ਟ੍ਰਾਈਸਿਟੀ

ਮਾਮਲੇ ਦੀ ਜਾਂਚ ਕਰਨ ਗਈ ਪੁਲਿਸ ਟੀਮ ਤੇ ਹਮਲਾ,ਪੁਲਿਸ ਮੁਲਾਜਮ ਜਖਮੀ

ਅਭਿਜੀਤ/ਕੌਮੀ ਮਾਰਗ ਬਿਊਰੋ | March 07, 2021 07:03 PM

-
ਜੀਰਕਪੁਰ -ਜੀਰਕਪੁਰ ਚੰਡੀਗੜ੍ਹ ਸੜਕ ਤੇ ਸਥਿਤ ਇੱਕ ਹੋਟਲ ਵਿੱਚ ਝਗੜਾ ਹੋਣ ਦੀ ਸੂਚਨਾ ਮਿਲਣ ਤੇ ਜਾਂਚ ਲਈ ਗਈ ਪੁਲਿਸ ਟੀਮ ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਦੋ ਪੁਲਿਸ ਮੁਲਾਜਮਾ ਨੂੰ ਜਖਮੀ ਕਰ ਦਿੱਤਾ। ਜਖਮੀਆ ਨੂੰ ਇਲਾਜ ਲਈ ਢਕੌਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆਂ ਗਿਆ ਹੈ। ਪੁਲਿਸ ਨੇ ਇਸ ਸਬੰਧੀ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।ਅਪਣੀ ਸ਼ਿਕਾਇਤ ਵਿੱਚ ਹੈਡ ਕਾਂਸਟੇਬਲ ਰਾਮ ਕੁਮਾਰ ਨੇ ਦੱਸਿਆ ਕਿ 5 ਮਾਰਚ ਸ਼ੁੱਕਰਵਾਰ ਉਹ ਅਪਣੇ ਸਾਥੀ ਹੋਮ ਗਾਰਡ ਮੁਲਾਜਮ ਅਮਨਦੀਪ ਸਿੰਘ ਨਾਲ ਰਾਤ ਦੀ ਡਿਊਟੀ ਤੇ ਸੀ। ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਹਿਮਾਚਲ ਹੋਟਲ ਵਿੱਚ ਜਗੜਾ ਹੋਣ ਦੀ ਸੂਚਨਾ ਮਿਲੀ ਸੀ ਜਦ ਉਹ ਮੌਕੇ ਤੇ ਪੁੱਜੇ ਤਾਂ ਹੋਟਲ ਦਾ ਸ਼ਟਰ ਬੰਦ ਸੀ ਜੋ ਉਨ੍ਹਾਂ ਵਲੋਂ ਵਾਰ ਵਾਰ ਖੜਕਾਉਣ ਤੇ ਵੀ ਨਹੀ ਖੋਲਿਆ ਗਿਆ।ਉਸ ਨੇ ਦਸਿਆ ਕਿ ਜਦ ਉਹ ਜਾਣ ਲੱਗੇ ਤਾਂ ਅਚਾਨਕ ਹੋਟਲ ਦਾ ਸ਼ਟਰ ਖੋਲ ਕੇ ਬਾਹਰ ਆਏ ਤਿੰਨ ਨੌਜਵਾਨਾਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਆਰੰਭ ਕਰ ਦਿੱਤੀ ਅਤੇ ਫਿਰ ਅਚਾਨਕ ਡੰਡਿਆ ਅਤੇ ਲੋਹੇ ਦੀਆ ਰਾੜਾਂ ਨਾਲ ਉਨ੍ਹਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜਾਬਨ ਤੋਂ ਮਾਰਨ ਦੀਆ ਧਮਕੀਆ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਪੁਲਿਸ ਦੇ ਮੁਲਾਜਮਾ ਨੇ ਅਪਣੇ ਜਖਮੀ ਸਾਥੀਆ ਨੂੰ ਇਲਾਜ ਲਈ ਢਕੌਲੀ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਹਿਮਾਚਲ ਹੋਟਲ ਦੇ ਨਰਸਾਦ, ਦਿਲਕਸ਼, ਗੁਲਸਾਦ ਅਤੇ ਨਾਜਿਮ ਪੁੱਤ ਕਰੀਮੂਦੀਨ ਖਿਲ਼ਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ