.ਪੀ.ਐੱਫ ਕਰਮਚਾਰੀ ਯੂਨੀਅਨ ਨਵੇਂ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਲਈ ਮੁੱਖ ਮੰਤਰੀ ਦੇ ਨਾਮ ਮੈਮੋਰੰਡਮ

ਸਰਕਾਰੀ ਸਕੂਲਾਂ ਦੀ ਦਿੱਖ ਸੋਹਣੀ ਅਤੇ ਵਿੱਦਿਅਕ ਮਿਆਰ ਉਚੇਰਾ ਹੋਇਆ – ਰਵੀ ਕੁਲਭੂਸ਼ਣ

ਦਮਦਮਾ ਸਾਹਿਬ ਦੇ ਵਿਸਾਖੀ ਮੇਲੇ 'ਤੇ ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਖਿੱਚ ਦਾ ਕੇਂਦਰ ਬਣੀ

ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋ ਦਿੱਤੇ ਅਸਤੀਫੇ ਨੇ ਸਬਿਤ ਕਰ ਦਿੱਤਾ ਹੈ ਕਿ ਉਹ ਕਿੰਨੇ ਬੋਝ ਵਿੱਚ ਹਨ-ਪੀਰਮੁਹੰਮਦ

ਜੇਲ੍ਹ ਮੰਤਰੀ ਰੰਧਾਵਾ ਵੱਲੋਂ ਜੇਲ੍ਹਾਂ ਵਿੱਚ ਬੰਦ ਮੁਸਲਿਮ ਭਾਈਚਾਰੇ ਦੇ ਬੰਦੀਆਂ ਦੀ ਸਹੂਲਤ ਲਈ ਰੋਜ਼ੇ ਰੱਖਣ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ

ਝੂਠ ਬੋਲਣਾ ਬੰਦ ਕਰੋ ਅਤੇ ਕੋਵਿਡ ਸੰਕਟ ‘ਚੋਂ ਸਿਆਸੀ ਸ਼ੋਹਰਤ ਖੱਟਣ ਦੀ ਕੋਸ਼ਿਸ਼ ਨਾ ਕਰੋ-ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਹਾ

ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ’ਚ 3100 ਤੋਂ ਵੱਧ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ