ਟ੍ਰਾਈਸਿਟੀ

ਬਲਟਾਣਾ ਬਾਜ਼ਾਰ ਵਿੱਚੋਂ ਦੁਕਾਨਾ ਦੇ ਬਾਹਰ ਪਏ ਘਿਓ ਦੇ ਟੀਨ ਚੋਰੀ ਕਰਨ ਵਾਲੇ ਕਾਬੂ

ਅਭੀਜੀਤ/ਕੌਮੀ ਮਾਰਗ ਬਿਊਰੋ | March 12, 2021 07:10 PM


ਜੀਰਕਪੁਰ -ਬਲਟਾਣਾ ਪੁਲਿਸ ਨੇ ਬਲਟਾਣਾ ਬਾਜ਼ਾਰ ਵਿੱਚੋਂ ਦੁਕਾਨਾ ਦੇ ਬਾਹਰ ਪਏ ਘਿਓ ਦੇ ਟੀਨ ਚੋਰੀ ਕਰਨ ਵਾਲੇ ਇੱਕ ਅੇਕਟਿਵਾ ਸਵਾਰ ਚੋਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਚੋਰ ਤੋਂ ਦੋ ਪੇਟੀਆਂ ਰਿਫਾਇੰਡ ਦੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਮਲੇ ਦੇ ਪੜਤਾਲੀਆ ਅਫਸਰ ਏ ਐਸ ਆਈ ਨਾਥੀ ਰਾਮ ਨੇ ਦਸਿਆ ਕਿ ਬਲਟਾਣਾ ਬਜਾਰ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਜੈ ਪ੍ਰਕਾਸ਼ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮਕਾਨ ਨੰਬਰ 134 ਗਿੱਲ ਕਲੋਨੀ ਬਲਟਾਣਾ ਦੀ ਦੁਕਾਨ ਤੋਂ ਇੱਕ ਚੋਰ ਦੋ ਟੀਨ ਘਿਓ ਚੋਰੀ ਕਰਕੇ ਲੈ ਗਿਆ ਸੀ। ਇਸ ਤੋਂ ਪਹਿਲਾਂ ਚੋਰ ਏਕਤਾ ਬਿਹਾਰ ਕਾਲੋਨੀ ਵਿੱਚੋਂ ਵੀ ਇੱਕ ਟੀਨ ਡਾਲਡਾ ਘੀ ਅਤੇ ਇੱਕ ਟੀਨ ਸਰੋਂ ਦਾ ਤੇਲ ਚੋਰੀ ਕਰਕੇ ਲੈ ਗਿਆ ਸੀ।ਉਨ੍ਹਾਂ ਦਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਆਦਿਲ ਪੁੱਤਰ ਮੁਹੰਮਦ ਹਨੀਫ਼ ਵਾਸੀ ਮਕਾਨ ਨੰਬਰ 258 ਬਾਪੂ ਧਾਮ ਕਲੋਨੀ ਚੰਡੀਗੜ੍ਹ ਨੂੰ ਦੋ ਪੇਟੀਆ ਰਿਫਾਇੰਡ ਸਮੇਤ ਕਾਬੂ ਕੀਤਾ ਹੈ।ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ